ETV Bharat / state

Robbers Attacked An Old Woman: ਲੁਟੇਰਿਆਂ ਦੀ ਘਿਣਾਉਣੀ ਕਰਤੂਤ, ਬਜ਼ੁਰਗ ਔਰਤ 'ਤੇ ਹਮਲਾ ਕਰ ਝਪਟੀਆਂ ਵਾਲੀਆਂ - ਬਜ਼ੁਰਗ ਮਹਿਲਾ ਤੇ ਹਮਲਾ

ਖੰਨਾ 'ਚ ਦੋ ਲੁਟੇਰਿਆਂ ਨੇ ਬਜ਼ੁਰਗ ਮਹਿਲਾ ਉੱਤੇ ਹਮਲਾ ਕਰਕੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ। ਇਸ ਦੌਰਾਨ ਮਹਿਲਾ ਬੁਰ੍ਹੀ ਤਰ੍ਹਾਂ ਜ਼ਖਮੀ ਹੋ ਗਈ, ਜਿਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ।

The despicable act of robbers, attacked an old woman and snatched her earrings, the situation became critical.
Robbers Attacked An Old Woman: ਲੁਟੇਰਿਆਂ ਦੀ ਘਿਣਾਉਣੀ ਕਰਤੂਤ,ਬਜ਼ੁਰਗ ਔਰਤ 'ਤੇ ਹਮਲਾ ਕਰ ਝਪਟੀਆਂ ਕੰਨਾਂ ਦੀਆਂ ਵਾਲੀਆਂ,ਹਾਲਤ ਬਣੀ ਨਾਜ਼ੁਕ
author img

By

Published : May 4, 2023, 11:08 AM IST

ਲੁਟੇਰਿਆਂ ਦੀ ਘਿਣਾਉਣੀ ਕਰਤੂਤ, ਬਜ਼ੁਰਗ ਔਰਤ 'ਤੇ ਹਮਲਾ ਕਰ ਝਪਟੀਆਂ ਵਾਲੀਆਂ

ਖੰਨਾ: ਸੂਬੇ 'ਚ ਲੁੱਟਾਂ ਖੋਹਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੇਖੌਫ ਲੁਟੇਰੇ ਦਿਨਦਿਹਾੜੇ ਹੀ ਲੁਟੇਰੇ ਵਾਰਦਾਤਾਂ ਕਰ ਰਹੇ ਹਨ। ਜਿਸ ਨਾਲ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਇਹ ਇੱਕ ਤਰ੍ਹਾਂ ਨਾਲ ਪੁਲਿਸ ਲਈ ਵੀ ਵੱਡੀ ਚੁਣੌਤੀ ਹੈ। ਤਾਜ਼ਾ ਵਾਰਦਾਤ ਖੰਨਾ ਦੇ ਪਿੰਡ ਬੂਥਗੜ੍ਹ ਵਿਖੇ ਹੋਈ, ਜਿੱਥੇ 2 ਲੁਟੇਰਿਆਂ ਨੇ ਪਾਣੀ ਪੀਣ ਦੇ ਬਹਾਨੇ ਬਜ਼ੁਰਗ ਔਰਤ ਦੇ ਕੋਲ ਗਏ ਅਤੇ ਮੌਕਾ ਦੇਖਦੇ ਹੀ ਉਸ ਦੇ ਕੰਨਾਂ ਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਉਸਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ। ਬਦਮਾਸ਼ਾਂ ਦੀ ਇਸ ਘਿਨਾਉਣੀ ਕਰਤੂਤ ਦੀ ਸ਼ਿਕਾਰ ਹੋਈ ਬਜ਼ੁਰਗ ਮਹਿਲਾ ਸਵਿਤਾ ਵਰਮਾ ਦੀ ਹਾਲਤ ਇੰਨੀ ਨਾਜ਼ੁਕ ਬਣੀ ਹੋਈ ਹੈ ਕਿ ਖੰਨਾ ਦੇ ਸਿਵਲ ਹਸਪਤਾਲ ਭਰਤੀ ਕਰਵਾਉਣ ਤੋਂ ਬਾਅਦ ਹੁਣ ਡਾਕਟਰਾਂ ਨੇ ਔਰਤ ਦੀ ਹਾਲਤ ਖ਼ਤਰੇ 'ਚ ਦੱਸੀ ਹੈ ਉਸ ਨੂੰ ਖੰਨਾ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ।

ਰੌਂਦੀ ਹੋਈ ਇਹ ਧੀ: ਬਜ਼ੁਰਗ ਔਰਤ ਸਵਿਤਾ ਵਰਮਾ (55) ਦੀ ਧੀ ਰਸ਼ਮੀ ਦਾ ਆਪਣੀ ਮਾਂ ਦੀ ਇਹ ਹਾਲਤ ਦੇਖ ਕੇ ਬੁਰਾ ਹਾਲ ਸੀ। ਇਸਦੇ ਨਾਲ ਹੀ ਰੌਂਦੀ ਹੋਈ ਇਹ ਧੀ ਆਪਣੀ ਮਾਂ ਦੀ ਇਸ ਹਾਲਤ ਲਈ ਪੁਲਿਸ ਪ੍ਰਸ਼ਾਸਨ ਨੂੰ ਜੁੰਮੇਵਾਰ ਠਹਿਰਾਇਆ ਹੈ। ਰਸ਼ਮੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੇ ਹਾਲ ਇੰਨੇ ਮਾੜੇ ਹਨ ਕਿ ਘਰ ਵਿਚ ਮਹਿਲਾਵਾਂ ਦਾ ਇਕੱਲਿਆਂ ਰਹਿਣਾ ਹੀ ਹੁਣ ਖ਼ਤਰਾ ਬਣ ਗਿਆ ਹੈ। ਰਸ਼ਮੀ ਨੇ ਦੱਸਿਆ ਕਿ ਉਸਦੀ ਮਾਂ ਘਰ ਅੰਦਰ ਇਕੱਲੀ ਸੀ ਤਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋ ਨੌਜਵਾਨ ਆਏ। ਇਹ ਕਿਸੇ ਦਾ ਪਤਾ ਪੁੱਛਣ ਬਹਾਨੇ ਉਸਦੀ ਮਾਂ ਕੋਲੋਂ ਪੀਣ ਲਈ ਪਾਣੀ ਮੰਗਣ ਲੱਗੇ। ਇਸ ਦੌਰਾਨ ਜਦੋਂ ਉਸਦੀ ਮਾਂ ਪਾਣੀ ਪਿਲਾ ਕੇ ਘਰ ਦੇ ਅੰਦਰ ਜਾਣ ਲੱਗੀ ਤਾਂ ਮੋਟਰਸਾਈਕਲ ਸਵਾਰ ਇਹਨਾਂ ਨੌਜਵਾਨਾਂ ਵਿੱਚੋਂ ਇੱਕ ਨੇ ਉਸਦੀ ਮਾਂ ਦੇ ਕੰਨਾਂ ਦੀਆਂ ਵਾਲੀਆਂ ਝਪਟ ਲਈਆਂ ਅਤੇ ਉਸਨੂੰ ਧੱਕਾ ਮਾਰ ਕੇ ਫ਼ਰਾਰ ਹੋ ਗਏ। ਧੱਕਾ ਦੇਣ ਕਾਰਨ ਉਸਦੀ ਮਾਂ ਜ਼ਮੀਨ ਉਪਰ ਡਿੱਗੀ। ਰਸ਼ਮੀ ਦੇ ਅਨੁਸਾਰ ਉਸਦੀ ਮਾਂ ਦੇ ਸਿਰ 'ਚ ਕੋਈ ਚੀਜ਼ ਲੱਗੀ। ਜਿਸ ਨਾਲ ਗੰਭੀਰ ਸੱਟ ਲੱਗੀ ਅਤੇ ਸਿਰ ਚੋਂ ਕਾਫੀ ਜ਼ਿਆਦਾ ਖੂਨ ਵਗਣ ਨਾਲ ਹੁਣ ਉਸਦੀ ਮਾਂ ਦੇ ਬਚਣ ਦੀ ਉਮੀਦ 50-50 ਹੈ। ਸਵਿਤਾ ਵਰਮਾ ਦੇ ਜਵਾਈ ਵਰੁਨ ਗੁਪਤਾ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਲੁਟੇਰਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਸਿਵਿਲ ਹਸਪਤਾਲ ਵਿਚ ਮਰੀਜਾਂ ਲਈ ਨਹੀਂ ਐਂਬੂਲੈਂਸ ਦਾ ਇੰਤਜ਼ਾਮ : ਮਾਂ ਦੇ ਇਸ ਦਰਦ ਤੋਂ ਹਤਾਸ਼ ਹੋਈ ਧੀ ਨੇ ਰੋ ਰੋ ਕੇ ਜਿਥੇ ਲੁਟੇਰਿਆਂ ਨੂੰ ਕੋਸਿਆ ਉਥੇ ਹੀ ਉਹਨਾਂ ਸਿਵਲ ਹਸਪਤਾਲ ਦੇ ਪ੍ਰਬੰਧਨ 'ਤੇ ਵੀ ਸਵਾਲ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਹਸਪਤਾਲ ਤੋਂ ਲੈਕੇ ਜਾਣ ਲਈ ਐਂਬੂਲੈਂਸ ਤੱਕ ਨਹੀਂ ਹੈ ਸਾਰੀਆਂ ਐਂਬੂਲੈਂਸ ਵਿਅਸਤ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਇਸ ਤੋਂ ਵੱਧ ਐਮਰਜੈਂਸੀ ਕਿ ਹੋ ਸਕਦੀ ਹੈ ਕਿ ਕਿਸੇ ਦੀ ਜਾਨ 'ਤੇ ਬਣੀ ਹੈ ਤੇ ਅਸੀਂ ਪ੍ਰਾਈਵੇਟ ਐਂਬੂਲੈਂਸ ਕਰਵਾ ਰਹੇ ਹਾਂ।

ਇਹ ਵੀ ਪੜ੍ਹੋ : Sandeep Nangal Ambia Murder Case: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਸੁਰਜਨਜੀਤ ਚੱਠਾ ਗ੍ਰਿਫ਼ਤਾਰ

ਮੁੱਢਲੀ ਡਾਕਟਰੀ ਸਹਾਇਤਾ: ਸਰਕਾਰੀ ਹਸਪਤਾਲ ਵਿਖੇ ਐਮਰਜੈਂਸੀ ਡਿਉਟੀ ਉਪਰ ਤਾਇਨਾਤ ਡਾ. ਸ਼ਾਇਨੀ ਅਗਰਵਾਲ ਨੇ ਕਿਹਾ ਕਿ ਸਿਰ 'ਚ ਗੰਭੀਰ ਸੱਟ ਲੱਗੀ ਹੋਈ ਹੈ। ਜਿਸ ਕਰਕੇ ਸਵਿਤਾ ਵਰਮਾ ਨੂੰ ਖੰਨਾ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਇੱਥੇ ਉਹਨਾਂ ਦੀ ਟੀਮ ਨੇ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਹੈ। ਖੂਨ ਦਾ ਵਹਾਅ ਰੋਕਿਆ ਗਿਆ ਹੈ। ਉਥੇ ਹੀ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।

ਛੇਤੀ ਹੀ ਲੁਟੇਰਿਆਂ ਨੂੰ ਕੀਤਾ ਜਾਵੇਗਾ ਗ੍ਰਿਫਤਾਰ : ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਰਨੈਲ ਸਿੰਘ ਨੇ ਕਿਹਾ ਕਿ ਲੁਟੇਰਿਆਂ ਨੇ ਜਾਨਲੇਵਾ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੇਖ ਰਹੀ ਹੈ। ਛੇਤੀ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.