ETV Bharat / state

ਰਾਏਕੋਟ ਦੇ ਪਿੰਡ ਜੱਟਪੁਰਾ ਵਿਖੇ ਰਾਹੁਲ ਗਾਂਧੀ ਅੱਜ ਕਿਸਾਨਾਂ ਦੇ ਹੱਕ 'ਚ ਕੱਢਣਗੇ ਰੈਲੀ - Rahul Gandhi will host a rally at village Jatpura

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਰਾਏਕੋਟ ਦੇ ਪਿੰਡ ਜੱਟਪੁਰਾ ਵਿਖੇ ਭਲਕੇ 4 ਅਕਤੂਬਰ ਨੂੰ ਕਿਸਾਨਾਂ ਦੇ ਹੱਕ ਵਿੱਚ ਰੈਲੀ ਕੱਢਣਗੇ।

ਭਲਕੇ ਰਾਹੁਲ ਗਾਂਧੀ ਰਾਏਕੋਟ ਦੇ ਪਿੰਡ ਜੱਟਪੁਰਾ ਵਿਖੇ ਪਹੁੰਚ ਕਿਸਾਨਾਂ ਦੇ ਹੱਕ ਕੱਢਣਗੇ ਰੈਲੀ

author img

By

Published : Oct 3, 2020, 9:17 PM IST

Updated : Oct 4, 2020, 6:20 AM IST

ਰਾਏਕੋਟ: ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਨੂੰ ਹਿਮਾਇਤ ਦੇਣ ਲਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 4 ਅਕਤੂਬਰ ਨੂੰ ਪੰਜਾਬ ਦੇ ਤਿੰਨ ਦਿਨਾਂ ਦੌਰੇ 'ਤੇ ਆ ਰਹੇ ਹਨ। ਰਾਹੁਲ ਗਾਂਧੀ ਰਾਏਕੋਟ ਦੇ ਪਿੰਡ ਜੱਟਪੁਰਾ ਵਿਖੇ ਦਾਣਾ ਮੰਡੀ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਿਨੇਟ ਮੰਤਰੀ ਭਰਤ ਭੂਸ਼ਨ ਆਸ਼ੂ ਅਤੇ ਸੰਸਦ ਮੈਂਬਰ ਡਾ.ਅਮਰ ਸਿੰਘ ਨੇ ਦੱਸਿਆ ਕਿ ਰਾਹੁਲ ਗਾਂਧੀ 4 ਅਕਤੂਬਰ ਨੂੰ ਤਿੰਨ ਰੋਜ਼ਾ ਦੌਰੇ 'ਤੇ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਵਿੱਚ ਆ ਰਹੇ ਹਨ।

ਭਲਕੇ ਰਾਹੁਲ ਗਾਂਧੀ ਰਾਏਕੋਟ ਦੇ ਪਿੰਡ ਜੱਟਪੁਰਾ ਵਿਖੇ ਪਹੁੰਚ ਕਿਸਾਨਾਂ ਦੇ ਹੱਕ ਕੱਢਣਗੇ ਰੈਲੀ

ਉਨ੍ਹਾਂ ਦੱਸਿਆ ਕਿ ਇਸ ਦੌਰੇ ਦੀ ਸ਼ੁਰੂਆਤ ਜ਼ਿਲ੍ਹਾ ਮੋਗਾ ਤੋਂ ਹੋਵੇਗੀ, ਜਿੱਥੇ ਉਹ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਸਬਾ ਬੱਧਨੀ ਤੋਂ ਕਿਸਾਨਾਂ ਦੇ ਹੱਕ ਵਿੱਚ ਇੱਕ ਟ੍ਰੈਕਟਰ ਰੋਸ ਮਾਰਚ ਵਿੱਚ ਸ਼ਾਮਲ ਹੋਣਗੇ। ਵੱਖ-ਵੱਖ ਪਿੰਡਾਂ ਵਿੱਚੋਂ ਲੰਘਦੇ ਹੋਏ ਦੁਪਹਿਰ ਬਾਅਦ ਉਹ ਪਿੰਡ ਜੱਟਪੁਰਾ ਵਿਖੇ ਪੁੱਜਣਗੇ, ਜਿੱਥੇ ਉਹ ਅਨਾਜ ਮੰਡੀ ਵਿੱਚ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਗੇ।

ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਹੋਰ ਕਈ ਕੈਬਿਨੇਟ ਮੰਤਰੀ ਅਤੇ ਵਿਧਾਇਕ ਵੀ ਉਨ੍ਹਾਂ ਦੇ ਨਾਲ ਹੋਣਗੇ। ਇਸ ਮੌਕੇ ਡਾ. ਅਮਰ ਸਿੰਘ ਨੇ ਕਿਸਾਨਾਂ, ਮਜ਼ਦੂਰਾਂ ਅਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕੀਤੀ ਜਾ ਰਹੀ ਇਸ ਰੈਲੀ ਵਿੱਚ ਵੱਡੀ ਗਿਣਤੀ 'ਚ ਪੁੱਜਣ।

Last Updated : Oct 4, 2020, 6:20 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.