ETV Bharat / state

ਬਲਾਕ ਪੱਖੋਵਾਲ ਦੇ ਰਿਟਾਇਡ ਬੀਡੀਪੀਓ, ਪੰਚਾਇਤ ਸੈਕਟਰੀ, ਸਾਬਕਾ ਸਰਪੰਚ ਸਮੇਤ ਚਾਰ 'ਤੇ ਸਰਕਾਰੀ ਗ੍ਰਾਂਟਾਂ ਦੇ ਗਬਨ ਸਬੰਧੀ ਮੁਕੱਦਮਾ ਦਰਜ - Panchayat Officer Raikot

ਰਾਏਕੋਟ ਅਧੀਨ ਪੈਂਦੇ ਬਲਾਕ ਪੱਖੋਵਾਲ ਦੇ ਸੇਵਾਮੁਕਤ ਪੰਚਾਇਤ ਅਫ਼ਸਰ ਬਲਵੀਰ ਸਿੰਘ ਸਮੇਤ ਪਿੰਡ ਪਮਾਲ ਦੀ ਸਾਬਕਾ ਸਰਪੰਚ ਮਨਜੀਤ ਕੌਰ ਸਮੇਤ ਗਰਾਮ ਸੇਵਕ ਹਰਪ੍ਰੀਤ ਸਿੰਘ ਅਤੇ ਪੰਚਾਇਤ ਸਕੱਤਰ ਯੂਨੀਅਨ ਦੇ ਪ੍ਰਧਾਨ ਸੁਖਪਾਲ ਸਿੰਘ ਵਿਰੁੱਧ 30.77 ਲੱਖ ਸਰਕਾਰੀ ਧਨ ਗ਼ਬਨ ਕਰਨ ਦੇ ਦੋਸ਼ਾਂ ਅਧੀਨ ਥਾਣਾ ਸੁਧਾਰ ਦੀ ਪੁਲਿਸ ਵੱਲੋਂ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।

Retired BDPO, Panchayat Secretary, former Sarpanch of Block Pakhowal sued
ਬਲਾਕ ਪੱਖੋਵਾਲ ਦੇ ਰਿਟਾਇਡ ਬੀਡੀਪੀਓ, ਪੰਚਾਇਤ ਸੈਕਟਰੀ, ਸਾਬਕਾ ਸਰਪੰਚ ਸਮੇਤ ਚਾਰ 'ਤੇ ਸਰਕਾਰੀ ਗ੍ਰਾਂਟਾਂ ਦੇ ਗਬਨ ਸਬੰਧੀ ਮੁਕੱਦਮਾ ਦਰਜ
author img

By

Published : Aug 31, 2020, 5:06 AM IST

ਲੁਧਿਆਣਾ: ਰਾਏਕੋਟ ਅਧੀਨ ਪੈਂਦੇ ਬਲਾਕ ਪੱਖੋਵਾਲ ਦੇ ਸੇਵਾਮੁਕਤ ਪੰਚਾਇਤ ਅਫ਼ਸਰ ਬਲਵੀਰ ਸਿੰਘ ਸਮੇਤ ਪਿੰਡ ਪਮਾਲ ਦੀ ਸਾਬਕਾ ਸਰਪੰਚ ਮਨਜੀਤ ਕੌਰ ਸਮੇਤ ਗਰਾਮ ਸੇਵਕ ਹਰਪ੍ਰੀਤ ਸਿੰਘ ਅਤੇ ਪੰਚਾਇਤ ਸਕੱਤਰ ਯੂਨੀਅਨ ਦੇ ਪ੍ਰਧਾਨ ਸੁਖਪਾਲ ਸਿੰਘ ਵਿਰੁੱਧ 30.77 ਲੱਖ ਸਰਕਾਰੀ ਧਨ ਗ਼ਬਨ ਕਰਨ ਦੇ ਦੋਸ਼ਾਂ ਅਧੀਨ ਥਾਣਾ ਸੁਧਾਰ ਦੀ ਪੁਲਿਸ ਵੱਲੋਂ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।

Retired BDPO, Panchayat Secretary, former Sarpanch of Block Pakhowal sued

ਐਤਵਾਰ ਨੂੰ ਰਾਏਕੋਟ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਾਏਕੋਟ ਰੁਪਿੰਦਰਜੀਤ ਕੌਰ, ਜਿਨ੍ਹਾਂ ਕੋਲ ਪੱਖੋਵਾਲ ਬਲਾਕ ਦਾ ਵਾਧੂ ਚਾਰਜ ਹੈ, ਦੱਸਿਆ ਕਿ ਸੁਖਪਾਲ ਸਿੰਘ ਗਿੱਲ ਪ੍ਰਚਾਇਤ ਸਕੱਤਰ ਵੱਲੋਂ ਹਾਈਕੋਰਟ ਵਿੱਚ 2019 ਵਿੱਚ 16468 ਨੰਬਰ ਸਿਕਾਇਤ ਕੀਤੀ ਗਈ ਸੀ ਕਿ ਪਿੰਡ ਪਮਾਲ, ਪਿੰਡ ਪਮਾਲੀ, ਪਿੰਡ ਢੈਪਈ ਤੇ ਪਿੰਡ ਮਿੰਨੀ ਛਪਾਰ ਦੇ ਪੰਚਾਇਤੀ ਰਿਕਾਰਡ ਮਿਸਪਲੇਸ ਹੋਣ ਸਬੰਧੀ ਕੀਤੀ ਸੀ। ਜਿਸ ਦੀ ਜਾਂਚ ਸਬੰਧੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਕਾਰਜ ਅਫਸਰ(ਚੋਣ) ਮੁੱਖ ਦਫਤਰ ਮੋਹਾਲੀ, ਵਧੀਕ ਡਿਪਟੀ ਕਮਿਸ਼ਨਰ(ਵਿੱਤ), ਲੁਧਿਆਣਾ ਅਤੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਲੁਧਿਆਣਾ ਦੀ ਤਿੰਨ ਮੈਂਬਰੀ ਗਠਨ ਕੀਤੀ ਗਈ, ਜਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਪਿੰਡ ਪਮਾਲ ਦੇ ਖਾਤਿਆਂ ਵਿੱਚ ਗਬਨ ਹੋਣ ਦੀ ਗੱਲ ਸਾਹਮਣੇ ਆਈ ਹੈ। ਜਿਸ ਤਹਿਤ ਤੱਤਕਾਲੀ ਬੀਡੀਪੀਓ ਪੱਖੋਵਾਲ ਬਲਵੀਰ ਸਿੰਘ, ਪੰਚਾਇਤ ਸਕੱਤਰ ਸੁਖਬੀਰ ਸਿੰਘ ਗਿੱਲ, ਹਰਪ੍ਰੀਤ ਸਿੰਘ ਵੀਡੀਪੀ ਖਿਲਾਫ਼ ਕਾਰਵਾਈ ਕਰਨ ਲਈ ਭੇਜਿਆ ਗਿਆ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 6-8-2020 ਨੂੰ ਚਾਰਜ ਸੰਭਾਲਣ ਤੋਂ ਇਸ ਜਾਂਚ ਨੂੰ ਨੇਪਰੇ ਚਾੜਨ ਲਈ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਤਹਿਤ ਕਾਰਵਾਈ ਕਰਦਿਆ ਆਈਓਬੀ ਬੈਂਕ ਬੱਦੋਵਾਲ ਵਿਚਲੇ ਪੰਚਾਇਤ ਦੇ ਖਾਤਿਆਂ ਨੂੰ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਜਨਵਰੀ 2016 ਤੋਂ 1 ਅਗਸਤ 2018 ਦੀਆਂ ਬੈਂਕ ਸਟੇਟਮੈਂਟਾਂ ਅਨੁਸਾਰ ਦੋ ਵੱਖ-ਵੱਖ ਖਾਤਿਆਂ ਵਿੱਚੋਂ 76,85,416 ਰੁਪਏ ਕਢਵਾਏ ਗਏ ਹਨ। ਇਸ ਸਬੰਧੀ ਪੜਤਾਲ ਵਿੱਚ ਕੇਵਲ 46,07,570 ਰੁਪਏ ਦੇ ਖ਼ਰਚੇ ਸਹੀ ਪਾਏ ਗਏ ਹਨ ਪਰ 30,77,846 ਰੁਪਏ ਦੀ ਰਕਮ ਬਾਰੇ ਰਿਕਾਰਡ ਤੋਂ ਕੋਈ ਪੁਖ਼ਤਾ ਜਾਣਕਾਰੀ ਨਹੀਂ ਮਿਲਦੀ ਹੈ। ਜਿਸ ਦੇ ਅਧਾਰ 'ਤੇ ਵਿਭਾਗ ਵੱਲੋਂ ਪੁਲਿਸ ਵਿਭਾਗ ਨੂੰ ਮੁਕੱਦਮਾ ਦਰਜ ਕਰਨ ਲਈ ਭੇਜਿਆ ਗਿਆ। ਜਿਸ ਤਹਿਤ ਪੁਲਿਸ ਥਾਣਾ ਸੁਧਾਰ ਦੀ ਪੁਲਿਸ ਨੇ ਸੇਵਾ ਮੁਕਤ ਬੀਡੀਪੀਓ ਬਲਵੀਰ ਸਿੰਘ, ਪੰਚਾਇਤ ਸਕੱਤਰ ਸੁਖਪਾਲ ਸਿੰਘ ਗਿੱਲ, ਹਰਪ੍ਰੀਤ ਸਿੰਘ ਵੀਡੀਪੀ ਅਤੇ ਸਾਬਕਾ ਸਰਪੰਚ ਪਿੰਡ ਪਮਾਲ ਮਨਜੀਤ ਕੌਰ ਖਿਲਾਫ਼ 420 ਤੇ 406 ਅਧੀਨ ਮੁਕੱਦਮਾ ਦਰਜ ਕੀਤਾ ਗਿਆ।

ਇੱਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਪੰਚਾਇਤ ਸਕੱਤਰ ਸੁਖਪਾਲ ਸਿੰਘ ਗਿੱਲ ਵੱਲੋਂ ਰਾਏਕੋਟ ਵਿਚੱ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਬੀਡੀਪੀਓ ਰਾਏਕੋਟ ਰੁਪਿੰਦਰਜੀਤ ਕੌਰ ਵਿਰੁੱਧ ਪਟਵਾਰੀ ਦੀ ਨਿਯੁਕਤੀ ਵਿੱਚ ਗੰਭੀਰ ਦੋਸ਼ ਲਾਏ ਗਏ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.