ETV Bharat / state

ਵਿਧਾਇਕ ਸਿਮਰਜੀਤ ਬੈਂਸ ਦੇ ਸਮਰਥਕਾਂ ਵੱਲੋਂ ਹੰਗਾਮਾ, ਪੁਲਿਸ ਨਾਲ ਹੋਈ ਧੱਕਾਮੁੱਕੀ

ਬੀਤੇ ਦਿਨ ਇੱਕ ਮਹਿਲਾ ਜਿਸ ਨੇ ਸਿਮਰਜੀਤ ਬੈਂਸ ਤੇ ਬਲਾਤਕਾਰ ਦੇ ਇਲਜ਼ਾਮ ਲਗਾਏ ਸਨ, ਉਸ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਹੈ ਅਤੇ ਇਸੇ ਨੂੰ ਲੈ ਕੇ ਅਕਾਲੀ ਦਲ ਦੇ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਇੱਕ ਮਾਰਚ ਕੱਢਿਆ ਗਿਆ।

ਲੁਧਿਆਣਾ ਵਿੱਚ ਬੈਂਸ ਦੇ ਸਮਰਥਕਾਂ ਵੱਲੋਂ ਹੰਗਾਮਾ

author img

By

Published : Oct 22, 2021, 1:39 PM IST

Updated : Oct 22, 2021, 8:41 PM IST

ਲੁਧਿਆਣਾ: ਜ਼ਿਲ੍ਹੇ ਦੇ ਵਿੱਚ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ, ਜਦੋਂ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਇੱਕ ਰੋਸ ਮਾਰਚ ਵਿੱਚ ਕੱਢਿਆ ਗਿਆ। ਕਿਉਂਕਿ ਬੀਤੇ ਦਿਨ ਇੱਕ ਮਹਿਲਾ ਜਿਸ ਨੇ ਸਿਮਰਜੀਤ ਬੈਂਸ (Simerjit Bains) ਤੇ ਬਲਾਤਕਾਰ ਦੇ ਇਲਜ਼ਾਮ ਲਗਾਏ ਸਨ, ਉਸ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਹੈ ਅਤੇ ਇਸੇ ਨੂੰ ਲੈ ਕੇ ਅਕਾਲੀ ਦਲ ਦੇ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਇੱਕ ਮਾਰਚ ਕੱਢਿਆ ਗਿਆ।

ਗਧੇ ਤੇ ਹਰੀਸ਼ ਰਾਏ ਢਾਂਡਾ (Harish Rai Dhanda) ਦੇ ਪੁਤਲੇ ਨੂੰ ਬਿਠਾਇਆ ਗਿਆ ਅਤੇ ਕਿਹਾ ਕਿ ਅਕਾਲੀ ਦਲ ਗੰਦੀ ਰਾਜਨੀਤੀ ਕਰ ਰਿਹਾ ਹੈ, ਜਦੋਂਕਿ ਇਸ ਦੌਰਾਨ ਸੁਖਬੀਰ ਬਾਦਲ (Sukhbir Badal) ਵੀ ਲੁਧਿਆਣਾ ਵਿੱਚ ਹੀ ਹਨ ਅਤੇ ਉਨ੍ਹਾਂ ਨੂੰ ਚੂੜੀਆਂ ਦਿਖਾਉਣ ਲਈ ਜਦੋਂ ਲੋਕ ਇਨਸਾਫ਼ ਪਾਰਟੀ ਦੇ ਆਗੂ ਅੱਗੇ ਵਧੇ, ਤਾਂ ਉਨ੍ਹਾਂ ਨੂੰ ਮੌਕੇ ਤੇ ਹੀ ਰੋਕ ਲਿਆ ਗਿਆ।

ਲੁਧਿਆਣਾ ਵਿੱਚ ਬੈਂਸ ਦੇ ਸਮਰਥਕਾਂ ਵੱਲੋਂ ਹੰਗਾਮਾ

ਪ੍ਰਦਰਸ਼ਨ ਦੇ ਦੌਰਾਨ ਬੈਂਸ ਤੇ ਇਲਜ਼ਾਮ ਲਗਾਉਣ ਵਾਲੀ ਦੂਸਰੀ ਮਹਿਲਾ ਵੀ ਮੌਕੇ ਤੇ ਪਹੁੰਚ ਗਈ। ਜਿਸ ਨੇ ਬੈਂਸ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਇਸ ਦੌਰਾਨ ਅਕਾਲੀ ਦਲ ਦੇ ਵੀ ਕੁਝ ਵਰਕਰ ਮੌਕੇ ਤੇ ਪਹੁੰਚ ਗਏ। ਮਾਹੌਲ ਤਣਾਅਪੂਰਨ ਹੋ ਗਿਆ, ਪਰ ਪੁਲਿਸ ਨੇ ਮਾਹੌਲ ਸ਼ਾਂਤ ਕਰਵਾਇਆ।

ਇਕ ਪਾਸੇ ਜਿੱਥੇ ਲੋਕ ਇਨਸਾਫ ਪਾਰਟੀ ਦੇ ਆਗੂ ਸੰਨੀ ਕੈਂਥ(Leader Sunny Kenth) ਨੇ ਕਿਹਾ ਕਿ ਅਕਾਲੀ ਦਲ ਗੰਦੀ ਰਾਜਨੀਤੀ ਕਰ ਰਿਹਾ ਹੈ ਅਤੇ ਇਸ ਪਿੱਛੇ ਹਰੀਸ਼ ਰਾਏ ਢਾਂਡਾ ਮਹਿਲਾਵਾਂ ਨੂੰ ਇਹ ਸਭ ਕਰਨ ਲਈ ਕਿਹਾ, ਉਨ੍ਹਾਂ ਕਿਹਾ ਕਿ ਬਾਰ ਕੌਂਸਲ ਨੂੰ ਉਸਦਾ ਲਾਈਸੈਂਸ ਰੱਦ ਕਰ ਦੇਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਇਹ ਚੂੜੀਆਂ ਹਰੀਸ਼ ਰਾਏ ਢਾਂਡਾ ਨੂੰ ਦੇਣ ਜਾ ਰਹੇ ਹਾਂ।

ਉਧਰ ਮੌਕੇ ‘ਤੇ ਹਰੀਸ਼ ਰਾਏ ਢਾਂਡਾ ਵੀ ਪਹੁੰਚ ਗਏ, ਜਿਨ੍ਹਾਂ ਨੇ ਕਿਹਾ ਕਿ ਇਹ ਗੁੰਡਾ ਤੰਤਰ ਹੈ। ਉਨ੍ਹਾਂ ਕਿਹਾ ਡਾ. ਬੈਂਸ ਦੇ ਸਮਰਥਕ ਗੁੰਡਾਗਰਦੀ ਕਰ ਰਹੇ ਹਨ।

ਇਹ ਵੀ ਪੜ੍ਹੋ:ਸਹੁਰਾ ਪਰਿਵਾਰ ਤੋਂ ਦੁਖੀ ਹੋ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

Last Updated : Oct 22, 2021, 8:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.