ETV Bharat / state

ਕਿਸਾਨਾ ਲਈ ਆਫਤ ਬਣ ਕੇ ਵਰ੍ਹਿਆ ਮੀਂਹ, ਕਣਕ ਭਿੱਜੀ - ਮੰਡੀਆਂ ਵਿਚ ਕਣਕ

ਲੁਧਿਆਣਾ ਦੀਆਂ ਲਗਪਗ ਸਾਰੀਆਂ ਹੀ ਮੰਡੀਆਂ ਵਿਚ ਕਣਕ ਦੀ ਫਸਲ ਦੇ ਅੰਬਾਰ ਲੱਗੇ ਹੋਏ ਨੇ ਜੋ ਖੁੱਲ੍ਹੇ ਅਸਮਾਨ ਹੇਠ ਮੀਂਹ ਚ ਭਿੱਜ ਰਹੀ ਹੈ।

ਮੀਂਹ ਕਾਰਨ ਗਰਮੀ  ਤੋਂ ਰਾਹਤ, ਪਰ ਕਿਸਾਨਾਂ ਦੀ ਮੰਡੀਆਂ ਚ ਪਈ ਕਣਕ ਹੋ ਰਹੀ ਖ਼ਰਾਬ

author img

By

Published : Apr 23, 2021, 1:05 PM IST

ਲੁਧਿਆਣਾ: ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ। ਸਵੇਰ ਤੋਂ ਹੀ ਬੱਦਲਵਾਈ ਵਾਲਾ ਮੌਸਮ ਬਣਿਆ ਹੋਇਆ ਹੈ। ਬੀਤੀ ਰਾਤ ਵੀ ਤੇਜ਼ ਹਵਾਵਾਂ ਅਤੇ ਹਨ੍ਹੇਰੀ ਚੱਲਦੀ ਰਹੀ। ਜਿਸ ਤੋਂ ਬਾਅਦ ਸਵੇਰ ਤੋਂ ਬਾਰਿਸ਼ ਹੋਣੀ ਸ਼ੁਰੂ ਹੋ ਗਈ ਜੋ ਲਗਾਤਾਰ ਪੈ ਰਹੀ ਹੈ ਇਸ ਬਾਰਿਸ਼ ਨੇ ਜਿਥੇ ਪਾਰੇ ਦੇ ਵਿੱਚ 8-9 ਡਿਗਰੀ ਦਾ ਫ਼ਰਕ ਲਿਆ ਦਿੱਤਾ ਹੈ।

ਮੀਂਹ ਕਾਰਨ ਗਰਮੀ ਤੋਂ ਰਾਹਤ, ਪਰ ਕਿਸਾਨਾਂ ਦੀ ਮੰਡੀਆਂ ਚ ਪਈ ਕਣਕ ਹੋ ਰਹੀ ਖ਼ਰਾਬ

ਉੱਥੇ ਹੀ ਲਗਾਤਾਰ ਪੈ ਰਹੀ ਗਰਮੀ ਤੋਂ ਵੀ ਲੋਕਾਂ ਨੂੰ ਨਿਜਾਤ ਮਿਲੀ ਹੈ। ਪਰ ਉੱਧਰ ਦੂਜੇ ਪਾਸੇ ਮੰਡੀਆਂ ਚ ਪਈ ਕਣਕ ਦੀ ਫਸਲ ਦਾ ਜ਼ਰੂਰ ਨੁਕਸਾਨ ਹੋ ਰਿਹਾ ਹੈ। ਹਾਲਾਂਕਿ ਜ਼ਿਆਦਾਤਰ ਫ਼ਸਲ ਖ਼ਰੀਦ ਲਈ ਗਈ ਹੈ ਪਰ ਲਿਫਟਿੰਗ ਨਾ ਹੋਣ ਕਰਕੇ ਲੁਧਿਆਣਾ ਦੀਆਂ ਲਗਪਗ ਸਾਰੀਆਂ ਹੀ ਮੰਡੀਆਂ ਵਿਚ ਕਣਕ ਦੀ ਫਸਲ ਦੇ ਅੰਬਾਰ ਲੱਗੇ ਹੋਏ ਨੇ ਜੋ ਖੁੱਲ੍ਹੇ ਅਸਮਾਨ ਹੇਠ ਬਾਰਿਸ਼ ਚ ਭਿੱਜ ਰਹੀ ਹੈ।

ਕਈ ਮੰਡੀਆਂ ਦੇ ਵਿੱਚ ਤਾਂ ਕਣਕ ਢੱਕਣ ਲਈ ਕੁਝ ਪ੍ਰਬੰਧ ਹਨ। ਪਰ ਜ਼ਿਆਦਾਤਰ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਦੀ ਫਸਲ ਦੇ ਅੰਬਾਰ ਲੱਗੇ ਹੋਏ ਨੇ ਬਾਰਦਾਨੇ ਦੀ ਸਮੱਸਿਆ ਹੋਣ ਕਰਕੇ ਕਣਕ ਦੇ ਢੇਰ ਵੀ ਹਾਲੇ ਤਕ ਬੋਰੀਆਂ ਦੇ ਵਿਚ ਨਹੀਂ ਪਾਏ ਗਏ ਜਿਸ ਕਰਕੇ ਫ਼ਸਲ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮੰਡੀਆਂ ਵਿੱਚ ਪਾਣੀ ਨਾਲ ਫਸਲ ਖਰਾਬ ਹੋ ਰਹੀ ਹੈ।

ਹਾਲਾਂਕਿ ਪ੍ਰਸ਼ਾਸਨ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਜ਼ਿਆਦਾਤਰ ਫ਼ਸਲ ਦੀ ਵਿਕਰੀ ਹੋ ਚੁੱਕੀ ਹੈ ਅਤੇ ਲਿਫਟਿੰਗ ਨਾ ਹੋਣ ਕਰਕੇ ਮੰਡੀਆਂ ਵਿਚ ਫਸਲ ਦੇ ਅੰਬਾਰ ਲੱਗੇ ਹੋਏ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.