ETV Bharat / state

Amit Arora ruckus in police station: ਸ਼ਿਵ ਸੈਨਾ ਆਗੂ ਨੇ ਗੁਆਂਢ 'ਚ ਆਏ ਸਖ਼ਸ਼ 'ਤੇ ਲਾਏ ਇਲਜ਼ਾਮ, ਕਿਹਾ- ਮੈਨੂੰ ਬੰਬ ਨਾਲ ਉਡਾਉਣ ਆਇਆ - ਬੱਬਰ ਸ਼ੇਰ

ਅਕਸਰ ਸੁਰਖੀਆਂ 'ਚ ਰਹਿਣ ਵਾਲੇ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੇ ਸੋਮਵਾਰ ਸੱਤ ਨੰਬਰ ਡਵੀਜ਼ਨ 'ਚ ਉਸ ਸਮੇਂ ਵੱਡਾ ਹੰਗਾਮਾ ਕੀਤਾ, ਜਦੋਂ ਉਸ ਨੇ ਆਪਣੇ ਹੀ ਇਲਾਕੇ 'ਚ ਰਹਿੰਦੇ ਆਪਣੇ ਗੁਆਂਢੀ ਦੇ ਘਰ ਆਏ ਇੱਕ ਰਿਸ਼ਤੇਦਾਰ 'ਤੇ ਇਲਜ਼ਾਮ ਲਾਇਆ ਕਿ ਉਹ ਮੈਨੂੰ ਬੰਬ ਨਾਲ ਉਡਾਉਣ ਆਇਆ ਹੈ। ਜਾਣੋ ਆਖਰ ਕੀ ਹੈ ਪੂਰਾ ਮਾਮਲਾ ...

Shiv Sena Leader Amit Arora's Allegation

author img

By

Published : Mar 7, 2023, 9:48 AM IST

ਸ਼ਿਵ ਸੈਨਾ ਦੇ ਆਗੂ ਨੇ ਗੁਆਂਢ 'ਚ ਆਏ ਸਖ਼ਸ਼ 'ਤੇ ਲਾਏ ਇਲਜ਼ਾਮ

ਲੁਧਿਆਣਾ: ਸ਼ਿਵ ਸੈਨਾ ਆਗੂ ਅਮਿਤ ਅਰੋੜਾ ਅਕਸਰ ਹੀ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਹੁਣ ਬੀਤੇ ਸੋਮਵਾਰ ਵੀ, ਅਮਿਤ ਅਰੋੜਾ ਨੇ ਆਪਣੇ ਗੁਆਂਢੀ ਦੇ ਘਰ ਆਏ ਰਿਸ਼ਤੇਦਾਰ ਉੱਤੇ ਦੋਸ਼ ਲਾਏ ਕਿ ਉਹ ਮੈਨੂੰ ਬੰਬ ਨਾਲ ਉਡਾਉਣ ਆਇਆ ਹੈ। ਇਸ ਮਾਮਲੇ ਦੀ ਸਾਰੀ ਜਾਣਕਾਰੀ ਦਿੰਦਿਆ ਥਾਣਾ ਡਵੀਜ਼ਨ 7 ਦੇ ਐਸਐਚਓ ਸਤਪਾਲ ਸਿੰਘ ਨੇ ਦਿੱਤੀ।

ਕਾਰ ਦਾ ਜੰਮੂ-ਕਸ਼ਮੀਰ ਦਾ ਨੰਬਰ : ਐਸਐਚਓ ਸਤਪਾਲ ਸਿੰਘ ਨੇ ਕਿਹਾ ਹੈ ਕਿ ਅਮਿਤ ਅਰੋੜਾ ਦੇ ਗੁਆਂਢ 'ਚ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਇਕ ਵਿਅਕਤੀ ਆਪਣੇ ਰਿਸ਼ਤੇਦਾਰ ਦੇ ਘਰ ਆਇਆ ਸੀ। ਉਸ ਦੀ ਕਾਰ ਦਾ ਨੰਬਰ ਜੰਮੂ-ਕਸ਼ਮੀਰ ਦਾ ਸੀ ਅਤੇ ਜਦੋਂ ਅਮਿਤ ਅਰੋੜਾ ਨਾਲ ਉਸ ਦੀ ਜੰਮੂ ਕਸ਼ਮੀਰ ਦੇ ਨੰਬਰ ਵਾਲੀ ਕਾਰ ਵੇਖ ਕੇ, ਪਾਰਕਿੰਗ ਕਰਨ ਨੂੰ ਲੈਕੇ ਬਹਿਸ ਹੋਈ, ਤਾਂ ਉਸ ਵਿਅਕਤੀ ਨੇ ਕਿਹਾ ਕਿ ਉਹ ਕਿਹੜਾ ਬੰਬ ਲੈਕੇ ਆਇਆ ਹੈ।

ਇਸ ਨੂੰ ਲੈਕੇ ਅਮਿਤ ਅਰੋੜਾ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਸ ਵਿਅਕਤੀ 'ਤੇ ਦੋਸ਼ ਲਗਾਇਆ ਜਾ ਰਿਹਾ ਹੈ, ਉਹ ਪੁਜਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅਜੇ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਉਸ ਸਖ਼ਸ਼ ਨਾਲ ਵੀ ਗੱਲ ਹੋ ਗਈ ਹੈ ਤੇ ਉਸ ਦੇ ਪਰਿਵਾਰ ਨਾਲ ਵੀ ਗੱਲ ਕੀਤੀ ਗਈ ਹੈ। ਅਮਿਤ ਅਰੋੜਾ ਦੀ ਤਰਫੋਂ ਸ਼ਿਕਾਇਤ ਦਿੱਤੀ ਗਈ ਹੈ, ਪਰ ਅਸੀਂ ਹਰ ਤੱਥ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ।

ਮੈਂ ਬੱਬਰ ਸ਼ੇਰ ਹਾਂ, ਮੈਂ ਕਿਸੇ ਤੋਂ ਨਹੀਂ ਡਰਦਾ : ਆਪਣੇ ਸਾਥੀਆਂ ਸਮੇਤ ਥਾਣਾ ਡਵੀਜ਼ਨ ਨੰਬਰ 7 ਪਹੁੰਚੇ ਅਮਿਤ ਅਰੋੜਾ ਨੇ ਸਾਫ਼ ਕਿਹਾ ਕਿ ਮੈਨੂੰ ਉਸ ਸਖਸ਼ ਨੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਬੱਬਰ ਸ਼ੇਰ ਹਾਂ, ਮੈਂ ਕਿਸੇ ਤੋਂ ਨਹੀਂ ਡਰਦਾ, ਪਰ ਇਸ ਤਰ੍ਹਾਂ ਸ਼ਰ੍ਹੇਆਮ ਕਿਸੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣਾ ਇਕ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ। ਇਸ ਕਰਕੇ ਉਹ ਪੁਲਿਸ ਸਟੇਸ਼ਨ ਪਹੁੰਚਿਆ ਹੈ।

ਅਮਿਤ ਨੇ ਕਿਹਾ ਕਿ ਉਸ ਨੇ ਮੈਨੂੰ ਕਿਹਾ ਕਿ ਮੈ ਬੰਬ ਲੈ ਕੇ ਆਇਆ ਹਾਂ ਤੇ ਅਮਿਤ ਨੂੰ ਉਡਾਉਣ ਆਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਮੁਹੱਲੇ ਵਿੱਚ ਬਾਹਰੋ ਆ ਕੇ ਇਸ ਤਰ੍ਹਾਂ ਧਮਕੀ ਦੇ ਰਿਹਾ ਹੈ, ਜੋ ਕਿ ਬੇਹਦ ਦੁੱਖਦਾਈ ਹੈ। ਇਨ੍ਹਾਂ ਦੇ ਹੌਂਸਲੇ ਇੰਨੇ ਬੁਲੰਦ ਹੈ, ਪਰ ਮੈਂ ਸ਼ੇਰ ਕਿਸੇ ਤੋਂ ਡਰਦਾ ਨਹੀਂ ਹੈ। ਜ਼ਿਕਰਯੋਗ ਹੈ ਕਿ ਅਮਿਤ ਅਰੋੜਾ ਅਕਸਰ ਹੀ ਆਪਣੀ ਬਿਆਨਬਾਜ਼ੀ ਕਰਕੇ ਸੁਰੱਖਿਆ ਵਿੱਚ ਰਹਿੰਦਾ ਹੈ। ਬੀਤੇ ਦਿਨਾਂ ਵਿੱਚ ਉਸ ਨੇ ਇਕ ਦੋ ਗਾਣੇ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੇ ਹਨ। ਅੱਜ ਆਪਣੇ ਹੀ ਗੁਆਂਢੀ ਦੇ ਘਰ ਆਏ ਇਕ ਰਿਸ਼ਤੇਦਾਰ ਉੱਤੇ ਉਸ ਨੇ ਇਹ ਗੰਭੀਰ ਇਲਜ਼ਾਮ ਲਗਾ ਦਿੱਤਾ ਹਨ।

ਇਹ ਵੀ ਪੜ੍ਹੋ: Bail to Sushil Kumar: ਓਲੰਪੀਅਨ ਸੁਸ਼ੀਲ ਕੁਮਾਰ ਨੂੰ ਮਿਲੀ ਜ਼ਮਾਨਤ, ਪਿਤਾ ਦੇ ਅੰਤਮ ਸਸਕਾਰ 'ਚ ਹੋਣਗੇ ਸ਼ਾਮਲ

ETV Bharat Logo

Copyright © 2024 Ushodaya Enterprises Pvt. Ltd., All Rights Reserved.