ETV Bharat / state

ਜਥੇਦਾਰ ਦੀ ਜ਼ੈੱਡ ਸੁਰੱਖਿਆ ਨੂੰ ਲੈ SGPC ਦੇ ਮੈਂਬਰ ਦਾ ਬਿਆਨ, ਕਿਹਾ... - ਜ਼ੈੱਡ ਸੁਰੱਖਿਆ ਮੁਹੱਈਆ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਕੇਂਦਰ ਸਰਕਾਰ ਵੱਲੋਂ ਜ਼ੈੱਡ ਸੁਰੱਖਿਆ ਮੁਹੱਈਆ ਕਰਾਉਣ ਦੇ ਮਾਮਲੇ 'ਤੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵੱਲੋਂ ਜਥੇਦਾਰ ਸਾਹਿਬ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ।

ਜਥੇਦਾਰ ਦੀ ਜ਼ੈੱਡ ਸੁਰੱਖਿਆ ਨੂੰ ਲੈ SGPC ਦੇ ਮੈਂਬਰ ਨੇ ਕਿਹਾ...

author img

By

Published : Jun 3, 2022, 6:29 PM IST

Updated : Jun 3, 2022, 8:45 PM IST

ਲੁਧਿਆਣਾ: ਜਗਰਾਉਂ ਤੋਂ ਐਸਜੀਪੀਸੀ (SGPC) ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਕੇਂਦਰ ਸਰਕਾਰ ਵੱਲੋਂ ਜ਼ੈੱਡ ਸੁਰੱਖਿਆ ਮੁਹੱਈਆ ਕਰਾਉਣ ਦੇ ਮਾਮਲੇ 'ਤੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵੱਲੋਂ ਜਥੇਦਾਰ ਸਾਹਿਬ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ। ਇਸ ਮਸਲੇ 'ਤੇ ਵਾਹ ਵਾਹ ਖੱਟਣ ਲਈ ਅਖ਼ਬਾਰਾਂ 'ਚ ਸੁਰਖ਼ੀਆਂ ਬਣਾ ਕੇ ਇਸ ਖ਼ਬਰ ਨੂੰ ਛਾਪਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਸਿੱਖ ਸੰਗਤ ਦੇ ਵਿੱਚ ਕਾਫ਼ੀ ਰੋਹ ਸੀ ਜਿਸ ਕਰਕੇ ਬਾਅਦ ਵਿੱਚ ਜਥੇਦਾਰ ਸਾਹਿਬ ਨੂੰ ਆਮ ਆਦਮੀ ਪਾਰਟੀ ਵੱਲੋਂ 'ਤੇ ਪੰਜਾਬ ਪੁਲਿਸ ਵੱਲੋਂ ਮੁੜ ਤੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਪਰ ਜਥੇਦਾਰ ਸਾਹਿਬ ਨੇ ਇਹ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਦੇ ਇਸ ਫੈਸਲੇ ਦਾ ਸਿੱਖ ਸੰਗਤ ਨੇ ਵੀ ਸੁਆਗਤ ਕੀਤਾ ਸੀ।

ਜਥੇਦਾਰ ਦੀ ਜ਼ੈੱਡ ਸੁਰੱਖਿਆ ਨੂੰ ਲੈ SGPC ਦੇ ਮੈਂਬਰ ਨੇ ਕਿਹਾ...

ਉਨ੍ਹਾਂ ਦੱਸਿਆ ਕਿ ਹੁਣ ਕੇਂਦਰ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜ਼ੈੱਡ ਸੁਰੱਖਿਆ ਮੁਹੱਈਆ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਸ ਸੰਬੰਧੀ ਆਖਰੀ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਦਾ ਹੋਵੇਗਾ। ਜਥੇਬੰਦੀਆਂ ਦੇ ਨਾਲ ਬੈਠਕ ਕਰਨ ਤੋਂ ਬਾਅਦ ਹੀ ਜਥੇਦਾਰ ਸਾਹਿਬ ਉਹ ਇਸ ਮਸਲੇ ਫੈਸਲਾ ਲੈਣਗੇ।

ਉਨ੍ਹਾਂ ਨਾਲ ਹੀ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੁਰੱਖਿਆ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਨ ਪਰ ਨਾਲ ਹੀ ਇਹ ਫੈਸਲਾ ਜੱਥੇਦਾਰ ਸਾਹਿਬ ਦਾ ਹੋਵੇਗਾ ਕਿ ਉਹ ਸੁਰੱਖਿਆ ਰੱਖਣਾ ਚਾਹੁੰਦੇ ਹਨ ਜਾਂ ਨਹੀਂ...।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਸੁਰੱਖਿਆ ਪਹਿਲਾ ਵਾਪਿਸ ਲਈ ਅਤੇ ਫਿਰ ਮੁੜ ਤੋਂ ਦਿੱਤੀ ਉਸ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਵੀਕਾਰ ਨਹੀਂ ਕੀਤਾ।

ਇਹ ਵੀ ਪੜ੍ਹੋ:- ਆਪ ਨੇ ਗੁਰਮੇਲ ਸਿੰਘ ਨੂੰ ਐਲਾਨਿਆ ਸੰਗਰੂਰ ਜ਼ਿਮਨੀ ਚੋਣ ਲਈ ਉਮੀਦਵਾਰ

Last Updated : Jun 3, 2022, 8:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.