ਲੁਧਿਆਣਾ: ਬਲਵੰਤ ਸਿੰਘ ਰਾਜੋਆਣਾ (Balwant Singh Rajoana) ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ (Supreme Court) ਨੇ ਹੁਣ ਫੈਸਲਾ ਸੁਣਾਉਣਾ ਹੈਂ ਇਸੇ ਨੂੰ ਲੈ ਕੇ ਅੱਜ ਮਨੁੱਖੀ ਅਧਿਕਾਰ ਸੰਗਠਨ (Human rights organization) ਦੇ ਕਾਰਕੁੰਨਾਂ ਜਸਵਿੰਦਰ ਕੌਰ ਸੋਹਲ ਅੱਜ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਦੇ ਘਰ ਉਨ੍ਹਾਂ ਨਾਲ ਮੁਲਾਕਾਤ ਕਰਨ ਪਹੁੰਚੇ, ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਿਰਫ ਐਸ ਜੀ ਪੀ ਸੀ ਜਾਂ ਸਿੱਖਾਂ ਦਾ ਮੁੱਦਾ ਨਹੀਂ ਹੈ ਇਹ ਮਨੁੱਖੀ ਅਧਿਕਾਰਾਂ ਦੀ ਘਾਲਣਾ ਦਾ ਵਿਸ਼ਾ ਹੈ ਜਿਸ ਉੱਤੇ ਕੋਈ ਨਾ ਕੋਈ ਫੈਸਲਾ ਹੋਣਾ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਬੰਦੀ ਸਿੰਘ (Bandi Singh) ਆਪਣੀਆਂ ਸਜ਼ਾਵਾਂ ਪੂਰੀਆਂ (Completed sentences) ਕਰ ਚੁੱਕੇ ਹਨ ਉਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ, ਉਨ੍ਹਾਂ ਕਿਹਾ ਸਿਰਫ ਸਿੱਖ ਕੈਦੀ ਹੀ ਨਹੀਂ ਸਗੋਂ ਜਿਹੜੇ ਹੋਰਨਾਂ ਧਰਮਾਂ ਦੇ ਕੈਦੀ ਹਨ ਅਸੀਂ ਉਹਨਾਂ ਲਈ ਵੀ ਅਵਾਜ਼ ਬੁਲੰਦ ਕਰਾਂਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪ੍ਰਕਾਸ਼ ਪੁਰਬ ਮੌਕੇ ਨੋਟੀਫਿਕੇਸ਼ਨ (Notification on the occasion of Prakash Purab) ਜਾਰੀ ਕਰਕੇ ਬਕਾਇਦਾ ਇਸ ਸਬੰਧੀ ਕਿਹਾ ਸੀ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇਗਾ ।
ਇਸ ਮੌਕੇ ਜਸਵਿੰਦਰ ਕੌਰ ਨੇ ਵੀ ਕਿਹਾ ਕਿ ਸਾਂਸਦ ਰਵਨੀਤ ਬਿੱਟੂ (MP Ravneet Bittu) ਨੂੰ ਇਸ ਮਾਮਲੇ ਉੱਤੇ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਉਹਨਾਂ ਨੂੰ ਵੀ ਬੰਦੀ ਸਿੰਘ ਕੈਦੀਆਂ ਦੀ ਰਿਹਾਈ ਲਈ ਹਿਮਾਇਤ ਕਰਨੀ ਚਾਹੀਦੀ ਹੈ, ਉਧਰ ਦੂਜੇ ਪਾਸੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ ਕਿ 27 ਸਾਲ ਤੋਂ ਓਹ ਚੱਕੀ ਚ ਬੰਦ ਨੇ ਉਨ੍ਹਾਂ ਕਿਹਾ ਕਿ ਅੱਜ ਜਸਵਿੰਦਰ ਜੀ ਸਾਨੂੰ ਹਮਾਇਤ ਦੇਣ ਆਏ ਨੇ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਸਾਨੂੰ ਇਸ ਨਾਲ ਵੱਡਾ ਹੌਸਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰਾਂ ਨੂੰ ਜਲਦ ਇਸ ਤੇ ਫੈਸਲਾ ਕਰਨਾ ਚਾਹੀਦਾ ਹੈ ।
ਇਹ ਵੀ ਪੜ੍ਹੋ: ਕਿਸਾਨਾਂ ਨੇ ਕਿਹਾ ਪਰਾਲੀ ਨੂੰ ਲਾਵਾਂਗੇ ਅੱਗ, ਡੀਸੀ ਦੇ ਹੁਕਮ ਕੀਤੀਆਂ ਜਾਣਗੀਆਂ ਰੈੱਡ ਐਂਟਰੀਆਂ