ਲੁਧਿਆਣਾ: ਇੱਕ ਪਾਸੇ ਜਿੱਥੇ ਪੰਜਾਬੀ ਗਾਇਕ ਇਨ੍ਹੀ ਦਿਨੀਂ ਬਾਲੀਵੁੱਡ ਚ ਛਾਏ ਹੋਏ ਹਨ ਉੱਥੇ ਹੀ ਹੁਣ ਪੰਜਾਬੀ ਨੌਜਵਾਨ ਸਾਊਥ ਦੀਆਂ ਫਿਲਮਾਂ ’ਚ ਵੀ ਆਪਣਾ ਝੰਡਾ ਗੱਡਣ ਲੱਗੇ ਹਨ। ਅਜਿਹਾ ਹੀ ਇੱਕ ਪੰਜਾਬੀ ਨੌਜਵਾਨ ਜਸਕਰਨ ਹੈ ਜਿਨ੍ਹਾਂ ਨੇ ਤਮਿਲ ਗਾਇਕੀ ’ਚ ਰਿਆਲਿਟੀ ਸ਼ੋਅ ਰਾਹੀ ਆਪਣੇ ਗਾਇਕੀ ਦੇ ਭਵਿੱਖ ਦੀ ਦੋ ਸਾਲ ਪਹਿਲਾਂ ਸ਼ੁਰੂਆਤ ਕੀਤੀ ਜਿਨ੍ਹਾਂ ਨੇ ਹੁਣ ਮੁੜ ਕੇ ਪਿੱਛੇ ਨਹੀਂ ਵੇਖਿਆ। ਦੱਸ ਦਈਏ ਕਿ ਜਸਕਰਨ ਨੇ ਤਮਿਲ ਤੇਲਗੂ ਫਿਲਮਾਂ ’ਚ ਪਲੇਅ ਬੈਕ ਗਾਇਕੀ ਕਰ ਰਹੇ ਹਨ। ਹਾਲ ਹੀ ਚ ਉਨ੍ਹਾਂ ਨੇ ਇੱਕ ਫਿਲਮ ਦੇ ਅੰਦਰ ਗਾਣਾ ਗਾਇਆ ਜੋ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹ ਵਿਦੇਸ਼ਾਂ ਚ ਕਈ ਸ਼ੋਅ ਕਰ ਚੁੱਕੇ ਹਨ ਸਾਊਥ ਚ ਉਨ੍ਹਾਂ ਦੀ ਵੱਖਰੀ ਪਛਾਣ ਬਣ ਗਈ ਹੈ।
ਹੋਰ ਭਾਸ਼ਾਵਾਂ ਨੂੰ ਵੀ ਸਿਖ ਰਹੇ ਹਨ ਜਸਕਰਨ
ਜਸਕਰਨ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਜ਼ਾਨਾ ਡਾਇਰੈਕਟਰਾਂ ਦੇ ਫੋਨ ਆ ਰਹੇ ਹਨ ਉਹ ਪੰਜਾਬੀ, ਹਿੰਦੀ ਤੋਂ ਇਲਾਵਾ ਤੇਲਗੂ ਤਮਿਲ ਕੰਨੜ ਮਲਿਆਲਮ ਆਦਿ ਭਾਸਾਵਾਂ ਚ ਬਾਖੂਬੀ ਗੀਤ ਗਾਉਂਦਾ ਹੈ ਅਤੇ ਹੁਣ ਸਾਊਥ ਦੀਆਂ ਫਿਲਮਾਂ ਚ ਉਹ ਪਲੇਅ ਬੈਕ ਗਾਇਕੀ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਰਿਆਲਿਟੀ ਸ਼ੋਅ ਰਾਹੀ ਆਪਣੇ ਭਵਿੱਖ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਚ ਉਹ ਫਾਇਨਲੀਸਟ ਰਿਹਾ ਸੀ। ਜਸਕਰਨ ਪੰਜਾਬੀ ਚ ਗਾਣੇ ਗਾ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੇ ਇੱਕ ਨਵੀਂ ਤਮਿਲ ਐਲਬਮ ਵੀ ਕੱਢੀ ਹੈ। ਜਸਕਰਨ ਨੇ ਦੱਸਿਆ ਕਿ ਉਹ ਹੋਰ ਵੀ ਭਾਸ਼ਾਵਾਂ ਦੇ ਵਿੱਚ ਵੀ ਗਾਣਾ ਗਾਉਣਾ ਚਾਹੁੰਦਾ ਹੈ ਜਿਸ ਕਰਕੇ ਉਹ ਰਾਜਸਥਾਨੀ ਹਰਿਆਣਵੀ ਅਤੇ ਬੰਗਾਲੀ ਆਦਿ ਭਾਸ਼ਾ ਵੀ ਸਿਖ ਰਿਹਾ ਹੈ। ਜਸਕਰਨ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤ ’ਤੇ ਮਾਣ ਹੈ।
ਇਹ ਵੀ ਪੜੋ: ਪੁਰਾਤਨ ਵਿਧੀ ਤੇ ਸੋਨੇ ਦੀ ਸ਼ਿਆਹੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਤਾਰਾ
ਕਾਬਿਲੇਗੌਰ ਹੈ ਕਿ ਜਸਕਰਨ ਇੱਕ ਨਹੀਂ ਸਗੋਂ ਕਈ ਭਾਸ਼ਾਵਾਂ ਦੇ ਵਿੱਚ ਗਾਣਾ ਗਾਉਣ ’ਚ ਸਮਰੱਥ ਹਨ, ਉਨ੍ਹਾਂ ਸੋਚਿਆ ਕਿ ਪੰਜਾਬੀ ਭਾਸ਼ਾ ਅਤੇ ਹਿੰਦੀ ’ਚ ਤਾਂ ਸਾਰੇ ਗਾ ਰਹੇ ਹਨ ਪਰ ਉਨ੍ਹਾਂ ਨੇ ਕੁਝ ਵੱਖਰਾ ਕਰਨ ਬਾਰੇ ਸੋਚਿਆ। ਉਨ੍ਹਾਂ ਦੀ ਇਸ ਸੋਚ ਨੇ ਉਨ੍ਹਾਂ ਨੂੰ ਸਟਾਰ ਬਣਾ ਦਿੱਤਾ।