ਲੁਧਿਆਣਾ: ਪਿਛਲੇ ਕਈ ਦਿਨਾਂ ਤੋਂ ਨਸ਼ੇ ਦੇ ਮੁੱਦੇ ਉੱਤੇ ਸੇਵਾ ਮੁਕਤ ਡੀਐੱਸਪੀ ਬਲਵਿੰਦਰ ਸੇਖੋਂ ਨੇ ਕਈ ਵੱਡੇ ਲੀਡਰਾਂ ਸਮੇਤ ਮੌਜੂਦਾ ਅਤੇ ਸਾਬਕਾ ਪੁਲਿਸ ਅਫ਼ਸਰਾਂ ਦੇ ਨਾਲ ਨਾਲ ਹਾਈਕੋਰਟ ਦੇ ਜੱਜਾਂ ਦੀ ਮਿਲੀਭੁਗਤ ਦੱਸੀ ਸੀ। ਹੁਣ ਇਸ ਤੋਂ ਮਗਰੋਂ ਹਾਈਕੋਰਟ ਨੇ ਕਾਰਵਾਈ ਕਰਦਿਆਂ ਸੇਵਾਮੁਕਤ ਡੀ ਐੱਸ ਪੀ ਬਲਵਿੰਦਰ ਸੇਖੋਂ ਦੀ ਗ੍ਰਿਫ਼ਤਾਰੀ ਲਈ ਨਿਰਦੇਸ਼ ਦਿੱਤੇ ਅਤੇ ਪੁਲਿਸ ਨੇ ਅੱਜ ਬਲਵਿੰਦਰ ਸੇਖੋਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
3 ਜਣਿਆਂ ਤੋਂ ਜਾਨ ਦਾ ਖ਼ਤਰਾ: ਬਲਵਿੰਦਰ ਸੇਖੋਂ ਨੇ ਕਿਹਾ ਕਿ ਉਸ ਨੇ ਪੰਜਾਬੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ਅਤੇ ਉਸ ਨੂੰ ਕਿਸੇ ਦਾ ਵੀ ਖ਼ੌਫ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੀ ਗ੍ਰਿਫ਼ਤਾਰੀ ਤੋਂ ਬਾਅਦ ਜੇਕਰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਸਾਬਕਾ ਡੀਜੀਪੀ ਸੁਰੇਸ਼ ਅਰੋੜਾ, ਐੱਨਆਈਏ ਇੰਚਾਰਜ ਦਿਨਕਰ ਗੁਪਤਾ ਅਤੇ ਹਾਈ ਕੋਰਟ ਦੇ ਜੱਜ ਜ਼ਿੰਮੇਵਾਰ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਗ੍ਰਿਫ਼ਤਾਰੀ ਹੋਣੀ ਲਾਜ਼ਮੀ ਸੀ ਕਿਉਂਕਿ ਉਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਪੁਲਿਸ ਵਾਲਿਆਂ ਲੀਡਰਾਂ ਅਤੇ ਜੱਜਾਂ ਨੂੰ ਬੇਨਕਾਬ ਕੀਤਾ ਸੀ ਅਤੇ ਹੁਣ ਉਹ ਜੱਜ ਖੁੱਦ ਮੇਰੀ ਗ੍ਰਿਫ਼ਤਾਰੀ ਲਈ ਸਾਹਮਣੇ ਆਕੇ ਲੋਕਾਂ ਅੱਗੇ ਨਸ਼ਰ ਹੋਏ ਹਨ।
ਸੇਖੋਂ ਨੇ ਦੋ ਸਾਬਕਾ ਡੀਜੀਪੀਜ਼ ਅਤੇ ਕਈ ਲੀਡਰਾਂ ਖ਼ਿਲਾਫ਼ ਨਸ਼ੇ ਦੀ ਮਾਮਲੇ ਨੂੰ ਲੈਕੇ ਪਟੀਸ਼ਨ ਦਾਖਲ ਕੀਤੀ ਸੀ ਅਤੇ ਨਸ਼ੇ ਨੂੰ ਲੈਕੇ ਸਵਾਲ ਖੜੇ ਕੀਤੇ ਸਨ, ਜਾਣਕਾਰੀ ਮੁਤਾਬਕ ਬਲਵਿੰਦਰ ਸੇਖੋਂ ਵੱਲੋਂ ਪੰਜਾਬ 'ਚ ਵੱਧ ਰਹੇ ਨਸ਼ੇ ਨੂੰ ਲੈ ਕੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਸ ਵਿੱਚ ਉਸ ਨੇ ਪੰਜਾਬ ਦੇ ਦੋ ਸਾਬਕਾ ਡੀਜੀਪੀ ਸੁਰੇਸ਼ ਅਰੋੜਾ, ਦਿਨਕਰ ਗੁਪਤਾ ਅਤੇ ਅਕਾਲੀ ਦਲ ਸਮੇਤ ਕਈ ਪਾਰਟੀਆਂ ਦੇ ਆਗੂਆਂ 'ਤੇ ਨਸ਼ਾ ਵੇਚਣ ਦੇ ਇਲਜ਼ਾਮ ਲਾਏ ਹਨ
ਇਹ ਵੀ ਪੜ੍ਹੋ: Ludhiana MC Election : ਦਲ ਬਦਲੀਆਂ ਦਾ ਦੌਰ ਜਾਰੀ, ਕਾਰਪੋਰੇਸ਼ਨ ਚੋਣਾਂ ਤੋਂ ਪਹਿਲਾਂ ਭਖ਼ੇ ਸਿਆਸਤਦਾਨ
ਭਾਰਤ ਭੂਸ਼ਣ ਆਸ਼ੂ ਨਾਲ ਝਗੜਾ: ਦੱਸ ਦੇਈਏ ਕਿ ਬਲਵਿੰਦਰ ਸੇਖੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਝਗੜੇ ਤੋਂ ਬਾਅਦ ਸੁਰਖੀਆਂ ਵਿੱਚ ਆਏ ਸਨ। ਜਿਸ ਤੋਂ ਬਾਅਦ ਹਾਈਕੋਰਟ ਨੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਦਿੱਤੇ ਸਨ। ਉਦੋਂ ਤੋਂ ਸੇਖੋਂ ਲਗਾਤਾਰ ਹਾਈ ਕੋਰਟ ਦੇ ਜੱਜਾਂ ਨੂੰ ਕਈ ਗਲਤ ਸ਼ਬਦ ਕਹਿ ਕੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੀ ਗੱਲ ਕਹਿ ਰਹੇ ਹਨ। ਇਸ ਸਬੰਧੀ ਉਨ੍ਹਾਂ 12 ਫਰਵਰੀ ਨੂੰ ਪ੍ਰੈਸ ਕਾਨਫਰੰਸ ਵੀ ਕੀਤੀ ਸੀ। ਜਿਸ ਵਿੱਚ ਜੱਜਾਂ ਨੂੰ ਵੀ ਡੁੱਬ ਕੇ ਮਰਨ ਦੀ ਗੱਲ ਕਹੀ ਗਈ ਸੀ।