ਲੁਧਿਆਣਾ: ਜਗਰਾਉਂ ਦੇ ਵਸਨੀਕ ਸੁਰਜੀਤ ਸਿੰਘ ਦਾ ਮਨੀਲਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ 'ਚ ਸੁਰਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਕਿ ਸੁਰਜੀਤ ਸਿੰਘ ਹਲਕਾ ਜਗਰਾਉਂ ਦੇ ਪਿੰਡ ਸਫੀਪੁਰਾ ਦਾ ਵਸਨੀਕ ਸੀ। ਸੁਰਜੀਤ ਸਿੰਘ ਮਨੀਲਾ 'ਚ ਫਾਈਨਾਂਸ ਕੰਪਨੀ 'ਚ ਕੰਮ ਕਰਦਾ ਸੀ। ਉਹ ਉਥੇ ਆਪਣੇ ਪਰਿਵਾਰ ਨਾਲ ਹੀ ਰਹਿੰਦਾ ਸੀ।
ਪਰਿਵਾਰਕ ਮੈਂਬਰ ਨੇ ਦੱਸਿਆ ਕਿ ਸੁਰਜੀਤ ਸਿੰਘ ਨੂੰ 10 ਸਾਲ ਹੋ ਗਏ ਹਨ ਮਨੀਲਾ ਗਏ ਨੂੰ। ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਇਹ ਘਟਨਾ ਵਾਪਰੀ ਸੀ ਉਸ ਦਿਨ ਉਹ ਕਿਸ਼ਤਾਂ ਨੂੰ ਲੈਣ ਗਿਆ ਸੀ। ਸੁਰਜੀਤ ਸਿੰਘ ਨਾਲ ਜਦੋਂ ਇਹ ਘਟਨਾ ਵਾਪਰੀ ਤਾਂ ਸੁਰਜੀਤ ਸਿੰਘ ਨਾਲ ਉਸ ਦੀ ਪਤਨੀ ਤੇ ਉਸ ਦੀ ਭਤੀਜੀ ਮੋਜੂਦ ਸੀ। ਸੁਰਜੀਤ ਸਿੰਘ ਦੀ ਪਤਨੀ ਤੇ ਭਤੀਜੀ ਦੋਵੇਂ ਮਾਰਕਿਟ 'ਚ ਸਮਾਨ ਦੀ ਖਰੀਦਾਰੀ ਕਰਨ ਲਈ ਬਾਹਰ ਗਏ ਹੋਏ ਸੀ ਪਰ ਸੁਰਜੀਤ ਸਿੰਘ ਕਾਰ 'ਚ ਬੈਠ ਕੇ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਆ ਕੇ ਸੁਰਜੀਤ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ।
ਇਹ ਵੀ ਪੜ੍ਹੋ: ਵਰੁਣ ਅਤੇ ਸ਼ਰਧਾ ਨੇ ਗੁਰਦੁਆਰਾ ਬੰਗਲਾ ਸਾਹਿਬ 'ਚ ਮੱਥਾ ਟੇਕ ਕੀਤੀ ਫ਼ਿਲਮ ਦੀ ਸਫ਼ਲਤਾ ਦੀ ਕਾਮਨਾ
ਇਸ ਮਗਰੋਂ ਸੁਰਜੀਤ ਤੋਂ ਉਨ੍ਹਾਂ ਨੇ ਸਾਰਾ ਸਮਾਨ ਤੇ ਕੈਸ਼, ਸੋਨਾ ਲੈ ਲਿਆ ਤੇ ਉਹ ਲੈ ਕੇ ਫਰਾਰ ਹੋ ਗਏ। ਪਰਿਵਾਰਕ ਮੈਂਬਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮਨੀਲਾ ਸਰਕਾਰ ਤੋਂ ਦਰਖਾਸਤ ਕਰ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ।