ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਕੋਲ ਇੰਗਲੈਂਡ ਖਿਲਾਫ ਪਹਿਲੇ ਮੈਚ 'ਚ ਇਤਿਹਾਸ ਰਚਣ ਦਾ ਮੌਕਾ ਹੋਵੇਗਾ। ਦਰਅਸਲ, ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ 22 ਜਨਵਰੀ ਬੁੱਧਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਅਰਸ਼ਦੀਪ ਕੋਲ ਨੰਬਰ ਇੱਕ ਦਾ ਤਾਜ ਆਪਣੇ ਨਾਂ ਕਰਨ ਅਤੇ ਵਿਕਟਾਂ ਦਾ ਸੈਂਕੜਾ ਲਾਉਣ ਦਾ ਮੌਕਾ ਹੋਵੇਗਾ।
ਅਰਸ਼ਦੀਪ ਕੋਲ ਨੰਬਰ 1 ਦਾ ਤਾਜ ਜਿੱਤਣ ਦਾ ਮੌਕਾ
ਅਰਸ਼ਦੀਪ ਸਿੰਘ ਅੰਤਰਰਾਸ਼ਟਰੀ ਟੀ-20 ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤ ਦੇ ਪਹਿਲੇ ਗੇਂਦਬਾਜ਼ ਬਣਨ ਤੋਂ ਸਿਰਫ਼ ਦੋ ਵਿਕਟਾਂ ਦੂਰ ਹਨ। ਜੇਕਰ ਉਹ ਇੰਗਲੈਂਡ ਖਿਲਾਫ ਪਹਿਲੇ ਟੀ-20 ਮੈਚ 'ਚ 2 ਵਿਕਟਾਂ ਲੈ ਲੈਂਦੇ ਹਨ ਤਾਂ ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤ ਦੇ ਪਹਿਲੇ ਗੇਂਦਬਾਜ਼ ਬਣ ਜਾਣਗੇ।
ਅਰਸ਼ਦੀਪ ਸਿੰਘ ਦੇ ਨਾਮ ਟੀ-20 ਵਿੱਚ 60 ਮੈਚਾਂ ਦੀਆਂ 60 ਪਾਰੀਆਂ ਵਿੱਚ 95 ਵਿਕਟਾਂ ਹਨ। ਫਿਲਹਾਲ ਉਹ ਟੀ-20 'ਚ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਹਨ। ਪਹਿਲੇ ਸਥਾਨ 'ਤੇ ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਦਾ ਕਬਜ਼ਾ ਹੈ। ਚਾਹਲ ਦੇ ਨਾਂ 80 ਮੈਚਾਂ ਦੀਆਂ 79 ਪਾਰੀਆਂ 'ਚ 96 ਵਿਕਟਾਂ ਹਨ। 2 ਵਿਕਟਾਂ ਲੈ ਕੇ ਉਹ ਭਾਰਤ ਦੇ ਟੀ-20 ਕ੍ਰਿਕਟ 'ਚ ਨੰਬਰ 1 ਗੇਂਦਬਾਜ਼ ਬਣ ਜਾਣਗੇ।
Arshdeep, we want a 5-for in the 1st T20I. 😉
— All Cricket Records (@Cric_records45) January 21, 2025
Arshdeep Singh needs 5 wickets to become the first Indian to pick 100 wickets in T20Is. 🔥
96 : Yuzvendra Chahal (79 innings)
95* : Arshdeep Singh (60 innings). 🤯
90 : Bhuvneshwar Kumar (86 innings)
89 : Jasprit Bumrah (69 innings)… pic.twitter.com/xTVHij8jlc
ਵਿਕਟਾਂ ਦਾ ਸੈਂਕੜਾ ਬਣਾਉਣ ਵਾਲੇ ਬਣਨਗੇ ਪਹਿਲੇ ਭਾਰਤੀ ਗੇਂਦਬਾਜ਼
ਅਰਸ਼ਦੀਪ ਕੋਲ ਇੰਗਲੈਂਡ ਖਿਲਾਫ ਟੀ-20 ਸੀਰੀਜ਼ 'ਚ ਇਤਿਹਾਸ ਰਚਣ ਦਾ ਮੌਕਾ ਹੋਵੇਗਾ। ਅਰਸ਼ਦੀਪ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ 100 ਵਿਕਟਾਂ ਲੈਣ ਵਾਲੇ ਭਾਰਤ ਦੇ ਪਹਿਲੇ ਗੇਂਦਬਾਜ਼ ਵੀ ਬਣ ਸਕਦੇ ਹਨ। ਇਸ ਮੁਕਾਮ 'ਤੇ ਪਹੁੰਚਣ ਲਈ ਅਰਸ਼ਦੀਪ ਨੂੰ 5 ਹੋਰ ਵਿਕਟਾਂ ਦੀ ਲੋੜ ਹੈ। ਇਸ ਸਮੇਂ ਉਨ੍ਹਾਂ ਦੇ ਕੋਲ 95 ਵਿਕਟਾਂ ਹਨ ਅਤੇ ਪੰਜ ਹੋਰ ਵਿਕਟਾਂ ਲੈਣ ਤੋਂ ਬਾਅਦ ਉਹ ਟੀ-20 ਵਿੱਚ ਭਾਰਤ ਲਈ 100 ਵਿਕਟਾਂ ਪੂਰੀਆਂ ਕਰਨ ਅਤੇ ਸੈਂਕੜਾ ਬਣਾਉਣ ਵਾਲੇ ਪਹਿਲੇ ਗੇਂਦਬਾਜ਼ ਬਣ ਜਾਣਗੇ।
𝐒𝐢𝐧𝐠𝐡 𝐒𝐚𝐚𝐛 𝐭𝐡𝐞 𝐠𝐫𝐞𝐚𝐭! 🙌
— JioCinema (@JioCinema) October 6, 2024
Arshdeep Singh is swinging through the Bangladeshi batters in Gwalior! 🔥#INDvBAN #IDFCFirstBankT20ITrophy #JioCinemaSports pic.twitter.com/WMTtuqzmk5
ਅਰਸ਼ਦੀਪ ਸਿੰਘ ਨੇ 7 ਜੁਲਾਈ 2022 ਨੂੰ ਸਾਊਥੈਂਪਟਨ ਵਿੱਚ ਇੰਗਲੈਂਡ ਦੇ ਖਿਲਾਫ ਭਾਰਤ ਲਈ ਆਪਣਾ ਟੀ-20 ਡੈਬਿਊ ਕੀਤਾ ਸੀ। ਉਦੋਂ ਤੋਂ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਟੀ-20 ਵਿਸ਼ਵ ਕੱਪ 2022 ਵਿੱਚ ਟੀਮ ਇੰਡੀਆ ਦੇ ਮੁੱਖ ਗੇਂਦਬਾਜ਼ ਸੀ, ਇਸ ਤੋਂ ਬਾਅਦ ਉਹ ਟੀ-20 ਵਿਸ਼ਵ ਕੱਪ 2024 ਵਿੱਚ ਜਸਪ੍ਰੀਤ ਬੁਮਰਾਹ ਦੇ ਨਾਲ ਟੀਮ ਦੇ ਮੁੱਖ ਗੇਂਦਬਾਜ਼ ਵੀ ਸੀ। ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਭਾਰਤ ਨੂੰ ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਵਿੱਚ ਮਦਦ ਕੀਤੀ। ਹੁਣ ਉਹ ਇੰਗਲੈਂਡ ਖਿਲਾਫ ਐਕਸ਼ਨ ਕਰਦੇ ਨਜ਼ਰ ਆਉਣ ਵਾਲੇ ਹਨ।
GET. SET. SIX FEST. 🔥
— Star Sports (@StarSportsIndia) January 21, 2025
Less than 24 hours to go! Predict the scoreline for the 5-match #INDvENG T20I series! ✍#INDvENGonJioStar 👉 1st T20I | WED, JAN 22, 6 PM on Disney+ Hotstar & Star Sports! | #KhelAasmani pic.twitter.com/PYWOrvP1iT
T20I ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਚੋਟੀ ਦੇ 5 ਗੇਂਦਬਾਜ਼ | |||||||||
ਖਿਡਾਰੀ | ਮੈਚ | ਪਾਰੀ | ਗੇਂਦਾਂ | ਓਵਰ | ਮੇਡਨ | ਦੌੜਾਂ | ਵਿਕਟਾਂ | ਬੈਸਟ ਗੇਂਦਬਾਜ਼ੀ ਅੰਕੜੇ | ਇਕੋਨਮੀ |
ਯੁਜਵੇਂਦਰ ਚਾਹਲ | 80 | 79 | 1764 | 294 | 2 | 2409 | 96 | 6/25 | 8.19 |
ਅਰਸ਼ਦੀਪ ਸਿੰਘ | 60 | 60 | 1240 | 206.4 | 2 | 1720 | 95 | 4/9 | 8.32 |
ਭੁਵਨੇਸ਼ਵਰ ਕੁਮਾਰ | 87 | 86 | 1791 | 298.3 | 10 | 2079 | 90 | 5/4 | 6.96 |
ਜਸਪ੍ਰੀਤ ਬੁਮਰਾਹ | 70 | 69 | 1509 | 251.3 | 12 | 1579 | 89 | 3/7 | 6.27 |
ਹਾਰਦਿਕ ਪੰਡਯਾ | 109 | 97 | 1739 | 289.5 | 4 | 2370 | 89 | 4/16 | 8.17 |