ETV Bharat / state

ਦਲੀਪ ਕੌਰ ਟਿਵਾਣਾ ਦੇ ਦਿਹਾਂਤ 'ਤੇ ਪੰਜਾਬੀ ਸਾਹਿਤ ਜਗਤ ਦੀਆਂ ਹਸਤੀਆਂ ਨੇ ਜਤਾਇਆ ਦੁੱਖ

ਦਲੀਪ ਕੌਰ ਟਿਵਾਣਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ, ਜਿਸ ਦੇ ਜਾਣ ਤੋਂ ਬਾਅਦ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪੈ ਗਿਆ ਹੈ। ਇਸੇ ਨੂੰ ਲੈ ਕੇ ਸਾਹਿਤ ਜਗਤ ਦੀਆਂ ਹਸਤੀਆਂ ਉਨ੍ਹਾਂ ਦੇ ਦਿਹਾਂਤ ਨੂੰ ਸਾਹਿਤ ਜਗਤ 'ਚ ਇੱਕ ਯੁੱਗ ਦਾ ਅੰਤ ਦੱਸ ਰਹੀਆਂ ਹਨ।

ਦਲੀਪ ਕੌਰ ਟਿਵਾਣਾ ਦਾ ਦਿਹਾਂਤ
ਦਲੀਪ ਕੌਰ ਟਿਵਾਣਾ ਦਾ ਦਿਹਾਂਤ
author img

By

Published : Feb 1, 2020, 3:13 PM IST

ਲੁਧਿਆਣਾ: ਦਲੀਪ ਕੌਰ ਟਿਵਾਣਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ। ਇਸੇ ਨੂੰ ਲੈ ਕੇ ਸਾਹਿਤ ਜਗਤ ਦੀਆਂ ਹਸਤੀਆਂ ਉਨ੍ਹਾਂ ਦੇ ਦਿਹਾਂਤ ਨੂੰ ਸਾਹਿਤ ਜਗਤ 'ਚ ਇੱਕ ਯੁੱਗ ਦਾ ਅੰਤ ਦੱਸ ਰਹੀਆਂ ਹਨ।

ਵੇਖੋ ਵੀਡੀਓ

ਦਲੀਪ ਕੌਰ ਟਿਵਾਣਾ ਦੀਆਂ ਲਿਖਤਾਂ ਜਿੱਥੇ ਸਦਾ ਅਮਰ ਰਹਿਣਗੀਆਂ ਉਥੇ ਹੀ ਦੂਜੇ ਪਾਸੇ ਖਾਸ ਕਰਕੇ ਉਨ੍ਹਾਂ ਦੇ ਵਿਦਿਆਰਥੀ ਰਹੇ ਸਾਹਿਤਕਾਰਾਂ ਨੇ ਪੰਜਾਬੀ ਜਗਤ 'ਚ ਉਨ੍ਹਾਂ ਦੇ ਚਲੇ ਜਾਣ ਨੂੰ ਵੱਡਾ ਘਾਟਾ ਦੱਸਿਆ।

ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਰਵਿੰਦਰ ਭੱਠਲ ਨੇ ਦੱਸਿਆ ਕਿ ਉਹ ਵੀ ਉਨ੍ਹਾਂ ਦੇ ਵਿਦਿਆਰਥੀ ਰਹਿ ਚੁੱਕੇ ਹਨ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਹ ਉਨ੍ਹਾਂ ਕੋਲੋਂ ਪੜ੍ਹਾਈ ਕਰ ਚੁੱਕੇ ਹਨ।

ਰਵਿੰਦਰ ਭੱਠਲ ਨੇ ਦੱਸਿਆ ਕਿ ਸੁਰਜੀਤ ਪਾਤਰ ਤੋਂ ਲੈ ਕੇ ਕਈ ਉੱਘੇ ਵਿਦਵਾਨ ਉਨ੍ਹਾਂ ਦੇ ਵਿਦਿਆਰਥੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੋਚ ਬਹੁਤ ਵੱਡੀ ਸੀ ਅਤੇ ਉਹ ਤੁਰਦੀ ਫਿਰਦੀ ਅਜਿਹੀ ਵੀ ਸੀ ਜਿਨ੍ਹਾਂ ਵਿੱਚ ਮਮਤਾ ਵੀ ਸੀ ਅਤੇ ਭੈਣਾਂ ਵਾਲਾ ਪਿਆਰ ਵੀ ਸੀ। ਉਨ੍ਹਾਂ ਕਿਹਾ ਕਿ ਅਚਾਨਕ ਉਨ੍ਹਾਂ ਦਾ ਤੁਰ ਜਾਣਾ ਪੰਜਾਬੀ ਸਾਹਿਤ ਲਈ ਵੱਡਾ ਘਾਟਾ ਹੈ।

ਉਧਰ ਡਾ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਦਲੀਪ ਕੌਰ ਟਿਵਾਣਾ ਦਾ ਤੁਰ ਜਾਣਾ ਪੰਜਾਬੀ ਸਾਹਿਤ ਨੂੰ ਵੱਡਾ ਘਾਟਾ ਹੈ ਕਿਉਂਕਿ ਜੋ ਸਾਹਿਤ ਵਿੱਚ ਉਨ੍ਹਾਂ ਨੇ ਆਪਣੀਆਂ ਪੈੜਾਂ ਜਮਾਈਆਂ ਹਨ ਉਹ ਭੁਲਾਈਆਂ ਨਹੀਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਸਮਾਜ ਦੀਆਂ ਫਿਕਰਾਂ ਨੂੰ ਉਨ੍ਹਾਂ ਨੇ ਬੜੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ ਜੋ ਆਉਂਦੀਆਂ ਪੀੜ੍ਹੀਆਂ ਤੱਕ ਅਮਰ ਰਹੇਗੀ।

ਇਹ ਵੀ ਪੜੋ:ਉੱਘੇ ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ ਦਾ ਅੰਤਿਮ ਸਸਕਾਰ 12 ਵਜੇ

ਡਾਕਟਰ ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਇਤਿਹਾਸ ਵਿੱਚ ਯਾਦ ਕੀਤੀਆਂ ਜਾਣਗੀਆਂ, ਨਾਲ ਹੀ ਉਨ੍ਹਾਂ ਦੇ ਵਿਦਿਆਰਥੀ ਵੀ ਉਨ੍ਹਾਂ ਨੂੰ ਬਹੁਤ ਮਾਣ ਸਤਿਕਾਰ ਦਿੰਦੇ ਸਨ। ਉਨ੍ਹਾਂ ਕਿਹਾ ਕਿ ਦਲੀਪ ਕੌਰ ਟਿਵਾਣਾ ਆਪਣੇ ਆਪ 'ਚ ਹੀ ਬਹੁਤ ਵੱਡੀ ਸ਼ਖ਼ਸੀਅਤ ਸੀ।

Intro:ਦਲੀਪ ਕੌਰ ਟਿਵਾਣਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਇਸੇ ਨੂੰ ਲੈ ਕੇ ਸਾਹਿਤ ਜਗਤ ਦੀਆਂ ਹਸਤੀਆਂ ਉਨ੍ਹਾਂ ਦੇ ਦਿਹਾਂਤ ਨੂੰ ਸਾਹਿਤ ਜਗਤ ਚ ਵੱਡਾ ਘਾਟਾ ਦਾਸਰਿਆਂ ਨੇ ਅਤੇ ਇੱਕ ਯੁੱਗ ਦਾ ਅੰਤ ਦਾ ਸਰੀਆਂ ਨੇ...ਦਲੀਪ ਕੌਰ ਟਿਵਾਣਾ ਦੀਆਂ ਲਿਖਤਾਂ ਜਿੱਥੇ ਸਦਾ ਅਮਰ ਰਹਿਣਗੀਆਂ ਉਥੇ ਹੀ ਦੂਜੇ ਪਾਸੇ ਖਾਸ ਕਰਕੇ ਉਨ੍ਹਾਂ ਦੇ ਵਿਦਿਆਰਥੀ ਰਹੇ ਸਾਹਿਤਕਾਰਾਂ ਨੇ ਪੰਜਾਬੀ ਜਗਤ ਚ ਉਨ੍ਹਾਂ ਦੇ ਚਲੇ ਜਾਣ ਨੂੰ ਵੱਡਾ ਘਾਟਾ ਦੱਸਿਆ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਰਵਿੰਦਰ ਭੱਠਲ ਨੇ ਦੱਸਿਆ ਕਿ ਉਹ ਵੀ ਉਨ੍ਹਾਂ ਦੇ ਵਿਦਿਆਰਥੀ ਰਹਿ ਚੁੱਕੇ ਨੇ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਹ ਉਨ੍ਹਾਂ ਕੋਲੋਂ ਪੜ੍ਹਾਈ ਕਰ ਚੁੱਕੇ ਨੇ

Body:ਰਵਿੰਦਰ ਭੱਠਲ ਨੇ ਦੱਸਿਆ ਕਿ ਸੁਰਜੀਤ ਪਾਤਰ ਤੋਂ ਲੈ ਕੇ ਕਈ ਉੱਘੇ ਵਿਦਵਾਨ ਉਨ੍ਹਾਂ ਦੇ ਵਿਦਿਆਰਥੀ ਰਹਿ ਚੁੱਕੇ ਨੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੋਚ ਬਹੁਤ ਵੱਡੀ ਸੀ ਅਤੇ ਉਨ੍ਹਾਂ ਕਿਹਾ ਕਿ ਉਹ ਤੁਰਦੀ ਫਿਰਦੀ ਅਜਿਹੀ ਵੀ ਸੀ ਜਿਨ੍ਹਾਂ ਵਿੱਚ ਮਮਤਾ ਵੀ ਸੀ ਅਤੇ ਭੈਣਾਂ ਵਾਲਾ ਪਿਆਰ ਵੀ ਸੀ..ਉਨ੍ਹਾਂ ਕਿਹਾ ਕਿ ਅਚਾਨਕ ਉਨ੍ਹਾਂ ਦਾ ਤੁਰ ਜਾਣਾ ਪੰਜਾਬੀ ਸਾਹਿਤ ਲਈ ਵੱਡਾ ਘਾਟਾ ਹੈ...ਉਧਰ ਡਾ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਦਲੀਪ ਕੌਰ ਟਿਵਾਣਾ ਦਾ ਤੁਰ ਜਾਣਾ ਪੰਜਾਬੀ ਸਾਹਿਤ ਨੂੰ ਵੱਡਾ ਘਾਟਾ ਹੈ ਕਿਉਂਕਿ ਜੋ ਸਾਹਿਤ ਵਿੱਚ ਉਨ੍ਹਾਂ ਨੇ ਆਪਣੀਆਂ ਪੈੜਾਂ ਜਮਾਈ ਹੈ ਉਹ ਭੁਲਾਈਆਂ ਨਹੀਂ ਜਾ ਸਕਦੀਆਂ ਉਨ੍ਹਾਂ ਕਿਹਾ ਕਿ ਸਮਾਜ ਦੀਆਂ ਫਿਕਰਾਂ ਨੂੰ ਉਨ੍ਹਾਂ ਨੇ ਬੜੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੇਸ਼ ਕੀਤਾ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ ਜੋ ਆਉਂਦੀ ਪੀੜੀਆਂ ਤੱਕ ਅਮਰ ਰਹੇਗੀ...ਡਾਕਟਰ ਸਿਵਲ ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਇਤਿਹਾਸ ਵਿੱਚ ਯਾਦ ਕੀਤੀਆਂ ਜਾਣਗੀਆਂ ਨਾਲ ਹੀ ਉਨ੍ਹਾਂ ਦੇ ਵਿਦਿਆਰਥੀ ਵੀ ਉਨ੍ਹਾਂ ਨੂੰ ਬਹੁਤ ਮਾਣ ਸਤਿਕਾਰ ਦਿੰਦੇ ਸਨ ਉਨ੍ਹਾਂ ਕਿਹਾ ਕਿ ਦਲੀਪ ਕੌਰ ਟਿਵਾਣਾ ਆਪਣੇ ਆਪ ਚ ਹੀ ਬਹੁਤ ਵੱਡੀ ਸ਼ਖ਼ਸੀਅਤ ਸੀ..

Byte...ਰਵਿੰਦਰ ਭੱਠਲ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ

Byte...ਡਾ ਗੁਰਇਕਬਾਲ ਸਿੰਘ ਉੱਘੇ ਲੇਖਕ ਅਤੇ ਸਕੱਤਰ ਪੰਜਾਬੀ ਸਹਿਤ ਅਕੈਡਮੀ ਲੁਧਿਆਣਾ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.