ETV Bharat / state

ਚਰਨਜੀਤ ਚੰਨੀ ਨੂੰ ਕਾਂਗਰਸ ਨੇ ਐਲਾਨਿਆ ਮੁੱਖ ਮੰਤਰੀ ਦਾ ਚਿਹਰਾ - ਚਰਨਜੀਤ ਚੰਨੀ ਨੂੰ ਪੰਜਾਬ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਲੁਧਿਆਣਾ 'ਚ ਵਰਚੁਅਲ ਰੈਲੀ ਦੌਰਾਨ ਚਰਨਜੀਤ ਚੰਨੀ ਦੀ ਫੜ੍ਹ ਕੇ ਪੰਜਾਬ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ, ਇਸ ਦੌਰਾਨ ਰਾਹੁਲ ਗਾਂਧੀ ਨਾ ਨਵੋਜਤ ਸਿੱਧੂ ਤੇ ਸੁਨੀਲ ਜਾਖੜ ਮੌਜੂਦ ਸਨ।

ਚਰਨਜੀਤ ਚੰਨੀ ਨੂੰ ਕਾਂਗਰਸ ਨੇ ਐਲਾਨਿਆ ਮੁੱਖ ਮੰਤਰੀ ਦਾ ਚਿਹਰਾ

author img

By

Published : Feb 6, 2022, 5:06 PM IST

Updated : Feb 6, 2022, 6:17 PM IST

ਲੁਧਿਆਣਾ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਲੁਧਿਆਣਾ 'ਚ ਵਰਚੁਅਲ ਰੈਲੀ ਦੌਰਾਨ ਚਰਨਜੀਤ ਚੰਨੀ ਦਾ ਹੱਥ ਫੜ੍ਹ ਕੇ ਖੜਾ ਕਰਕੇ ਪੰਜਾਬ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ। ਜਿਸ ਦੌਰਾਨ ਰਾਹੁਲ ਗਾਂਧੀ ਨਾ ਨਵੋਜਤ ਸਿੱਧੂ ਤੇ ਸੁਨੀਲ ਜਾਖੜ ਮੌਜੂਦ ਸਨ ਤੇ ਨਵਜੋਤ ਸਿੱਧੂ, ਸੁਨੀਲ ਜਾਖੜ, ਨੇ ਜੱਫ਼ੀ ਪਾਕੇ ਚਰਨਜੀਤ ਚੰਨੀ ਨੂੰ ਵਧਾਈਆਂ ਦਿੱਤੀਆਂ।

ਚਰਨਜੀਤ ਚੰਨੀ ਨੇ ਧੰਨਵਾਦ ਕੀਤਾ......

ਇਸ ਦੌਰਾਨ ਸੀ.ਐਮ ਚਿਹਰਾ ਦੇ ਐਲਾਨ ਤੋਂ ਬਾਅਦ ਚਰਨਜੀਤ ਚੰਨੀ ਨੇ ਕਿਹਾ ਕਿ ਮੈਨੂੰ ਗਰੀਬ ਨੂੰ ਕਾਂਗਰਸ ਦੀ ਸਾਰੀ ਹਾਈਕਮਾਨ ਤੇ ਰਾਹੁਲ ਗਾਂਧੀ ਜੀ ਨੇ ਮੇਰੀ ਬਾਂਹ ਫੜ੍ਹ ਕੇ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਚੁਣਿਆ, ਮੈਂ ਸਭ ਦਾ ਬਹੁਤ ਧੰਨਵਾਦੀ ਹਾਂ। ਇਹ ਮੁੱਖ ਮੰਤਰੀ ਦੀ ਲੜਾਈ ਬਹੁਤ ਬੜੀ ਹੈ, ਇਹ ਬਹੁਤ ਵੱਡਾ ਕਾਰਜ ਹੈ, ਜਿਸ ਨੂੰ ਮੈਂ ਇਕੱਲਾ ਨਹੀ ਕਰ ਸਕਦਾ, ਜਿਸ ਨੂੰ ਲੜਨ ਲਈ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਲੜ ਸਕਦੇ ਹਾਂ। ਇਸ ਤੋਂ ਇਲਾਵਾਂ ਨਾ ਹੀ ਮੇਰੇ ਕੋਲ ਵੋਟਾਂ ਲੜਨ ਲਈ ਪੈਸਾ ਹੈ, ਇਹ ਸਭ ਲੜਾਈ ਪੰਜਾਬ ਦੇ ਲੋਕਾਂ ਦੀ ਲੜਾਈ ਹੈ, ਜਿਸ ਨਾਲ ਅਸੀ ਕਾਮਯਾਬ ਹੋ ਸਕਾਂਗੇ।

  • I thank everyone. This is a big battle which I can't fight alone. I don't have the money, courage to fight it. The people of Punjab will fight this battle: Punjab CM Charanjit Singh Channi after he was announced as Congress' CM face for the #PunjabElections2022 pic.twitter.com/7yC8xxzbyy

    — ANI (@ANI) February 6, 2022 " class="align-text-top noRightClick twitterSection" data=" ">

ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ, ਚਰਨਜੀਤ ਚੰਨੀ

ਇਸ ਦੌਰਾਨ ਚਰਨਜੀਤ ਚੰਨੀ ਨੇ ਕਿਹਾ ਕਿ ਮੈਂ ਆਪਣੀ ਲੋਈ 'ਤੇ ਕਦੀਂ ਵੀ ਦਾਗ ਨਹੀ ਲੱਗਣ ਦੇਵਾਂਗਾ ਤੇ ਗਲਤ ਪੈਸਾ ਆਪਣੇ ਘਰ ਨਹੀ ਆਉਣ ਦੇਵਾਂਗਾ। ਮੇਰੇ ਮਾਂ ਬਾਪ ਅੱਜ ਬਹੁਤ ਜ਼ਿਆਦਾ ਖੁਸ਼ ਹੋ ਰਹੇ ਹੋਣਗੇ, ਇਹ ਵੱਡੀਆਂ-ਵੱਡੀਆਂ ਗੱਡੀਆਂ ਆਮ ਘਰਾਂ ਵਿੱਚ ਆਉਣਗਿਆ। ਇਸ ਦੌਰਾਨ ਚੰਨੀ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਮਾਡਲ ਹੁਣ ਲਾਗੂ ਹੋਵੇਗਾ ਤੇ ਸੁਨੀਲ ਜਾਖੜ ਨਾਲ ਮਿਲਕੇ ਸਾਰੇ ਕੰਮ ਕੀਤੇ ਜਾਣਗੇ। ਜਿਸ ਤਰ੍ਹਾਂ ਲੋਕਾਂ ਨੇ ਮੇਰੇ 111 ਦੇ ਕੰਮ ਦੇ ਦੇਖੇ ਹਨ, ਜੇ ਪਸੰਦ ਹਨ, ਤਾਂ ਸਾਨੂੰ ਇੱਕ ਹੋਰ ਮੌਕਾ ਜਰੂਰ ਦੇਵੋ, ਜਿਸ ਨਾਲ ਕੀ ਅਸੀ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ।

ਨਵਜੋਤ ਸਿੱਧੂ ਨੇ ਰੈਲੀ ਦੌਰਾਨ ਕਿਹਾ.....

ਲੁਧਿਆਣਾ ਵਿੱਚ ਰੈਲੀ ਦੌਰਾਨ ਨਵਜੋਤ ਸਿੱਧੂ ਨੇ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਦੇ ਕਿਸੇ ਅਹੁੱਦੇ ਪਿੱਛੇ ਨਹੀਂ ਭੱਜਿਆ, ਉਹ ਕਈ ਸਾਲ ਭਾਜਪਾ ਵਿੱਚ ਵੀ ਰਿਹਾ ਪਰ ਕਦੇ ਅਹੁੱਦੇ ਪਿੱਛੇ ਨਹੀਂ ਭੱਜਿਆ। ਇਸ ਤੋਂ ਇਲਾਵਾਂ ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮੈਨੂੰ 4 ਸਾਲ ਬਾਅਦ ਹੀ ਪ੍ਰਧਾਨਗੀ ਦੇ ਅਹੁੱਦੇ ਨਾਲ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਅਸੀਂ 2017 ਵਿੱਚ 70 ਵਿਧਾਇਕ ਬਣਾਏ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਭਾਜਪਾ ਦਾ ਮੁੱਖ ਮੰਤਰੀ ਸੀ, ਜੋ ਭਾਜਪਾ ਦੇ ਇਸ਼ਾਰੇ ਉਤੇ ਚੱਲਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਦੇਖੋਂ ਕਿਵੇਂ ਫਿਰ ਬੱਬਰ ਸ਼ੇਰ ਨੇ ਪਾਸੇ ਕਰ ਦਿੱਤਾ।

ਚਰਨਜੀਤ ਚੰਨੀ ਨੂੰ ਕਾਂਗਰਸ ਨੇ ਐਲਾਨਿਆ ਮੁੱਖ ਮੰਤਰੀ ਦਾ ਚਿਹਰਾ
ਚਰਨਜੀਤ ਚੰਨੀ ਨੂੰ ਕਾਂਗਰਸ ਨੇ ਐਲਾਨਿਆ ਮੁੱਖ ਮੰਤਰੀ ਦਾ ਚਿਹਰਾ

ਦੱਸ ਦਈਏ ਕਿ ਰਾਹੁਲ ਗਾਂਧੀ ਦੀ ਆਮਦ ਸਮੇਂ ਹੋਟਲ ਹਿਯਾਤ ਵਿੱਚ ਸੁਨੀਲ ਜਾਖੜ, ਚਰਨਜੀਤ ਚੰਨੀ, ਨਵਜੋਤ ਸਿੱਧੂ ਦੀ ਮੀਟਿੰਗ ਹੋਈ। ਰਾਹੁਲ ਗਾਂਧੀ ਨੇ ਵੀਡੀਓ ਵਿੱਚ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਲੁਧਿਆਣਾ ਵਿੱਚ ਸੀ.ਐਮ ਚਿਹਰੇ ਦਾ ਐਲਾਨ ਕਰਨਗੇ। ਇਸ ਵੀਡੀਓ ਵਿੱਚ ਸਮਾਂ ਵੀ ਦੱਸਿਆ ਗਿਆ ਸੀ ਕਿ ਦੁਪਹਿਰ 2 ਵਜੇ ਕਾਂਗਰਸ ਦੇ ਸੀਐਮ ਚਿਹਰੇ ਦਾ ਐਲਾਨ ਕਰਨਗੇ। ਪਰ ਰੈਲੀ ਵਿੱਚ ਕੁੱਝ ਦੇਰੀ ਵੀ ਹੋ ਗਈ ਸੀ, ਜਿਸ ਦੌਰਾਨ ਚਰਨਜੀਤ ਚੰਨੀ ਨੂੰ ਸੀ.ਐਮ ਦਾ ਚਿਹਰਾ ਐਲਾਨਿਆ ਗਿਆ।

ਦੱਸ ਦਈਏ ਕਿ ਇਸ ਤੋਂ ਪਹਿਲਾਂ 27 ਜਨਵਰੀ ਨੂੰ ਪੰਜਾਬ ਫੇਰੀ ਦੌਰਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਸੀ ਕਿ ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ 2022 ਲਈ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਨਾਮ ਐਲਾਨ ਕਰੇਗੀ। ਇਸ ਲਈ ਕਾਂਗਰਸ ਪਾਰਟੀ ਵਰਕਰਾਂ ਨਾਲ ਸਲਾਹ ਕਰਕੇ ਜਲਦੀ ਹੀ ਕੋਈ ਫੈਸਲਾ ਲੈਣ ਦੀ ਗੱਲ ਕਹੀ ਗਈ ਸੀ।

ਸੂਚੀ ਜਾਰੀ ਹੋਣ ਤੋਂ ਬਾਅਦ ਸ਼ੁਰੂ ਹੋਈ ਸੀਐਮ ਚਿਹਰੇ ਦੀ ਚਰਚਾ

ਕਾਂਗਰਸ ਵੱਲੋਂ ਜਾਰੀ ਸੂਚੀ ਵਿੱਚ 8 ਉਮੀਦਵਾਰ ਐਲਾਨ ਗਏ ਹਨ। ਇਸ ਸੂਚੀ ਵਿੱਚ ਮੁੜ ਤੋਂ ਸੀਐਮ ਚਰਨਜੀਤ ਚੰਨੀ ਦਾ ਨਾਮ ਵਿਖਾਈ ਦਿੱਤਾ ਹੈ ਜਦਿਕ ਇਸ ਤੋਂ ਪਹਿਲਾਂ ਜਾਰੀ ਸੂਚੀ ਵਿੱਚ ਵੀ ਚਰਨਜੀਤ ਚੰਨੀ ਨੂੰ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ। ਇਸ ਦਾ ਮਤਲਬ ਹੈ ਕਿ ਚੰਨੀ ਨੂੰ ਪੰਜਾਬ ਦੇ 2 ਵਿਧਾਨਸਭਾ ਹਲਕਿਆਂ ਤੋਂ ਚੋਣ ਪਿੜ ਵਿੱਚ ਉਤਾਰਿਆ ਗਿਆ ਹੈ। ਕਾਂਗਰਸ ਵੱਲੋਂ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਅਤੇ ਭਦੌੜ ਤੋਂ ਉਮੀਦਵਾਰ ਐਲਾਨਿਆ ਗਿਆ ਹੈ।

2 ਵਿਧਾਨਸਭਾ ਹਲਕਿਆਂ ਤੋਂ ਉਤਾਰਨਾ ਮੰਨਿਆ ਜਾ ਰਿਹਾ ਸੀ, ਸੀ.ਐਮ ਚਿਹਰੇ ਦਾ ਸੰਕੇਤ

ਇੱਥੇ ਇਹ ਵੀ ਇੱਕ ਵੱਡਾ ਸਵਾਲ ਸੀ ਕਿ ਜੇਕਰ ਕਾਂਗਰਸ ਚੰਨੀ ਨੂੰ ਸੀ.ਐਮ ਚਿਹਰੇ ਵਜੋਂ ਲੈ ਕੇ ਚੋਣ ਲੜਦੀ ਹੈ ਤਾਂ ਕੀ ਨਵਜੋਤ ਸਿੱਧੂ ਪਾਰਟੀ ਦੇ ਨਾਲ ਖੜ੍ਹਨਗੇ ਕਿਉਂਕਿ ਸਿੱਧੂ ਪਹਿਲਾਂ ਹੀ ਪਾਰਟੀ ਦੀ ਕਾਰਗੁਜਾਰੀ ਨੂੰ ਲੈ ਕੇ ਕਾਂਗਰਸ ’ਤੇ ਹੀ ਸਵਾਲ ਖੜ੍ਹੇ ਕਰਦੇ ਰਹੇ ਸਨ।

ਇਹ ਵੀ ਪੜੋ:- ਅਰੂਸਾ ਆਲਮ ਨੇ ਮੁੜ ਬੰਨ੍ਹੇ ਕੈਪਟਨ ਦੀਆਂ ਤਰੀਫ਼ਾ ਦੇ ਪੁਲ੍ਹ, ਕਾਂਗਰਸ 'ਚ ਮਚਾਇਆ ਹੜਕੰਪ !

Last Updated : Feb 6, 2022, 6:17 PM IST

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.