ETV Bharat / state

ਸਕੂਲ ਖੁੱਲ੍ਹੇ ਪਰ ਮਾਂਪੇ ਡਰੇ

ਲੁਧਿਆਣਾ ਵਿੱਚ ਕਰੋਨਾ ਦੇ ਕੇਸ ਘੱਟੇ ਹਨ 'ਤੇ ਸਕੂਲ ਖੁੱਲ੍ਹੇ ਹਨ। ਪਰ ਬੱਚਿਆਂ ਦੇ ਮਾਂਪੇ ਡਰੇ ਹੋਏ ਹਨ ਅਤੇ ਸਕੂਲਾਂ ਨੂੰ ਉਨ੍ਹਾਂ ਦੀ ਜਿੰਮੇਵਾਰੀ ਤੋਂ ਭੱਜਣ ਦੀ ਗੱਲ ਕਹਿ ਰਹੇ ਹਨ।

ਸਕੂਲ ਖੁੱਲ੍ਹੇ ਪਰ ਮਾਂਪੇ ਡਰੇ
ਸਕੂਲ ਖੁੱਲ੍ਹੇ ਪਰ ਮਾਂਪੇ ਡਰੇ
author img

By

Published : Aug 9, 2021, 1:21 PM IST

ਲੁਧਿਆਣਾ: ਪੰਜਾਬ ਵਿੱਚ ਕੋਰੋਨਾ ਦੇ ਕੇਸ ਘਟਣ ਤੋਂ ਬਾਅਦ ਸਕੂਲਾਂ ਨੂੰ ਛੋਟ ਦਿੱਤੀ ਗਈ ਹੈ। ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪਰ ਕੋਰੋਨਾ ਦੀ ਤੀਜੀ ਲਹਿਰ ਨੂੰ ਵੇਖਦਿਆਂ ਸਿਹਤ ਮਹਿਕਮੇ ਨੇ ਸਕੂਲਾਂ 'ਚ ਸਖ਼ਤੀ ਵਧਾ ਦਿੱਤੀ ਹੈ।

ਜਿਸ ਕਰਕੇ ਸਕੂਲਾਂ 'ਚ ਜੇਕਰ 1 ਵੀ ਬੱਚਾ ਕਲਾਸ ਅੰਦਰ ਕੋਰੋਨਾ ਪੋਜ਼ਟਿਵ ਪਾਇਆ ਜਾਂਦਾ ਹੈ, ਤਾਂ ਪੂਰੀ ਕਲਾਸ ਦੇ ਵਿਦਿਆਰਥੀਆਂ ਨੂੰ 14 ਦਿਨ ਲਈ ਕੁਆਰੰਟੀਨ ਕਰ ਦਿੱਤਾ ਜਾਵੇਗਾ। ਓਥੇ ਹੀ 2 ਜਾਂ ਇਸ ਤੋਂ ਵੱਧ ਬੱਚੇ ਕਰੋਨਾ ਪੋਜ਼ਿਟਿਵ ਪਾਏ ਜਾਂਦੇ ਹਨ, ਤਾਂ ਸਕੂਲ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਜਾਵੇਗਾ। ਇਸ ਨੂੰ ਲੈ ਕੇ ਬੱਚਿਆਂ ਦੇ ਮਾਂਪੇ ਡਰੇ ਹੋਏ ਹਨ ਅਤੇ ਸਕੂਲਾਂ ਨੂੰ ਉਨ੍ਹਾਂ ਦੀ ਜਿੰਮੇਵਾਰੀ ਤੋਂ ਭੱਜਣ ਦੀ ਗੱਲ ਕਹਿ ਰਹੇ ਹਨ।

ਸਕੂਲ ਖੁੱਲ੍ਹੇ ਪਰ ਮਾਂਪੇ ਡਰੇ
ਇਸ ਸਬੰਧੀ ਲੁਧਿਆਣਾ ਦੇ ਮਹਾਂਮਾਰੀ ਅਫ਼ਸਰ ਡਾਕਟਰ ਰਮੇਸ਼ ਨੇ ਦੱਸਿਆ, ਕਿ ਲੁਧਿਆਣਾ ਵਿੱਚ ਕੋਰੋਨਾ ਫਿਲਹਾਲ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ 6 ਕੇਸ ਆਏ ਸਨ ਅਤੇ ਸੋਮਵਾਰ ਨੂੰ 12 ਵਜੇ ਤੱਕ 2 ਕੇਸ ਆਏ ਹਨ। ਇਸ ਕਰਕੇ ਹਾਲਾਤ ਕਾਬੂ ਹੇਠ ਹਨ। ਪਰ ਤੀਜੀ ਲਹਿਰ ਨੂੰ ਵੇਖਦਿਆਂ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਸਿਹਤ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 1000 ਟੈਸਟ ਰੋਜ਼ਾਨਾਂ ਨਿੱਜੀ ਅਤੇ ਸਰਕਾਰੀ ਸਕੂਲਾਂ ਵਿੱਚ ਕਰਨ ਦਾ ਟੀਚਾ ਮਿਥਿੱਆ ਗਿਆ। ਉਨ੍ਹਾਂ ਕਿਹਾ ਕਿ ਟੈਸਟਿੰਗ ਸ਼ੁਰੂ ਹੋ ਚੁੱਕੀ ਹੈ। ਉਧਰ ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ, ਕਿ ਸਰਕਾਰ ਨੇ ਸਕੂਲ ਖੋਲ੍ਹ ਕੇ ਆਪਣੀ ਜਿੰਮੇਵਾਰੀ ਨਿਭਾ ਦਿੱਤੀ। ਪਰ ਬੱਚਿਆਂ ਦੀ ਸਿਹਤ ਵੱਲ ਕੋਈ ਧਿਆਨ ਨਹੀਂ ਉਨ੍ਹਾਂ ਨੇ ਕਿਹਾ ਕਿ ਸਕੂਲ ਵੀ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਨ। ਪਰ ਬੱਚਿਆਂ ਦੀ ਟੈਸਟਿਗ ਵੀ ਵੱਡਾ ਚੈਲੇਂਜ ਹੈ, ਉਨ੍ਹਾਂ ਨੇ ਕਿਹਾ ਕਿ ਕਿਵੇਂ ਇਨ੍ਹੇ ਬੱਚਿਆਂ ਦੀ ਟੈਸਟਿੰਗ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਬੱਚਿਆਂ ਨੂੰ ਘਰ ਰੱਖ ਕੇ ਹੀ ਆਨਲਾਈਨ ਪੜਾਈ ਕਰਵਾਉਣ ਨੂੰ ਤਰਜੀਹ ਦੇਣਗੇ।

ਇਹ ਵੀ ਪੜ੍ਹੋ:- ਕੋਰੋਨਾ Update : 24 ਘੰਟਿਆਂ ’ਚ 35,499 ਨਵੇਂ ਮਾਮਲੇ, 447 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.