ETV Bharat / state

ਢੀਂਡਸਾ: ਪਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

ਲੁਧਿਆਣਾ ਦੇ ਪਿੰਡ ਢੀਂਡਸਾ ਦੇ ਫੌਜੀ ਜਵਾਨ ਪਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਵੀਰਵਾਰ ਨੂੰ ਦਰਾਸ ਦਰਿਆ ਵਿੱਚੋਂ ਮਿਲੀ, ਜਿਸ ਦਾ ਅੰਤਿਮ ਸਸਕਾਰ ਅੱਜ ਸਰਕਾਰੀ ਸਨਮਾਨਾਂ ਕੀਤਾ ਗਿਆ।

ਢੀਂਡਸਾ ਦੇ ਲਾਪਤਾ ਫੌਜੀ ਦੀ ਮ੍ਰਿਤਕ ਦੇਹ ਮਿਲਣ ਤੋਂ ਬਾਅਦ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

author img

By

Published : Jul 10, 2020, 6:06 PM IST

Updated : Jul 10, 2020, 9:41 PM IST

ਲੁਧਿਆਣਾ: ਪਿੰਡ ਢੀਂਡਸਾ ਦਾ ਫੌਜੀ ਜਵਾਨ ਪਲਵਿੰਦਰ ਸਿੰਘ ਜੋ ਕਾਰਗਿਲ 'ਚ ਡਿਊਟੀ ਦੌਰਾਨ ਲਾਪਤਾ ਹੋ ਗਿਆ ਸੀ, ਉਸ ਦੀ ਮ੍ਰਿਤਕ ਦੇਹ ਕੱਲ੍ਹ ਦਰਾਸ ਦਰਿਆ ਵਿੱਚੋਂ ਮਿਲੀ, ਜਿਸ ਦਾ ਅੰਤਿਮ ਸਸਕਾਰ ਅੱਜ ਸਰਕਾਰੀ ਸਨਮਾਨਾਂ ਨਾਲ ਦੋਰਾਹਾ ਦੇ ਪਿੰਡ ਰਾਮਪੁਰ ਕੀਤਾ ਗਿਆ। ਜਿਸ ਦੌਰਾਨ ਫ਼ੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਨੇ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰ ਦੇ ਦੁੱਖ 'ਚ ਸ਼ਾਮਲ ਹੋਏ।

ਢੀਂਡਸਾ: ਪਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

ਪਲਵਿੰਦਰ ਸਿੰਘ ਦੇ ਭਰਾ ਜਗਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ 22 ਜੂਨ ਨੂੰ ਪਲਵਿੰਦਰ ਸਿੰਘ ਆਪਣੇ ਇੱਕ ਹੋਰ ਅਫ਼ਸਰ ਨਾਲ ਜੀਪ ’ਤੇ ਜਾ ਰਿਹਾ ਸੀ ਕਿ ਜੀਪ ਦਰਾਸ ਦਰਿਆ ਵਿੱਚ ਡਿੱਗ ਗਈ ਸੀ। ਉਸ ਨੇ ਦੱਸਿਆ ਕਿ 3-4 ਦਿਨਾਂ ਬਾਅਦ ਜਿਪਸੀ ਤਾਂ ਦਰਿਆ 'ਚੋ ਬਾਹਰ ਕੱਢ ਲਈ ਗਈ ਸੀ ਪਰ ਉਨ੍ਹਾਂ ਦੇ ਭਰਾ ਦੀ ਲਾਸ਼ ਨਹੀਂ ਮਿਲੀ ਸੀ, ਜਿਸ ਦੀ ਲਾਸ਼ ਕੱਲ੍ਹ ਕਰੀਬ 17 ਦਿਨਾਂ ਬਾਅਦ ਦਰਾਸ ਦਰਿਆ ਵਿੱਚੋਂ ਮਿਲੀ ਹੈ।

ਜਗਪ੍ਰੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਭਰਾ ਕਾਰਗਿਲ 'ਚ ਡਿਊਟੀ ਦੌਰਾਨ ਹੀ ਸ਼ਹੀਦ ਹੋਏ ਹਨ, ਇਸ ਲਈ ਸਰਕਾਰ ਪਲਵਿੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦੇ ਕੇ ਮਾਣ 'ਚ ਵਾਧਾ ਕੀਤਾ ਜਾਵੇ।

ਉੱਥੇ ਹੀ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਨੇ ਕਿਹਾ ਕਿ ਸਰਕਾਰ ਨਾਲ ਗੱਲ ਕਰਕੇ ਇਸ ਪਰਿਵਾਰ ਨੂੰ ਬਣਦਾ ਸਤਿਕਾਰ ਅਤੇ ਨੌਕਰੀ ਦੀ ਗੱਲ ਕੀਤੀ ਜਾਵੇਗੀ। ਉੱਥੇ ਹੀ ਕੈਬਿਨੇਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਪਲਵਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਨ ਤੇ ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨੂੰ ਸਰਕਾਰ ਵੱਲੋਂ ਬਣਦਾ ਸਤਿਕਾਰ ਦਿੱਤਾ ਜਾਵੇਗਾ। ਇਸ ਦਾ ਐਲਾਨ ਭੋਗ ਵਾਲੇ ਦਿਨ ਕੀਤਾ ਜਾਵੇਗਾ।

ਸੀਐੱਮ ਕੈਪਟਨ ਨੇ ਪ੍ਰਗਟਾਇਆ ਦੁੱਖ

  • Sorry to learn of the unfortunate demise of Sapper Palwinder Singh with 81 RCC (GREF) from Samrala, in line of duty after his military vehicle had fallen into the Drass River a few days ago. My heartfelt condolences to his family. Jai Hind! 🇮🇳 pic.twitter.com/DjOr3hqwqw

    — Capt.Amarinder Singh (@capt_amarinder) July 10, 2020 " class="align-text-top noRightClick twitterSection" data=" ">

ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਫੌਜੀ ਪਲਵਿੰਦਰ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਟਵੀਟ ਕਰਕੇ ਲਿਖਿਆ ਫੌਜੀ ਜਵਾਨ ਦੇ ਪਰਿਵਾਰ ਨਾਲ ਦਿਲ ਤੋਂ ਹਮਦਰਦੀ ਹੈ।

Last Updated : Jul 10, 2020, 9:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.