ETV Bharat / state

Raju DJ Wala: ਰਾਜੂ ਦੇ ਇਲਾਜ 'ਤੇ ਲੱਗੀ ਕਰੋੜਾਂ ਦੀ ਜਾਇਦਾਦ, ਭੀਖ ਮੰਗਣ ਦੀ ਨੋਬਤ ਤੋਂ ਬਾਅਦ ਅੱਜ ਖੁਦ ਬਣਿਆ ਮਿਸਾਲ - ਲੁਧਿਆਣਾ ਦਾ ਰਾਜੂ ਪੋਲੀਓ ਦਾ ਸ਼ਿਕਾਰ

ਲੁਧਿਆਣੇ ਦਾ ਰਾਜੂ ਜੋ ਕਿ ਪੋਲੀਓ ਦਾ ਸ਼ਿਕਾਰ ਹੈ। ਜਿਸ ਦੇ ਇਲਾਜ ਉੱਤੇ ਪਰਿਵਾਰ ਨੇ ਕਰੋੜਾਂ ਰੁਪਏ ਲਗਾ ਦਿੱਤੇ, ਪਰ ਠੀਕ ਨਾ ਹੋਇਆ। ਜਿਸ ਤੋਂ ਬਾਅਦ ਰਾਜੂ ਨੇ ਸੜਕਾਂ ਉੱਤੇ ਭੀਖ ਵੀ ਮੰਗੀ। ਪਰ ਅੱਜ ਆਪਣੀ ਮਿਹਨਤ ਨਾਲ ਡੀਜੇ ਪਾ ਕੇ ਵਧੀਆਂ ਕਮਾਈ ਕਰਕੇ ਵਿਹਲੇ ਨੌਜਵਾਨਾਂ ਲਈ ਇੱਕ ਮਿਸਾਲ ਬਣ ਗਿਆ ਹੈ।

Raju DJ Wala of Ludhiana
Raju DJ Wala of Ludhiana
author img

By

Published : Mar 11, 2023, 1:09 PM IST

ਰਾਜੂ ਦੇ ਇਲਾਜ 'ਤੇ ਲੱਗੀ ਕਰੋੜਾਂ ਦੀ ਜਾਇਦਾਦ, ਭੀਖ ਮੰਗਣ ਦੀ ਨੋਬਤ ਤੋਂ ਬਾਅਦ ਅੱਜ ਖੁਦ ਬਣਿਆ ਮਿਸਾਲ

ਲੁਧਿਆਣਾ: ਅਕਸਰ ਹੀ ਕਹਿੰਦੇ ਨੇ ਮਜ਼ਬੂਰੀ ਤੁਹਾਨੂੰ ਹਾਲਾਤਾਂ ਦੇ ਨਾਲ ਲੜਨਾ ਸਿੱਖਾ ਦਿੰਦੀ ਹੈ। ਕੁੱਝ ਅਜਿਹੇ ਹੀ ਹਾਲਾਤਾਂ ਅਤੇ ਮਜ਼ਬੂਰੀ ਦੀਆਂ ਪੈੜਾਂ ਨੂੰ ਪਛਾੜਦਾ ਲੁਧਿਆਣਾ ਦਾ ਰਾਜੂ ਡੀਜੇ ਵਾਲਾ ਜੋ ਕਿ ਪੋਲੀਓ ਦਾ ਸ਼ਿਕਾਰ ਹੈ। ਜਿਸ ਦੇ ਇਲਾਜ ਉੱਤੇ ਕਰੋੜਾਂ ਰੁਪਣੇ ਦੀ ਜਾਇਦਾਦ ਲੱਗ ਚੁੱਕੀ ਹੈ, ਪਰ ਰਾਜੂ ਠੀਕ ਨਹੀਂ ਹੋਇਆ। ਜਿਸ ਤੋਂ ਬਾਅਦ ਰਾਜੂ ਉੱਤੇ ਐਨੀ ਜ਼ਿਆਦਾ ਗਰੀਬੀ ਆਈ ਕਿ ਰਾਜੂ ਨੇ ਭੀਖ ਤੱਕ ਵੀ ਮੰਗੀ। ਪੋਲੀਓ ਪੀੜਤ ਹੋਣ ਦੇ ਬਾਵਜੂਦ ਰਾਜੂ ਨੇ ਆਪਣੀ ਮਿਹਨਤ ਨਾਲ ਅੱਜ ਆਪਣਾ ਡੀਜੇ ਪਾ ਕੇ ਵਿਹਲੜਾ ਨੌਜਵਾਨਾਂ ਲਈ ਇੱਕ ਮਿਸਾਲ ਬਣ ਗਿਆ ਹੈ।

ਭੀਖ ਵੀ ਮੰਗੀ: ਰਾਜੂ ਨੇ ਦੱਸਿਆ ਕਿ ਇਕ ਸਮਾਂ ਅਜਿਹਾ ਵੀ ਆਗਿਆ ਸੀ ਕਿ ਉਹ ਭੀਖ ਤੱਕ ਮੰਗਣ ਨੂੰ ਮਜਬੂਰ ਹੋ ਗਿਆ ਸੀ। ਪਰ ਫਿਰ ਉਸ ਨੇ ਆਪਣੇ ਸ਼ੌਂਕ ਨੂੰ ਆਪਣਾ ਕਿੱਤਾ ਬਣਾਇਆ ਅਤੇ ਲੋਕਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋ ਕੇ ਉਹਨਾਂ ਦੀ ਖੁਸ਼ੀ ਨੂੰ ਹੋਰ ਵਧਾਉਂਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਸ ਨੇ ਕੰਮ ਸਿੱਖਣ ਲਈ ਰਿਸ਼ਤੇਦਾਰਾਂ ਨੂੰ ਕਿਹਾ ਤਾਂ ਸਾਰੇ ਹੀ ਉਸ ਦਾ ਮਜ਼ਾਕ ਉਡਾਉਂਦੇ ਸਨ ਅਤੇ ਕਹਿੰਦੇ ਸਨ ਕਿ ਇਹ ਉਸ ਦੇ ਵੱਸ ਦੀ ਗੱਲ ਨਹੀਂ ਹੈ।

ਕਿਵੇਂ ਸਿੱਖਿਆ ਡੀਜੇ: Dj ਰਾਜੂ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਗਾਣਿਆਂ ਦਾ ਬਹੁਤ ਸ਼ੌਂਕ ਸੀ। ਉਸ ਨੇ ਸਾਲ 2006 ਵਿੱਚ DJ ਸਿੱਖਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਇੱਕ ਸਾਲ ਬਾਅਦ ਆਪਣਾ ਕੰਮ ਸ਼ੁਰੂ ਕਰ ਲਿਆ। ਜਿਸ ਵਿਚ ਉਸ ਨੂੰ ਕਾਫੀ ਕਾਮਯਾਬੀ ਮਿਲੀ ਅਤੇ ਹੁਣ ਉਹ ਆਪਣੇ ਕੰਮ ਤੋਂ ਕਾਫੀ ਖੁਸ਼ ਹੈ ਅਤੇ ਉਸ ਨੂੰ ਇਸ ਕੰਮ ਤੋਂ ਚੰਗੀ ਕਮਾਈ ਵੀ ਹੋ ਰਹੀ ਹੈ।

ਨੌਜਵਾਨਾਂ ਨੂੰ ਸੁਨੇਹਾ: Dj ਰਾਜੂ ਨੇ ਨੌਜਵਾਨਾਂ ਨੂੰ ਵੀ ਸੁਨੇਹਾ ਦਿੱਤਾ ਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ। ਜੇਕਰ ਮਿਹਨਤ ਕਰਨ ਦੀ ਇੱਛਾ ਹੋਵੇ ਅਤੇ ਇਨਸਾਨ ਕੋਈ ਹੱਥ ਦਾ ਕੰਮ ਸਿੱਖ ਲਵੇ ਤਾਂ ਕਦੇ ਵੀ ਉਹ ਮਾਰ ਨਹੀਂ ਖਾਂਦਾ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵੀ ਮੇਰੇ ਕੋਲ ਬੁਕਿੰਗ ਕਰਵਾਉਣ ਆਉਂਦਾ ਹੈ, ਮੈਨੂੰ ਵੇਖ ਕੇ ਹੈਰਾਨ ਰਹਿ ਜਾਂਦਾ ਹੈ। ਇਹਨਾਂ ਹਾਲਾਤਾਂ ਦੇ ਵਿਚ ਵੀ ਉਹ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਦਗੀ ਸੰਘਰਸ਼ ਹੈ ਅਤੇ ਇਨਸਾਨ ਨੂੰ ਮਿਹਨਤ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹੱਟਣਾ ਚਾਹੀਦਾ।

ਇਹ ਵੀ ਪੜੋ:- Western Command Investiture Ceremony: ਪੱਛਮੀ ਕਮਾਂਡ ਇਨਵੈਸਟੀਚਰ ਸਮਾਰੋਹ ਦੇ ਪਹਿਲੇ ਦਿਨ ਫੌਜੀ ਪਰਿਵਾਰਾਂ ਤੇ ਵਿਦਿਆਰਥੀਆਂ ਦਾ ਲੱਗਿਆ ਹਜ਼ੂਮ

ETV Bharat Logo

Copyright © 2025 Ushodaya Enterprises Pvt. Ltd., All Rights Reserved.