ETV Bharat / state

ਨਹਿਰ 'ਚ ਕੋਲੇ ਸੁੱਟਣ ਦਾ ਸਮਾਜ ਸੇਵੀ ਵੱਲੋਂ ਵਿਰੋਧ, ਅੰਧ ਵਿਸ਼ਵਾਸ਼ ਲੋਕਾਂ 'ਤੇ ਭਾਰੂ

ਇੱਕ ਪਾਸੇ ਜਿੱਥੇ ਬੁੱਢੇ ਨਾਲੇ ਦੀ ਸਫ਼ਾਈ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਦਾ ਪ੍ਰਾਜੈਕਟ ਪਾਸ ਕੀਤਾ ਗਿਆ ਹੈ। ਉਥੇ ਹੀ ਦੂਜੇ ਪਾਸੇ ਸਾਡੇ ਆਪਣੇ ਹੀ ਲੋਕ ਅੰਧ ਵਿਸ਼ਵਾਸ ਦੇ ਚੱਕਰ ਵਿੱਚ ਨਹਿਰਾਂ ਨੂੰ ਗੰਧਲਾ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਅਜਿਹਾ ਹੀ ਮਾਮਲਾ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਇੱਕ ਵੀਡੀਓ ਦਾ ਆਇਆ ਹੈ ਜਿਸ ਵਿੱਚ ਇੱਕ ਪਰਿਵਾਰ ਵੱਡੀ ਤਾਦਾਦ ਵਿੱਚ ਨਹਿਰ ਅੰਦਰ ਕੋਲਾ ਸੁੱਟ ਰਿਹਾ ਹੈ ਜਿਸ ਨਾਲ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਦੂਜਾ ਸ਼ਖਸ ਉਸ ਨੂੰ ਲਗਾਤਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ।

author img

By

Published : Apr 2, 2021, 11:48 AM IST

ਫ਼ੋਟੋ
ਫ਼ੋਟੋ

ਲੁਧਿਆਣਾ: ਇੱਕ ਪਾਸੇ ਜਿੱਥੇ ਬੁੱਢੇ ਨਾਲੇ ਦੀ ਸਫ਼ਾਈ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਦਾ ਪ੍ਰਾਜੈਕਟ ਪਾਸ ਕੀਤਾ ਗਿਆ ਹੈ। ਉਥੇ ਹੀ ਦੂਜੇ ਪਾਸੇ ਸਾਡੇ ਆਪਣੇ ਹੀ ਲੋਕ ਅੰਧ ਵਿਸ਼ਵਾਸ ਦੇ ਚੱਕਰ ਵਿੱਚ ਨਹਿਰਾਂ ਨੂੰ ਗੰਧਲਾ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਅਜਿਹਾ ਹੀ ਮਾਮਲਾ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਇੱਕ ਵੀਡੀਓ ਦਾ ਆਇਆ ਹੈ ਜਿਸ ਵਿੱਚ ਇੱਕ ਪਰਿਵਾਰ ਵੱਡੀ ਤਾਦਾਦ ਵਿੱਚ ਨਹਿਰ ਅੰਦਰ ਕੋਲਾ ਸੁੱਟ ਰਿਹਾ ਹੈ ਜਿਸ ਨਾਲ ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਦੂਜਾ ਸ਼ਖਸ ਉਸ ਨੂੰ ਲਗਾਤਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ।

ਵੇਖੋ ਵੀਡੀਓ

ਜੋ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਅਸੀਂ ਇਸ ਵੀਡੀਓ ਦੀ ਤਹਿ ਤੱਕ ਗਏ ਤਾਂ ਪਤਾ ਚੱਲਾ ਕਿ ਜੋ ਵਿਅਕਤੀ ਵਿਰੋਧ ਕਰ ਰਿਹਾ ਹੈ ਉਹ ਸਮਾਜ ਸੇਵੀ ਹੈ ਅਤੇ ਲੁਧਿਆਣਾ ਦਾ ਹੀ ਰਹਿਣ ਵਾਲਾ ਹੈ ਜਿਸ ਨਾਲ ਅਸੀਂ ਵਿਸ਼ੇਸ਼ ਗੱਲਬਾਤ ਕੀਤੀ ਤਾਂ ਉਸ ਨੇ ਪੂਰੀ ਗੱਲ ਦੱਸੀ।

ਸਮਾਜ ਸੇਵੀ ਸਿਮਰਨ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਨਾਲ ਗੁਰਦੁਆਰਾ ਵਿੱਚ ਮੱਥਾ ਟੇਕਣ ਜਾ ਰਿਹਾ ਸੀ ਤਾਂ ਅਚਾਨਕ ਉਸ ਨੇ ਵੇਖਿਆ ਕਿ ਇੱਕ ਪਰਿਵਾਰ ਨਹਿਰ ਵਿੱਚ ਕੋਲਾ ਸੁੱਟ ਰਿਹਾ ਹੈ ਅਤੇ ਘੱਟੋ-ਘੱਟ 4-5 ਥੈਲੇ ਉਹ ਕੋਲੇ ਦੇ ਸੁੱਟ ਚੁੱਕਾ ਸੀ। ਹਾਲੇ ਹੋਰ ਵੀ ਸੁੱਟਣੀਆਂ ਬਾਕੀ ਸਨ ਪਰ ਉਸ ਦੇ ਵਿਰੋਧ ਕਰਨ ਉੱਤੇ ਉਹ ਰੁੱਕ ਗਏ।

ਉਨ੍ਹਾਂ ਕਿਹਾ ਕਿ ਉਹ ਇਸ ਦੀ ਸ਼ਿਕਾਇਤ ਵੀ ਪ੍ਰਸ਼ਾਸਨ ਨੂੰ ਕਰਨਗੇ ਜੋ ਕਿ ਬਹੁਤ ਮੰਦਭਾਗੀ ਗੱਲ ਹੈ ਅਸੀਂ ਆਪਣਾ ਚੌਗਿਰਦਾ ਬਚਾਉਣ ਲਈ ਲਗਾਤਾਰ ਯਤਨ ਕਰਦੇ ਹਨ ਪਰ ਕੁਝ ਲੋਕ ਅਜੀਬ ਹਰਕਤਾਂ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹਨ ਅਤੇ ਕੁਦਰਤ ਨਾਲ ਖਿਲਵਾੜ ਕਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.