ਲੁਧਿਆਣਾ: ਦੇਸ਼ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ (Shaheed Kartar Singh Sarabha) ਦੇ ਜੱਦੀ ਪਿੰਡ ਵਿੱਚ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਦੇ ਵਿੱਚ ਮੁੱਖ ਤੌਰ ’ਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ (raja waring) ਵੱਲੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਸਥਾਨਕ ਲੋਕਾਂ ਦੀ ਮੰਗ ’ਤੇ ਹਲਵਾਰਾ ਏਅਰ ਪੋਰਟ (Halwara Airport) ਅਤੇ ਬੱਸ ਸਟੈਂਡ ਦਾ ਨਾਂ ਸ਼ਹੀਦ ਕਰਤਾਰ ਸਿੰਘ ਤੇਰੇ ਨਾਂ ’ਤੇ ਰੱਖਣ ਨੂੰ ਲੈ ਕੇ ਸਥਾਨਕ ਲੋਕਾਂ ਨੇ ਮੰਗ ਕੀਤੀ। ਇਸ ਮੰਗ ਨੂੰ ਲੈ ਕੇ ਰਾਜਾ ਵੜਿੰਗ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ। ਰਾਜਾ ਵੜਿੰਗ ਨੇ ਇਸ ਸਬੰਧੀ ਸਰਕਾਰ ਨਾਲ ਗੱਲਬਾਤ ਕਰਨ ਦੀ ਭਰੋਸਾ ਦਿੱਤਾ ਹੈ।
ਇਸ ਦੌਰਾਨ ਜਦੋਂ ਰਾਜਾ ਵੜਿੰਗ (raja waring) ਨੂੰ ਕੰਗਨਾ ਰਣੌਤ ਵੱਲੋਂ ਦਿੱਤੇ ਗਏ ਬਿਆਨ ’ਤੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਦਿਹਾੜੇ ’ਤੇ ਉਹ ਕੰਗਨਾ ਵਰਗੀ ਮਹਿਲਾ ਦਾ ਨਾਂ ਲੈਣਾ ਵੀ ਸਹੀ ਨਹੀਂ ਸਮਝਦੇ। ਇਸ ਮੌਕੇ ਉਨ੍ਹਾਂ ਸਥਾਨਕ ਲੋਕਾਂ ਦੀਆਂ ਮੰਗਾਂ ਨੂੰ ਜਲਦ ਪ੍ਰਵਾਨ ਕਰਨ ਸਬੰਧੀ ਵੀ ਕਿਹਾ।
ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਪਹਿਲਾ ਸੁਖਪਾਲ ਖਹਿਰਾ ਦੇ ਘਰ ਈਡੀ (Ed) ਦੀ ਰੇਡ ਹੋਈ ਹੈ ਅਤੇ ਹੁਣ ਮਨਪ੍ਰੀਤ ਇਆਲੀ ਦੇ ਘਰ ਤਾਂ ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਛਾਪੇਮਾਰੀ ਕਿਉਂ ਹੋਈ ਇਸ ਸਬੰਧੀ ਉਨ੍ਹਾਂ ਨੂੰ ਨਹੀਂ ਪਤਾ ਪਰ ਅਜਿਹੀਆਂ ਛਾਪੇਮਾਰੀਆਂ ਨਹੀਂ ਹੋਣੀਆਂ ਚਾਹੀਦੀਆਂ ਇਸ ਗੱਲ ਵੱਲ ਰਾਜਾ ਵੜਿੰਗ ਜ਼ਰੂਰ ਹਾਮੀ ਭਰਦੇ ਵਿਖਾਈ ਨਜ਼ਰ ਆਏ।
ਹਾਲਾਂਕਿ ਰਾਜਨੀਤਕ ਮੁੱਦਿਆਂ ’ਤੇ ਉਹ ਖੁੱਲ ਕੇ ਬੋਲਦੇ ਰਾਜਾ ਵੜਿੰਗ ਨਹੀਂ ਵਿਖਾਈ ਦਿੱਤੇ। ਉਧਰ ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਆਗੂ ਕੈਪਟਨ ਸੰਦੀਪ ਸੰਧੂ ਨੇ ਵੀ ਸਥਾਨਕ ਲੋਕਾਂ ਦੀਆਂ ਮੰਗਾਂ ਨੂੰ ਰਾਜਾ ਵੜਿੰਗ ਦੇ ਅੱਗੇ ਰੱਖਿਆ ਅਤੇ ਕਿਹਾ ਕਿ ਇੰਨ੍ਹਾਂ ਮਸਲਿਆਂ ਦਾ ਹੱਲ ਜ਼ਰੂਰ ਕਰਵਾਇਆ ਜਾਵੇ।
ਇਹ ਵੀ ਪੜ੍ਹੋ: ਸਿੱਧੂ ਨੇ ਮੁੜ ਸੰਭਾਲਿਆ ਦਫ਼ਤਰ ਦਾ ਚਾਰਜ, ਲਾਂਘੇ ’ਤੇ ਕਹੀ ਵੱਡੀ ਗੱਲ