ਲੁਧਿਆਣਾ:ਈਟੀਵੀ ਭਾਰਤ ਵੱਲੋਂ "ਲੰਗਰ ਦਵਾਈਆਂ ਦਾ ਵੀ ਲਾਈਏ" ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਤਹਿਤ ਸ਼ਹੀਦੀ ਜੋੜ ਮੇਲ 'ਤੇ ਦਵਾਈਆਂ ਦੇ ਲੰਗਰ ਲਗਾਉਣ ਲਈ ਜਾਗਰੂਕਤਾਂ ਫੈਲਾਈ ਜਾ ਰਹੀ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਜਿੱਥੇ ਅਸੀਂ ਸੰਗਤਾਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾ ਰਹੇ ਹਾਂ ਉੱਥੇ ਹੀ ਇਸ ਵਾਰ ਨਵਾਂ ਕਰਨ ਦੀ ਕੋਸ਼ਿਸ਼ ਜਾਵੇ ਤਾਂ ਕਿ ਪਿੰਡਾਂ ਵਿੱਚ ਲੋੜਵੰਦ ਕੈਂਸਰ ਦੇ ਮਰੀਜ਼ਾਂ ਨੂੰ ਦਵਾਈਆਂ ਉਪਲੱਬਧ ਕਰਵਾਈਆਂ ਜਾਣ ਤਾਂ ਕਿ ਮਾਨਵਤਾ ਦਾ ਸੁਨੇਹਾ ਘਰ-ਘਰ ਤੱਕ ਪਹੁੰਚ ਸਕੇ ਅਤੇ ਉਨ੍ਹਾਂ ਜ਼ਰੂਰਤਮੰਦ ਮਰੀਜ਼ਾਂ ਦੀ ਮਦਦ ਹੋ ਸਕੇ।
ਈਟੀਵੀ ਭਾਰਤ ਦੀ ਇਸ ਮੁਹਿੰਮ ਦਾ ਜ਼ਿਕਰ ਜਦੋਂ ਅਸੀਂ ਉੱਘੇ ਸਾਹਿਤਕਾਰ ਗੁਰਭਜਨ ਸਿੰਘ ਗਿੱਲ ਅਤੇ ਮਸ਼ਹੂਰ ਕਵੀ ਅਤੇ ਐਸਜੀਪੀਸੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਨਾਲ ਕੀਤਾ ਤਾਂ ਉਨ੍ਹਾਂ ਨੇ ਮੰਨਿਆ ਕਿ ਇਹ ਇੱਕ ਚੰਗੀ ਮੁਹਿੰਮ ਹੈ।
ਉਨ੍ਹਾਂ ਕਿਹਾ ਕਿ ਸਿਰਫ਼ ਦਵਾਈਆਂ ਹੀ ਕਿਉਂ ਨਹੀਂ ਕਿਉਂ ਨਾ ਕਿਤਾਬਾਂ ਦੇ ਵੀ ਲੰਗਰ ਲਾਏ ਜਾਣ ਵਿਦਵਾਨਾਂ ਨੇ ਕਿਹਾ ਕਿ ਸਮੇਂ ਦੀ ਲੋੜ ਮੁਤਾਬਕ ਸਾਨੂੰ ਆਪਣੇ ਆਪ ਨੂੰ ਢਾਲਣਾ ਚਾਹੀਦਾ ਹੈ ਜੋ ਕਿ ਗੁਰਬਾਣੀ 'ਚ ਵੀ ਲਿਖਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅੱਜ ਅਸੀਂ ਭਾਂਤ ਭਾਂਤ ਦੇ ਲੰਗਰ ਲਾਉਣ ਦੀ ਥਾਂ ਸਿਰਫ਼ ਦਾਲ ਫੁਲਕਾ ਸੰਗਤ ਨੂੰ ਛਕਾਏ ਪਰ ਉਨ੍ਹਾਂ ਨੂੰ ਦਵਾਈਆਂ ਸਿਹਤ ਸਹੂਲਤਾਂ ਅਤੇ ਸਾਹਿਤ ਦਾ ਗਿਆਨ ਜ਼ਰੂਰ ਕਰਵਾਏ।
ਇਹ ਵੀ ਪੜੋ: ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ 12 ਘੰਟਿਆਂ ਦਾ ਅਸਮ ਬੰਦ ਜਾਰੀ
ਤਰਲੋਚਨ ਸਿੰਘ ਨੇ ਕਿਹਾ ਕਿ ਉਹ ਹਾਲਾਂਕਿ ਪੰਜਾਬ ਦੇ ਵਿੱਚ ਨਹੀਂ ਰਹਿੰਦੇ ਪਰ ਜਿੰਨੇ ਵੀ ਐੱਨਆਰਆਈ ਭਰਾ ਹਨ ਉਹ ਸਾਰੇ ਪੰਜਾਬ ਅਤੇ ਪੰਜਾਬੀਆਂ ਲਈ ਚਿੰਤਤ ਹਨ, ਇਸ ਕਰਕੇ ਕਬੱਡੀ ਕੱਪਾਂ 'ਤੇ ਲੱਖਾਂ ਰੁਪਏ ਖਰਚ ਕਰਨ ਦੀ ਥਾਂ ਅਸੀਂ ਗ਼ਰੀਬ ਲੋਕਾਂ ਤੱਕ ਉਨ੍ਹਾਂ ਦੀ ਲੋੜ ਮੁਤਾਬਕ ਦਵਾਈਆਂ ਆਦਿ ਪਹੁੰਚਾਈਏ ਤਾਂ ਜੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪੰਜਾਬ ਅਤੇ ਸਿੱਖ ਕੌਮ ਦੀ ਸੱਚੀ ਸ਼ਰਧਾਂਜਲੀ ਅਰਪਿਤ ਹੋਵੇ।