ਲੁਧਿਆਣਾ: ਸ਼ਹਿਰ ਦੇ ਫ਼ੀਲਗੰਜ ਇਲਾਕੇ ਵਿੱਚ ਬੀਤੇ ਦਿਨੀਂ ਕੁੱਟਮਾਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ (The video went viral on social media) ਹੋ ਰਹੀ ਹੈ। ਜਿਸ ਵਿੱਚ ਕੁਝ ਨੌਜਵਾਨ (Young) ਹਥਿਆਰਾਂ ਦੇ ਨਾਲ ਇੱਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ ਅਤੇ ਉਸ ਉੱਤੇ ਡੰਡੇ ਲਾਠੀਆਂ ਬਰਸਾਈਆਂ ਜਾਰਿਆ ਹਨ। ਜਾਣਕਾਰੀ ਮੁਤਾਬਿਕ ਤਿੰਨ ਦਿਨ ਪਹਿਲਾਂ ਕਿਸੇ ਗੱਲ ਨੂੰ ਲੈਕੇ ਮਾਮੂਲੀ ਤਕਰਾਰ ਹੋਇਆ ਸੀ, ਜਿਸ ਤੋਂ ਬਾਅਦ ਪਹਿਲਾਂ ਬੱਚਿਆਂ ਨਾਲ ਲੜਾਈ ਹੋਈ ਅਤੇ ਬਾਅਦ ਵਿੱਚ ਇੱਕ ਧਿਰ ਨੇ ਦੂਜੀ ਧਿਰ ਨੂੰ ਸੱਦ ਲਿਆ ਅਤੇ ਦੂਜੇ ਪਰਿਵਾਰ ‘ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਕੁੱਟਮਾਰ ਦਾ ਸ਼ਿਕਾਰ ਪੀੜਤ ਪਰਿਵਾਰ ਪ੍ਰਵਾਸੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਸ ‘ਤੇ ਹਥਿਆਰ ਬੰਦ ਦਰਜਨ ਤੋਂ ਵੱਧ ਨੌਜਵਾਨਾਂ ((Youngs)) ਨੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਸਾਰੇ ਹੀ ਮੁਲਜ਼ਮਾਂ ਦੇ ਕੋਲ ਹਥਿਆਰ ਸਨ। ਉਨ੍ਹਾਂ ਕਿਹਾ ਕਿ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਉਧਰ ਦੂਜੇ ਪਾਸੇ ਇਲਾਕੇ ਦੇ ਰਹਿਣ ਵਾਲੇ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਕੁਝ ਨੌਜਵਾਨਾਂ ਨੇ ਇੱਕ ਗੈਂਗ ਬਣਾਇਆ ਹੋਇਆ ਹੈ ਜੋ ਹਥਿਆਰਾਂ ਦੇ ਨਾਲ ਹਮਲਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਸਾਰਿਆਂ ਨੂੰ ਖ਼ਤਰਾਂ ਹੈ। ਇਸ ਕਰਕੇ ਪੁਲਿਸ ਨੂੰ ਇਸ ‘ਤੇ ਲਗਾਮ ਲਗਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਕਬੱਡੀ ਟੂਰਨਾਮੈਂਟ ਦੌਰਾਨ ਫਿਰ ਚੱਲੀਆਂ ਗੋਲੀਆਂ, ਦੇਖੋ ਵੀਡੀਓ
ਉੱਧਰ ਦੂਜੇ ਪਾਸੇ ਲੁਧਿਆਣਾ ਕੇਂਦਰੀ ਦੇ ਏਸੀਪੀ (ACP of Ludhiana Central) ਨੇ ਦੱਸਿਆ ਹੈ ਕਿ ਪੂਰਾ ਮਾਮਲਾ ਪੁਲਿਸ ਦੇ ਧਿਆਨ ਹੇਠ ਹੈ। ਉਨ੍ਹਾਂ ਦੱਸਿਆ ਕਿ ਦੋ ਧਿਰਾਂ ਵਿੱਚ ਲੜਾਈ ਹੋਈ ਹੈ। ਪਹਿਲਾਂ ਇੱਕ ਧਿਰ ਦੇ ਸੱਟਾਂ ਵੱਜੀਆਂ ਹਨ ਅਤੇ ਜਿਸ ਤੋਂ ਬਾਅਦ ਦੂਜੀ ਧਿਰ ਨੇ ਆ ਕੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵੀਡੀਓ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਤੋਂ ਬਾਅਦ ਇੱਕ ਹੋਰ ਮਾਰ, ਭਲਕੇ ਤੋਂ ਟੋਲ ਪਲਾਜ਼ਿਆਂ 'ਤੇ ਦੇਣਾ ਪਵੇਗਾ ਦੋਗੁਣਾ ਟੈਕਸ !