ETV Bharat / state

ਕਰਨਾਲ ਕੇਸ ਦਾ ਪੰਜਾਬ ਕੁਨੈਕਸ਼ਨ ! NIA ਦੀ ਲਿਸਟ 'ਚ 32 ਅੱਤਵਾਦੀ ਪੰਜਾਬ ਦੇ ਸ਼ਾਮਲ - ਪੰਜਾਬ ਦੇ 32 ਇਨਾਮੀ ਅੱਤਵਾਦੀ ਸ਼ਾਮਲ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਵਿਸ਼ਵ ਭਰ ਦੇ ਅੱਤਵਾਦੀਆਂ ਦੀ ਜਾਰੀ ਕੀਤੀ ਗਈ ਸੂਚੀ ਦੇ ਵਿੱਚ 135 ਅੱਤਵਾਦੀਆਂ ਦੇ ਨਾਮ ਸ਼ਾਮਿਲ ਕੀਤੇ ਗਏ ਹਨ, ਜਿਸ ਵਿੱਚ ਸਭ ਤੋਂ ਜ਼ਿਆਦਾ ਅੱਤਵਾਦੀ ਪੰਜਾਬ ਤੋਂ ਸਬੰਧਤ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚ 32 ਅੱਤਵਾਦੀ ਪੰਜਾਬ ਤੋਂ ਸਬੰਧਤ ਹਨ, ਜਿਨ੍ਹਾਂ 'ਤੇ ਲੱਖਾਂ ਰੁਪਏ ਦਾ ਇਨਾਮ ਹੈ।

ਪੰਜਾਬ ਦੇ ਅੱਤਵਾਦੀਆਂ ਵੱਲੋਂ ਰਚੀ ਜਾ ਰਹੀਆਂ ਵੱਡੀਆਂ ਸਾਜ਼ਿਸ਼ਾਂ

author img

By

Published : May 5, 2022, 3:12 PM IST

Updated : May 5, 2022, 4:58 PM IST

ਲੁਧਿਆਣਾ: ਪੰਜਾਬ ਦੇ ਅੱਤਵਾਦੀਆਂ ਵੱਲੋਂ ਰਚੀ ਜਾ ਰਹੀਆਂ ਵੱਡੀਆਂ ਸਾਜ਼ਿਸ਼ਾਂ ਤੇ ਪਾਕਿਸਤਾਨ ਨਾਲ ਇਸ ਦੇ ਤਾਰ ਜੁੜੇ ਹਨ, ਐੱਨਆਈਏ ਵੱਲੋਂ ਜਾਰੀ ਕੀਤੀ ਵਿਸ਼ਵ ਭਰ ਦੇ 135 ਅੱਤਵਾਦੀਆਂ ਦੇ ਵਿੱਚ ਪੰਜਾਬ ਤੋਂ ਸਬੰਧਤ ਸਭ ਤੋਂ ਵੱਧ 32 ਅੱਤਵਾਦੀ, ਹਰਿਆਣਾ ਵਿੱਚ 4 ਦਹਿਸ਼ਤਗਰਦ ਵੱਡੀ ਧਮਾਕਾ ਖੇਜ ਸਮੱਗਰੀ ਦੇ ਨਾਲ ਕਾਬੂ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 3 ਫਿਰੋਜ਼ਪੁਰ ਤੇ ਲੁਧਿਆਣਾ ਤੋਂ ਸੰਬੰਧਿਤ ਹਨ।

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਵਿਸ਼ਵ ਭਰ ਦੇ ਅੱਤਵਾਦੀਆਂ ਦੀ ਜਾਰੀ ਕੀਤੀ ਗਈ ਸੂਚੀ ਦੇ ਵਿੱਚ 135 ਅੱਤਵਾਦੀਆਂ ਦੇ ਨਾਮ ਸ਼ਾਮਿਲ ਕੀਤੇ ਗਏ ਹਨ, ਜਿਸ ਵਿੱਚ ਸਭ ਤੋਂ ਜ਼ਿਆਦਾ ਅੱਤਵਾਦੀ ਪੰਜਾਬ ਤੋਂ ਸਬੰਧਤ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚ 32 ਅੱਤਵਾਦੀ ਪੰਜਾਬ ਤੋਂ ਸਬੰਧਤ ਹਨ, ਜਿਨ੍ਹਾਂ 'ਤੇ ਲੱਖਾਂ ਰੁਪਏ ਦਾ ਇਨਾਮ ਹੈ।

ਉੱਥੇ ਹੀ ਹਰਿਆਣਾ ਵਿੱਚ 4 ਦਹਿਸ਼ਤਗਰਦਾਂ ਨੂੰ ਵੱਡੀ ਧਮਾਕਾਖੇਜ਼ ਸਮੱਗਰੀ ਦੇ ਨਾਲ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਦੀ ਸ਼ਨਾਖਤ ਫਿਰੋਜ਼ਪੁਰ ਦੇ ਗੁਰਪ੍ਰੀਤ ਅਮਨਦੀਪ ਸਿੰਘ ਪਰਮਿੰਦਰ ਸਿੰਘ ਅਤੇ ਲੁਧਿਆਣਾ ਦੇ ਭੁਪਿੰਦਰ ਵਜੋਂ ਹੋਈ ਹੈ। ਹਰਿਆਣਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਮੁਲਜ਼ਮਾਂ ਤੋਂ ਵੱਡੀ ਗਿਣਤੀ ਦੇ ਵਿੱਚ ਹਥਿਆਰ ਤੇ ਧਮਾਕਾਖੇਪ ਸਮੱਗਰੀ ਬਰਾਮਦ ਹੋਈ ਹੈ।

NIA ਵੱਲੋਂ 135 ਅੱਤਵਾਦੀਆਂ ਦੀ ਸੂਚੀ ਜਾਰੀ

ਇਸ ਦੌਰਾਨ ਹੀ ਐਸ.ਪੀ ਕਰਨਾਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਪੰਜਾਬ ਦੇ ਰਹਿਣ ਵਾਲਿਆਂ ਵਜੋਂ ਹੀ ਹੋਈ ਹੈ। ਹਰਵਿੰਦਰ ਸਿੰਘ ਰਿੰਦਾਂ ਵੱਲੋਂ ਇਹ ਹਥਿਆਰ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਫਿਰੋਜ਼ਪੁਰ ਤੇ ਫਿਰ ਫਿਰੋਜ਼ਪੁਰ ਤੋਂ ਹੀ ਅੱਗੇ ਲਿਜਾਏ ਜਾਣ ਦੀ ਪੁਸ਼ਟੀ ਵੀ ਕੀਤੀ ਗਈ ਹੈ। ਹਰਵਿੰਦਰ ਸਿੰਘ ਰਹਿੰਦਾ ਪਹਿਲਾਂ ਹੀ ਅੱਤਵਾਦੀਆਂ ਦੀ ਸੂਚੀ ਦੇ ਵਿੱਚ ਸ਼ਾਮਿਲ ਹੈ।

ਹਰਿਆਣਾ 'ਚ 4 ਦਹਿਸ਼ਤਗਰਦ ਕਾਬੂ:- ਇਕ ਪਾਸੇ ਜਿੱਥੇ ਐੱਨ.ਆਈ.ਏ ਵੱਲੋਂ ਪੰਜਾਬ ਤੋਂ ਸੰਬੰਧਿਤ ਸਭ ਤੋਂ ਵੱਧ ਦਹਿਸ਼ਤਗਰਦਾਂ ਦੀ ਸੂਚੀ ਬੀਤੇ ਦਿਨੀਂ ਜਾਰੀ ਕੀਤੀ ਗਈ ਹੈ। ਉਥੇ ਹੀ ਦੂਜੇ ਪਾਸੇ ਹਰਿਆਣਾ ਦੇ ਵਿੱਚ 4 ਪੰਜਾਬ ਤੋਂ ਸਬੰਧਤ ਅੱਤਵਾਦੀਆਂ ਨੂੰ ਭਾਰੀ ਧਮਾਕਾਖੇਜ਼ ਸਮੱਗਰੀ ਦੇ ਨਾਲ ਕਾਬੂ ਕੀਤਾ ਗਿਆ ਹੈਓ। ਇਸ ਸਬੰਧੀ ਹਰਿਆਣਾ ਪੁਲਿਸ ਨੇ ਪੁਸ਼ਟੀ ਕੀਤੀ ਹੈ। ਜਿਨ੍ਹਾਂ ਵਿੱਚ 4 ਮੁਲਜ਼ਮਾਂ ਦੀ ਸ਼ਨਾਖਤ ਫਿਰੋਜ਼ਪੁਰ ਦੇ ਗੁਰਪ੍ਰੀਤ ਅਮਨਦੀਪ ਸਿੰਘ ਪਰਮਿੰਦਰ ਸਿੰਘ ਤੇ ਲੁਧਿਆਣਾ ਦੇ ਭੁਪਿੰਦਰ ਵਜੋਂ ਹੋਈ ਹੈ।

NIA ਵੱਲੋਂ 135 ਅੱਤਵਾਦੀਆਂ ਦੀ ਸੂਚੀ ਜਾਰੀ
NIA ਵੱਲੋਂ 135 ਅੱਤਵਾਦੀਆਂ ਦੀ ਸੂਚੀ ਜਾਰੀ

ਹਰਿਆਣਾ ਪੁਲਿਸ ਨੇ ਇਸ ਦੀ ਵੀ ਪੁਸ਼ਟੀ ਕੀਤੀ ਹੈ ਕਿ ਸਰਹੱਦ ਪਾਰ ਬੈਠੇ ਹਰਵਿੰਦਰ ਰਿੰਦਾ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ ਸਨ। ਜਿਸ ਨੂੰ ਕਿਸੀ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਇਨ੍ਹਾਂ ਵੱਲੋਂ ਵਰਤਿਆ ਜਾਣਾ ਸੀ, ਪਰ ਸਮਾਂ ਰਹਿੰਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਵੇਰੇ 4 ਵਜੇ ਇਨ੍ਹਾਂ ਮੁਲਜ਼ਮਾਂ ਨੂੰ ਕਰਨਾਲ ਬਸਤਾੜਾ ਟੌਲ ਪਲਾਜ਼ਾ ਤੋਂ ਗ੍ਰਿਫ਼ਤਾਰ ਕੀਤਾ ਗਿਆ, ਚਾਰੇ ਦਹਿਸ਼ਤਗਰਦ ਇਨੋਵਾ ਕਾਰ ਵਿੱਚ ਸਵਾਰ ਹੋ ਕੇ ਦਿੱਲੀ ਵੱਲ ਜਾ ਰਹੇ ਸਨ।

ਵੱਡੀ ਵਾਰਦਾਤ ਦੀ ਸਾਜ਼ਿਸ਼:- ਹਰਿਆਣਾ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਰਵਿੰਦਰ ਰਿੰਦਾ ਵੱਲੋਂ ਹੀ ਇਨ੍ਹਾਂ ਦਹਿਸ਼ਤਗਰਦਾਂ ਵੱਲੋਂ ਹਥਿਆਰ ਮੁਹੱਈਆ ਕਰਵਾਏ ਗਏ ਸਨ ਤੇ ਇਕ ਵੱਡੀ ਵਾਰਦਾਤ ਦਾ ਬਕਾਇਦਾ ਹੁਕਮ ਵੀ ਦਿੱਤਾ ਗਿਆ ਸੀ, ਜਿਸ ਨੂੰ ਪੂਰਾ ਕਰਨ ਲਈ ਇਹ ਦਹਿਸ਼ਤਗਰਦ ਨਿਕਲੇ ਸਨ। ਉਹਨਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਪਾਕਿਸਤਾਨ ਤੋਂ ਬਕਾਇਦਾ ਦਹਿਸ਼ਤਗਰਦਾਂ ਨੂੰ ਲੋਕੇਸ਼ਨ ਵੀ ਭੇਜੀ ਗਈ ਸੀ, ਚਾਰੇ ਦਹਿਸ਼ਤਗਰਦ ਪਹਿਲਾਂ ਦਿੱਲੀ ਅਤੇ ਫਿਰ ਉਸ ਤੋਂ ਬਾਅਦ ਤੇੇਲੰਗਾਨਾ ਭੇਜਿਆ ਜਾਣਾ ਸੀ, ਇਨ੍ਹਾਂ ਦਹਿਸ਼ਤਗਰਦਾਂ ਕੋਲੋਂ ਆਈ.ਈ.ਡੀ ਵੀ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਭਾਰੀ ਮਾਤਰਾ 'ਚ ਧਮਾਕਾਖੇਪ ਸਮੱਗਰੀ ਬਰਾਮਦ:- ਗ੍ਰਿਫ਼ਤਾਰ ਕੀਤੇ ਗਏ ਦਹਿਸ਼ਤਗਰਦਾਂ ਤੋਂ ਦੇਸੀ ਪਿਸਤੌਲ 31 ਜ਼ਿੰਦਾ ਕਾਰਤੂਸ ਤਿੰਨ ਲੋਹੇ ਦੇ ਕੰਟੇਨਰ ਸਣੇ 1 ਲੱਖ 30 ਹਜ਼ਾਰ ਰੁਪਏ ਦੀ ਨਗਦੀ ਵੀ ਬਰਾਮਦ ਹੋਈ ਹੈ। ਤਿੰਨ ਦਹਿਸ਼ਤਗਰਦ ਫਿਰੋਜ਼ਪੁਰ ਦੇ ਜਦੋ ਕਿ 1 ਦਹਿਸ਼ਤਗਰਦ ਲੁਧਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਫੜੇ ਗਏ ਦਹਿਸ਼ਤਗਰਦਾਂ ਦੇ ਸਬੰਧ ਨੋਟੀਫਾਈ ਪ੍ਰਸੰਸ਼ਕ ਬੱਬਰ ਖਾਲਸਾ ਅੰਦਰ ਦਹਿਸ਼ਤਗਰਦ ਜਥੇਬੰਦੀ ਦੇ ਨਾਲ ਸਬੰਧਤ ਹੈ। ਖੁਫੀਆ ਏਜੰਸੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਵੱਲੋਂ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।

NIA ਵੱਲੋਂ 135 ਅੱਤਵਾਦੀਆਂ ਦੀ ਸੂਚੀ ਜਾਰੀ
NIA ਵੱਲੋਂ 135 ਅੱਤਵਾਦੀਆਂ ਦੀ ਸੂਚੀ ਜਾਰੀ

ਕੌਣ ਹੈ ਹਰਵਿੰਦਰ ਸਿੰਘ ਰਿੰਦਾ:- ਹਰਵਿੰਦਰ ਸਿੰਘ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਪਰ 11 ਸਾਲ ਦੀ ਉਮਰ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਚਲਾ ਗਿਆ ਸੀ, ਪੁਲਿਸ ਰਿਕਾਰਡ ਦੇ ਮੁਤਾਬਕ ਸਰੂਪ ਰਿੰਦਾ ਨੇ 18 ਸਾਲ ਦੀ ਉਮਰ ਵਿੱਚ ਪਰਿਵਾਰਕ ਵਿਵਾਦ ਦੇ ਚੱਲਦਿਆਂ ਤਰਨਤਾਰਨ ਵਿਖੇ ਆਪਣੇ ਹੀ ਇੱਕ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹਰਵਿੰਦਰ ਸਿੰਘ ਨੇ ਨਾਂਦੇੜ ਵਿੱਚ ਜਬਰਨ ਵਸੂਲੀ ਦਾ ਕੰਮ ਵੀ ਸ਼ੁਰੂ ਕੀਤਾ ਤੇ 2 ਲੋਕਾਂ ਦਾ ਕਤਲ ਕਰ ਦਿੱਤਾ ਸੀ।

ਇਸ ਤੋਂ ਇਲਾਵਾ 2016 ਵਿੱਚ 2 ਮਾਮਲੇ ਦਰਜ ਸਨ, ਜਿਨ੍ਹਾਂ ਵਿੱਚ ਉਸ ਨੂੰ ਭਗੌੜਾ ਕਰਾਰ ਕੀਤਾ ਗਿਆ। ਮਹਾਂਰਾਸ਼ਟਰ ਪੁਲਿਸ 'ਤੇ ਦਬਾਅ ਕਰਕੇ ਹਰਵਿੰਦਰ ਪੰਜਾਬ ਵਾਪਸ ਆ ਗਿਆ, ਅਜਿਹੇ ਵਿੱਚ ਉਹ ਵਿਦਿਆਰਥੀ ਸਿਆਸਤ ਵਿੱਚ ਉਤਰ ਗਿਆ। ਉਸ ਵਕਤ ਵੀ ਉਸ ਨੇ ਆਪਣਾ ਦਬਦਬਾ ਕਾਇਮ ਕਰਨ ਲਈ ਵਿਰੋਧੀ ਗੁੱਟ 'ਤੇ ਗੋਲੀ ਚਲਾ ਦਿੱਤੀ ਸੀ।

ਜਿਸ ਤੋਂ ਬਾਅਦ ਦਿਲਪ੍ਰੀਤ ਬਾਬਾ ਹਰਜਿੰਦਰ ਸਿੰਘ ਉਰਫ ਆਕਾਸ਼ ਅਤੇ ਹੋਰ ਪੰਜਾਬ ਦੇ ਗੈਂਗਸਟਰ ਉਸਦੇ ਸੰਪਰਕ ਵਿੱਚ ਆਏ, ਦਹਿਸ਼ਤਗਰਦ ਹਰਵਿੰਦਰ ਤੇ ਕਈ ਸੰਗੀਨ ਜ਼ੁਰਮ ਦੇ ਤਹਿਤ ਮਾਮਲੇ ਦਰਜ ਹਨ। ਜਿਸ ਵਿੱਚ ਜ਼ਬਰਦਸਤੀ ਵਸੂਲੀ ਕਤਲ ਦੀ ਕੋਸ਼ਿਸ਼ ਤੇ ਹੋਰ ਵੀ ਕਈ ਮਾਮਲੇ ਦਰਜ ਹਨ। ਹਰਵਿੰਦਰ ਰਿੰਦਾ ਉਸ ਵੇਲੇ ਸੁਰਖੀਆਂ ਵਿੱਚ ਆਇਆ ਸੀ, ਜਦੋਂ ਉਸ ਨੇ 2018 ਦੇ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਹਮਲਾ ਕੀਤਾ ਸੀ ਅਤੇ ਇਸ ਤੋਂ ਬਾਅਦ ਪਰਿੰਦਾ ਅਤੇ ਦਿਲਪ੍ਰੀਤ ਬਾਬਾ ਵੱਖਰੇ ਹੋ ਗਏ ਸਨ।

ਪਿਛਲੇ ਕੁਝ ਸਮੇਂ ਅੰਦਰ ਹੋਈਆਂ ਪੰਜਾਬ ਵਿੱਚ ਦਹਿਸ਼ਤਗਰਦੀ ਵਾਰਦਾਤਾਂ:- ਪਿਛਲੇ ਕੁਝ ਸਾਲਾਂ ਦੇ ਅੰਦਰ ਪੰਜਾਬ ਦੇ ਵਿੱਚ ਵੱਡੀਆਂ ਦਹਿਸ਼ਤਗਰਦੀ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ, ਜਿਸ ਤੋਂ ਇਸ ਪੂਰੇ ਮਾਡਿਊਲ ਦਾ ਭਾਂਡਾ ਫੁੱਟਿਆ ਹੈ। ਜਿਸ ਦੀ ਸਭ ਤੋਂ ਵੱਡੀ ਉਦਾਹਰਨ ਲੁਧਿਆਣਾ ਕਚਹਿਰੀ ਦੇ ਵਿੱਚ ਹੋਏ ਬੰਬ ਬਲਾਸਟ ਹੈ, ਜਿਸ ਨੂੰ ਦਹਿਸ਼ਤਗਰਦੀ ਜਥੇਬੰਦੀਆਂ ਵੱਲੋਂ ਵੀ ਅੰਜ਼ਾਮ ਦਿੱਤਾ ਗਿਆ ਸੀ।

ਹਾਲੇ ਤੱਕ ਇਸ ਦੀ ਵੀ ਐੱਨ.ਆਈ.ਏ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸਦਾ ਵੇਲੇ ਪਾਕਿਸਤਾਨ ਦੇ ਨਾਲ ਜੁੜੇ ਹੋਏ ਹਨ। ਇੰਨਾ ਹੀ ਨਹੀਂ 8 ਨਵੰਬਰ 2021 ਉਸ ਦਿਨ ਤੇ ਰਾਤ ਨਵਾਂਸ਼ਹਿਰ ਸੀ.ਆਈ.ਏ ਸਟਾਫ ਰੇੜੂਆ ਦਫ਼ਤਰ ਦੇ ਬਾਹਰ ਕਰੀਬ 12 ਵਜੇ ਰਾਤੀ ਜ਼ਬਰਦਸਤ ਧਮਾਕਾ ਹੋਇਆ। ਜਿਸ ਤੋਂ ਬਾਅਦ ਪੁਲਿਸ ਨੇ ਅਗਲੇ ਹੀ ਦਿਨ 3 ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕਰ ਲਿਆਥ।

ਇਸ ਦੀ ਵੀ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੇ ਲਿੰਕ ਵੀ ਦਹਿਸ਼ਤਗਰਦੀ ਜਥੇਬੰਦੀਆਂ ਦੇ ਨਾਲ ਜੋੜ ਕੇ ਵੇਖੇ ਜਾ ਰਹੇ ਹਨ। ਇੰਨ੍ਹਾਂ ਹੀ ਨਹੀਂ ਬੀਤੇ ਦਿਨੀਂ ਬੁੜੈਲ ਮਾਡਲ ਜ਼ੇਲ੍ਹ ਦੀ ਸੀਮਾ ਨੇੜੇ ਇਕ ਟਿਫਨ ਬੰਬ ਬਰਾਮਦ ਹੋਇਆ ਅਤੇ ਇਸ ਦੇ ਵੀ ਉਧਰ ਪਾਕਿਸਤਾਨ ਵਿੱਚ ਬੈਠੇ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਨਾਲ ਜੋੜ ਕੇ ਮੰਨੇ ਜਾ ਰਹੇ ਹਨ। ਹਰਵਿੰਦਰ ਸਿੰਘ ਨੂੰ ਹੀ ਪੰਜਾਬ ਦੇ ਵਿੱਚ ਬੰਬ ਧਮਾਕਿਆਂ ਦਾ ਮੁੱਖ ਮਾਸਟਰਮਾਈਂਡ ਮੰਨਿਆ ਜਾ ਰਿਹਾ ਹੈ, ਪੰਜਾਬ ਵਿੱਚ ਪੁਲਿਸ ਚੌਂਕੀ ਨੂਰਪੁਰ ਬੇਦੀ ਦੇ ਵਿੱਚ ਵੀ ਹੋਏ ਧਮਾਕੇ ਲਈ ਉਸ ਨੂੰ ਹੀ ਮਾਸਟਰਮਾਈਂਡ ਮੰਨਿਆ ਜਾਂਦਾ ਰਿਹਾ ਹੈ।

NIA ਵੱਲੋਂ 135 ਅੱਤਵਾਦੀਆਂ ਦੀ ਸੂਚੀ ਜਾਰੀ
NIA ਵੱਲੋਂ 135 ਅੱਤਵਾਦੀਆਂ ਦੀ ਸੂਚੀ ਜਾਰੀ

ਪੰਜਾਬ ਦੇ ਇਨਾਮੀ ਦਹਿਸ਼ਤਗਰਦ:- ਐੱਨ.ਆਈ.ਏ ਵੱਲੋਂ ਜਾਰੀ ਕੀਤੀ ਗਈ ਅੱਤਵਾਦੀਆਂ ਦੀ ਸੂਚੀ ਦੇ ਵਿੱਚ ਪੰਜਾਬ ਦੇ 32 ਅੱਤਵਾਦੀ ਇਸ ਲਿਸਟ ਵਿੱਚ ਸ਼ਾਮਿਲ ਹਨ ਤੇ ਪੰਜਾਬ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਅੱਤਵਾਦੀਆਂ ਵਾਲਾ ਸੂਬਾ ਹੈ, ਜਿਸ ਵਿੱਚ ਸਭ ਤੋਂ ਵੱਧ ਲੋੜੀਂਦਾ ਗੁਰਪਤਵੰਤ ਸਿੰਘ ਪੰਨੂ ਹੈ। ਜਿਸ 'ਤੇ 20 ਲੱਖ ਰੁਪਏ ਦਾ ਇਨਾਮ ਹੈ।

ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਖਾਨਪੁਰੀਆ 'ਤੇ 5 ਲੱਖ ਰੁਪਏ ਦਾ ਇਨਾਮ ਹੈ। ਉੱਥੇ ਹੀ ਹਰਦੀਪ ਸਿੰਘ ਨਿੱਝਰ 'ਤੇ 5 ਲੱਖ ਅਰਸ਼ਦੀਪ ਅਰਸ਼ 'ਤੇ 10 ਲੱਖ ਲਖਬੀਰ ਸਿੰਘ ਰੋਡੇ 'ਤੇ 5 ਲੱਖ, ਗੁਰਚਰਨ ਚੰਨਾ 'ਤੇ 2 ਲੱਖ, ਸੂਰਤ ਸਿੰਘ ਉਰਫ ਸੂਰੀ 'ਤੇ 2 ਲੱਖ, ਇਕਬਾਲ ਸਿੰਘ 'ਤੇ 2 ਲੱਖ ਦਾ ਇਨਾਮ ਰੱਖਿਆ ਗਿਆ ਹੈ, ਇਸ ਤੋਂ ਇਲਾਵਾ ਸੂਰਤ ਸਿੰਘ ਇਕਬਾਲ ਸਿੰਘ ਸਵਰਨ ਸਿੰਘ 'ਤੇ ਵੀ ਇਨਾਮ ਰੱਖੇ ਗਏ ਹਨ।

ਕੀ ਕਿਹਾ ਦਹਿਸ਼ਤਗਰਦਾਂ ਦਾ ਕੇਸ ਲੜਨ ਵਾਲੇ ਵਕੀਲ ਨੇ ? ਲੁਧਿਆਣਾ ਦੇ ਸੀਨੀਅਰ ਵਕੀਲ ਜਸਪਾਲ ਸਿੰਘ ਮੰਝਪੁਰ ਜ਼ਿਆਦਾਤਰ ਯੂ.ਏ.ਪੀ.ਏ ਤਹਿਤ ਕੇਸ ਲੜਦੇ ਹਨ, ਐੱਨ.ਆਈ.ਏ ਵੱਲੋਂ ਜਾਰੀ ਕੀਤੀ ਗਈ ਸੂਚੀ ਨੂੰ ਲੈ ਕੇ ਜਸਪਾਲ ਸਿੰਘ ਮੰਝਪੁਰ ਕੁੱਝ ਵੱਖਰਾ ਇਤਫਾਕ ਰੱਖਦੇ ਹਨ। ਜਸਪਾਲ ਸਿੰਘ ਮੰਝਪੁਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵੀ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਐਨ.ਆਈ.ਏ ਵੱਲੋਂ ਦਹਿਸ਼ਤਗਰਦਾਂ ਨੇ ਕੋਈ ਨਵੀਂ ਸੂਚੀ ਜਾਰੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਦਹਿਸ਼ਤਗਰਦਾਂ ਵੱਲੋਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ, ਉਨ੍ਹਾਂ ਨੂੰ ਤਾਂ ਇਸ ਸੂਚੀ ਵਿੱਚ ਪਾਉਣਾ ਬਣਦਾ ਹੈ। ਪਰ ਉਨ੍ਹਾਂ ਕਿਹਾ ਕਈ ਅਜਿਹੇ ਲੋਕ ਵੀ ਹਨ। ਜਿਨ੍ਹਾਂ ਨੂੰ ਐੱਨ.ਆਈ.ਏ ਵੱਲੋਂ ਦਹਿਸ਼ਤਗਰਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ, ਪਰ ਉਹ ਵਿਦੇਸ਼ਾਂ ਵਿੱਚ ਰਹਿੰਦੇ ਹਨ। ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਜਦੋਂ ਕਿਸੇ ਵੈਲੀ ਨੂੰ ਪਹਿਲਾਂ ਹੀ ਦਹਿਸ਼ਤਗਰਦ ਐਲਾਨ ਦਿੱਤਾ ਜਾਂਦਾ ਹੈ, ਜਦੋਂ ਉਸ ਨੂੰ ਫਿਰ ਅਦਾਲਤ ਵਿੱਚ ਫੜ੍ਹ ਕੇ ਪੇਸ਼ ਕੀਤਾ ਜਾਂਦਾ ਹੈ। ਉਸ 'ਤੇ ਪਹਿਲਾਂ ਹੀ ਇਹ ਟੈਗ ਲੱਗਾ ਹੁੰਦਾ ਹੈ ਕਿ ਉਹ ਦਹਿਸ਼ਤਗਰਦ ਹੈ। ਜਿਸ ਨਾਲ ਅਦਾਲਤ ਚੋਂ ਸਿਧਾਰਥ ਝੱਲ ਹੋਣ ਬਾਰੇ ਵੀ ਸੁਣੇਗੀ, ਇਹ ਵੀ ਇੱਕ ਵੱਡਾ ਸਵਾਲ ਹੈ।

ਜਲਾਲਾਬਾਦ ਬੰਬ ਧਮਾਕਾ:- ਆਈ.ਓ.ਏ ਵੱਲੋਂ 2021 ਦੇ ਵਿੱਚ ਹੋਏ ਬੰਬ ਧਮਾਕੇ ਮਾਮਲੇ ਅੰਦਰ 4 ਅੱਤਵਾਦੀਆਂ ਨੂੰ ਮੋਸਟ ਵਾਂਟਡ ਵੀ ਕਰਾਰ ਦਿੱਤਾ ਹੈ। ਜਿਨ੍ਹਾਂ ਵੱਲੋਂ ਜਲਾਲਾਬਾਦ ਪੀ.ਐੱਨ.ਬੀ ਬੈਂਕ ਨੇੜੇ ਹੋਏ ਧਮਾਕੇ ਲਈ ਜ਼ਿੰਮੇਵਾਰ ਮੰਨਿਆ ਗਿਆ ਹੈ। ਇਸ ਵਿੱਚ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਦੇ ਲਖਬੀਰ ਸਿੰਘ ਰੋਡੇ ਸਣੇ, ਹਬੀਬ ਖ਼ਾਨ ਫ਼ਾਜ਼ਿਲਕਾ ਵਾਸੀ, ਗੁਰਚਰਨ ਸਿੰਘ ਉਰਫ ਚੰਨਾ ਅਤੇ ਸੂਰਤ ਸਿੰਘ ਸੂਰੀ ਵੀ ਸ਼ਾਮਲ ਹੈ। ਇਨ੍ਹਾਂ ਦਹਿਸ਼ਤਗਰਦਾਂ 'ਤੇ ਐੱਨ.ਆਈ.ਏ ਵੱਲੋਂ 5 ਲੱਖ ਤੇ 2 ਲੱਖ ਰੁਪਏ ਤੱਕ ਦਾ ਇਨਾਮ ਵੀ ਰੱਖਿਆ ਗਿਆ ਹੈ। ਭੱਟੀਆਂ ਇੱਥੇ ਇਨ੍ਹਾਂ ਦੀ ਮਦਦ ਤੋਂ ਹੀ ਮੁਲਾਕਾਤ ਸੇਡਾਨ ਤੋਂ ਪੰਜਾਬ ਬੰਬ ਭੇਜਿਆ ਗਿਆ ਅਤੇ ਗਰਨੇਡ ਸਪਲਾਈ ਵੀ ਇਨ੍ਹਾਂ ਚਾਰੋਂ ਦਹਿਸ਼ਤਗਰਦਾਂ ਵੱਲੋਂ ਹੀ ਕਰਵਾਈ ਗਈ ਸੀ।

ਇਹ ਵੀ ਪੜੋ:- ਬੱਬਰ ਖਾਲਸਾ ਦੇ 4 ਅੱਤਵਾਦੀ ਗ੍ਰਿਫ਼ਤਾਰ, ਭਾਰੀ ਮਾਤਰਾ ਵਿੱਚ RDX ਬਰਾਮਦ

Last Updated : May 5, 2022, 4:58 PM IST

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.