ਅੰਮ੍ਰਿਤਸਰ: ਭੰਡਾਰੀ ਪੁੱਲ ਦੇ ਉੱਪਰ ਸੰਤ ਸਮਾਜ ਵੱਲੋਂ ਤਿੰਨ ਦਿਨ ਲਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਭੰਡਾਰੀ ਪੁੱਲ (Bhandari bridge) ਨੂੰ ਪੂਰੀ ਤਰੀਕੇ ਨਾਲ ਬੰਦ ਕੀਤਾ ਗਿਆ ਹੈ, ਜਿਸ ਕਰਕੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਟਰੈਫਿਕ ਨੂੰ ਲੈ ਕੇ ਵੀ ਵੱਡੀ ਸਮੱਸਿਆ ਦੇਖਣ ਨੂੰ ਮਿਲ ਰਹੀ ਅਤੇ ਇਸ ਦੌਰਾਨ ਸੰਤ ਸਮਾਜ ਦੇ ਹੱਕ ਵਿੱਚ ਅੰਮ੍ਰਿਤਸਰ ਹਲਕਾ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ (MLA Kunwar Vijay Pratap Singh) ਵੀ ਪਹੁੰਚੇ।
ਭੰਡਾਰੀ ਪੁੱਲ ਬੰਦ ਕਰਕੇ ਤਿੰਨ ਦਿਨ ਦਾ ਰੋਸ ਪ੍ਰਦਰਸ਼ਨ: ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੰਤ ਸਮਾਜ ਦੇ ਆਗੂ ਨੇ ਦੱਸਿਆ ਕਿ ਵਾਲਮਿਕੀ ਤੀਰਥ, ਰਾਮ ਤੀਰਥ ਵਿਖੇ ਇੱਕ ਸ਼ਰਾਈਨ ਬੋਰਡ ਬਣਾਇਆ ਗਿਆ ਹੈ, ਜਿਸ ਵਿੱਚ ਸੰਤ ਸਮਾਜ (Sant Samaj) ਦਾ ਕੋਈ ਵੀ ਆਗੂ ਨਹੀਂ ਲਿਆ ਗਿਆ ਅਤੇ ਇਸ ਬੋਰਡ ਨੂੰ ਸੰਤ ਸਮਾਜ ਨੇ ਭੰਗ ਕਰਨ ਦੀ ਮੰਗ ਕੀਤੀ ਪਰ ਉਸ ਸ਼ਰਾਈਨ ਬੋਰਡ ਨੂੰ ਭੰਗ ਕਰਨ ਦੀ ਬਜਾਏ ਸਰਕਾਰ ਵੱਲੋਂ ਇਸ ਬੋਰਡ ਨੂੰ ਪੱਕਾ ਦਿੱਤਾ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿੱਚ ਸੰਤ ਸਮਾਜ ਵੱਲੋਂ ਭੰਡਾਰੀ ਪੁੱਲ ਬੰਦ ਕਰਕੇ ਤਿੰਨ ਦਿਨ ਦਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਜੇਕਰ ਇਹਨਾਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਵੀ ਤਿੱਖਾ ਸੰਘਰਸ਼ ਕਰਨਗੇ।
- Vigilance raid in the village of Ludhiana: ਲੁਧਿਆਣਾ ਦੇ ਪਿੰਡ ਨੂਰਪੁਰਾ ਦੀ ਪੰਚਾਇਤ 'ਤੇ ਵਿਜ਼ੀਲੈਂਸ ਵੱਲੋਂ ਰੇਡ, ਪਿੰਡ ਵਾਸੀ ਦੀ ਸ਼ਿਕਾਇਤ ਮਗਰੋਂ ਹੋਈ ਰੇਡ
- Flights started from Bathinda airport: ਤਿੰਨ ਸਾਲ ਬਾਅਦ ਬਠਿੰਡਾ ਦੇ ਏਅਰਪੋਰਟ ਤੋਂ ਮੁੜ ਫਲਾਈਟਾਂ ਹੋਈਆਂ ਸ਼ੁਰੂ, ਲੀਡਰਾਂ ਅਤੇ ਲੋਕਾਂ ਨੇ ਜਤਾਈ ਖੁਸ਼ੀ
- Solving Straw Problem : ਪਰਾਲੀ ਦੀ ਸਮੱਸਿਆ ਦਾ ਨਿਕਲਿਆ ਮੁਕੰਮਲ ਹੱਲ, ਹੁਣ ਆਸਮਾਨ ਵਿੱਚ ਨਹੀਂ ਉਡੇਗਾ ਪਰਾਲੀ ਕਾਰਣ ਧੂੰਆਂ
ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ: ਦੂਜੇ ਪਾਸੇ ਸੰਤ ਸਮਾਜ ਦੇ ਹੱਕ ਵਿੱਚ ਪਹੁੰਚੇ ਵਿਧਾਨ ਸਭਾ ਹਲਕਾ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਅੱਜ ਉਹ ਸੰਤ ਸਮਾਜ ਦੇ ਹੱਕ ਵਿੱਚ ਪਹੁੰਚੇ ਹਨ। ਉਹਨਾਂ ਕਿਹਾ ਜੋ ਸੰਤ ਸਮਾਜ ਦੀ ਮੰਗ ਹੈ, ਬਿਲਕੁਲ ਜਾਇਜ਼ ਹੈ। ਇਸ ਸਬੰਧ ਵਿੱਚ ਉਹ ਉਹਨਾਂ ਦੀ ਆਵਾਜ਼ ਵਿਧਾਨ ਸਭਾ ਦੇ ਵਿੱਚ ਜ਼ਰੂਰ ਚੁੱਕਣਗੇ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਕਦੀ ਵੀ ਰਾਜਨੀਤੀ ਨਹੀਂ ਕੀਤੀ ਜੋ ਸੱਚ ਹੈ ਹਮੇਸ਼ਾ ਉਸਦੇ ਨਾਲ ਖੜ੍ਹਾ ਹਾਂ। ਪਹਿਲਾਂ ਵੀ ਸੰਤ ਸਮਾਜ ਵੱਲੋਂ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਉਦੋਂ ਵੀ ਉਹ ਸੰਤ ਸਮਾਜ ਦੇ ਹੱਕ ਵਿੱਚ ਸਨ ਅਤੇ ਅੱਜ ਵੀ ਸੰਤ ਸਮਾਜ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੀਆਂ ਮੰਗਾਂ ਜਾਇਜ਼ ਹਨ। ਉਨ੍ਹਾਂ ਕਿਹਾ ਸੰਤ ਸਮਾਜ ਵੱਲੋਂ ਤਿੰਨ ਦਿਨ ਲਈ ਪ੍ਰਦਰਸ਼ਨ ਕੀਤਾ ਜਾਣਾ ਹੈ ਜਾਂ ਨਹੀਂ ਇਸ ਬਾਰੇ ਸੰਤ ਸਮਾਜ ਖੁਦ ਫੈਸਲਾ ਲਵੇਗਾ।