ETV Bharat / state

ਦੇਖੋ ਸਾਨ੍ਹ ਨੇ ਕਿਸ ਤਰ੍ਹਾਂ ਲਈ ਵਿਅਕਤੀ ਦੀ ਜਾਨ !

ਅਵਾਰਾ ਪਸ਼ੂਆਂ ਨਾਲ ਹੋਏ ਹਾਦਸਿਆਂ ਦੀਆਂ ਖ਼ਬਰਾਂ ਸਾਨੂੰ ਆਮ ਪੜਨ ਨੂੰ ਮਿਲਦੀਆਂ ਰਹਿੰਦੀਆਂ ਹਨ ਅਤੇ ਅਵਾਰਾ ਪਸ਼ੂਆਂ ਦੇ ਆਪਸ ਵਿੱਚ ਭਿੜਨ ਕਾਰਨ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਅਜਿਹਾ ਹੀ ਮਾਮਲਾ ਬੀਤੀ ਰਾਤ ਰਾਏਕੋਟ ਸ਼ਹਿਰ ਦੇ ਬੱਸ ਸਟੈਂਡ 'ਤੇ ਉਸ ਸਮੇਂ ਵਾਪਰਿਆ ਜਦੋਂ ਆਪਸ ਵਿੱਚ ਭਿੜਦੇ 2 ਆਵਾਰਾ ਢੱਠਿਆਂ ਨੇ ਇਕ ਦੁਕਾਨਦਾਰ ਦੀ ਜਾਨ ਲੈ ਲਈ।

ਦੇਖੋ ਢੱਠੇ ਨੇ ਕਿਸ ਤਰ੍ਹਾਂ ਲਈ ਵਿਅਕਤੀ ਦੀ ਜਾਨ !

author img

By

Published : Aug 7, 2021, 5:40 PM IST

ਲੁਧਿਆਣਾ: ਅਵਾਰਾ ਪਸ਼ੂਆਂ ਨਾਲ ਹੋਏ ਹਾਦਸਿਆਂ ਦੀਆਂ ਖ਼ਬਰਾਂ ਸਾਨੂੰ ਆਮ ਪੜ੍ਹਣ ਨੂੰ ਮਿਲਦੀਆਂ ਰਹਿੰਦੀਆਂ ਹਨ ਅਤੇ ਅਵਾਰਾ ਪਸ਼ੂਆਂ ਦੇ ਆਪਸ ਵਿੱਚ ਭਿੜਨ ਕਾਰਨ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਅਜਿਹਾ ਹੀ ਮਾਮਲਾ ਬੀਤੀ ਰਾਤ ਰਾਏਕੋਟ ਸ਼ਹਿਰ ਦੇ ਬੱਸ ਸਟੈਂਡ 'ਤੇ ਉਸ ਸਮੇਂ ਵਾਪਰਿਆ ਜਦੋਂ ਆਪਸ ਵਿੱਚ ਭਿੜਦੇ 2 ਆਵਾਰਾ ਸਾਨ੍ਹਾਂ ਨੇ ਇਕ ਦੁਕਾਨਦਾਰ ਦੀ ਜਾਨ ਲੈ ਲਈ।

ਪ੍ਰਾਪਤ ਜਾਣਕਾਰੀ ਅਨੁਸਾਰ ਰਾਏਕੋਟ ਬੱਸ ਸਟੈਂਡ ਦੇ ਬਾਹਰ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਸਥਿਤ ਚੌਂਕ ਵਿੱਚ 2 ਆਵਾਰਾ ਆਪਸ ਵਿੱਚ ਲੜਨ ਲੱਗ ਜਾਂਦੇ ਹਨ। ਇਸੇ ਦੌਰਾਨ ਇੱਕ ਫਲ ਵਿਕਰੇਤਾ ਦੁਕਾਨਦਾਰ ਮੋਹਨ ਲਾਲ ਜੋ ਬੱਸ ਸਟੈਂਡ 'ਤੇ ਫ਼ਲ ਵੇਚਣ ਦੀ ਦੁਕਾਨ ਕਰਦਾ ਹੈ। ਜਿਸ ਵਕਤ ਉਹ ਦੁਕਾਨ ਤੋਂ ਘਰ ਵਾਪਿਸ ਜਾ ਰਿਹਾ ਸੀ ਤਾਂ ਸੜਕ 'ਤੇ ਆਪਸ ਵਿੱਚ ਲੜ ਰਹੇ ਸਾਨ੍ਹਾਂ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਕੇ ਸੁੱਟ ਦਿੱਤਾ।

ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਿਸ 'ਤੇ ਆਲੇ ਦੁਆਲੇ ਦੇ ਦੁਕਾਨਦਾਰਾਂ ਨੇ ਉਸ ਨੂੰ ਰਾਏਕੋਟ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਇੱਕ ਲੜਕਾ ਅਤੇ ਲੜਕੀ ਨੂੰ ਛੱਡ ਗਿਆ।

ਇਸ ਮੌਕੇ ਵੱਖ-ਵੱਖ ਦੁਕਾਨਦਾਰਾਂ ਨੇ ਰੋਸ਼ ਪ੍ਰਗਟਾਉਂਦਿਆਂ ਆਖਿਆ ਕਿ ਰਾਏਕੋਟ ਸ਼ਹਿਰ ਵਿੱਚ 3 ਗਊਸ਼ਾਲਾਵਾਂ ਹੋਣ ਦੇ ਬਾਵਜੂਦ ਅਵਾਰਾ ਪਸ਼ੂਆਂ ਦਾ ਆਂਤਕ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਹੀ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ਅਤੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਪਰ ਲੋਕਾਂ ਤੋਂ ਗਊ ਸੈੱਸ ਵਸੂਲਣ ਵਾਲੀ ਪੰਜਾਬ ਸਰਕਾਰ ਰਾਏਕੋਟ ਪ੍ਰਸ਼ਾਸਨ ਇਸ ਸਮੱਸਿਆ ਦੇ ਹੱਲ ਲਈ ਕੁੱਝ ਵੀ ਢੁੱਕਵੇਂ ਯਤਨ ਨਹੀਂ ਕਰ ਰਿਹਾ।

ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਆਵਾਰਾ ਪਸ਼ੂਆਂ ਜਲਦੀ ਕੋਈ ਹੱਲ ਕੀਤਾ ਜਾਵੇ ਤੇ ਮ੍ਰਿਤਕ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉੱਧਰ ਜਦੋਂ ਇਸ ਸੰਬੰਧ ਵਿੱਚ ਪੁਲਿਸ ਥਾਣਾ ਸਿਟੀ ਰਾਏਕੋਟ ਦੇ SHO ਅਜੈਬ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ਧਾਰਾ 174 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ।

ਇਹ ਵੀ ਪੜੋ: ਆਖਿਰ, ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਨੂੰ ਕਿਸ ਨੇ ਦਿੱਤੀ ਧਮਕੀ ?

ETV Bharat Logo

Copyright © 2024 Ushodaya Enterprises Pvt. Ltd., All Rights Reserved.