ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਦੇ ਘਰ ਪਹੁੰਚੇ। ਇਸ ਦੌਰਾਨ ਉਹਨਾਂ ਨੇ ਇਸ ਮੀਟਿੰਗ ਨੂੰ ਪੂਰੀ ਤਰਾਂ ਨਾਲ ਨਿੱਜੀ ਦੱਸਿਆ ਅਤੇ ਕਿਹਾ ਕਿ ਇਹ ਕੋਈ ਏਜੰਡੇ ਲਈ ਨਹੀਂ ਸੱਦੀ ਗਈ ਹੈ ਉਹ ਇਥੋਂ ਲੰਘ ਰਹੇ ਸਨ ਤਾਂ ਉਹ ਇੱਥੇ ਰੁਕ ਕੇ ਜਾ ਰਹੇ ਹਨ। ਇਸਦੇ ਨਾਲ ਹੀ ਲੰਚ ਕਰਨ ਲਈ ਆਏ ਹਨ। ਹਾਲਾਂਕਿ ਇਸ ਦੌਰਾਨ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਜਰੂਰ ਸ਼ਬਦੀ ਹਮਲੇ ਕੀਤੇ ਅਤੇ ਕਿਹਾ ਕਿ ਭਗਵੰਤ ਮਾਨ ਬੋਲਦਾ ਕੁਝ ਹੈ ਅਤੇ ਕਰਦਾ ਕੁਝ ਹੈ। ਉਹਨਾਂ ਕਿਹਾ ਕਿ ਉਹ ਨਕਲੀ ਮੁੱਖ ਮੰਤਰੀ ਹੈ ਅਤੇ ਸਾਰੀ ਤਾਕਤ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਕੋਲ ਹੈ। ਉਹ ਜਿਵੇਂ ਬੋਲਦਾ ਹੈ ਉਸੇ ਤਰ੍ਹਾਂ ਭਗਵੰਤ ਮਾਨ ਨੂੰ ਕਰਨਾ ਪੈਂਦਾ ਹੈ।
ਮਾਨ ਕਰਵਾ ਰਿਹਾ ਐੱਸਵਾਈਐੱਲ ਉੱਤੇ ਸਰਵੇ : ਐਸਵਾਈਐਲ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਕਹਿ ਰਿਹਾ ਹੈ ਕਿ ਉਹ ਇੱਕ ਵੀ ਬੂੰਦ ਪੰਜਾਬ ਚੋਂ ਬਾਹਰ ਪਾਣੀ ਦੀ ਨਹੀਂ ਜਾਣ ਦੇਣ ਦੇਵੇਗਾ। ਜਦੋਂ ਕਿ ਦੂਜੇ ਪਾਸੇ ਸਰਵੇ ਵਾਲੀਆਂ ਟੀਮਾਂ ਨੂੰ ਖੁਦ ਪੰਜਾਬ ਸਰਕਾਰ ਨੇ ਸਰਵੇ ਕਰਨ ਲਈ ਪੰਜਾਬ ਦੇ ਵਿੱਚ ਸੱਦਾ ਦਿੱਤਾ ਹੈ ਉਹਨਾਂ ਕਿਹਾ ਕੇ ਭਗਵੰਤ ਮਾਨ ਬੋਲ ਕੁਝ ਰਿਹਾ ਹੈ ਅਤੇ ਚੁੱਪ ਚਪੀਤੇ ਜੋ ਉਸ ਦੇ ਦਿੱਲੀ ਦੇ ਵਿੱਚ ਬੈਠੇ ਆਕਾ ਕਹਿ ਰਹੇ ਨੇ ਉਹਨਾਂ ਦੇ ਬੋਲ ਪੁਗਾਉਣ ਲਈ ਕੰਮ ਕਰ ਰਿਹਾ ਹੈ।
- Baba Ram Singh Khalsa Detained: ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖਾਲਸਾ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਜਾਣੋ ਕੀ ਹੈ ਮਾਮਲਾ ?
- Rain-soaked rice sacks in Khanna : ਖੰਨਾ 'ਚ ਪ੍ਰਸ਼ਾਸਨ ਦੇ ਦਾਅਵਿਆਂ 'ਤੇ ਮੀਂਹ ਪਿਆ ਭਾਰੀ, ਮੰਡੀ 'ਚ ਭਿੱਜੀਆਂ ਝੋਨੇ ਦੀਆਂ ਬੋਰੀਆਂ
- Muslim Families Making Effigies of Ravana : ਯੂਪੀ ਦਾ ਇਹ ਮੁਸਲਿਮ ਪਰਿਵਾਰ ਬਣਾ ਰਿਹਾ ਹੈ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ, ਪੜ੍ਹੋ ਕੀ ਕਹਿੰਦੇ ਨੇ ਕਾਰੀਗਰ...
ਮੁੱਖ ਮੰਤਰੀ ਪੰਜਾਬ ਵੱਲੋਂ ਸੱਦੀ ਗਈ ਸਿਆਸੀ ਬਹਿਸ ਤੇ ਸੁਖਬੀਰ ਬਾਦਲ ਨੇ ਬੋਲਦਿਆਂ ਕਿਹਾ ਕਿ ਅਸੀਂ ਨਕਲੀ ਮੁੱਖ ਮੰਤਰੀ ਨਾਲ ਕੋਈ ਬਹਿਸ ਨਹੀਂ ਕਰਨੀ ਜੇਕਰ ਬਹਿਸ ਕਰਨਗੇ ਤਾਂ ਅਸਲੀ ਮੁੱਖ ਮੰਤਰੀ ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀਐੱਮ ਮਾਨ ਸਿਰਫ਼ ਕੇਜਰੀਵਾਲ ਦੇ ਕਹਿਣ ਮੁਤਾਬਿਕ ਚਲਦਾ ਹੈ, ਜਿੱਥੇ ਜਹਾਜ਼ ਦੀ ਲੋੜ ਪੈਂਦੀ ਹੈ, ਉਥੇ ਅਪਣਾ ਜਹਾਜ਼ ਲੈਕੇ ਚਲਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਭਾਵੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਿਰਫ ਇਕ ਨਿੱਜੀ ਫੇਰੀ ਸੀ ਪਰ ਪੰਜਾਬ ਦੇ ਵਿੱਚ ਲੋਕਲ ਬਾਡੀ ਦੀਆਂ ਚੋਣਾਂ ਜਲਦ ਹੋ ਸਕਦੀਆਂ ਨੇ ਅਤੇ ਅਕਾਲੀ ਦਲ ਵੱਲੋਂ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਸੀਨੀਅਰ ਲੀਡਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ।