ਲੁਧਿਆਣਾ: ਪੰਜਾਬ ਪੁਲਿਸ ਨੂੰ ਅਕਸਰ ਹੀ ਆਪਣੇ ਸਖ਼ਤ ਰਵੱਈਏ ਕਰਕੇ ਜਾਣਿਆ ਜਾਂਦਾ ਹੈ। ਪਰ ਲੁਧਿਆਣਾ ਵਿੱਚ ਪੰਜਾਬ ਪੁਲਿਸ ਦਾ ਹੈੱਡਕਾਂਸਟੇਬਲ ਮਨੋਜ ਕੁਮਾਰ ਲੋਕਾਂ ਲਈ ਮਸੀਹਾਂ ਸਾਬਿਤ ਹੋ ਰਿਹਾ ਹੈ। ਕਿਉਂਕਿ ਜਦੋਂ ਵੀ ਕਿਸੇ ਵੀ ਮਰੀਜ਼ ਨੂੰ ਖ਼ੂਨ ਦੀ ਲੋੜ ਪੈਂਦੀ ਹੈ ਜਾਂ ਪਲੇਟਲੈੱਟ ਦੀ ਲੋੜ ਪੈਂਦੀ ਹੈ ਤਾਂ ਮਨੋਜ ਕੁਮਾਰ ਨਾ ਸਿਰਫ਼ ਖੁਦ ਇਹ ਮਹਾਂ ਦਾਨ ਕਰਦਾ ਹੈ। ਸਗੋਂ ਬਾਕੀਆਂ ਨੂੰ ਵੀ ਲੋਕਾਂ ਦੀ ਜਾਨ ਬਚਾਉਣ ਲਈ ਪ੍ਰੇਰਿਤ ਕਰਦਾ ਹੈ। ਮਨੋਜ ਕੁਮਾਰ ਲੁਧਿਆਣਾ ਤੋਂ ਜੁਆਇੰਟ ਕਮਿਸ਼ਨਰ ਸਚਿਨ ਗੁਪਤਾ ਦਾ ਰੀਡਰ ਹੈ ਅਤੇ ਉਸ ਦੇ ਅਫ਼ਸਰ ਵੀ ਉਸ ਦੀ ਸ਼ਲਾਘਾ ਕਰਦੇ ਨਹੀਂ ਥੱਕਦੇ ਨਹੀ ਹਨ।
ਲੁਧਿਆਣਾ ਪੁਲਿਸ ਵਿੱਚ ਬਤੌਰ ਹੈੱਡਕਾਂਸਟੇਬਲ ਤੈਨਾਤ ਜੁਆਇੰਟ ਕਮਿਸ਼ਨਰ ਡਾ ਸਚਿਨ ਗੁਪਤਾ ਦੇ ਦਫ਼ਤਰ 'ਚ ਕੰਪਿਊਟਰ ਆਪਰੇਟਰ ਮਨੋਜ ਕੁਮਾਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਆਪਣੇ ਚੰਗੇ ਕੰਮਾਂ ਲਈ ਛਾਇਆ ਹੋਇਆ ਹੈ। ਮਨੋਜ ਕੁਮਾਰ ਨੇ ਬੀਤੇ ਦਿਨ 48 ਸਾਲ ਦੀ ਸਰਬਜੀਤ ਕੌਰ ਦੀ ਜਾਨ ਬਚਾਈ ਹੈ। ਜਦੋਂ ਓਸਵਾਲ ਹਸਪਤਾਲ ਵਿੱਚ ਉਸ ਨੂੰ ਸਿੰਗਲ ਡੋਨਰ ਪਲੇਟਲੈੱਟਸ ਦੀ ਲੋੜ ਪਈ, ਤਾਂ ਸਮਾਜ ਸੇਵੀ ਵੱਲੋਂ ਕੀਤੇ ਗਏ ਇੱਕ ਫ਼ੋਨ 'ਤੇ ਹੈੱਡ ਕਾਂਸਟੇਬਲ ਹਸਪਤਾਲ ਪਹੁੰਚ ਗਿਆ। ਉਸ ਨੇ ਮਹਿਲਾ ਨੂੰ ਪਲੇਟਲੈਟਸ ਪ੍ਰਦਾਨ ਕਰਕੇ ਉਸ ਦੀ ਜਾਨ ਬਚਾਈ। ਜੇਕਰ ਉਸ ਦੀ ਕੋਸ਼ਿਸ਼ ਨਾਲ ਕਿਸੇ ਦੀ ਜਾਨ ਬਚ ਜਾਂਦੀ ਹੈ ਤਾਂ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ।
ਉਧਰ ਦੂਜੇ ਪਾਸੇ ਜੁਆਇੰਟ ਕਮਿਸ਼ਨਰ ਡਾ ਸਚਿਨ ਗੁਪਤਾ ਨੇ ਦੱਸਿਆ, ਕਿ ਮਨੋਜ ਕੁਮਾਰ ਇੱਕ ਬੇਹੱਦ ਇਮਾਨਦਾਰ ਮੁਲਾਜ਼ਮ ਹੈ, ਜੋ ਤਨਦੇਹੀ ਨਾਲ ਨਾ ਸਿਰਫ਼ ਡਿਊਟੀ ਨਿਭਾਉਂਦਾ ਹੈ। ਸਗੋਂ ਲੋਕਾਂ ਦੀ ਜਾਨ ਵੀ ਬਚਾਉਂਦਾ ਹੈ। ਉਨ੍ਹਾਂ ਕਿਹਾ ਕਿ ਉਹ ਆਜ਼ਾਦੀ ਦਿਹਾੜੇ ਦਿਵਸ 'ਤੇ ਹੋਣ ਵਾਲੀ ਪਰੇਡ 'ਚ ਹਿੱਸਾ ਵੀ ਲੈ ਰਿਹਾ ਹੈ ਅਤੇ ਨਾਕਿਆਂ 'ਤੇ ਡਿਊਟੀ ਵੀ ਦਿੰਦਾ ਹੈ। ਜਦੋਂ ਕਿਸੇ ਨੂੰ ਐਮਰਜੈਂਸੀ ਲੋੜ ਪੈਂਦੀ ਹੈ ਤਾਂ ਉਸ ਦੀ ਜਾਨ ਬਚਾਉਣ ਲਈ ਵੀ ਭੱਜਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ।
ਇਹ ਵੀ ਪੜ੍ਹੋ:- ਅਟਾਰੀ ਬਾਰਡਰ ’ਤੇ ਬਣਾਇਆ ਗਿਆ BSF ਦਾ Museum, ਇਹ ਹੈ ਖ਼ਾਸੀਅਤ