ਲੁਧਿਆਣਾ : ਲੁਧਿਆਣਾ ਦੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ਦੀ ਹੈਬੋਵਾਲ ਪੁਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਮੋਟਰਸਾਇਕਲ ਸਵਾਰਾਂ ਵੱਲੋਂ ਲੁਧਿਆਣਾ ਦੇ ਹੀ ਇੱਕ ਕਾਰੋਬਾਰੀ ਦੀ ਕਾਰ ਚੋਂ 11 ਲੱਖ ਰੁਪਏ ਦੀ ਰਾਸ਼ੀ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਅਣਪਛਾਤੇ ਲੁਟੇਰਿਆਂ ਵੱਲੋਂ ਬਕਾਇਦਾ ਇਸ ਦੀ ਪੂਰੀ ਪਲਾਨਿੰਗ ਕੀਤੀ ਗਈ ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਨੇ ਪਹਿਲਾਂ ਕਾਰ ਦਾ ਟਾਇਰ ਪੰਚਰ ਕੀਤਾ ਅਤੇ ਫਿਰ ਕਾਰ ਦਾ ਪਿੱਛਾ ਕਰ ਕੇ ਜਦੋਂ ਕਾਰ ਰੁਕੀ ਤਾਂ ਉਸ ਵਿਚੋਂ 11 ਲੱਖ ਰੁਪਏ ਨਾਲ ਭਰਿਆ ਪੈਸਿਆਂ ਦਾ ਬੈਗ ਟਰੈਫਿਕ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਏ।
ਸੀਸੀਟੀਵੀ ਫੁਟੇਜ ਹੋਈ ਵਾਇਰਲ : ਇਸ ਪੂਰੀ ਵਾਰਦਾਤ ਦੀ ਇਕ ਸੀਸੀਟੀਵੀ ਫੁਟੇਜ ਵੀ ਪੁਲਿਸ ਦੇ ਹੱਥ ਲੱਗੀ ਹੈ, ਜਿਸ ਵਿੱਚ ਜਦੋਂ ਕਾਰ ਨੂੰ ਰੋਕ ਕੇ ਉਸ ਦਾ ਡਰਾਈਵਰ ਅਤੇ ਕਾਰ ਦਾ ਮਾਲਕ ਕਾਰੋਬਾਰੀ ਸ਼ਿਵ ਗਰਗ ਟਾਇਰ ਬਦਲਣ ਲੱਗੇ ਤਾਂ ਬੜੀ ਹੀ ਅਸਾਨੀ ਦੇ ਨਾਲ ਤਿੰਨ ਲੁਟੇਰੇ ਗੱਡੀ ਵਿਚੋਂ ਪੈਸੇ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ। ਇਸਦਾ ਪਤਾ ਵੀ ਪੀੜਤ ਨੂੰ ਉਦੋਂ ਲੱਗਾ ਜਦੋਂ ਉਸ ਦੇ ਡਰਾਈਵਰ ਨੇ ਦੱਸਿਆ ਕਿ ਮੁਲਜ਼ਮ ਬੈਗ ਲੈ ਕੇ ਭੱਜ ਗਏ, ਪੂਰਾ ਵਾਕਿਆ ਲੁਧਿਆਣਾ ਦੀ ਹੈਬੋਵਾਲ ਪੁਲੀ ਦੇ ਨੇੜੇ ਹੋਇਆ ਜਿੱਥੇ ਅਕਸਰ ਹੀ ਕਾਫੀ ਭੀੜ ਭਾੜ ਰਹਿੰਦੀ ਹੈ।
ਰਾਤ 9 ਵਜੇ ਵਾਰਦਾਤ : ਕਾਰੋਬਾਰੀ ਨੇ ਦੱਸਿਆ ਕਿ ਉਹ ਕਿਸੇ ਕੰਮ ਤੋਂ ਆਪਣੇ ਡਰਾਈਵਰ ਦੇ ਨਾਲ ਕਾਰ ਵਿਚ ਵਾਪਸ ਆ ਰਿਹਾ ਸੀ, ਸਮਾਂ ਲਗਭਗ ਹਰ ਰਾਤ 9 ਵਜੇ ਦਾ ਸੀ ਜਲੰਧਰ ਬਾਈਪਾਸ ਕਰੌਸ ਕਰਨ ਵੇਲੇ ਤਿੰਨ ਬਾਈਕ ਸਵਾਰਾਂ ਨੇ ਉਨਾਂ ਨੂੰ ਦੱਸਿਆ ਕਿ ਉਹਨਾਂ ਦੀ ਗੱਡੀ ਦਾ ਟਾਇਰ ਪੈਨਚਰ ਹੈਂ ਜਿਸ ਤੋਂ ਬਾਅਦ ਥੋੜ੍ਹੀ ਅੱਗੇ ਜਾ ਕੇ ਉਹਨਾਂ ਨੂੰ ਗੱਡੀ ਦੀ ਅਵਾਜ਼ ਆਉਣ ਲੱਗੀ ਪਹਿਲਾਂ ਹਵਾ ਭਰੀ ਪਰ ਸਾਰੀ ਹਵਾ ਨਿਕਲ ਗਈ, ਫਿਰ ਉਨ੍ਹਾਂ ਨੂੰ ਮਜਬੂਰਨ ਕਾਰ ਸੜਕ ਤੇ ਰੋਕ ਦੇ ਟੈਰ ਬਦਲਣਾ ਪਿਆ, ਜਦੋਂ ਉਹਨਾਂ ਨੇ ਕਾਰ ਖੜ੍ਹੀ ਕਰਕੇ ਟਾਇਰ ਬਦਲਣਾ ਸ਼ੁਰੂ ਕੀਤਾ ਤਾਂ ਪਹਿਲਾਂ ਤੋਂ ਹੀ ਪੂਰੀ ਸਾਜ਼ਿਸ਼ ਦੇ ਤਹਿਤ ਮੁਲਜ਼ਮਾਂ ਵੱਲੋਂ ਗਲਤ ਸਾਈਡ ਮੋਟਰਸਾਇਕਲ ਖੜਾ ਕਰਕੇ ਇੱਕ ਮੁਲਜ਼ਮ ਉਸ ਤੋਂ ਉਤਰ ਕੇ ਗੱਡੀ ਵਿੱਚੋਂ ਪੈਸਿਆਂ ਦਾ ਭਰਿਆ ਬੈਗ ਲੈ ਕੇ ਫ਼ਰਾਰ ਹੋ ਗਿਆ। ਇਸ ਦਾ ਖੁਲਾਸਾ ਵੀ ਸੀਸੀਟੀਵੀ ਫੁਟੇਜ ਦੇ ਵਿੱਚ ਹੋਇਆ।
- ਜਥੇਦਾਰ ਨੇ ਸਿੱਖ ਕੌਮ ਨੂੰ ਇੱਕਮੁੱਠ ਹੋਣ ਦਾ ਕੀਤਾ ਇਸ਼ਾਰਾ, ਕਿਹਾ-ਜੇ ਅਸੀਂ ਇਕੱਠੇ ਹੋਏ ਤਾਂ ਸਰਕਾਰ ਨੂੰ ਵੀ ਝੁਕਾ ਦੇਵਾਂਗੇ
- Illegal Mining: ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਭਾਜਪਾ ਦੀ ਮਹਿਲਾ ਆਗੂ ਨੇ 'ਆਪ' ਤੇ ਕਾਂਗਰਸ 'ਤੇ ਲਾਏ ਗੰਭੀਰ ਇਲਜ਼ਾਮ
- Operation Blue Star Anniversary: ਆਪ੍ਰੇਸ਼ਨ ਬਲਿਊ ਸਟਾਰ ਦੀ ਵਰ੍ਹੇਗੰਢ ਮੌਕੇ NIA ਦੀ ਵੱਡੀ ਕਾਰਵਾਈ, ਖਾਲਿਸਤਾਨ ਪੱਖੀਆਂ ਨੂੰ ਸਖ਼ਤ ਸੰਦੇਸ਼
ਪੁਲਿਸ ਕਰ ਰਹੀ ਜਾਂਚ : ਪੀੜਤ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਗੱਡੀ ਦਾ ਟਾਇਰ ਵੀ ਮੁਲਜ਼ਮਾਂ ਵੱਲੋਂ ਹੀ ਪੈਂਚਰ ਕੀਤਾ ਗਿਆ ਸੀ। ਇਸ ਪੂਰੇ ਮਾਮਲੇ ਦੀ ਸ਼ਿਕਾਇਤ ਪੀੜਤ ਵੱਲੋਂ ਪੁਲਿਸ ਨੂੰ ਦਿੱਤੀ ਗਈ। ਏਸੀਪੀ ਅਤੇ ਐਸਐਚਓ ਬਿਟਨ ਕੁਮਾਰ ਨੇ ਮੌਕੇ ਉੱਤੇ ਪਹੁੰਚ ਕੇ ਨੇੜਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਲਈ ਹੈ। ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ।