ETV Bharat / state

ਪ੍ਰੀਆ ਸਕੂਟਰ ਵਾਲੇ 'ਆਪ' MLA ਦਾ ਜਲਵਾ !

author img

By

Published : May 2, 2022, 7:44 PM IST

ਲੁੁਧਿਆਣਾ ਵੈਸਟ ਹਲਕੇ ਤੋਂ ਆਪ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਚੋਣਾਂ ਤੋਂ ਪਹਿਲਾਂ ਪ੍ਰੀਆ ਸਕੂਟਰ ਉੱਪਰ ਦੇਖਿਆ ਜਾਂਦਾ ਰਿਹਾ ਹੈ ਪਰ ਹੁਣ ਵਿਧਾਇਕ ਬਣਨ ਤੋਂ ਬਾਅਦ ਉਹ ਇੱਕ ਮੀਟਿੰਗ ਟੂ ਸੀਟਰ ਲਗਜ਼ਰੀ Porsche ਕਾਰ ਉੱਤੇ ਪਹੁੰਚੇ ਹਨ ਜਿਸਨੂੰ ਲੈਕੇ ਰਵਨੀਤ ਬਿੱਟੂ ਵੱਲੋਂ ਆਪ ਸਰਕਾਰ ਉੱਪਰ ਸਵਾਲ ਚੁੱਕੇ ਗਏ ਹਨ।

ਵਿਧਾਇਕ ਗੁਰਪ੍ਰੀਤ ਗੋਗੀ 'ਤੇ ਰਵਨੀਤ ਬਿੱਟੂ ਨੇ ਚੁੱਕੇ ਸਵਾਲ

ਲੁਧਿਆਣਾ: ਜ਼ਿਲ੍ਹੇ ਦੇ ਹਲਕਾ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਚੋਣਾਂ ਦੌਰਾਨ ਪ੍ਰੀਆ ਸਕੂਟਰ ਉੱਪਰ ਨਾਮਜ਼ਦਗੀ ਪੱਤਰ ਭਰਨ ਕਰਕੇ ਚਰਚਾ ਵਿੱਚ ਆਏ ਸਨ। ਇਸ ਤੋਂ ਬਾਅਦ ਅੱਜ ਇੱਕ ਵਾਰ ਫੇਰ ਗੁਰਪ੍ਰੀਤ ਗੋਗੀ ਵਿਧਾਇਕ ਬਣਨ ਤੋਂ ਬਾਅਦ ਚਰਚਾ ਵਿੱਚ ਆਏ ਹਨ। ਅੱਜ ਕਾਰਪੋਰੇਸ਼ਨ ਦਫਤਰ ਸਮਾਰਟ ਸਿਟੀ ਦੀ ਮੀਟਿੰਗ ਵਿੱਚ ਵਿਧਾਇਕ ਗਰੁਪ੍ਰੀਤ ਗੋਗੀ ਮਹਿੰਗੀ ਟੂ ਸੀਟਰ Porsche ਗੱਡੀ ਲੈ ਕੇ ਚਰਚਾ ਵਿੱਚ ਆਏ ਹਨ। ਬੇਸ਼ੱਕ ਉਨ੍ਹਾਂ ਲਈ ਇਹ ਆਮ ਰੂਟੀਨ ਦੀ ਗੱਲ ਹੋਵੇ ਪਰ ਅੱਖਾਂ ’ਤੇ ਲਗਾਇਆ ਕਾਲਾ ਚਸ਼ਮਾ ਅਤੇ ਗੱਡੀ ਦੀ ਖੁੱਲ੍ਹਦੀ ਹੋਈ ਛੱਤ ਦੇਖ ਪੱਤਰਕਾਰਾਂ ਨੇ ਜ਼ਰੂਰ ਸਵਾਲ ਪੁੱਛੇ।

ਆਪ ਵਿਧਾਇਕ ਦੀ ਲਗਜ਼ਰੀ ਕਾਰ ਤੇ ਸਵਾਲ
ਆਪ ਵਿਧਾਇਕ ਦੀ ਲਗਜ਼ਰੀ ਕਾਰ ਤੇ ਸਵਾਲ

ਗੁਰਪ੍ਰੀਤ ਗੋਗੀ ਚੋਣਾਂ ਤੋਂ ਪਹਿਲਾਂ ਸਕੂਟਰ ’ਤੇ ਕਰਦੇ ਦੇਖੇ ਗਏ ਨੇ ਪ੍ਰਚਾਰ: ਇਸ ਸਬੰਧੀ ਬੋਲਦੇ ਹੋਏ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਉਨ੍ਹਾਂ ਬੇਟੇ ਦੀ ਕਾਰ ਹੈ ਕਿਉਂਕਿ ਉਹ ਯੂਥ ਹੈ ਤੇ ਨੌਜਵਾਨਾਂ ਦਾ ਸੌਂਕ ਅਜਿਹੇ ਹੁੰਦੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਅੱਜ ਵੀ ਸਕੂਟਰ ’ਤੇ ਹੀ ਹਨ। ਆਪ ਵਿਧਾਇਕ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਬੇਟੇ ਨੇ ਗੱਡੀ ਚਲਾਉਣ ਲਈ ਦਿੱਤੀ ਤਾਂ ਇਸ ਵਿੱਚ ਕੋਈ ਗਲਤ ਨਹੀਂ । ਉਨ੍ਹਾਂ ਨੇ ਵੀ ਕਿਹਾ ਕਿ ਉਨ੍ਹਾਂ ਦੀ ਇੱਕ ਨੰਬਰ ਦੀ ਕਮਾਈ ਹੈ ਸਾਰਾ ਕੁਝ ਪੱਕੇ ਵਿੱਚ ਹੈ। ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਜੇਕਰ ਸ਼ੌਂਕ ਪੂਰਾ ਕਰਨ ਲਈ ਗੱਡੀ ਚਲਾਈ ਤਾਂ ਇਸ ਵਿੱਚ ਕੋਈ ਖਾਸ ਗੱਲ ਨਹੀਂ।

ਆਪ ਵਿਧਾਇਕ ਦੀ ਲਗਜ਼ਰੀ ਕਾਰ ਤੇ ਸਵਾਲ

ਰਵਨੀਤ ਸਿੰਘ ਬਿੱਟੂ ਨੇ ਆਪ ’ਤੇ ਸ਼ਾਇਰਾਨਾ ਅੰਦਾਜ਼ ਵਿੱਚ ਕਸਿਆ ਤੰਜ਼: ਲੁਧਿਆਣਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਇਸ ਬਾਰੇ ਬੋਲਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਹਿਲਾਂ ਇਨੋਵਾ ਵਿੱਚ ਸੀ ਹੁਣ ਲੈਂਡ ਕਰੂਜਰ ਵਿੱਚ ਹਨ। ਉਨ੍ਹਾਂ ਰਾਜ ਸਭਾ ਮੈਂਬਰ ਰਾਘਵ ਚੱਡਾ ਉੱਪਰ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਕੋਲ ਉਹ ਕੋਠੀ ਹੈ ਜਿਹੜੀ ਉਪ ਮੁੱਖ ਮੰਤਰੀ ਨੂੰ ਮਿਲਣੀ ਸੀ ਪਰ ਮਿਲੀ ਨਹੀਂ। ਬਿੱਟੂ ਨੇ ਕਿਹਾ ਕਿ ਇੰਨ੍ਹਾਂ ਨੂੰ ਵੇਖ ਕੇ ਸਾਰਿਆਂ ਦੇ ਰੰਗ ਬਦਲ ਰਹੇ ਹਨ।

ਆਪ ਵਿਧਾਇਕ ਦੀ ਲਗਜ਼ਰੀ ਕਾਰ ਤੇ ਸਵਾਲ
ਆਪ ਵਿਧਾਇਕ ਦੀ ਲਗਜ਼ਰੀ ਕਾਰ ਤੇ ਸਵਾਲ

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਭ ਕੁਝ ਰਿਕਾਰਡ ਕਰ ਲਵੋ ਉਹ ਅਜੇ ਛੇ ਮਹੀਨੇ ਕੁਝ ਕਹਿਣਾ ਨਹੀਂ ਚਾਹੁੰਦੇ। ਇਸ ਦੌਰਾਨ ਗੱਲਬਾਤ ਕਰਦੇ ਸ਼ਾਇਰਾਨਾ ਅੰਦਾਜ਼ ਵਿੱਚ ਰਵਨੀਤ ਬਿੱਟੂ ਇਹ ਜ਼ਰੂਰ ਕਹਿ ਗਏ "ਜੇ ਦੁਨੀਆ ਹੈ ਸਭ ਜਾਨਤੀ ਹੈ "।

ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ, ਇੱਕ ਵਿਧਾਇਕ, ਇੱਕ ਪੈਨਸ਼ਨ ਨੂੰ ਮਨਜ਼ੂਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.