ਲੁਧਿਆਣਾ : ਪ੍ਰਾਚੀਨ ਦਰੇਸੀ ਦੁਸਹਿਰਾ ਗਰਾਊਂਡ (Ancient Daresi Dussehra Ground) ਦੇ ਵਿੱਚ ਦੁਸਹਿਰੇ ਮੌਕੇ 110 ਫੁੱਟ ਦੇ ਰਾਵਣ ਦਹਿਨ ਕੀਤਾ ਗਿਆ ਹੈ। ਬੀਤੇ ਦਿਨ ਮਹੀਨੇ ਤੋਂ ਲਗਾਤਾਰ ਇਸ ਸਬੰਧੀ ਤਿਆਰੀਆਂ ਚੱਲ ਰਹੀਆਂ ਸਨ। ਵਿਸ਼ੇਸ਼ ਆਧਾਰ ਤੋਂ ਆ ਕੇ ਕਾਰੀਗਰਾਂ ਵੱਲੋਂ ਰਾਵਣ ਦਾ ਇਹ ਪੁਤਲਾ ਤਿਆਰ ਕੀਤਾ ਗਿਆ ਸੀ। ਧਾਰਮਿਕ ਰਸਮਾਂ ਰਿਵਾਜਾਂ ਦੇ ਨਾਲ ਰਾਵਣ ਦੇ ਪੁਤਲੇ ਨੂੰ ਅਗਨ ਭੇਂਟ ਕਰ ਕੇ ਉਸ ਦਾ ਦੋਹਣ ਕੀਤਾ ਗਿਆ ਹੈ।
ਚੰਗਿਆਈ ਦੀ ਬੁਰਾਈ 'ਤੇ ਇਕ ਵਾਰ ਮੁੜ ਤੋਂ ਜਿੱਤ ਹੋਈ। ਬੀਤੇ 300 ਸਾਲਾਂ ਤੋਂ ਦਰੇਸੀ ਦੇ ਦੁਸਹਿਰਾ ਗਰਾਊਂਡ ਦੇ ਵਿੱਚ ਰਾਵਣ ਦਹਿਨ ਕੀਤਾ ਜਾਂਦਾ ਹੈ। ਇਸ ਪ੍ਰਥਾ ਨੂੰ ਰਾਮਲੀਲਾ ਕਮੇਟੀ ਵੱਲੋਂ ਜਾਰੀ ਰੱਖਿਆ ਗਿਆ ਹੈ। ਲੁਧਿਆਣਾ ਦੇ ਦਰੇਸੀ ਵਿਚ ਵੱਡਾ ਮੇਲਾ ਲਗਦਾ ਹੈ ਅਤੇ ਕਿਹਾ ਜਾਂਦਾ ਹੈ ਕੇ ਇਥੇ ਪੰਜਾਬ 'ਚ ਸਭ ਤੋਂ ਪੁਰਾਣੀ ਰਾਵਣ ਦਹਿਨ ਦੀ ਪ੍ਰਥਾ ਹੈ।
ਰਾਵਣ ਨੂੰ ਅਗਨੀ ਦੇਣ ਤੋਂ ਪਹਿਲਾਂ ਰਾਮਲੀਲਾ ਕਰਵਾਈ ਜਾਂਦੀ ਹੈ ਅਤੇ ਦੂਰੋ ਦੂਰੋ ਲੋਕ ਇੱਥੇ ਆਉਂਦੇ ਹਨ। ਕਈ ਲੋਕ ਰਾਵਣ ਦੀ ਪੂਜਾ ਵੀ ਕਰਦੇ ਹਨ। ਦਰੇਸੀ ਦੇ ਦੁਸਹਿਰਾ ਗਰਾਊਂਡ ਦੇ ਵਿਚ ਵੀ ਪੁਰਾਤਨ ਢੰਗ ਨਾਲ ਦੁਸਹਿਰਾ ਮਨਾਇਆ ਜਾਂਦਾ ਹੈ। ਲੁਧਿਆਣਾ ਦੇ ਚੌੜਾ ਬਾਜ਼ਾਰ ਦੀਆਂ ਤੰਗ ਗਲੀਆਂ 'ਚ ਸਥਿਤ 500 ਸਾਲ ਪੁਰਾਣੇ ਮੰਦਰ ਠਾਕੁਰ ਦੁਆਰਾ ਤੋਂ ਡੋਲਾ ਤਿਆਰ ਕਰਕੇ ਲਿਆਂਦਾ ਜਾਂਦਾ ਹੈ ਜਿਸ ਦੀ ਸੇਵਾ ਇਕੋ ਹੀ ਪਰਿਵਾਰ ਵੱਲੋਂ ਕੀਤੀ ਜਾਂਦੀ ਹੈ। ਅੱਜ ਵੀ ਰਾਮ ਅਤੇ ਲਸ਼ਮਣ ਦੇ ਨਾਲ ਸੀਤਾ ਮਾਤਾ ਦਾ ਰੋਲ ਅਦਾ ਕਰਨ ਵਾਲਿਆਂ ਦੇ ਪੈਰ ਧਰਤੀ 'ਤੇ ਨਹੀਂ ਰੱਖੇ ਜਾਂਦੇ ਲੋਕਾਂ ਉਨ੍ਹਾਂ ਨੂੰ ਨਤਮਸਤਕ ਹੁੰਦੇ ਹਨ।
ਦਰੇਸੀ 'ਚ ਲੋਕ ਰਾਵਣ ਦੀ ਪੂਜਾ ਕਰਦੇ ਹਨ ਰਾਵਣ ਦੀ ਪੂਜਾ ਕਰਨ ਵਾਲੇ ਲੋਕਾਂ ਨੇ ਦੱਸਿਆ ਕੇ ਰਾਵਣ ਬਹੁਤ ਵੱਡਾ ਸ਼ਿਵ ਭਗਤ ਸੀ ਅਤੇ ਲੋਕ ਉਸ ਨੂੰ ਗਿਆਨੀ ਮੰਨਦੇ ਸਨ ਇਸ ਕਰਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਰਾਵਣ ਦੀਆਂ ਮਾੜੀਆਂ ਕੁਰੀਤੀਆਂ ਕਰਕੇ ਉਸ ਨੂੰ ਫੂਕਿਆ ਜਾਂਦਾ ਹੈ ਪਰ ਨਾਲ ਉਸ ਦੀ ਬੁੱਧੀ ਅਤੇ ਗਿਆਨ ਕਰਕੇ ਉਸ ਨੂੰ ਪੂਜਿਆ ਵੀ ਜਾਂਦਾ ਹੈ।
ਇਹ ਵੀ ਪੜ੍ਹੋ:- BKU ਸਿੱਧੂਪੁਰ ਨੇ ਫੂਕੀ ਕੇਂਦਰ ਸਰਕਾਰ ਦੀ ਅਰਥੀ, ਲਖੀਮਪੁਰ ਖੀਰੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਕੀਤੀ ਮੰਗ