ETV Bharat / state

ਪੈਗੰਬਰ ਮੁਹੰਮਦ ਖ਼ਿਲਾਫ਼ ਟਿੱਪਣੀ ’ਤੇ ਭੜਕਿਆ ਪੰਜਾਬ ਦਾ ਮੁਸਲਿਮ ਭਾਈਚਾਰਾ, ਕੀਤੇ ਪੁਤਲੇ ਫੂਕ ਰੋਸ ਮੁਜ਼ਾਹਰੇ - ਨੁਪੂਰ ਸ਼ਰਮਾ ਅਤੇ ਨਵੀਨ ਜਿੰਦਲ

ਪੈਗੰਬਰ ਮੁਹੰਮਦ ਦੇ ਖ਼ਿਲਾਫ਼ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਨੂੰ ਲੈਕੇ ਮੁਸਲਮਾਨ ਭਾਈਚਾਰੇ ਵਿੱਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਭਾਜਪਾ ਵਿੱਚੋਂ ਕੱਢੀ ਜਾ ਚੁੱਕੀ ਆਗੂ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਦੇ ਖਿਲਾਫ਼ ਪੰਜਾਬ ਦੇ ਮੁਸਲਮਾਨ ਭਾਈਚਾਰੇ ਵਿੱਚ ਵੀ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਦੋਵਾਂ ਆਗੂਆਂ ਦੇ ਪੁਤਲੇ ਸਾੜ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ।

ਪੈਗੰਬਰ ਮੁਹੰਮਦ ਖ਼ਿਲਾਫ਼ ਟਿੱਪਣੀ ’ਤੇ ਭੜਕਿਆ ਪੰਜਾਬ ਦਾ ਮੁਸਲਿਮ ਭਾਈਚਾਰਾ

author img

By

Published : Jun 10, 2022, 6:41 PM IST

ਲੁਧਿਆਣਾ: ਬੀਤੇ ਦਿਨਾਂ ਵਿੱਚ ਭਾਜਪਾ ਵੱਲੋਂ ਬਾਹਰ ਕੱਢ ਦਿੱਤੇ ਗਏ ਨੁਪੂਰ ਸ਼ਰਮਾ ਅਤੇ ਨਵੀਨ ਜਿੰਦਲ ਵੱਲੋਂ ਇਸਲਾਮ ਧਰਮ ਦੇ ਆਖਰੀ ਨਬੀ ਹਜਰਤ ਮੁਹੰਮਦ ਸਾਹਿਬ ਸੱਲਲਾਹੂ ਅਲੈਹਿ ਵਸੱਲਮ ’ਤੇ ਕੀਤੀ ਟਿੱਪਣੀ ਤੋਂ ਬਾਅਦ ਦੁਨੀਆ ਭਰ ਦੇ ਮੁਸਲਮਾਨ ਲਗਾਤਾਰ ਆਪਣੀ ਨਰਾਜ਼ਗੀ ਦਾ ਇਜਹਾਰ ਕਰ ਰਹੇ ਹਨ। ਪੰਜਾਬ ਭਰ 'ਚ ਵੀ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੇ ਐਲਾਨ 'ਤੇ ਸਾਰੇ ਸ਼ਹਿਰਾਂ ਅਤੇ ਕਸਬਿਆਂ 'ਚ ਦੋਨਾਂ ਦੇ ਖ਼ਿਲਾਫ਼ ਰੋਸ ਮੁਜ਼ਾਹਿਰੇ ਕਰਕੇ ਭਾਰਤ ਸਰਕਾਰ ਤੋਂ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ।

ਪੈਗੰਬਰ ਮੁਹੰਮਦ ਖ਼ਿਲਾਫ਼ ਟਿੱਪਣੀ ’ਤੇ ਭੜਕਿਆ ਪੰਜਾਬ ਦਾ ਮੁਸਲਿਮ ਭਾਈਚਾਰਾ

ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਸਾਹਮਣੇ ਵੀ ਜੁੰਮੇ ਦੀ ਨਮਾਜ ਤੋਂ ਬਾਅਦ ਮਜਲਿਸ ਅਹਿਰਾਰ ਇਸਲਾਮ ਹਿੰਦ ਵੱਲੋਂ ਜੋਰਦਾਰ ਰੋਸ ਮੁਜ਼ਾਹਰਾ ਕਰ ਨੁਪੂਰ ਸ਼ਰਮਾ ਅਤੇ ਨਵੀਨ ਜਿੰਦਲ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ 'ਤੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਮੁਹੰਮਦ ਸਾਹਿਬ ਬਾਰੇ ਗੁਸਤਾਖੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਜਦੋ ਕਿ ਭਾਜਪਾ ਵੱਲੋਂ ਬਾਹਰ ਕੱਢੇ ਬੁਲਾਰੇ ਨੁਪੂਰ ਸ਼ਰਮਾ ਅਤੇ ਨਵੀਨ ਜਿੰਦਲ ਨੇ ਸ਼ਰਮ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ।

ਸ਼ਾਹੀ ਇਮਾਮ ਨੇ ਕਿਹਾ ਕਿ ਦੁਨੀਆ ਇਸ ਮਾਮਲੇ 'ਚ ਵੱਖ-ਵੱਖ ਦੇਸ਼ਾਂ 'ਚ ਵਾਰ-ਵਾਰ ਮੁਸਲਮਾਨਾਂ ਨੂੰ ਅਜਮਾ ਚੁੱਕੀ ਹੈ ਅਤੇ ਹਰ ਵਾਰ ਇਹ ਸਪੱਸ਼ਟ ਹੋਇਆ ਹੈ ਕਿ ਮੁਸਲਮਾਨਾਂ ਨੂੰ ਆਪਣੇ ਨਬੀ ਹਜਰਤ ਮੁਹੰਮਦ ਸਾਹਿਬ ਸਲੱਲਾਹੂ ਅਲੈਹਿ ਵਸੱਲਮ ਦੀ ਸ਼ਾਨ ਆਪਣੀ ਜਾਨ, ਮਾਲ ਅਤੇ ਹਰ ਚੀਜ ਨਾਲੋਂ ਜ਼ਿਆਦਾ ਪਿਆਰੀ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਹੁਣ ਤੱਕ ਦੋਸ਼ੀਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ, ਇਹ ਪੱਖਪਾਤ ਹੈ, ਸਰਕਾਰ ਚਾਹੀਦਾ ਹੈ ਕੀ ਆਪਣਾ ਕੰਮ ਨਿਰਪੱਖ ਹੋ ਕੇ ਕਰੇ।

ਇਹ ਵੀ ਪੜ੍ਹੋ: ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦਾ ਭਿਆਨਕ ਸਟੰਟ, ਪਾਇਆ ਦੋ ਗੰਨਮੈਨਾਂ ਦੀ ਜਾਨ ਨੂੰ ਖਤਰਾ

ETV Bharat Logo

Copyright © 2024 Ushodaya Enterprises Pvt. Ltd., All Rights Reserved.