ਲੁਧਿਆਣਾ: ਜ਼ਿਲ੍ਹੇ ਦੇ ਮੇਅਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਇਹ ਪਾਣੀ ਨਹਿਰੀ ਵਿਭਾਗ ਨਾਲ ਮਿਲ ਕੇ ਛੱਡਿਆ ਗਿਆ ਅਤੇ ਰੋਜ਼ਾਨਾ ਇਨ੍ਹਾਂ ਹੀ ਪਾਣੀ ਛੱਡਿਆ ਜਾਵੇਗਾ। ਉਮੀਦ ਜਤਾਈ ਜਾ ਰਹੀ ਹੈ ਕਿ ਬੁੱਢਾ ਨਾਲਾ ਸਾਫ ਹੋਵੇਗਾ ਪਰ ਲੁਧਿਆਣਾ ਬੁੱਢੇ ਨਾਲੇ ਦੇ ਖਿਲਾਫ਼ ਲਗਾਤਾਰ ਆਵਾਜ਼ ਚੁੱਕਣ ਵਾਲੇ ਸਮਾਜ ਸੇਵੀ ਪ੍ਰਵੀਨ ਡੰਗ ਨੇ ਕਿਹਾ ਕਿ ਬੁੱਢਾ ਨਾਲਾ ਇਸ ਸਾਫ਼ ਪਾਣੀ ਨਾਲ ਕੀ ਸਾਫ਼ ਹੋਣਾ ਹੈ ਜੋ ਸਾਫ ਪਾਣੀ ਛੱਡਿਆ ਗਿਆ ਹੈ ਉਸ ਨੂੰ ਜ਼ਰੂਰ ਖਰਾਬ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਇਨ੍ਹਾਂ ਅਧਿਕਾਰੀਆਂ ‘ਤੇ ਪਰਚਾ ਦਰਜ ਹੋਣਾ ਚਾਹੀਦਾ ਹੈ।
ਇਕ ਪਾਸੇ ਨੀਲੋਂ ਤੋਂ ਸਰਹਿੰਦ ਨਹਿਰ ਤੋਂ ਸਾਫ ਪਾਣੀ ਬੁੱਢੇ ਨਾਲੇ ‘ਚ ਛੱਡਣ ਦੀ ਕਵਾਇਦ ਬੀਤੇ ਦਿਨ ਤੋਂ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਲੈ ਕੇ ਲੁਧਿਆਣਾ ਦੇ ਮੇਅਰ ਬਲਕਾਰ ਸੰਧੂ ਨੇ ਕਿਹਾ ਕਿ ਇਸ ਨਾਲ ਬੁੱਢੇ ਨਾਲੇ ਦੀ ਸਫਾਈ ਹੋਵੇਗੀ ਅਤੇ ਬਾਕੀ ਪ੍ਰੋਜੈਕਟ ਵੀ ਜਲਦ ਹੀ ਸ਼ੁਰੂ ਹੋ ਜਾਣਗੇ ਜਦੋਂ ਕਿ ਦੂਜੇ ਪਾਸੇ ਲੁਧਿਆਣਾ ਤੋਂ ਸਮਾਜ ਸੇਵੀ ਅਤੇ ਬੁੱਢੇ ਨਾਲੇ ਦੇ ਖਿਲਾਫ਼ ਲਗਾਤਾਰ ਲੜਾਈ ਲੜ ਰਹੇ ਪ੍ਰਵੀਨ ਡੰਗ ਨੇ ਕਿਹਾ ਕਿ ਅਜਿਹਾ ਮਜ਼ਾਕ ਉਨ੍ਹਾਂ ਨੇ ਕਦੇ ਨਹੀਂ ਵੇਖਿਆ।
ਉਨ੍ਹਾਂ ਕਿਹਾ ਕਿ ਇਹ ਅਧਿਕਾਰੀਆਂ ਨੇ ਸਿਰਫ਼ ਚੋਣਾਂ ‘ਚ ਪੈਸਾ ਇਕੱਠਾ ਕਰਨ ਦਾ ਸਾਧਨ ਬਣਾਇਆ ਹੈ। ਉਨ੍ਹਾਂ ਸਾਫ ਕਿਹਾ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਣ ਵਾਲਾ ਕਿਉਂਕਿ ਬੁੱਢਾ ਨਾਲੇ ਵਿੱਚ ਪਿੱਛੋਂ ਸਾਫ਼ ਪਾਣੀ ਹੀ ਆਉਂਦਾ ਹੈ ਜਦੋਂ ਲੁਧਿਆਣਾ ਵਿੱਚ ਦਾਖ਼ਲ ਹੁੰਦਿਆਂ ਹੀ ਉਸ ਵਿੱਚ ਡਾਂਗਾਂ ਦਾ ਪਾਣੀ ਫੈਕਟਰੀਆਂ ਦਾ ਕੈਮੀਕਲ ਯੁਕਤ ਪਾਣੀ ਬਿਨਾਂ ਟਰੀਟਮੈਂਟ ਪਲਾਂਟ ਤੋਂ ਛੁੱਡਿਆ ਜਾਂਦਾ ਹੈ ਜਿਸ ਨਾਲ ਬੁੱਢੇ ਨਾਲੇ ਦਾ ਪਾਣੀ ਪ੍ਰਦੂਸ਼ਿਤ ਹੁੰਦਾ ਹੈ ਅਤੇ ਅੱਗੇ ਜਾ ਕੇ ਕੈਂਸਰ ਚਮੜੀ ਰੋਗ ਵਰਗੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ।
ਇਹ ਵੀ ਪੜ੍ਹੋ:ਸਰਕਾਰ ਇਸ ਤਰ੍ਹਾਂ ਕਰੇਗੀ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ...