ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਵਿੱਚ 1 ਨਵੰਬਰ ਨੂੰ 'ਮੈਂ ਪੰਜਾਬ ਬੋਲਦਾ ਹਾਂ' ਡਿਬੇਟ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਯੂਨੀਵਰਸਿਟੀ ਦੇ ਵਿੱਚ ਸੁਰੱਖਿਆ ਦਾ ਪਹਿਰਾ ਵਧਾ ਦਿੱਤਾ ਗਿਆ ਹੈ। ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਦੇ ਬਾਹਰ ਪੁਲਿਸ ਵੱਲੋਂ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਅਤੇ ਪੁਲਿਸ ਦੇ ਸੀਨੀਅਰ ਅਫਸਰ ਵੀ ਤਾਇਨਾਤ ਕੀਤੇ ਗਏ ਹਨ। ਉੱਥੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਸਾਫ ਕਰ ਦਿੱਤਾ ਹੈ ਕਿ ਉਹ ਆਪਣੀਆਂ ਹੱਕੀ ਮੰਗਾਂ ਦੇ ਲਈ ਭਲਕੇ ਵੀ ਪ੍ਰਦਰਸ਼ਨ ਕਰਨਗੇ। ਉਹਨਾਂ ਦਾ ਪ੍ਰਦਰਸ਼ਨ ਸ਼ਾਂਤਮਈ ਢੰਗ ਦੇ ਨਾਲ ਰਹੇਗਾ। ਉਹਨਾਂ ਨੇ ਵਿਸ਼ੇਸ਼ ਤੌਰ ਉੱਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ (Appeal to Chief Minister Punjab) ਕੀਤੀ ਕਿ ਜੇਕਰ ਉਹ ਯੂਨੀਵਰਸਿਟੀ ਦੇ ਵਿੱਚ ਆ ਰਹੇ ਹਨ ਤਾਂ ਇੱਕ ਵਾਰੀ ਵਿਦਿਆਰਥੀਆਂ ਦੀ ਗੱਲ ਵੀ ਜ਼ਰੂਰ ਸੁਣ ਲੈਣ।
ਵਾਅਦਿਆਂ ਤੋਂ ਮੁਨਕਰ ਹੋਏ ਸੀਐੱਮ ਮਾਨ: ਯੂਨੀਵਰਸਿਟੀ ਦੇ ਵਿਦਿਆਰਥੀ ਨੇ ਇਸ ਡਿਬੇਟ ਨੂੰ ਸਿਰਫ ਇੱਕ ਡਰਾਮਾ ਕਰਾਰ ਦਿੰਦਿਆਂ ਹੋਇਆ ਕਿਹਾ ਕਿ ਪੰਜਾਬ ਦੇ ਹੋਰ ਵੀ ਕਈ ਗੰਭੀਰ ਮੁੱਦੇ ਹਨ ਜਿਨ੍ਹਾਂ ਦੇ ਵਿੱਚ ਬੇਰੁਜ਼ਗਾਰੀ ਅਤੇ ਨਸ਼ਾ ਮੁੱਖ ਹੈ। ਉਨ੍ਹਾਂ ਕਿਹਾ ਕਿ ਪਾਣੀ ਦਾ ਮੁੱਦਾ ਅਹਿਮ ਹੈ ਅਤੇ ਇਸ ਉੱਤੇ ਵੀ ਗੱਲਬਾਤ ਹੋਣੀ ਚਾਹੀਦੀ ਹੈ ਪਰ ਯੂਨੀਵਰਸਿਟੀ ਦੇ ਅੰਦਰ ਜੋ ਇਹ ਡਿਬੇਟ ਕਰਵਾਈ ਜਾ ਰਹੀ ਹੈ ਇਸ ਦਾ ਕੋਈ ਸਿੱਟਾ ਨਹੀਂ ਨਿਕਲੇਗਾ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਮੰਗਾਂ ਲਟਕ ਰਹੀਆਂ ਹਨ ਅਤੇ (Chief Minister Punjab) ਮੁੱਖ ਮੰਤਰੀ ਪੰਜਾਬ ਨੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਖੇਤਾਂ ਦੇ ਲਈ ਖੇਤੀ ਡਾਕਟਰ ਰੱਖੇ ਜਾਣਗੇ ਅਤੇ ਖੇਤੀਬਾੜੀ ਦਾ ਵਿਸ਼ਾ ਸਰਕਾਰੀ ਸਕੂਲਾਂ ਵਿੱਚ ਪੜਾਇਆ ਜਾਵੇਗਾ ਪਰ ਇਸ ਸਬੰਧੀ ਹਾਲੇ ਤੱਕ ਮੁੱਖ ਮੰਤਰੀ ਨੇ ਕੋਈ ਵੀ ਫੈਸਲਾ ਨਹੀਂ ਕੀਤਾ। ਜਿਸ ਕਰਕੇ ਮਜਬੂਰੀ ਵਸ ਉਹ ਬੀਤੇ ਤਿੰਨ ਮਹੀਨੇ ਤੋਂ ਸੜਕਾਂ ਉੱਤੇ ਪ੍ਰਦਰਸ਼ਨ ਕਰ ਰਹੇ ਹਨ।
- Manpreet Badal appeared Vigilance: ਫਰਾਰ ਚੱਲ ਰਹੇ ਮਨਪ੍ਰੀਤ ਬਾਦਲ ਵਿਜੀਲੈਂਸ ਅੱਗੇ ਹੋਏ ਪੇਸ਼, ਵਿਵਾਦਿਤ ਪਲਾਟ ਖਰੀਦ ਮਾਮਲੇ 'ਚ ਮਿਲ ਚੁੱਕੀ ਹੈ ਅਗਾਊਂ ਜ਼ਮਾਨਤ
- ED raid ON AAP MLA HOUSE: ਸ਼ਰਾਬ ਘੁਟਾਲੇ ਨੂੰ ਲੈਕੇ 'ਆਪ' ਵਿਧਾਇਕ ਦੇ ਘਰ ਈਡੀ ਦੀ ਰੇਡ, ਤੜਕਸਾਰ ਵਿਧਾਇਕ ਕੁਲਵੰਤ ਸਿੰਘ ਦੇ ਘਰ ਕੀਤੀ ਗਈ ਛਾਪੇਮਾਰੀ
- Stubble Burning in Punjab: ਪੰਜਾਬ ਅੰਦਰ ਪਰਾਲੀ ਸਾੜਨ ਦੇ ਮਾਮਲੇ 'ਚ ਲਗਾਤਾਰ ਵਾਧਾ, ਅੰਮ੍ਰਿਤਸਰ ਤੋਂ ਦਿੱਲੀ ਤੱਕ ਹਵਾ ਪ੍ਰਦੂਸ਼ਣ, ਨਾਸਾ ਦੀਆਂ ਤਸਵੀਰਾਂ ਨੇ ਕੀਤੀ ਪੁਸ਼ਟੀ
ਛਾਉਣੀ ਵਿੱਚ ਤਬਦੀਲ ਪੀਏਯੂ: ਪੰਜਾਬ ਭਾਜਪਾ ਦੇ ਪ੍ਰਧਾਨ ਵੱਲੋਂ ਲੁਧਿਆਣਾ ਨੂੰ ਛਾਉਣੀ ਵਿੱਚ ਤਬਦੀਲ ਕਰਨ ਦੇ ਬਿਆਨ ਨੂੰ ਲੈ ਕੇ ਵਿਦਿਆਰਥੀਆਂ ਨੇ ਕਿਹਾ ਕਿ ਇਹ ਉਹਨਾਂ ਦੇ ਸੂਤਰ ਹੋ ਸਕਦੇ ਹਨ, ਜੋ ਉਹਨਾਂ ਨੂੰ ਪਤਾ ਲੱਗਾ ਹੈ ਕਿ ਭਲਕੇ ਵਿਦਿਆਰਥੀਆਂ ਨੂੰ ਨਜ਼ਰ ਬੰਦ ਕਰ ਦਿੱਤਾ ਜਾਵੇਗਾ ਪਰ ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਅਜਿਹਾ ਕਰਦਾ ਹੈ ਤਾਂ ਵਿਦਿਆਰਥੀਆਂ ਦਾ ਗੁੱਸਾ ਹੋਰ ਵਧ ਜਾਵੇਗਾ। ਉਹਨਾਂ ਕਿਹਾ ਕਿ ਵਿਦਿਆਰਥੀ ਘੱਟ ਗਿਣਤੀ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਨਗੇ ਅਤੇ ਨਾਲ ਹੀ ਮੁੱਖ ਮੰਤਰੀ ਨੂੰ ਬੇਨਤੀ ਕਰਾਂਗੇ ਕਿ ਉਹ ਸਾਡੀ ਗੱਲ ਜ਼ਰੂਰ ਸੁਣੇ।