ETV Bharat / state

ਪੀੜਤਾ ਨੇ ਪੁਲਿਸ ਸਾਹਮਣੇ ਬੈਂਸ ਸਮਰਥਕ ਦੀ ਕੀਤੀ ਕੁੱਟਮਾਰ - ਬੈਂਸ ਦੇ ਸਮਰਥਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼

ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਦਫਤਰ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਿਮਰਜੀਤ ਬੈਂਸ ਉੱਪਰ ਜਬਰਜਨਾਹ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਨੇ ਬੈਂਸ ਦੇ ਇੱਕ ਸਮਰਥਕ ਦੀ ਡੰਡਿਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਪੀੜਤਾ ਨੇ ਬੈਂਸ ਸਮਰਥਕ ਦੀ ਕੀਤੀ ਕੁੱਟਮਾਰ
ਪੀੜਤਾ ਨੇ ਬੈਂਸ ਸਮਰਥਕ ਦੀ ਕੀਤੀ ਕੁੱਟਮਾਰ
author img

By

Published : May 13, 2022, 5:33 PM IST

ਲੁਧਿਆਣਾ: ਸਿਮਰਜੀਤ ਬੈਂਸ ’ਤੇ ਜਬਰਜਨਾਹ ਦੇ ਇਲਜ਼ਾਮ ਲਗਾਉਣ ਵਾਲੀ ਪੀੜਤਾ ਇਨਸਾਫ ਲਈ ਲਗਾਤਾਰ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਅਤੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪੱਕਾ ਧਰਨਾ ਲਾ ਕੇ ਬੈਠੀ ਹੈ। ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਬੈਂਸ ਸਮਰਥਕ ਜੋ ਅਕਸਰ ਸਿਮਰਜੀਤ ਬੈਂਸ ਦੇ ਨਾਲ ਹੀ ਮਿਲਦਾ ਹੈ ਅਤੇ ਸੋਸ਼ਲ ਮੀਡੀਆ ’ਤੇ ਸਿਮਰਜੀਤ ਬੈਂਸ ਦੀ ਤਰੀਫਾਂ ਦੇ ਪੁੱਲ ਬੰਨ੍ਹਦਾ ਹੈ ਅਤੇ ਉਸ ਦਾ ਖੁੱਲ੍ਹ ਕੇ ਸਮਰਥਨ ਕਰਦਾ ਹੈ।

ਬੈਂਸ ਦਾ ਸਮਰਥਕ ਪੁਲਿਸ ਕਮਿਸ਼ਨਰ ਕਿਸੇ ਨਿੱਜੀ ਕੰਮ ਪਹੁੰਚਿਆ ਤਾਂ ਇਸ ਦੀ ਭਿਣਕ ਪੀੜਤਾ ਨੂੰ ਲੱਗ ਗਈ ਜਿਸ ਤੋਂ ਬਾਅਦ ਉਸ ਨੇ ਬੈਂਸ ਦੇ ਸਮਰਥਕ ਨੂੰ ਮੂਹਰੇ ਲਾ ਲਿਆ ਤੇ ਹੱਥ ਵਿੱਚ ਡੰਡਾ ਚੁੱਕ ਲਿਆ। ਪੀੜਤਾ ਇਸ ਦੌਰਾਨ ਬੈਂਸ ਸਮਰਥਕ, ਸਿਮਰਜੀਤ ਬੈਂਸ ਅਤੇ ਪੁਲਿਸ ਨੂੰ ਵੀ ਲਾਹਨਤਾਂ ਪਾਉਂਦੀ ਵਿਖਾਈ ਦਿੱਤੀ।

ਸਿਮਰਜੀਤ ਬੈਂਸ ਦੇ ਸਮਰਥਕ ਦੀ ਪੀੜਤ ਮਹਿਲਾ ਵੱਲੋਂ ਕੁੱਟਮਾਰ

ਦੂਜੇ ਪਾਸੇ ਬੈਂਸ ਦੇ ਸਮਰਥਕ ਨੇ ਕਿਹਾ ਕਿ ਉਹ ਉਸ ਦਾ ਸਮਰਥਨ ਕਰਦਾ ਹੈ ਅਤੇ ਕਰਦਾ ਰਹੇਗਾ। ਪੀੜਤਾ ਨੇ ਦੱਸਿਆ ਕਿ ਜਿਸ ਨੂੰ ਉਸ ਨੇ ਅੱਜ ਲਾਹਨਤਾਂ ਪਾਈਆਂ ਹਨ ਉਹ ਬੈਸ ਦਾ ਸਮਰਥਕ ਹੈ ਅਤੇ ਸੋਸ਼ਲ ਮੀਡੀਆ ’ਤੇ ਉਸ ਦੇ ਖ਼ਿਲਾਫ਼ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ। ਉਨ੍ਹਾਂ ਕਿਹਾ ਇਸ ਕਰਕੇ ਅੱਜ ਜਦੋਂ ਉਸ ਨੇ ਉਸ ਨੂੰ ਆਪਣੇ ਸਾਹਮਣੇ ਵੇਖਿਆ ਤਾਂ ਉਸ ਤੋਂ ਰਿਹਾ ਨਹੀਂ ਗਿਆ। ਪੀੜਤਾ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਲਾਹਨਤਾਂ ਪਈਆਂ ਕੇ ਇੱਕ ਮੁਲਜ਼ਮ ਨੂੰ ਪੁਲਿਸ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ।

ਪੀੜਤਾ ਨੇ ਪੁਲਿਸ ਸਾਹਮਣੇ ਬੈਂਸ ਸਮਰਥਕ ਦੀ ਕੀਤੀ ਕੁੱਟਮਾਰ

ਉਧਰ ਦੂਜੇ ਪਾਸੇ ਜਦੋਂ ਬੈਂਸ ਦੇ ਸਮਰਥਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ’ਤੇ ਹਮਲਾ ਕਰਵਾਇਆ ਗਿਆ ਹੈ ਅਤੇ ਇਹ ਸਭ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਸਿਮਰਜੀਤ ਬੈਂਸ ਦਾ ਸਮਰਥਕ ਹਾਂ ਅਤੇ ਖੁੱਲ੍ਹ ਕੇ ਉਸ ਦਾ ਸਮਰਥਨ ਕਰਦਾ ਹਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਸੋਸ਼ਲ ਮੀਡੀਆ ’ਤੇ ਜੇਕਰ ਕੋਈ ਪੋਸਟ ਉਸ ਦੇ ਸਮਰਥਨ ਵਿੱਚ ਪਾਉਂਦਾ ਹਾਂ ਤਾ ਇਹ ਬੀਬੀ ਵੀ ਉਸ ’ਤੇ ਕੁਮੈਂਟ ਕਰਦੀ ਹੈ ਅਤੇ ਬਕਾਇਦਾ ਜਵਾਬ ਦਿੰਦੀ ਹੈ ਪਰ ਅੱਜ ਉਸ ’ਤੇ ਹਮਲਾ ਕੀਤਾ ਗਿਆ ਹੈ ਅਤੇ ਉਹ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇਵੇਗਾ ।

ਇਹ ਵੀ ਪੜ੍ਹੋ:ਮੁਹਾਲੀ ਬਲਾਸਟ ਮਾਮਲੇ ’ਚ ਕੁੱਲ 6 ਲੋਕਾਂ ਦੀ ਗ੍ਰਿਫਤਾਰੀ- ਡੀਜੀਪੀ ਭਵਰਾ

ETV Bharat Logo

Copyright © 2024 Ushodaya Enterprises Pvt. Ltd., All Rights Reserved.