ਲੁਧਿਆਣਾ: ਪੰਜਾਬ ਸਰਕਾਰ ਅਤੇ ਪੰਜਾਬ ਜੇਲ੍ਹ ਵਿਭਾਗ ਵੱਲੋਂ ਬਣਾਏ ਗਏ ਡਿਵੈਲਪਮੈਂਟ ਬੋਰਡ ਦੇ ਸਹਿਯੋਗ ਨਾਲ ਲੁਧਿਆਣਾ ਕੇਂਦਰੀ ਜੇਲ੍ਹ ਨਜ਼ਦੀਕ ਪੈਟਰੋਲ ਪੰਪ ਦੀ ਸ਼ੁਰੂਆਤ ਕੀਤੀ ਗਈ ਹੈ, ਜਿਥੇ ਜੇਲ੍ਹ ਨਿਯਮਾਂ ਦੀ ਉਲੰਘਣਾ ਨਾ ਕਰਨ ਵਾਲੇ ਕੈਦੀਆਂ ਨੂੰ ਬਤੌਰ ਕਰਮਚਾਰੀ ਲਗਾਇਆ ਗਿਆ ਹੈ। ਜੋ ਆਮ ਲੋਕਾਂ ਦੀ ਤਰ੍ਹਾਂ ਹੀ ਪੈਟਰੋਲ ਪੰਪ ਤੇ ਕੰਮ ਕਰ ਰਹੇ ਹਨ ਅਤੇ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਜੀਅ ਰਹੇ ਹਨ, ਪਰ ਡਿਊਟੀ ਖਤਮ ਹੋਣ ਤੋਂ ਬਾਅਦ ਇਨ੍ਹਾਂ ਨੂੰ ਵਾਪਸ ਲੁਧਿਆਣਾ ਕੇਂਦਰੀ ਸੁਧਾਰ ਘਰ ਜਾਣਾ ਪੈਂਦਾ ਹੈ, ਇਨ੍ਹਾਂ ਕੈਦੀਆਂ ਦੀ ਨਿਗਰਾਨੀ ਲਈ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। Punjab Jail Department opened petrol pump near Central Reformatory Ludhiana.
ਪਹਿਲੇ ਪੜਾਅ ਤਹਿਤ 4 ਕੈਦੀਆਂ ਨੂੰ ਰੁਜ਼ਗਰ: ਪਹਿਲੇ ਪੜਾਅ ਦੇ ਤਹਿਤ 4 ਕੈਦੀਆਂ ਨੂੰ ਰੁਜ਼ਗਾਰ ਤੇ ਰੱਖਿਆ ਗਿਆ ਹੈ, ਪੈਟਰੋਲ ਪੰਪ ਤੇ ਕੰਮ ਕਰ ਰਹੇ ਕੈਦੀਆਂ ਨੇ ਦੱਸਿਆ ਕਿ ਇਹ ਪੰਜਾਬ ਸਰਕਾਰ ਦਾ ਇੱਕ ਚੰਗਾ ਉਪਰਾਲਾ ਹੈ। ਜਿਸ ਨਾਲ ਉਹ ਬਾਹਰ ਦੀ ਜ਼ਿੰਦਗੀ ਜੀਅ ਰਹੇ ਹਨ ਅਤੇ ਪੈਟਰੋਲ ਪੰਪ ਤੇ ਤੇਲ ਪਵਾਉਣ ਆ ਰਹੇ ਆਮ ਲੋਕਾਂ ਨਾਲ ਮਿਲਜੁਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੰਜ ਲੱਗਦਾ ਹੈ ਕਿ ਹੁਣ ਉਹ ਕੈਦੀ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਜੇਲ੍ਹ ਨਿਯਮਾਂ ਅਨੁਸਾਰ ਉਨ੍ਹਾਂ ਦਾ ਰਵੱਈਆ ਚੰਗਾ ਸੀ ਇਸ ਲਈ ਉਨ੍ਹਾਂ ਨੂੰ ਇਸ ਕੰਮ ਤੇ ਲਗਾਇਆ ਗਿਆ ਹੈ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਕਰਾਈਮ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜੇਲ੍ਹ ਅੰਦਰ ਜ਼ਿੰਦਗੀ ਗੁਜ਼ਾਰਨਾ ਬਹੁਤ ਔਖਾ ਹੈ।
ਸੁਰੱਖਿਆ ਮੁਲਾਜ਼ਮਾਂ ਦੀ ਤੈਨਾਤੀ: ਕੇਂਦਰੀ ਜੇਲ੍ਹ ਲੁਧਿਆਣਾ ਦੇ ਬਾਹਰ ਬਣਾਏ ਗਏ ਪੈਟਰੋਲ ਪੰਪ ਤੇ ਕੈਦੀ ਕੰਮ ਕਰ ਰਹੇ ਨੇ ਪੰਪ ਤੇ ਵਿਸ਼ੇਸ਼ ਤੌਰ ਤੇ 24 ਘੰਟੇ ਸੁਰੱਖਿਆ ਮੁਲਜ਼ਮਾਂ ਦੀ ਤੈਨਾਤੀ ਵੀ ਕੀਤੀ ਗਈ ਹੈ ਤਾਂ ਜੌ ਓਹ ਕੈਦੀਆਂ ਤੇ ਨਜ਼ਰ ਰੱਖ ਸਕਣ, ਸ਼ਾਮ ਹੋਣ ਤੋਂ ਬਾਅਦ ਇਹ ਸਰਖਿਆ ਮੁਲਾਜ਼ਮ ਚਾਰੇ ਕੈਦੀਆਂ ਨੂੰ ਮੁੜ ਤੋਂ ਕੇਂਦਰੀ ਸੁਧਾਰ ਘਰ ਲਿਜਾਂਦੇ ਨੇ ਅਤੇ ਫਿਰ ਇਹ ਕੈਦੀ ਰਾਤ ਜੇਲ੍ਹ ਚ ਹੀ ਸੌਂਦੇ ਨੇ। ਸਵੇਰ ਹੋਣ ਤੇ ਇਹ ਕੈਦੀ ਫਿਰ ਬਾਹਰ ਆਕੇ ਪੈਟਰੋਲ ਪੰਪ ਤੇ ਨੌਕਰੀ ਕਰਦੇ ਨੇ ਇਨ੍ਹਾਂ ਨੂੰ ਤਨਖਾਹਾਂ ਵੀ ਮਿਲਦੀਆਂ ਨੇ ਜੌ ਇਨ੍ਹਾ ਦੇ ਖਾਤੇ ਚ ਜਮ੍ਹਾ ਹੋ ਰਹੀ ਹੈ ।
ਅਧਿਕਾਰੀਆਂ ਨੇ ਕੀਤੀ ਸ਼ਲਾਘਾ: ਜੇਲ੍ਹ ਵਿਭਾਗ ਦੇ DSP ਕਮਲ ਕੁੰਵਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਜੇਲ੍ਹ ਵਿਭਾਗ ਦੇ ਸਹਿਯੋਗ ਨਾਲ ਇਕ ਡਿਵੈਲਪਮੈਂਟ ਬੋਰਡ ਦਾ ਗਠਨ ਕੀਤਾ ਹੈ। ਜਿਸ ਦੇ ਸਹਿਯੋਗ ਨਾਲ ਇਹ ਪੰਜਾਬੀ ਦੂਸਰਾ ਪਟਰੋਲ ਪੰਪ ਖੋਲ੍ਹਿਆ ਗਿਆ ਹੈ। ਪਹਿਲਾਂ ਪੈਟਰੋਲ ਪੰਪ ਰੋਪੜ ਜੇਲ੍ਹ ਕੋ ਖੋਲ੍ਹਿਆ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਭਰ ਵਿੱਚ ਇਸ ਤਰ੍ਹਾਂ ਦੇ ਕਰੀਬ 9 ਪੈਟਰੋਲ ਪੰਪ ਹੋਰ ਖੋਲ੍ਹੇ ਜਾਣੇ ਹਨ। ਜਿੱਥੇ ਜੇਲ੍ਹ ਨਿਯਮਾਂ ਅਨੁਸਾਰ ਰਹਿਣ ਵਾਲੇ ਕੈਦੀਆਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਜੋ ਕੈਦੀ ਜੇਲ੍ਹ ਨਿਯਮਾਂ ਅਨੁਸਾਰ ਰਹੇ ਹਨ ਉਨ੍ਹਾਂ ਨੂੰ ਇਸ ਪੈਟਰੋਲ ਪੰਪ ਤੇ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹ ਡਿਊਟੀ ਖ਼ਤਮ ਹੋਣ ਤੋਂ ਬਾਅਦ ਵਾਪਸ ਕੇਂਦਰੀ ਸੁਧਾਰ ਘਰ ਜਾਂਦੇ ਹਨ। ਇਨ੍ਹਾਂ ਦੀ ਨਿਗਰਾਨੀ ਲਈ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ: ਸਰਕਾਰ ਖਿਲਾਫ਼ ਭਾਜਪਾ ਦਾ ਹੱਲਾ ਬੋਲ: ਪੁਲਿਸ ਵਲੋਂ ਮਾਰੀਆਂ ਪਾਣੀਆਂ ਦੀਆਂ ਬੁਛਾੜਾਂ, ਹਿਰਾਸਤ 'ਚ ਭਾਜਪਾਈ