ETV Bharat / state

ਸ਼ਵਿੰਦਰ ਤੋਂ ਬਾਅਦ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਵੀ ਗ੍ਰਿਫ਼ਤਾਰ - ਮਨੀ ਲਾਂਡਰਿੰਗ

ਫਾਰਮੇਸੀ ਕੰਪਨੀ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਨੂੰ ਪੁਲਿਸ ਨੇ ਠੱਗੀ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਵੀਰਵਾਰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਵਿੰਦਰ ਸਿੰਘ ਨੂੰ ਦਿੱਲੀ ਪੁਲਿਸ ਨੇ ਦਿੱਲੀ ਤੋਂ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਫ਼ੋਟੋ
author img

By

Published : Oct 11, 2019, 10:40 AM IST

ਲੁਧਿਆਣਾ: ਫ਼ਾਰਮਾ ਕੰਪਨੀ ਰੈਨਬੈਕਸੀ ਦੇ ਪ੍ਰਮੋਟਰਾਂ ਦੇ ਘੋਟਾਲੇ ਮਾਮਲੇ ਵਿੱਚ ਦੂਜੇ ਮੁਲਜ਼ਮ ਮਲਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਵੀ ਹੋ ਗਈ ਹੈ। ਸੂਤਰਾਂ ਮੁਤਾਬਕ ਇਹ ਗ੍ਰਿਫ਼ਤਾਰੀ ਵੀਰਵਾਰ ਦੇਰ ਰਾਤ ਲੁਧਿਆਣਾ ਤੋਂ ਹੋਈ ਹੈ। ਸਾਬਕਾ ਸੀਈਓ ਸ਼ਵਿੰਦਰ ਅਤੇ ਉਸ ਦੇ ਸਾਥੀ ਸੁਨੀਲ ਗੋਡਵਾਨੀ, ਕਵਿ ਅਰੋੜਾ ਅਤੇ ਅਨਿਲ ਸਕਸੈਨਾ ਦੀ ਗ੍ਰਿਫ਼ਤਾਰੀ ਵੀ ਬੀਤੇ ਦਿਨ ਦਿੱਲੀ ਤੋਂ ਹੋ ਚੁੱਕੀ ਹੈ। ਦੋਵਾਂ ਭਰਾਵਾਂ ਉੱਤੇ ਲਗਭਗ 2300 ਕਰੋੜ ਰੁਪਏ ਦੀ ਠੱਗੀ ਕਰਨ ਦਾ ਦੋਸ਼ ਹੈ।

  • #UPDATE: Economic Offences Wing of Delhi Police formally arrests Ranbaxy's former promoter Malvinder Singh. He was detained from Ludhiana yesterday on a complaint given by Religare Enterprises Limited. https://t.co/Fd0RuXUCaf

    — ANI (@ANI) October 11, 2019 " class="align-text-top noRightClick twitterSection" data=" ">

ਮਲਵਿੰਦਰ ਸਿੰਘ ਦੀ ਗ੍ਰਿਫਤਾਰੀ ਲੁਧਿਆਣਾ ਤੋਂ ਕਿਸ ਥਾਂ ਤੋਂ ਹੋਈ ਹੈ, ਇਸ ਗੱਲ ਦੀ ਪੁਸ਼ਟੀ ਅਜੇ ਨਹੀਂ ਹੋ ਸਕੀ ਹੈ। ਦੱਸ ਦਈਏ, ਸ਼ਵਿੰਦਰ ਸਿੰਘ ਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਉਸ ਵੇਲੇ ਹੋਈ ਜਿਸ ਵੇਲੇ ਇਨ੍ਹਾਂ ਸਾਰਿਆਂ ਨੂੰ ਮੰਦਿਰ ਮਾਰਗ ਵਿੱਚ ਈਓਡਬਲਿਊ ਦੇ ਦਫ਼ਤਰ ਵਿੱਚ ਪੁੱਛਗਿਛ ਲਈ ਬੁਲਾਇਆ ਗਿਆ ਸੀ। ਆਰਥਿਕ ਅਪਰਾਧ ਵਿੰਗ (ਈ.ਡਬਲਿਊ) ਦੇ ਡੀਸੀਪੀ ਵਰਸ਼ਾ ਸ਼ਰਮਾ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਸ਼ਵਿੰਦਰ ਸਿੰਘ, ਸੁਨੀਲ ਗੋਦਵਾਨੀ, ਕਵੀ ਅਰੋੜਾ ਅਤੇ ਅਨਿਲ ਸਕਸੈਨਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਆਈਪੀਸੀ ਦੀ ਧਾਰਾ 409 ਅਤੇ 420 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਰੈਲੀਗੇਅਰ ਫਿਨਵੈਸਟ ਦੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ: ਚੀਨ ਦੇ ਰਾਸ਼ਟਰਪਤੀ ਦਾ ਭਾਰਤ ਦੌਰਾ, ਕੀ ਹੈ ਮੋਦੀ-ਜਿਨਪਿੰਗ ਬੈਠਕ ਦਾ ਏਜੰਡਾ

ਸ਼ਵਿੰਦਰ ਸਿੰਘ 'ਤੇ 740 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਦੱਸ ਦੇਈਏ ਕਿ ਪੁਲਿਸ ਸ਼ਵਿੰਦਰ ਸਿੰਘ ਦੇ ਵੱਡੇ ਭਰਾ ਮਲਵਿੰਦਰ ਸਿੰਘ ਦੀ ਵੀ ਭਾਲ ਜਾਰੀ ਸੀ। ਅਗਸਤ ਵਿੱਚ, ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਨੀ ਲਾਂਡਰਿੰਗ ਨਾਲ ਜੁੜੇ ਇੱਕ ਕੇਸ ਵਿੱਚ ਰੈਨਬੈਕਸੀ ਗਰੁੱਪ ਦੇ ਸਾਬਕਾ ਪ੍ਰਮੋਟਰਾਂ ਮਲਵਿੰਦਰ ਮੋਹਨ ਸਿੰਘ ਤੇ ਸ਼ਵਿੰਦਰ ਮੋਹਨ ਸਿੰਘ ਦੇ ਘਰ ਛਾਪਾ ਮਾਰਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਦੇ ਤਹਿਤ ਕੇਸ ਦਰਜ ਹੋਣ ਤੋਂ ਬਾਅਦ ਕੀਤੀ ਗਈ ਸੀ।

Intro:Body:

Rajwinder

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.