ETV Bharat / state

ਘਰ ‘ਚ ਨਕਲੀ ਇਨਕਮ ਟੈਕਸ ਅਫਸਰਾਂ ਦੀ ਰੇਡ, ਸੀਸੀਟੀਵੀ ਆਈ ਸਾਹਮਣੇ

ਲੁਧਿਆਣਾ ਦੇ ਵਿੱਚ ਲੁੱਟ ਦੀ ਨੀਅਤ ਦੇ ਨਾਲ ਘਰ ਚ ਦਾਖਲ ਹੋਏ ਨਕਲੀ ਇਨਕਮ ਟੈਕਸ ਅਫਸਰਾਂ (Fake Income Tax Officers) ਨੂੰ ਪੁਲਿਸ (Police) ਨੇ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਕਾਬੂ ਕੀਤੇ ਮੁਲਜ਼ਮਾਂ ਦੀ ਸੀਸੀਟੀਵੀ (CCTV) ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਘਰ ‘ਚ ਨਕਲੀ ਇਨਕਮ ਟੈਕਸ ਅਫਸਰਾਂ ਦੀ ਰੇਡ
ਘਰ ‘ਚ ਨਕਲੀ ਇਨਕਮ ਟੈਕਸ ਅਫਸਰਾਂ ਦੀ ਰੇਡ
author img

By

Published : Oct 12, 2021, 10:50 PM IST

ਲੁਧਿਆਣਾ: ਸੂਬੇ ਦੇ ਵਿੱਚ ਲੁੱਟ ਖੋਹ ਤੇ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਲੁਧਿਆਣਾ ਦੇ ਸਿਵਾ ਜੀ ਨਗਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ 3 ਨੌਜਵਾਨ ਨਕਲੀ ਇਨਕਮ ਟੈਕਸ ਇੰਸਪੈਕਟਰ (fake income tax officers) ਬਣ ਕੇ ਇਕ ਘਰ ਵਿਚ ਰੇਡ ਕਰਨ ਪਹੁੰਚੇ। ਜਿਸ ਤੋਂ ਬਾਅਦ ਘਰ ਵਾਲਿਆਂ ਨੂੰ ਇਨ੍ਹਾਂ ‘ਤੇ ਸ਼ੱਕ ਹੋਇਆ। ਸ਼ੱਕ ਦੇ ਚੱਲਦੇ ਹੀ ਮੁਹੱਲੇ ਵਾਸੀਆਂ ਨੂੰ ਇਕੱਠਾ ਕਰ ਲਿਆ ਗਿਆ। ਮੁਹੱਲਾ ਵਾਸੀਆਂ ਨੂੰ ਇਕੱਠਾ ਹੁੰਦਿਆਂ ਵੇਖ ਮੁਲਜ਼ਮਾਂ ਨੇ ਉਥੋਂ ਖਿਸਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ ਅਤੇ ਇਲਾਕੇ ਦੇ ਲੋਕਾਂ ਇਨ੍ਹਾਂ ਤਿੰਨਾਂ ਨਕਲੀ ਇੰਸਪੈਕਟਰਾਂ ਨੂੰ ਫੜ੍ਹ ਕੇ ਪੁਲਿਸ (Police) ਦੇ ਹਵਾਲੇ ਕਰ ਦਿੱਤਾ।

ਘਰ ‘ਚ ਨਕਲੀ ਇਨਕਮ ਟੈਕਸ ਅਫਸਰਾਂ ਦੀ ਰੇਡ

ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁਧਿਆਣਾ ਨਿਊ ਸ਼ਿਵਾਜੀ ਨਗਰ ਤਿੰਨ ਵਿਅਕਤੀਆਂ ਵੱਲੋਂ ਨਕਲੀ ਇਨਕਮ ਟੈਕਸ ਅਧਿਕਾਰੀ (fake income tax officers) ਬਣ ਕੇ ਨਕਲੀ ਸਾਮਾਨ ਦੇ ਅਧਾਰ ਉਪਰ ਘਰ ਵਿੱਚ ਦਾਖ਼ਿਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ । ਜਿਸ ਬਾਰੇ ਇਹ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਣ ‘ਤੇ ਉਨ੍ਹਾਂ ਨੇ ਰੌਲਾ ਪਾਇਆ ਅਤੇ 2 ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ।

ਉਨ੍ਹਾਂ ਦੱਸਿਆ ਕਿ ਇੰਨ੍ਹਾਂ ਵਿਚੋਂ ਇਕ ਵਿਅਕਤੀ ਨੂੰ ਮੌਕੇ ‘ਤੇ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ। ਪਰ ਪੁਲਿਸ ਨੇ ਹੁਣ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲੁੱਟ ਦੇ 5000 ਵੀ ਬਰਾਮਦ ਕਰ ਲਏ ਹਨ। ਏਸੀਪੀ ਸੈਂਟਰਲ ਹਰਸਿਮਰਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਜੇਕਰ ਕੋਈ ਅਜਿਹਾ ਸੱਕੀ ਵਿਅਕਤੀ ਆਉਂਦਾ ਹੈ ਤਾਂ ਤੁਰੰਤ ਸਬੰਧਤ ਥਾਣੇ ਨੂੰ ਸੁਚੇਤ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ:ਟਰਾਂਸਪੋਰਟ ਮੰਤਰੀ ਦਾ ਫਿਰ ਤੋਂ ਵੱਡਾ ਐਕਸ਼ਨ, 10 ਬੱਸਾਂ ਹੋਰ ਜ਼ਬਤ

ETV Bharat Logo

Copyright © 2024 Ushodaya Enterprises Pvt. Ltd., All Rights Reserved.