ETV Bharat / state

ਲੋਕ ਗਾਇਕਾ ਗੁਰਮੀਤ ਬਾਵਾ ਦੀ ਧੀ ਲਾਚੀ ਬਾਵਾ ਦਾ ਦੇਹਾਂਤ, ਕੈਸਰ ਨਾਲ ਸੀ ਪੀੜਤ

ਲਾਚੀ ਬਾਵਾ ਬੀਤੇ ਇੱਕ ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਸੀ ਅਤੇ ਲੁਧਿਆਣਾ ਦੇ ਡੀਐੱਮਸੀ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਲਾਚੀ ਬਾਵਾ
ਲਾਚੀ ਬਾਵਾ
author img

By

Published : Feb 13, 2020, 2:00 AM IST

ਲੁਧਿਆਣਾ: ਉੱਘੀ ਪੰਜਾਬੀ ਗਾਇਕਾ ਗੁਰਮੀਤ ਕੌਰ ਬਾਵਾ ਦੀ ਬੇਟੀ ਲਾਚੀ ਬਾਵਾ ਦਾ ਦਿਹਾਂਤ ਹੋ ਗਿਆ ਹੈ। ਲੁਧਿਆਣਾ ਦੇ ਡੀਐਮਸੀ ਹਸਪਤਾਲ 'ਚ ਲਾਚੀ ਬਾਵਾ ਨੇ ਅੰਤਿਮ ਸਾਹ ਲਏ।

ਜਾਣਕਾਰੀ ਮੁਤਾਬਕ ਲਾਚੀ ਬਾਵਾ ਬੀਤੇ ਇੱਕ ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਸੀ ਅਤੇ ਲੁਧਿਆਣਾ ਦੇ ਡੀਐੱਮਸੀ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਲੋਕ ਗਾਇਕਾ ਗੁਰਮੀਤ ਬਾਵਾ ਦੀ ਧੀ ਲਾਚੀ ਬਾਵਾ ਦਾ ਦੇਹਾਂਤ

ਦੱਸਿਆ ਜਾ ਰਿਹਾ ਹੈ ਕਿ ਲਾਚੀ ਬਾਵਾ ਦਾ ਅੰਤਿਮ ਸਸਕਾਰ ਅੰਮ੍ਰਿਤਸਰ ਦੇ ਵਿੱਚ ਹੀ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲੁਧਿਆਣਾ ਡੀਐੱਮਸੀ ਤੋਂ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਹੈ।

ਉੱਘੀ ਪੰਜਾਬੀ ਗਾਇਕਾ ਗੁਰਮੀਤ ਬਾਵਾ ਦੀਆਂ ਦੋ ਬੇਟੀਆਂ ਵਿੱਚੋਂ ਇੱਕ ਲਾਚੀ ਬਾਵਾ ਸੀ। ਲਾਚੀ ਬਾਵਾ ਆਪਣੀ ਭੈਣ ਗਲੋਰੀ ਬਾਵਾ ਦੇ ਨਾਲ ਮਿਲ ਕੇ ਗਾਉਂਦੀ ਵੀ ਸੀ।

ਲਾਚੀ ਬਾਵਾ ਦੇ ਦੇਹਾਂਤ ਤੇ ਪੰਜਾਬੀ ਸੰਗੀਤ ਜਗਤ ਦੀਆਂ ਹਸਤੀਆਂ 'ਚ ਅਫ਼ਸੋਸ ਦੀ ਲਹਿਰ ਹੈ। ਜ਼ਿਕਰੇ ਖਾਸ ਹੈ ਕਿ ਲਾਚੀ ਬਾਵਾ ਦੀ ਮਾਤਾ ਗੁਰਮੀਤ ਬਾਵਾ ਆਪਣੀ ਉੱਚੀ ਹੇਕ ਲਈ ਕਾਫੀ ਮਸ਼ਹੂਰ ਹੈ।

ਲੁਧਿਆਣਾ ਦੇ ਵਿੱਚ ਹੋਣ ਵਾਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵੀ ਲਾਚੀ ਬਾਵਾ ਕਈ ਵਾਰ ਆਪਣੀ ਭੈਣ ਅਤੇ ਮਾਤਾ ਨਾਲ ਗਾ ਚੁੱਕੀ ਹੈ। ਲਾਚੀ ਬਾਵਾ ਤੇ ਗਲੋਰੀ ਬਾਵਾ ਦੇ ਗਾਣੇ ਸੁੰਨੀ ਹਵੇਲੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ

ETV Bharat Logo

Copyright © 2024 Ushodaya Enterprises Pvt. Ltd., All Rights Reserved.