ETV Bharat / state

ਭਾਰਤ ਭੂਸ਼ਣ ਆਸ਼ੂ ਦੇ ਖਿਲਾਫ਼ ਆਪਣਿਆਂ ਨੇ ਹੀ ਖੋਲ੍ਹਿਆ ਮੋਰਚਾ, ਜਿੰਨ੍ਹਾਂ 'ਚ ਸੇਵਾਮੁਕਤ DSP ਸੇਖੋਂ ਵੀ ਸ਼ਾਮਿਲ

ਲੁਧਿਆਣਾ ਪੱਛਮੀ ਸੀਟ ਬਣੀ ਸਭ ਤੋਂ ਹੌਟ ਸੀਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖ਼ਿਲਾਫ਼ ਆਪਣਿਆਂ ਨੇ ਹੀ ਮੋਰਚਾ ਖੋਲ੍ਹ ਦਿੱਤਾ ਹੈ, ਜਿੰਨ੍ਹਾ ਵਿੱਚ ਤਿੰਨ ਸਾਬਕਾ ਕਾਂਗਰਸੀ ਆਸ਼ੂ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਰੇ ਹਨ। ਇੰਨ੍ਹਾਂ ਵਿੱਚ ਸੇਵਾਮੁਕਤ ਡੀਐੱਸਪੀ ਸੇਖੋਂ ਵੀ ਸ਼ਾਮਿਲ ਹਨ।

ਭਾਰਤ ਭੂਸ਼ਣ ਆਸ਼ੂ ਦੇ ਖਿਲਾਫ਼ ਆਪਣਿਆਂ ਨੇ ਹੀ ਖੋਲ੍ਹਿਆ ਮੋਰਚਾ

author img

By

Published : Feb 2, 2022, 6:37 PM IST

ਲੁਧਿਆਣਾ: ਲੁਧਿਆਣਾ ਪੱਛਮੀ ਸੀਟ ਹੁਣ ਲੁਧਿਆਣਾ 'ਚ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਹੈ, ਜਿੱਥੇ ਇਕ ਪਾਸੇ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਕਾਂਗਰਸ ਵੱਲੋਂ ਉਮੀਦਵਾਰ ਹਨ, ਉੱਥੇ ਹੀ ਅਕਾਲੀ ਦਲ ਵੱਲੋਂ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਜਦਕਿ ਭਾਜਪਾ ਵੱਲੋਂ ਐਡਵੋਕੇਟ ਬਿਕਰਮ ਸਿੱਧੂ ਸੰਯੁਕਤ ਸਮਾਜ ਵੱਲੋਂ ਤਰੁਣ ਜੈਨ ਬਾਵਾ ਚੋਣ ਮੈਦਾਨ ਵਿਚ ਹਨ। ਉੱਥੇ ਹੀ ਦੂਜੇ ਪਾਸੇ ਕਿਸੇ ਟਾਈਮ ਭਾਰਤ ਭੂਸ਼ਣ ਆਸ਼ੂ ਦੇ ਸਾਥੀ ਰਹੇ ਗੁਰਪ੍ਰੀਤ ਘੁੱਗੀ ਹੁਣ ਆਪ ਦੀ ਟਿਕਟ ਤੋਂ ਆਸ਼ੂ ਦੇ ਖ਼ਿਲਾਫ਼ ਹੀ ਚੋਣ ਮੈਦਾਨ ਵਿੱਚ ਨੇ ਇੰਨਾ ਹੀ ਨਹੀਂ ਇੰਡਸਟਰੀ ਬੋਰਡ ਦੇ ਚੇਅਰਮੈਨ ਰਹੇ ਕੇਕੇ ਬਾਵਾ ਸੀਨੀਅਰ ਕਾਂਗਰਸੀ ਲੀਡਰ ਨੇ ਵੀ ਲੁਧਿਆਣਾ ਪਸ਼ਚਿਮ ਵਿੱਚ ਦੋ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ।

ਭਾਰਤ ਭੂਸ਼ਣ ਆਸ਼ੂ ਦੇ ਖਿਲਾਫ਼ ਆਪਣਿਆਂ ਨੇ ਹੀ ਖੋਲ੍ਹਿਆ ਮੋਰਚਾ
ਭਾਰਤ ਭੂਸ਼ਣ ਆਸ਼ੂ ਦੇ ਖਿਲਾਫ਼ ਆਪਣਿਆਂ ਨੇ ਹੀ ਖੋਲ੍ਹਿਆ ਮੋਰਚਾ

ਉਥੇ ਹੀ ਦੂਜੇ ਪਾਸੇ ਅਮਰਜੀਤ ਟਿੱਕਾ ਨੇ ਵੀ ਆਸ਼ੂ 'ਤੇ ਉਨ੍ਹਾਂ ਦੀ ਟਿਕਟ ਕੱਟਣ ਦੇ ਇਲਜ਼ਾਮ ਲਗਾ ਕੇ ਉਨ੍ਹਾਂ ਦੇ ਖਿਲਾਫ਼ ਮੋਰਚਾ ਖੋਲ ਦਿੱਤਾ ਹੈ, ਇੰਨਾ ਹੀ ਨਹੀਂ ਕਥਿਤ ਆਡੀਓ ਮਾਮਲੇ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਨਾਲ ਵਿਵਾਦਾਂ 'ਚ ਰਹੇ ਡੀਐੱਸਪੀ ਸੇਖੋਂ ਨੇ ਵੀ ਆਜ਼ਾਦ ਉਮੀਦਵਾਰ ਵੱਜੋਂ ਭਾਰਤ ਭੂਸ਼ਣ ਆਸ਼ੂ ਦੇ ਹਲਕੇ ਤੋਂ ਹੀ ਚੋਣਾਂ ਲੜਨ ਦਾ ਫ਼ੈਸਲਾ ਲੈ ਲਿਆ ਹੈ। ਭਾਰਤ ਭੂਸ਼ਣ ਆਸ਼ੂ ਸਾਰਿਆਂ ਦੇ ਟਾਰਗੇਟ 'ਤੇ ਹੈ ਪਰ ਆਸ਼ੂ ਦਾ ਕਹਿਣਾ ਹੈ ਕਿ ਲੋਕ ਪਾਵਰ ਅੰਬੀਸ਼ੀਅਸ ਨੇ ਅਤੇ ਸਾਰਿਆਂ ਨੂੰ ਜਲਦ ਮਨਾ ਲਿਆ ਜਾਵੇਗਾ।

ਇਹ ਵੀ ਪੜ੍ਹੋ: ਬਜਟ 2022 ਤੋਂ ਪਿੰਡ-ਗਰੀਬ-ਕਿਸਾਨ ਨੂੰ ਨਹੀਂ, ਕਾਰਪੋਰੇਟ ਦੋਸਤਾਂ ਨੂੰ ਹੋਵੇਗਾ ਲਾਭ: ਰਾਕੇਸ਼ ਟਿਕੈਤ

ਆਜ਼ਾਦ ਉਮੀਦਵਾਰ ਵੱਜੋਂ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਕੇ ਕੇ ਬਾਵਾ ਨੇ ਕਿਹਾ ਕਿ ਉਨ੍ਹਾਂ ਨੇ ਦ੍ਰਿੜ੍ਹ ਫ਼ੈਸਲਾ ਲੈ ਲਿਆ ਉਨ੍ਹਾਂ ਨੇ ਪਿੱਛੇ ਹਟਣ ਲਈ ਨਾਮਜ਼ਦਗੀ ਨਹੀਂ ਭਰੀ। ਬੀਤੇ ਕਈ ਸਾਲਾਂ ਤੋਂ ਟਿਕਟ ਦੀ ਉਡੀਕ ਕਰਦੇ ਰਹੇ ਪਰ ਟਿਕਟ ਨਾ ਮਿਲਣ ਤੇ ਕਦੇ ਵਿਰੋਧ ਨਹੀਂ ਕੀਤਾ ਪਰ ਹੁਣ ਇਸ ਤਰ੍ਹਾਂ ਲੱਗਿਆ ਕਿ ਖੂਨ ਜੰਮਣ ਲੱਗ ਗਿਆ ਹੈ, ਜਿਸ ਕਰਕੇ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨ ਦਾ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ: ਸੀਐੱਮ ਚਿਹਰੇ ਨੂੰ ਲੈ ਕੇ ਸ਼ਸ਼ੋਪੰਜ ’ਚ ਕਾਂਗਰਸ, ਹੁਣ ਲੋਕਾਂ ਨੂੰ ਕਰਨ ਲੱਗੇ ਫੋਨ !

ਉੱਥੇ ਦੂਜੇ ਪਾਸੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਆਖਿਰਕਾਰ ਵੈਸਟ ਹਲਕਾ ਹੀ ਕਿਉਂ ਹੌਟ ਸੀਟ ਬਣੀ ਹੈ ਅਤੇ ਆਸ਼ੂ ਹੀ ਸਭ ਦਾ ਟਾਰਗੇਟ ਕਿਉਂ ਹੈ ਤਾਂ ਉਨ੍ਹਾਂ ਹੱਸਦੇ ਹੋਏ ਕਿਹਾ ਕਿ ਲੋਕ ਓਵਰ ਅੰਬੀਸ਼ੀਅਸ ਨੇ ਜਿਨ੍ਹਾਂ-ਜਿਨ੍ਹਾਂ ਨੂੰ ਹੱਕ ਮਿਲਣਾ ਸੀ ਉਹ ਮਿਲ ਚੁੱਕਿਆ ਹੈ ਪਰ ਇਸਦੇ ਬਾਵਜੂਦ ਉਹ ਹੋਰ ਜ਼ਿਆਦਾ ਚਾਹੁੰਦੇ ਨੇ ਜਿਸ ਕਰਕੇ ਇਹ ਸਭ ਹੋ ਰਿਹਾ ਉਨ੍ਹਾਂ ਇਹ ਵੀ ਕਿਹਾ ਕਿ 2 ਚਾਰ ਦਿਨ ਦੇ ਵਿੱਚ ਸਭ ਠੀਕ ਹੋ ਜਾਵੇਗਾ।

ਉਧਰ ਭਾਜਪਾ ਵੱਲੋਂ ਪੱਛਮੀ ਸੀਟ ਤੇ ਚੋਣ ਲੜ ਰਹੇ ਐਡਵੋਕੇਟ ਬਿਕਰਮ ਸਿੱਧੂ ਨੇ ਕਿਹਾ ਕਿ ਸਮਾਰਟ ਸਿਟੀ ਦੇ ਵਿਚ ਪੈਸੇ ਕੇਂਦਰ ਦੀ ਭਾਜਪਾ ਸਰਕਾਰ ਲਾਉਂਦੀ ਰਹੀ ਪਰ ਉਸ ਦਾ ਲਾਹਾ ਭਾਰਤ ਭੂਸ਼ਣ ਆਸ਼ੂ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਲੋਕ ਉਨ੍ਹਾਂ ਨੂੰ ਇਸ ਦਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਵਿਕਾਸ ਪ੍ਰਾਜੈਕਟਾਂ 'ਚ ਵੱਡੀਆਂ ਧਾਂਦਲੀਆਂ ਹੋਈਆਂ ਹਨ, ਇੰਟਰਲਾਕ ਟਾਈਲਾਂ ਲਾਉਣ ਦੇ ਨਾਂ ਤੇ ਕਰੋੜਾਂ ਰੁਪਏ ਅੰਦਰ ਕਰ ਲਏ ਗਏ ਇਸ ਦਾ ਵੀ ਹਿਸਾਬ ਲਿਆ ਜਾਵੇਗਾ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਭਖੀ ਸਿਆਸਤ, ਵਿਰੋਧੀਆਂ ਨੇ ਘੇਰੀ ਕਾਂਗਰਸ ਪਾਰਟੀ

ETV Bharat Logo

Copyright © 2024 Ushodaya Enterprises Pvt. Ltd., All Rights Reserved.