ਲੁਧਿਆਣਾ : ਪੰਜਾਬ ਵਿੱਚ ਲੱਚਰ ਗਾਇਕੀ ਵਿਰੁੱਧ ਮੁਹਿੰਮ ਚਲਾ ਰਹੇ ਪੰਡਿਤਰਾਓ ਧਰੇਨਵਰ ਨੇ ਗਾਇਕ ਕਰਨ ਔਜਲਾ ਦੇ ਪਿੰਡ ਮਾਜਰਾ ਵਿੱਚ ਲੱਗੇ ਅਖਾੜੇ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਲੁਧਿਆਣਾ ਵਿੱਚ ਬੀਡੀਪੀਓ ਦਫ਼ਤਰ ਵਿੱਚ ਪਹੁੰਚੇ ਪੰਡਤਰਾਓ ਨੇ ਟੀਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ ਹੈ।
ਇਸ ਮਾਮਲੇ ਵਿੱਚ ਬੀਡੀਪੀਓ ਜਸਵੰਤ ਸਿੰਘ ਨੇ ਦੱਸਿਆ ਕਿ ਪੰਡਤਰਾਓ ਦੀ ਸ਼ਿਕਾਇਤ 'ਤੇ ਪਿੰਡ ਮਾਜਰਾ ਦੀ ਪੰਚਾਇਤ ਨੂੰ ਬੁਲਾਇਆ ਗਿਆ ਸੀ। ਪਿੰਡ ਦੀ ਪੰਚਾਇਤ ਨੇ ਦੱਸਿਆ ਕਿ ਕਰਨ ਔਜਲਾ ਦਾ ਜੋ ਅਖਾੜਾ ਪਿੰਡ ਵਿੱਚ ਲੱਗਿਆ ਸੀ ਉਸ ਬਾਰੇ ਉਨ੍ਹਾਂ ਕੋਈ ਜਾਣਕਾਰੀ ਨਹੀਂ ਸੀ। ਬੀਡੀਪੀਓ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਭਾਗ ਨੂੰ ਕੋਈ ਵੀ ਸੂਚਨਾ ਨਹੀਂ ਹੈ ਕਿ ਹਾਈ ਕੋਰਟ ਨੇ ਪਿੰਡਾਂ ਵਿੱਚ ਅਖਾੜਿਆਂ ਲਈ ਪੰਚਾਇਤਾਂ ਲਈ ਕੋਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਪੰਡਤਰਾਓ ਨੂੰ ਅਪੀਲ ਕੀਤੀ ਕਿ ਉਹ ਮਹਿਕਮੇ ਨੂੰ ਕਹਿ ਕਿ ਇਸ ਦੀ ਸੂਨਚਾ ਵਿਭਾਗ ਤੱਕ ਪਹੁੰਚਾਉਣ।
ਇਹ ਵੀ ਪੜ੍ਹੋ : ਦਿੱਲੀ ਹਿੰਸਾ: ਭਾਜਪਾ ਕੋਲ ਦੰਗੇ ਕਰਵਾਉਣ ਦਾ ਤਜਰਬਾ: ਭਗਵੰਤ ਮਾਨ
ਪਿੰਡ ਦੀ ਮਹਿਲਾ ਸਰਪੰਚ ਰੁਪਿੰਦਰ ਕੌਰ ਨੇ ਦੱਸਿਆ ਕਿ ਕਰਨ ਔਜਲੇ ਦਾ ਅਖਾੜਾ ਬਾਰੇ ਉਨ੍ਹਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਖੇਡ ਮੇਲਾ ਕਰਵਾਇਆ ਗਿਆ ਸੀ ਅਤੇ ਮੇਲੇ ਦੇ ਪ੍ਰਬੰਧਕਾਂ ਨੇ ਸਿਰਫ ਖੇਡ ਮੇਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਹੀ ਜਾਣਕਾਰੀ ਦਿੱਤੀ ਸੀ ।