ਲੁਧਿਆਣਾ : ਲੁਧਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਤੇਜ਼ ਗਰਮੀ ਪੈ ਰਹੀ ਸੀ, ਪਰ ਅੱਜ ਸਵੇਰ ਤੋਂ ਹੀ ਅਸਮਾਨ ਵਿੱਚ ਬੱਦਲਵਾਈ ਬਣੀ ਹੋਈ ਸੀ। ਜਿਸ ਨੂੰ ਲੈ ਕੇ ਮੌਸਮ ਵਿਗਿਆਨੀਆਂ ਵੱਲੋਂ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ ਕਿ ਆਉਣ ਵਾਲੇ ਦੋ ਦਿਨ ਬਰਸਾਤ ਹੋ ਸਕਦੀ ਹੈ ਅਤੇ ਭਵਿੱਖਬਾਣੀ ਸਹੀ ਸਿੱਧ ਹੋਈ। ਲੁਧਿਆਣਾ ਵਿੱਚ ਦੁਪਹਿਰ ਤੋਂ ਬਾਅਦ ਹੋਈ ਬਰਸਾਤ ਚਲਦਿਆਂ ਕੁਝ ਤਾਪਮਾਨ ਘਟਿਆ ਅਤੇ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ। ਲਗਭਗ 1 ਘੰਟਾਂ ਲਗਾਤਾਰ ਪਏ ਮੀਂਹ ਨੇ ਲੁਧਿਆਣਾ ਵਿੱਚ ਜਲਥਲ ਜਰੂਰ ਕਰ ਦਿੱਤੀ, ਉੱਥੇ ਹੀ ਦੂਜੇ ਪਾਸੇ ਲੁਧਿਆਣਾ ਵਿੱਚ ਲੱਗਿਆ ਕਿਸਾਨ ਮੇਲਾ ਵੀ ਇਸ ਨਾਲ ਪ੍ਰਭਾਵਿਤ ਨਜ਼ਰ ਆਇਆ। ਮੀਂਹ ਪੈਣ ਕਰਕੇ ਕਿਸਾਨ ਆਪੋ ਆਪਣੇ ਘਰਾਂ ਨੂੰ ਪਰਤਦੇ ਵਿਖਾਈ ਦਿੱਤੇ।
ਲਗਾਤਾਰ ਵਧ ਰਹੀ ਗਰਮੀ : ਲੁਧਿਆਣਾ ਵਿੱਚ ਪਾਏ ਅੱਜ ਮੀਂਹ ਨੂੰ ਲੈਕੇ ਰਾਹਗੀਰਾਂ ਨੇ ਕਿਹਾ ਕਿ ਅਚਾਨਕ ਹੋਈ ਬਰਸਾਤ ਨਾਲ ਗਰਮੀ ਤੋਂ ਰਾਹਤ ਮਿਲੇਗੀ ਪਰ ਜੇਕਰ ਮੀਂਹ ਕੁਝ ਹੀ ਸਮੇਂ ਵਿੱਚ ਰੁਕ ਜਾਂਦਾ ਹੈ ਤਾਂ ਲੁਧਿਆਣਾ ਵਾਸੀਆਂ ਨੂੰ ਹੁੰਮਸ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਉਹਨਾਂ ਕਿਹਾ ਕਿ ਹੁਣ ਤੱਕ ਸਰਦੀ ਦੀ ਸ਼ੁਰੂਆਤ ਹੋ ਜਾਂਦੀ ਸੀ ਪਰ ਲੋਕਾਂ ਵੱਲੋਂ ਕੀਤੇ ਜਾ ਰਹੇ ਕੁਦਰਤ ਦੇ ਖਿਲਵਾੜ ਅਤੇ ਦਰੱਖਤਾਂ ਦੀ ਕਟਾਈ ਤੇ ਚਲਦੇ ਮੌਸਮ ਵਿੱਚ ਵੱਡੀ ਤਬਦੀਲੀ ਆਈ ਹੈ, ਲਗਾਤਾਰ ਗਰਮੀ ਵੱਧ ਰਹੀ ਹੈ। ਉਨ੍ਹਾ ਕਿਹਾ ਕਿ ਪਹਿਲਾਂ ਸਤੰਬਰ ਮਹੀਨੇ ਵਿੱਚ ਮੌਸਮ ਗਰਮੀ ਵਾਲਾ ਨਹੀਂ ਹੁੰਦਾ ਸੀ।
- PAU Kisan Mela Ludhiana : ਪੀਏਯੂ ਕਿਸਾਨ ਮੇਲੇ 'ਚ ਖਿੱਚ ਦਾ ਕੇਂਦਰ ਬਣੀ ਲਾਲ ਭਿੰਡੀ, ਵੇਖੋ ਕੀ ਹੈ ਇਸ ਭਿੰਡੀ ਦੀ ਖਾਸੀਅਤ ਅਤੇ ਫਾਇਦੇ
- CM Mann And Kejriwal Visit Jalandhar: ਹੁਣ ਜਲੰਧਰ 'ਚ ਮਾਨ-ਕੇਜਰੀਵਾਲ, ਉਦਯੋਗਪਤੀਆਂ ਨਾਲ ਕੀਤੀ ਮੁਲਾਕਾਤ
- ETT Teacher Protest In Rally: ਪੰਜਾਬ 'ਚ ਬਦਲੀ ਸਿੱਖਿਆ ਦੀ ਨੁਹਾਰ, ਵਿਦਿਆਰਥੀ ਦਾ ਭਵਿੱਖ ਉਜਵੱਲ, ਪਰ ਅਧਿਆਪਕ ਹਨੇਰੇ 'ਚ
ਹਾਲਾਂਕਿ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਹੁਣ ਸਤੰਬਰ ਮਹੀਨੇ ਦੇ ਵਿੱਚ ਬਾਰਿਸ਼ ਪੈਣ ਦੀ ਕਾਫੀ ਸੰਭਾਵਨਾ ਹੈ ਕਿਉਂਕਿ ਅਗਸਤ ਮਹੀਨਾ ਪੂਰੀ ਤਰ੍ਹਾਂ ਸੁੱਕਾ ਲੰਘਿਆ ਹੈ। ਸਤੰਬਰ ਮਹੀਨੇ ਦੇ ਵਿੱਚ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਜਾਂਦੀ ਹੈ ਅਤੇ ਹੁਣ ਮੌਸਮ 'ਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ, 17 ਸਤੰਬਰ ਤੱਕ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਹਿੱਸਿਆਂ ਦੇ ਅੰਦਰ ਬਾਰਿਸ਼ ਪੈਣ ਦੀ ਸੰਭਾਵਨਾਂ ਜਤਾਈ ਹੈ।