ETV Bharat / state

ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਕਾਰਡ ਲਾਵੇਗਾ ਬੇੜੀ ਪਾਰ?, ਆਨਲਾਈਨ ਭਰਤੀ ਮੁਹਿੰਮ 'ਤੇ ਵਿਰੋਧੀਆਂ ਨੇ ਚੁੱਕੇ ਸਵਾਲ, ਕਿਹਾ ਹੁਣ ਕਿੱਥੇ ਬਚਿਆ ਪੰਜਾਬ 'ਚ ਯੂਥ - ਵਿਧਾਨ ਸਭਾ ਚੋਣਾਂ

ਸ਼੍ਰੋਮਣੀ ਅਕਾਲੀ ਦਲ ਹੁਣ ਪਾਰਟੀ ਦਾ ਸੰਗਠਨ ਮਜ਼ਬੂਤ ਕਰਨ ਲਈ ਯੂਥ ਕਾਰਡ ਖੇਡ ਰਹੀ ਹੈ। ਜਿਸ ਨੂੰ ਲੈਕੇ ਸਿਆਸੀ ਵਿਰੋਧੀ ਤੇ ਮਾਹਿਰਾਂ ਦਾ ਕਹਿਣਾ ਕਿ ਹੁਣ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦੀ ਡੁੱਬਦੀ ਬੇੜੀ ਪਾਰ ਨਹੀਂ ਕਰ ਸਕਦਾ।

ਸ਼੍ਰੋਮਣੀ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ
author img

By ETV Bharat Punjabi Team

Published : Nov 21, 2023, 7:48 PM IST

ਸਿਆਸੀ ਆਗੂ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ

ਲੁਧਿਆਣਾ: 2017 ਅਤੇ 2022 ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਵਿੱਚ ਹਾਸ਼ੀਏ 'ਤੇ ਆਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ 2024 ਅਤੇ ਪੰਜਾਬ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਯੂਥ ਕਾਰਡ ਖੇਡਿਆ ਜਾ ਰਿਹਾ ਹੈ। ਸ਼ੋਮਣੀ ਅਕਾਲੀ ਦਲ ਵੱਲੋਂ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਵੱਧ ਤੋਂ ਵੱਧ ਯੂਥ ਨੂੰ ਪਾਰਟੀ ਨਾਲ ਜੋੜਨ ਦੇ ਲਈ ਸੱਦਾ ਦਿੱਤਾ ਜਾ ਰਿਹਾ ਹੈ। ਇਥੋਂ ਤੱਕ ਕਿ ਨਗਰ ਨਿਗਮ ਚੋਣਾਂ ਦੇ ਵਿੱਚ 50 ਫੀਸਦੀ ਸੀਟਾਂ ਯੂਥ ਨੂੰ ਦੇਣ ਦਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵਾਅਦਾ ਕੀਤਾ ਹੈ ਅਤੇ ਯੂਥ ਦੇ ਜ਼ਿਲ੍ਹਾ ਪ੍ਰਧਾਨ 35 ਸਾਲ ਤੋਂ ਘੱਟ ਉਮਰ ਦਾ ਨਿਯੁਕਤ ਕਰਨ ਦੀ ਸ਼ਰਤ ਰੱਖੀ ਹੈ, ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਯੂਥ ਹੁਣ ਅਕਾਲੀ ਦਲ ਦੀ ਬੇੜੀ ਪੰਜਾਬ ਦੇ ਵਿੱਚ ਪਾਰ ਨਹੀਂ ਲਗਾ ਸਕਦੇ ਕਿਉਂਕਿ ਪੰਜਾਬ ਦੇ ਵਿੱਚ ਹੁਣ ਯੂਥ ਬਚਿਆ ਹੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਦੀ ਮਾੜੀ ਨੀਤੀਆਂ ਦੇ ਕਰਕੇ ਯੂਥ ਪੰਜਾਬ ਤੋਂ ਪਲਾਇਨ ਕਰਕੇ ਵਿਦੇਸ਼ਾਂ ਦਾ ਰੁੱਖ ਕਰ ਚੁੱਕਾ ਹੈ।

ਯੂਥ ਨੂੰ ਜੋੜਨ ਦੀ ਮੁਹਿੰਮ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਯੂਥ ਕਿਸੇ ਵੀ ਪਾਰਟੀ ਦਾ ਭਵਿੱਖ ਹੁੰਦਾ ਹੈ ਤੇ ਸੀਨੀਅਰ ਲੀਡਰਾਂ ਦੇ ਤਜ਼ਰਬੇ ਦੇ ਨਾਲ ਯੂਥ ਨੂੰ ਪਾਰਟੀ ਦੇ ਨਾਲ ਵੱਧ ਤੋਂ ਵੱਧ ਜੋੜਨ ਦੀ ਇਹ ਮੁਹਿੰਮ ਕਾਫੀ ਰੰਗ ਲਿਆ ਰਹੀ ਹੈ। ਅੱਜ ਵੀ ਸ਼੍ਰੋਮਣੀ ਅਕਾਲੀ ਦਲ ਜਿੰਨਾ ਵੱਡਾ ਇਕੱਠ ਕਰ ਸਕਦੀ ਹੈ, ਇੰਨਾ ਪੰਜਾਬ ਦੀ ਕੋਈ ਪਾਰਟੀ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਯੂਥ ਨੂੰ ਨਾਲ ਜੋੜਨ ਦੀ ਮੁਹਿੰਮ ਕੋਈ ਨਵੀਂ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਯੂਥ ਨੂੰ ਨਾਲ ਲੈ ਕੇ ਚੱਲਦਾ ਰਿਹਾ ਹੈ। ਬਿਕਰਮ ਮਜੀਠੀਆ, ਸ਼ਰਨਜੀਤ ਢਿੱਲੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਰਹੇ ਹਨ। ਯੂਥ ਅਕਾਲੀ ਦਲ ਦੇ ਨਾਲ ਹੈ ਅਤੇ ਮੌਜੂਦਾ ਸਰਕਾਰ ਅਤੇ ਪਿਛਲੀ ਸਰਕਾਰ ਨੇ ਨਸ਼ੇ ਨੂੰ ਲੈ ਕੇ ਜੋ ਅਕਾਲੀ ਦਲ ਦਾ ਝੂਠਾ ਪ੍ਰਚਾਰ ਕਰਕੇ ਸੱਤਾ 'ਚੋਂ ਲਾਂਭੇ ਕੀਤਾ, ਉਹਨਾਂ ਦੀ ਆਪਣੀ ਸਰਕਾਰਾਂ ਦੇ ਵਿੱਚ ਨਸ਼ਾ ਆਪਣੇ ਪੂਰੇ ਉਫਾਨ 'ਤੇ ਹੈ। ਕਿਸੇ ਵੀ ਅਕਾਲੀ ਦਲ ਦੇ ਲੀਡਰ 'ਤੇ ਇਹ ਦੋਸ਼ ਸਾਬਿਤ ਨਹੀਂ ਕਰ ਸਕੇ, ਇਥੋਂ ਤੱਕ ਕਿ ਬੇਅਦਬੀਆਂ ਦਾ ਵੀ ਇਨਸਾਫ ਨਹੀਂ ਦਵਾ ਸਕੇ। ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਆਉਂਦੇ ਸਮੇਂ ਦੇ ਵਿੱਚ ਪੰਜਾਬ 'ਚ ਮੁੜ ਤੋਂ ਖੁਸ਼ਹਾਲੀ ਲੈ ਕੇ ਆਵੇਗਾ।

ਸੀਨੀਅਰ ਲੀਡਰਾਂ ਦੇ ਤਜ਼ਰਬੇ ਦੇ ਨਾਲ ਯੂਥ ਨੂੰ ਪਾਰਟੀ ਦੇ ਨਾਲ ਵੱਧ ਤੋਂ ਵੱਧ ਜੋੜਨ ਦੀ ਇਹ ਮੁਹਿੰਮ ਕਾਫੀ ਰੰਗ ਲਿਆ ਰਹੀ ਹੈ। ਅੱਜ ਵੀ ਸ਼੍ਰੋਮਣੀ ਅਕਾਲੀ ਦਲ ਜਿੰਨਾ ਵੱਡਾ ਇਕੱਠ ਕਰ ਸਕਦੀ ਹੈ, ਇੰਨਾ ਪੰਜਾਬ ਦੀ ਕੋਈ ਪਾਰਟੀ ਨਹੀਂ ਕਰ ਸਕਦੀ। ਯੂਥ ਨੂੰ ਪਾਰਟੀ ਨਾਲ ਜੋੜਨ ਦੀ ਮੁਹਿੰਮ ਕੋਈ ਨਵੀਂ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਯੂਥ ਨੂੰ ਨਾਲ ਲੈ ਕੇ ਚੱਲਦਾ ਰਿਹਾ ਹੈ।-ਮਹੇਸ਼ਇੰਦਰ ਸਿੰਘ ਗਰੇਵਾਲ,ਸੀਨੀਅਰ ਲੀਡਰ, ਸ਼੍ਰੋਮਣੀ ਅਕਾਲੀ ਦਲ

ਵਿਰੋਧੀਆਂ ਨੇ ਚੁੱਕੇ ਸਵਾਲ: ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਅਤੇ ਪ੍ਰਧਾਨ ਦੀ ਬਿਆਨਬਾਜ਼ੀ ਤੋਂ ਬਾਕੀ ਪਾਰਟੀਆਂ ਦੇ ਲੀਡਰ ਬਹੁਤਾ ਇਤਫਾਕ ਨਹੀਂ ਰੱਖਦੇ। ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਰਹੇ ਗੁਰਦੀਪ ਗੋਸ਼ਾ ਜੋ ਕਿ ਹੁਣ ਭਾਜਪਾ 'ਚ ਸ਼ਾਮਿਲ ਹੋ ਚੁੱਕੇ ਹਨ, ਉਨ੍ਹਾਂ ਨੇ ਕਿਹਾ ਕਿ ਜਦੋਂ ਟਿਕਟਾਂ ਦੇਣ ਦੀ ਵਾਰੀ ਆਉਂਦੀ ਹੈ ਤਾਂ ਪਾਰਟੀ ਸੀਨੀਅਰ ਉਮੀਦਵਾਰਾਂ 'ਤੇ ਹੀ ਭਰੋਸਾ ਜਿਤਾਉਂਦੀ ਹੈ। 2017 ਅਤੇ 2022 ਦੀਆਂ ਚੋਣਾਂ ਦੇ ਵਿੱਚ ਉਹ ਇਸ ਦੀ ਝਲਕ ਵੇਖ ਚੁੱਕੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਜੋ ਦਾਅਵੇ ਕਰ ਰਹੇ ਹਨ ਕਿ 35 ਸਾਲ ਤੋਂ ਵਧੇਰੇ ਉਮਰ ਦਾ ਜ਼ਿਲ੍ਹਾ ਪ੍ਰਧਾਨ ਨਹੀਂ ਹੋਵੇਗਾ, ਜਦਕਿ ਉਹਨਾਂ ਦਾ ਖੁਦ ਦਾ ਯੂਥ ਅਕਾਲੀ ਦਲ ਦਾ ਪ੍ਰਧਾਨ 49 ਸਾਲ ਦਾ ਹੈ, ਉਹ ਯੂਥ ਕਿਵੇਂ ਹੋ ਸਕਦਾ ਹੈ। ਗੁਰਦੀਪ ਗੋਸ਼ਾ ਨੇ ਕਿਹਾ ਕਿ ਹੁਣ ਅਕਾਲੀ ਦਲ ਦੀ ਬੇੜੀ ਯੂਥ ਪਾਰ ਨਹੀਂ ਲਗਾ ਸਕਦੇ ਕਿਉਂਕਿ ਹੁਣ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਯੂਥ ਦੇ ਨਾਲ ਪੰਜਾਬ ਦੇ ਲੋਕ ਨਕਾਰ ਚੁੱਕੇ ਹਨ।

ਟਿਕਟਾਂ ਦੇਣ ਦੀ ਵਾਰੀ ਆਉਂਦੀ ਹੈ ਤਾਂ ਪਾਰਟੀ ਸੀਨੀਅਰ ਉਮੀਦਵਾਰਾਂ 'ਤੇ ਹੀ ਭਰੋਸਾ ਜਿਤਾਉਂਦੀ ਹੈ। 2017 ਅਤੇ 2022 ਦੀਆਂ ਚੋਣਾਂ ਦੇ ਵਿੱਚ ਇਸ ਦੀ ਝਲਕ ਵੇਖ ਚੁੱਕੇ ਹਾਂ। ਅਕਾਲੀ ਦਲ ਦੀ ਬੇੜੀ ਯੂਥ ਪਾਰ ਨਹੀਂ ਲਗਾ ਸਕਦੇ ਕਿਉਂਕਿ ਹੁਣ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਯੂਥ ਦੇ ਨਾਲ ਪੰਜਾਬ ਦੇ ਲੋਕ ਨਕਾਰ ਚੁੱਕੇ ਹਨ।- ਗੁਰਦੀਪ ਗੋਸ਼ਾ, ਭਾਜਪਾ ਆਗੂ

ਪੰਜਾਬ ਦੇ ਯੂਥ ਵੱਲੋਂ ਪਲਾਇਨ: ਸਿਆਸੀ ਮਾਹਿਰ ਅਤੇ ਸਾਬਕਾ ਵਿਧਾਇਕ ਰਹੇ ਤਰਸੇਮ ਸਿੰਘ ਜੋਧਾ ਨੇ ਵੀ ਸਾਡੀ ਟੀਮ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਅਕਾਲੀ ਦਲ ਵੱਲੋਂ ਯੂਥ ਨੂੰ ਲੈ ਕੇ ਚਲਾਈ ਜਾ ਰਹੀ ਇਸ ਮੁਹਿੰਮ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਯੂਥ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਸੀ ਕਿ ਇਹੀ ਕਾਰਨ ਹਨ ਅੱਜ ਸਾਡਾ ਯੂਥ ਪੰਜਾਬ ਤੋਂ ਉਡਾਰੀ ਭਰ ਕੇ ਵਿਦੇਸ਼ਾਂ ਦਾ ਰੁੱਖ ਕਰ ਚੁੱਕਾ ਹੈ। ਉਹਨਾਂ ਕਿਹਾ ਕਿ ਇਹਨਾਂ ਸਰਕਾਰਾਂ ਦੀ ਮਾੜੀਆਂ ਨੀਤੀਆਂ ਕਰਕੇ ਯੂਥ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਹੀ ਨਹੀਂ ਹੈ, ਤਾਂ ਅਕਾਲੀ ਦਲ ਨੂੰ ਸਮਰਥਨ ਦੇਣਾ ਬਹੁਤ ਦੂਰ ਦੀ ਗੱਲ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਇਕ ਅੰਦੋਲਨ 'ਚੋਂ ਨਿਕਲੀ ਹੋਈ ਪਾਰਟੀ ਸੀ, ਉਹਨਾਂ ਦੀ ਕੋਈ ਆਈਡੀਓਲੋਜੀ ਸੀ। ਅਕਾਲੀ ਦਲ ਦੇ ਪੁਰਾਣੇ ਲੀਡਰ ਪਾਰਟੀ ਦੀ ਜਾਨ ਸੀ ਪਰ ਹੁਣ ਉਹ ਪੁਰਾਣੇ ਲੀਡਰ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਇਹ ਪਾਰਟੀ ਇੱਕ ਪਰਿਵਾਰ ਦੀ ਬਣ ਕੇ ਰਹਿ ਗਈ ਹੈ, ਇਹੀ ਕਾਰਨ ਹੈ ਕਿ ਹੁਣ ਅਕਾਲੀ ਦਲ ਦੀ ਸਥਿਤੀ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਹੈ।

ਅਕਾਲੀ ਦਲ ਦੀ ਸਰਕਾਰ ਸਮੇਂ ਯੂਥ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਸੀ ਕਿ ਉਹ ਪੰਜਾਬ ਤੋਂ ਉਡਾਰੀ ਭਰ ਕੇ ਵਿਦੇਸ਼ਾਂ ਦਾ ਰੁੱਖ ਕਰ ਚੁੱਕਾ ਹੈ। ਸਰਕਾਰਾਂ ਦੀ ਮਾੜੀਆਂ ਨੀਤੀਆਂ ਕਰਕੇ ਯੂਥ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਹੀ ਨਹੀਂ ਹੈ, ਤਾਂ ਅਕਾਲੀ ਦਲ ਨੂੰ ਸਮਰਥਨ ਦੇਣਾ ਬਹੁਤ ਦੂਰ ਦੀ ਗੱਲ ਹੈ।- ਤਰਸੇਮ ਸਿੰਘ ਜੋਧਾ, ਸਿਆਸੀ ਮਾਹਿਰ ਅਤੇ ਸਾਬਕਾ ਵਿਧਾਇਕ

ਯੂਥ ਅਕਾਲੀ ਦਲ ਚ ਉਤਸ਼ਾਹ: ਹਾਲਾਂਕਿ ਦੂਜੇ ਪਾਸੇ ਯੂਥ ਅਕਾਲੀ ਦਲ ਦੇ ਲੀਡਰਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਚਲਾਈ ਗਈ, ਇਸ ਮੁਹਿੰਮ ਦਾ ਪੰਜਾਬ ਦੇ ਵਿੱਚ ਕਾਫੀ ਫਾਇਦਾ ਹੋਵੇਗਾ। ਯੂਥ ਵੱਡੀ ਤਾਦਾਦ ਦੇ ਵਿੱਚ ਪਾਰਟੀ ਦੇ ਨਾਲ ਜੁੜ ਰਿਹਾ ਹੈ, ਅਕਾਲੀ ਦਲ ਦੀ ਲੁਧਿਆਣੇ ਦੇ ਵਿੱਚ ਵੱਡੀ ਰੈਲੀ ਹੋਈ ਹੈ, ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਯੂਥ ਅਕਾਲੀ ਦਲ ਦੇ ਨਾਲ ਹੈ। ਪਿੰਡਾਂ ਦੇ ਵਿੱਚ ਅਤੇ ਸ਼ਹਿਰਾਂ ਦੇ ਵਿੱਚ ਅਕਾਲੀ ਦਲ ਨੂੰ ਚੰਗਾ ਸਮਰਥਨ ਮਿਲ ਰਿਹਾ ਹੈ, ਹਾਲਾਂਕਿ ਜਦੋਂ ਉਹਨਾਂ ਨੂੰ ਟਿਕਟਾਂ ਬਾਰੇ ਪੁੱਛਿਆ ਗਿਆ ਤਾਂ ਕਿਹਾ ਕਿ ਅਕਾਲੀ ਦਲ ਵੱਲੋਂ ਆਉਂਦੀ ਨਗਰ ਨਿਗਮ ਚੋਣਾਂ ਦੇ ਵਿੱਚ 50 ਫੀਸਦੀ ਤੱਕ ਟਿਕਟਾਂ ਯੂਥ ਨੂੰ ਦੇਣ ਦੀ ਗੱਲ ਕਹੀ ਗਈ ਹੈ ਜੋ ਕਿ ਇੱਕ ਚੰਗੀ ਗੱਲ ਹੈ। ਉਹਨਾਂ ਕਿਹਾ ਹਾਲਾਂਕਿ ਮੈਂਬਰ ਪਾਰਲੀਮੈਂਟ ਅਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਜ਼ਰੂਰ ਸੀਨੀਅਰ ਲੀਡਰਾਂ 'ਤੇ ਵਿਸ਼ਵਾਸ ਜਤਾਇਆ ਜਾਂਦਾ ਹੈ ਪਰ ਸਥਾਨਕ ਚੋਣਾਂ ਦੇ ਵਿੱਚ ਯੂਥ ਨੂੰ ਵੀ ਅੱਗੇ ਲਿਆਂਦਾ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.