ਲੁਧਿਆਣਾ: ਪੰਜਾਬ ਸਿਵਲ ਸਰਵਿਸ ਅਫਸਰ ਐਸੋਸੀਏਸ਼ਨ ਵੱਲੋਂ ਅੱਜ ਐਤਵਾਰ ਨੂੰ ਇਕ ਅਹਿਮ ਫੈਸਲਾ ਲੈਂਦਿਆਂ ਐਲਾਨ ਕਰ ਦਿੱਤਾ ਗਿਆ ਹੈ ਕਿ ਲੁਧਿਆਣਾ ਵਿੱਚ ਟਰਾਂਸਪੋਰਟ ਅਫ਼ਸਰ ਨਰਿੰਦਰ ਸਿੰਘ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਸਾਰੇ ਹੀ PCS ਅਫਸਰ 9 ਜਨਵਰੀ ਤੋਂ 14 ਜਨਵਰੀ ਤੱਕ ਵੱਡੇ ਪੱਧਰ ਉੱਤੇ ਛੁੱਟੀਆਂ (Punjab PCS Association support RTA Narinder Singh) ਲੈਣਗੇ ਅਤੇ ਇਸ ਗ੍ਰਿਫ਼ਤਾਰੀ ਦਾ ਵਿਰੋਧ ਕਰਨਗੇ। ਜੇਕਰ ਫਿਰ ਵੀ ਨਰਿੰਦਰ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਰਕਾਰ ਵੱਲੋਂ ਵੀ ਫੈਸਲਾ ਨਹੀਂ ਲਿਆ ਗਿਆ ਤਾਂ ਉਹ 14 ਜਨਵਰੀ ਤੋਂ ਬਾਅਦ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।
ਐਸੋਸੀਏਸ਼ਨ ਦੀ ਹੋਈ ਬੈਠਕ:- ਇਸ ਸਬੰਧੀ ਜਾਣਕਾਰੀ ਦਿੱਤੀ ਗਈ ਕਿ ਪੀਸੀਐਸ ਐਸੋਸੀਏਸ਼ਨ ਦੀ ਬੈਠਕ ਦੇ ਅੰਦਰ ਇਹ ਫ਼ੈਸਲਾ ਲਿਆ ਗਿਆ ਹੈ ਕਿ ਨਰਿੰਦਰ ਸਿੰਘ ਦੀ ਗ੍ਰਿਫ਼ਤਾਰੀ ਗਲਤ ਹੋਈ ਹੈ ਅਤੇ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਹੈ। ਐਸੋਸੀਏਸ਼ਨ ਨੇ ਮੰਨਿਆ ਕਿ ਹੈ ਉਨ੍ਹਾਂ ਦੀ ਗ੍ਰਿਫ਼ਤਾਰੀ ਸੰਵਿਧਾਨ ਦੇ ਨਿਯਮਾਂ ਨੂੰ ਅਣਗੌਲਿਆ ਗਿਆ ਹੈ।
ਪੀਸੀਐਸ ਐਸੋਸੀਏਸ਼ਨ ਨੇ ਲਿਖਿਆ ਕਿ ਵਿਜੀਲੈਂਸ ਵੱਲੋਂ ਧਾਰਾ 17 ਏ ਦੀ ਇਸ ਕੇਸ ਵਿੱਚ ਸ਼ਰ੍ਹੇਆਮ ਉਲੰਘਣਾ ਕੀਤੀ ਗਈ ਹੈ। ਜਿਸ ਵਿੱਚ ਸਾਫ ਹੈ ਕਿ ਕਿਸੇ ਸਰਕਾਰੀ ਮੁਲਾਜ਼ਮ ਉੱਤੇ ਲੱਗੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਤਫਤੀਸ਼ ਪੁਲਿਸ ਵੱਲੋਂ ਨਹੀਂ ਕੀਤੀ ਜਾਵੇਗੀ। ਇਹ ਵੀ ਜਾਣਕਾਰੀ ਦਿੱਤੀ ਗਈ ਕਿ ਉਹ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਨਹੀਂ ਹੈ, ਸਗੋਂ ਐਸੋਸੀਏਸ਼ਨ ਦੇ ਨਾਲ ਸਬੰਧਤ ਅਫਸਰ ਸਰਕਾਰ ਦੀ ਇਸ ਕੰਮ ਵਿੱਚ ਲਗਾਤਾਰ ਮਦਦ ਕਰ ਰਹੇ ਹਨ।
5 ਦਿਨ ਛੁੱਟੀ ਦਾ ਐਲਾਨ:- ਇਸੇ ਨੂੰ ਲੈ ਕੇ ਪੀਸੀਐਸ ਐਸੋਸੀਏਸ਼ਨ 9 ਜਨਵਰੀ ਤੋਂ ਲੈ ਕੇ 14 ਜਨਵਰੀ ਤੱਕ ਵੱਡੀ ਤਦਾਦ ਅੰਦਰ ਪੀਸੀਐਸ ਅਫਸਰਾਂ ਨੂੰ ਛੁੱਟੀ ਉੱਤੇ ਜਾਣ ਲਈ ਕਿਹਾ ਗਿਆ ਹੈ। ਇਸ ਦੌਰਾਨ ਕੰਮਕਾਜ ਠੱਪ ਰਹਿਣ ਦੀ ਵੀ ਸੰਭਾਵਨਾ ਹੈ। ਇਸ ਦੇ ਨਾਲ ਹੀ ਐਸੋਸੀਏਸ਼ਨ ਵੱਲੋਂ ਸਰਕਾਰ ਦੇ ਨਾਲ ਮਲਾਲ ਵੀ ਜਤਾਇਆ ਗਿਆ ਹੈ ਕਿ ਉਹਨਾਂ ਦੀਆਂ ਲੰਬੇ ਸਮੇਂ ਤੋਂ ਚਲੀ ਆ ਰਹੀ, ਮੰਗ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।
ਕੀ ਸੀ ਮਾਮਲਾ ? ਦਰਅਸਲ ਬੀਤੇ ਦਿਨੀਂ ਲੁਧਿਆਣਾ ਵਿਜੀਲੈਂਸ ਵੱਲੋਂ ਆਰ.ਟੀ.ਏ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਵਿਜੀਲੈਂਸ ਵਿਭਾਗ ਦੇ ਐਸ.ਐਸ.ਪੀ ਨੇ ਕਿਹਾ ਸੀ ਕਿ ਪਹਿਲਾਂ ਤੋਂ ਮਿਲੀ ਸ਼ਿਕਾਇਤ ਦੇ ਅਧਾਰ ਉੱਤੇ ਆਰ.ਟੀ.ਏ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪ ਲਾਈਨ ਉੱਤੇ ਵੀਡੀਓ ਨਾਲ ਸ਼ਿਕਾਇਤ ਮਿਲੀ ਸੀ।
ਜਿਸ ਦੇ ਅਧਾਰ ਉੱਪਰ ਆਰ.ਟੀ.ਏ ਨੂੰ ਗ੍ਰਿਫ਼ਤਾਰ ਗਿਆ ਹੈ। ਰਿਜਨਲ ਟਰਾਂਸਪੋਰਟ ਅਫ਼ਸਰ ਨਰਿੰਦਰ ਸਿੰਘ ਉੱਤੇ 4 ਲੱਖ ਰੁਪਏ ਰੁਪਏ ਦਸੰਬਰ ਮਹੀਨੇ ਵਿੱਚ ਟਰਾਂਸਪੋਟਰਾਂ ਤੋਂ ਮਹੀਨਾ ਲੈਣ ਦੇ ਇਲਜ਼ਾਮ ਲੱਗੇ ਸਨ। ਜਿਨ੍ਹਾਂ ਵਿੱਚੋਂ 130000 ਰੁਪਏ ਆਰ.ਟੀ.ਏ ਵੱਲੋਂ ਵਰਤੇ ਗਏ ਹਨ ਅਤੇ 2 ਲੱਖ 70 ਹਜ਼ਾਰ ਰੁਪਏ ਕਾਂਸਟੇਬਲ ਵੱਲੋਂ ਬਰਾਮਦ ਕੀਤੇ ਗਏ ਸਨ।
ਇਹ ਵੀ ਪੜੋ:- ਮੁਫ਼ਤ ਬਿਜਲੀ ਦੇ ਚਾਅ ਵਿੱਚ ਲੋਕਾਂ ਨੇ ਕੱਢਿਆ ਮੀਟਰਾਂ ਦਾ ਧੂੰਆਂ, ਪਾਵਰਕੌਮ ਉੱਤੇ ਹੋਰ ਵਧਿਆ ਕਰਜ਼ੇ ਬੋਝ