ਲੁਧਿਆਣਾ: ਰਾਏਕੋਟ ਦੇ ਪਿੰਡ ਨੂਰਪੁਰਾ (Nurpura village of Raikot) ਵਿਖੇ ਮੌਜੂਦਾ ਗ੍ਰਾਮ ਪੰਚਾਇਤ ਵੱਲੋਂ ਕਰਵਾਏ ਗਏ ਕੰਮਾਂ ਖ਼ਿਲਾਫ਼ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਵੱਖ-ਵੱਖ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਤਾਂ ਇਸ ਦੇ ਆਧਾਰ 'ਤੇ ਵਿਜੀਲੈਂਸ ਲੁਧਿਆਣਾ ਦੇ ਡੀਐੱਸਪੀ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਪਿੰਡ ਵਿੱਚ ਛਾਪੇਮਾਰੀ ਕੀਤੀ ਗਈ। ਇਸ ਮੌਕੇ ਐੱਸਐੱਚਓ ਸਦਰ ਰਾਏਕੋਟ ਕਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਜੂਦ ਸਨ।
ਵਿਜੀਲੈਂਸ ਨੇ ਵੇਰਵੇ ਕੀਤੇ ਇਕੱਠੇ: ਇਸ ਮੌਕੇ ਵਿਜੀਲੈਂਸ ਟੀਮ ਵੱਲੋਂ ਸ਼ਿਕਾਇਤ ਕਰਤਾ ਠਾਕਰ ਸਿੰਘ, ਮਹਿੰਦਰ ਸਿੰਘ, ਹਰਬੰਸ ਸਿੰਘ ਅਤੇ ਬਲਵਿੰਦਰ ਸਿੰਘ ਸਣੇ ਗ੍ਰਾਮ ਪੰਚਾਇਤ ਨੂੰ ਨਾਲ ਲੈ ਕੇ ਚੈਕਿੰਗ ਕੀਤੀ ਗਈ। ਜਿਸ ਦੌਰਾਨ ਟੀਮ ਨੇ ਸ਼ਿਕਾਇਤਕਰਤਾਵਾਂ ਵੱਲੋਂ ਵਿਕਾਸ ਕਾਰਜਾਂ ਵਿੱਚ ਘਪਲੇ ਕਰਨ ਸਬੰਧੀ ਲਗਾਏ ਇਲਜ਼ਾਮਾਂ ਦੀ ਜਾਂਚ ਕੀਤੀ ਅਤੇ ਉਕਤ ਥਾਵਾਂ ਦਾ ਦੌਰਾ ਕਰਕੇ ਕੀਤੇ ਕੰਮਾਂ ਦਾ ਜਾਇਜ਼ਾ ਲਿਆ। ਵਿਜੀਲੈਂਸ ਦੇ ਡੀਐੱਸਪੀ ਅਸ਼ਵਨੀ ਕੁਮਾਰ (Vigilance Ludhiana DSP Ashwani Kumar) ਨੇ ਦੱਸਿਆ ਕਿ ਇਸ ਸਬੰਧ ਵਿੱਚ ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਸ਼ੱਕੀ ਨਿਰਮਾਣ ਕਾਰਜ ਵਾਲੀਆਂ ਥਾਵਾਂ ਦਾ ਨਰੀਖਣ ਕੀਤਾ। ਵਿਜੀਲੈਂਸ ਦੇ ਡੀਐੱਸਪੀ ਨੇ ਅੱਗੇ ਕਿਹਾ ਕਿ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੋਏ ਕੰਮਾਂ ਅਤੇ ਪਾਏ ਮਤਿਆਂ ਦਾ ਨਿਰੀਖਣ ਕੀਤਾ ਜਾਵੇਗਾ। ਜਿਸ ਲਈ ਪੰਚਾਇਤ ਦਾ ਰਿਕਾਰਡ ਅਤੇ ਸ਼ਿਕਾਇਤ ਕਰਤਾਵਾਂ ਦੇ ਸਬੂਤਾਂ ਨੂੰ ਚੈੱਕ ਕੀਤਾ ਜਾਵੇਗਾ।
- Flights started from Bathinda airport: ਤਿੰਨ ਸਾਲ ਬਾਅਦ ਬਠਿੰਡਾ ਦੇ ਏਅਰਪੋਰਟ ਤੋਂ ਮੁੜ ਫਲਾਈਟਾਂ ਹੋਈਆਂ ਸ਼ੁਰੂ, ਲੀਡਰਾਂ ਅਤੇ ਲੋਕਾਂ ਨੇ ਜਤਾਈ ਖੁਸ਼ੀ
- Conflict Between Two Parties in Moga : ਮੋਗਾ 'ਚ ਦੋ ਧਿਰਾਂ ਵਿਚਾਲੇ ਝਗੜਾ, ਦੁਵੱਲਿਓਂ ਚੱਲੀਆਂ ਇੱਟਾਂ ਤੇ ਰੋੜੇ
- Solving Straw Problem : ਪਰਾਲੀ ਦੀ ਸਮੱਸਿਆ ਦਾ ਨਿਕਲਿਆ ਮੁਕੰਮਲ ਹੱਲ, ਹੁਣ ਆਸਮਾਨ ਵਿੱਚ ਨਹੀਂ ਉਡੇਗਾ ਪਰਾਲੀ ਕਾਰਣ ਧੂੰਆਂ
ਸਰਪੰਚ ਉੱਤੇ ਗ੍ਰਾਂਟਾਂ ਗਬਨ ਕਰਨ ਦੇ ਇਲਜ਼ਾਮ: ਇਸ ਮੌਕੇ ਸਰਪੰਚ ਚਰਨਜੀਤ ਕੌਰ (Sarpanch Charanjit Kaur) ਅਤੇ ਉਸ ਦੇ ਪਤੀ ਅਮਰਜੀਤ ਸਿੰਘ ਨੇ ਕੀਤੀਆਂ ਸ਼ਿਕਾਇਤਾਂ ਨੂੰ ਬੇਬੁਨਿਆਦ ਦੱਸਿਆ ਕਿਹਾ ਕਿ ਗ੍ਰਾਮ ਪੰਚਾਇਤ ਵੱਲੋਂ ਸਹੀ ਤਰੀਕੇ ਨਾਲ ਪਿੰਡ ਵਿੱਚ ਵਿਕਾਸ ਕਾਰਜ ਕਰਵਾਏ ਗਏ ਹਨ। ਉੱਧਰ ਦੂਜੇ ਪਾਸੇ ਸ਼ਿਕਾਇਤ ਕਰਤਾਵਾਂ ਦਾ ਕਹਿਣਾ ਹੈ ਕਿ ਗ੍ਰਾਮ ਪੰਚਾਇਤ ਨੇ ਬਿਨਾਂ ਕੰਮ ਕਰਵਾਏ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਦੇ ਖਰਚ ਮਤਿਆਂ ਵਿੱਚ ਦਰਜ ਕੀਤੇ ਹਨ, ਇਸ ਸਬੰਧ ਵਿੱਚ ਪੰਚਾਇਤੀ ਵਿਭਾਗ ਦੇ ਵੱਖ-ਵੱਖ ਸਥਾਨਕ ਅਧਿਕਾਰੀਆਂ ਨੂੰ ਦਰਖਾਸਾਂ ਦੇਣ ਉਪਰੰਤ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਹੁਣ ਇਸ ਦੀ ਸ਼ਿਕਾਇਤ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨੂੰ ਕੀਤੀ ਗਈ। ਜਿਸ ਉੱਤੇ ਅੱਜ ਟੀਮ ਵੱਲੋਂ ਇਹ ਚੈਕਿੰਗ ਕੀਤੀ ਗਈ ਹੈ।