ਲੁਧਿਆਣਾ: ਲੁਧਿਆਣਾ- ਲਾਡੋਵਾਲ ਟੋਲ ਪਲਾਜ਼ਾ 'ਤੇ ਲਗਭਗ 30 ਘੰਟਿਆਂ ਤੱਕ ਧਰਨਾ ਦੇਣ ਤੋਂ ਬਾਅਦ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਧਰਨੇ ਵਾਲੀ ਥਾਂ ਫ਼ੈਲੀ ਗੰਦਗੀ ਨੂੰ ਖ਼ੁਦ ਸਾਫ਼ ਕੀਤਾ।
ਰਵਨੀਤ ਸਿੰਘ ਬਿੱਟੂ ਨੇ ਹਾਈਵੇ ਅਥਾਰਿਟੀ ਦੇ ਭਰੋਸੇ ਤੋਂ ਧਰਨਾ ਖ਼ਤਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਧਰਨੇ ਵਾਲੀ ਥਾਂ ਫੈਲੀ ਗੰਦਗੀ ਨੂੰ ਚੁੱਕ ਕੇ ਟੋਕਰੀਆਂ ਚ ਪਾਇਆ। ਉਨ੍ਹਾਂ ਨੇ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਸਾਰੇ ਸ਼ਹਿਰ ਵਾਸੀਆਂ ਦੀ ਨੈਤਿਕ ਜ਼ਿੰਮੇਵਾਰੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸਵੱਛ ਭਾਰਤ ਅਭਿਆਨ ਦੇ ਤਹਿਤ ਲੁਧਿਆਣਾ ਦੀ ਹੋਈ ਰੇਟਿੰਗ 'ਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦਾ ਅਸਰ ਅੱਜ ਸੰਸਦ ਰਵਨੀਤ ਬਿੱਟੂ 'ਤੇ ਵੀ ਵੇਖਣ ਨੂੰ ਮਿਲਿਆ। ਦੱਸ ਦਈਏ, ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ ਪਹਿਲਾਂ ਹੀ ਸਿਰਫ਼ ਕਾਗਜ਼ਾਂ ਚ ਹੀ ਚੱਲ ਰਿਹਾ ਹੈ ਜਦੋਂ ਕਿ ਜ਼ਮੀਨੀ ਪੱਧਰ 'ਤੇ ਇਸ ਦੀ ਅਸਲੀਅਤ ਕੁਝ ਹੋਰ ਹੀ ਹੈ। ਜੋ ਹਾਲ ਹੀ ਵਿੱਚ ਸਵੱਛ ਭਾਰਤ ਅਭਿਆਨ ਤਹਿਤ ਹੋਈ ਰੇਟਿੰਗ ਤੋਂ ਜ਼ਾਹਿਰ ਵੀ ਹੋ ਗਈ ਹੈ।