ਲੁਧਿਆਣਾ : ਚੰਗੇ ਵਾਤਾਵਰਨ ਦੀ ਸਿਰਜਣਾ ਅਤੇ ਗੁਣਵੱਤਾ ਭਰਪੂਰ ਪ੍ਰੋਡਕਸ਼ਨ ਦੇ ਲਈ ਹੁਣ ਜ਼ੈੱਡ ਸਰਟੀਫਿਕੇਸ਼ਨ ਲੈਣੀ ਸਮੇਂ ਦੀ ਲੋੜ ਬਣ ਗਈ ਹੈ। ਪੰਜਾਬ ਦੇਸ਼ ਭਰ ਦੇ ਵਿੱਚ ਸਭ ਤੋਂ ਵੱਧ ਜ਼ੈੱਡ ਸਰਟੀਫਿਕੇਸ਼ਨ ਹਾਸਲ ਕਰਨ ਵਾਲਾ ਦੂਜਾ ਸੂਬਾ ਬਣ ਗਿਆ ਹੈ। ਪੰਜਾਬ ਦੀਆਂ ਕੁੱਲ 959 ਕੰਪਨੀਆਂ ਦੇ ਕੋਲ ਜ਼ੈੱਡ ਸਰਟੀਫਿਕੇਸ਼ਨ ਹੈ ਜਦੋਂ ਕਿ ਇਹ ਤਮਿਲ ਨਾਡੂ ਪਹਿਲੇ ਨੰਬਰ ਤੇ ਹੈ, ਜਿਸਦੇ 1487 ਯੂਨਿਟ ਦੇ ਕੋਲ ਜ਼ੈੱਡ ਸਰਟੀਫਿਕੇਸ਼ਨ ਹੈ। ਪੰਜਾਬ ਦੇ ਦੂਜੇ ਨੰਬਰ ਉੱਤੇ ਹੋਣ ਲਈ ਲੁਧਿਆਣਾ ਦੀ ਇੰਡਸਟਰੀ ਦਾ ਬਹੁਤ ਵੱਡਾ ਹੱਥ ਹੈ। ਪੰਜਾਬ ਦੇ 444 ਮਾਈਕਰੋ ਯੂਨਿਟ, 338 ਸਮਾਲ ਅਤੇ 177 ਮੀਡੀਅਮ ਕੰਪਨੀਆਂ ਵੱਲੋਂ ਇਹ ਸਰਟੀਫਿਕੇਸ਼ਨ ਹਾਸਲ ਕੀਤੀ ਗਈ ਹੈ। ਇਸ ਸਰਟੀਫਿਕੇਸ਼ਨ ਦੇ ਲਈ ਵੱਖ-ਵੱਖ ਤਜਵੀਜ਼ਾਂ ਤੇ ਖਰਾ ਉਤਰਨਾ ਪੈਂਦਾ ਹੈ। ਜਿਸ ਤੋਂ ਬਾਅਦ ਕਿਸੇ ਵੀ ਕੰਪਨੀ ਨੂੰ ਵੱਖ-ਵੱਖ ਕੈਟਾਗਿਰੀ ਦੇ ਅੰਦਰ ਸਰਟੀਫਿਕੇਸ਼ਨ ਦਿੱਤੀ ਜਾਂਦੀ ਹੈ।
ਚਾਰ ਵੱਖ-ਵੱਖ ਕੈਟਾਗਿਰੀਆਂ : ਉਤਪਾਦਨ ਨੂੰ ਵਧਾਉਣ ਅਤੇ ਵਾਤਾਵਰਨ ਦੀ ਸੰਭਾਲ ਲਈ ਜ਼ੈੱਡ ਸਰਟੀਫਿਕੇਸ਼ਨ ਬੇਹੱਦ ਜ਼ਰੂਰੀ ਹੈ, ਜਿਸਦਾ ਪੂਰਾ ਨਾਮ ਜ਼ੀਰੋ ਇਫ਼ੈਕਟ ਅਤੇ ਜ਼ੀਰੋ ਡਿਫੈਕਟ ਹੈ। ਸਰਟੀਫਿਕੇਸ਼ਨ ਪ੍ਰਾਪਤ ਕਰਨ ਦੇ ਲਈ ਮਾਪਦੰਡ ਤੈਅ ਕੀਤੇ ਗਏ ਹਨ, ਜਿਸ ਵਿਚ ਕਿਸੇ ਵੀ ਉਤਪਾਦ ਦੇ ਨਿਰਮਾਣ ਤੋਂ ਲੈ ਕੇ ਉਸ ਦੇ ਕਚਰੇ ਤੱਕ ਦੀ ਸਾਂਭ-ਸੰਭਾਲ ਦੇ ਯੋਜਨਾਬੰਦ ਢੰਗ ਨੂੰ ਵੱਖ-ਵੱਖ ਪੜਾਅ ਤੇ ਚੈੱਕ ਕਰਕੇ ਸਰਟੀਫਿਕੇਟ ਕੀਤੀ ਜਾਂਦੀ ਹੈ। ਰੇਟਿੰਗ ਦੇ ਲਈ ਇਸ ਨੂੰ ਚਾਰ ਵੱਖ-ਵੱਖ ਕੈਟਾਗਿਰੀ ਦੇ ਵਿੱਚ ਰੱਖਿਆ ਗਿਆ ਹੈ ਜਿਸ ਅੰਦਰ ਬ੍ਰਾਂਜ਼, ਸਿਲਵਰ ਅਤੇ ਗੋਲਡ ਹੈ। ਪਹਿਲਾਂ ਇਸ ਲਈ 50 ਨਿਯਮ ਤੈਅ ਕੀਤੇ ਗਏ ਸਨ ਪਰ ਨਿਯਮ ਸਖ਼ਤ ਹੋਣ ਕਰਕੇ ਇਸ ਵਿਚ ਜ਼ਿਆਦਾਤਰ ਕੰਪਨੀਆਂ ਦਿਲਚਸਪੀ ਨਹੀਂ ਵਿਖਾ ਰਹੀਆਂ ਸਨ ਇਸ ਨੂੰ ਸੌਖਾ ਕਰਨ ਲਈ ਮੁੜ ਤੋਂ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ ਜਿਸ ਨੂੰ ਚੰਗਾ ਸਮਰਥਨ ਮਿਲ ਰਿਹਾ ਹੈ।
ਜ਼ੈੱਡ ਸਰਟੀਫਿਕੇਸ਼ਨ ਕਰਵਾਉਣ ਦੇ ਨਾਲ ਕਿਸੇ ਵੀ ਕੰਪਨੀ ਨੂੰ ਸਰਕਾਰੀ ਯੋਜਨਾਵਾਂ ਦਾ ਫ਼ਾਇਦਾ ਮਿਲ ਸਕਦਾ ਹੈ, ਵਪਾਰ ਦੇ ਲਈ ਪਰਦਰਸ਼ਨੀਆਂ, ਹਵਾਈ ਯਾਤਰਾ ਦਾ ਖਰਚ, ਮਾਲ ਦੀ ਧੁਆਈ ਦੇ ਖਰਚ ਤੇ ਸਬਸਿਡੀ ਮਿਲਦੀ ਹੈ ਇਸ ਤੋਂ ਇਲਾਵਾ ਵਿਦੇਸ਼ੀ ਬਾਜ਼ਾਰ ਦੇ ਜਦੋਂ ਕਿਸੇ ਵੀ ਕਲਾਇੰਟ ਨੇ ਤੁਹਾਨੂੰ ਆਡਰ ਦੇਣਾ ਹੈ ਤਾਂ ਜ਼ੈੱਡ ਸਰਟੀਫਿਕੇਸ਼ਨ ਨਾਲ ਤੁਹਾਡੀ ਗੁਣਵਤਾ ਤੇ ਅਸਰ ਹੋਵੇਗਾ। ਤੁਹਾਨੂੰ ਪਹਿਲ ਦਿੱਤੀ ਜਾਵੇਗੀ। ਜ਼ੈੱਡ ਸਰਟੀਫਿਕੇਸ਼ਨ ਦੇ ਲਈ ਵੱਖ-ਵੱਖ 20 ਮਾਪਦੰਡਾਂ ਉੱਤੇ ਖਰੇ ਉਤਰਨਾ ਪੈਂਦਾ ਹੈ, ਜਿਸ ਵਿਚ ਲੀਡਰਸ਼ਿਪ, ਕੰਮ ਕਰਨ ਵਾਲੀ ਥਾਂ ਤੇ ਸਫਾਈ, ਕੰਮ ਕਰਨ ਵਾਲੀ ਥਾਂ ਦੀ ਸੁਰੱਖਿਆ, ਸਮੇਂ ਸਿਰ ਡਿਲਿਵਰੀ, ਗੁਣਵੱਤਾ ਦਾ ਪਰਬੰਧਨ, ਐਚ ਆਰ ਮਨੇਜਮੈਂਟ, ਰੋਜ਼ਾਨਾ ਕੰਮਕਾਜ ਲਈ ਮੈਨੇਜਮੇਂਟ, ਪ੍ਰੋਸੈੱਸ ਕੰਟਰੋਲ, ਮਟੀਰੀਅਲ ਮਨੇਜਮੈਂਟ, ਐਨਰਜੀ ਮਨੇਜਮੈਂਟ, ਸਪਲਾਈ ਚੈਨ ਮੈਨੇਜਮੈਂਟ, ਰਿਸਕ ਪ੍ਰਬੰਧਨ, ਵੇਸਟ ਮੈਨੇਜਮੇਂਟ, ਕੁਦਰਤੀ ਸੋਮਿਆਂ ਦੀ ਵਰਤੋਂ ਅਤੇ ਸੰਭਾਲ ਆਦ ਵੇਖੇ ਜਾਂਦੇ ਹਨ। ਕਾਂਸੇ ਕੈਟਾਗਰੀ ਲਈ 5, ਸਿਲਵਰ ਦੇ ਲਈ 14 ਜਦੋਂ ਕਿ ਗੋਲਡਨ ਬੰਦੇ ਲਈ ਪੂਰੇ 20 ਮਾਪਦੰਡ ਵੇਖੇ ਜਾਂਦੇ ਹਨ।
- ਦਿਲ ਲਈ ਸਭ ਤੋਂ ਭਿਆਨਕ ਹੈ ਸ਼ੋਰ ਪ੍ਰਦੂਸ਼ਣ, ਬਲੱਡ ਪ੍ਰੈਸ਼ਰ ਅਤੇ ਮਾਨਸਿਕ ਸਿਹਤ ਦਾ ਵੀ ਉਲਝ ਸਕਦਾ ਹੈ ਤਾਣਾ-ਬਾਣਾ- ਖ਼ਾਸ ਰਿਪੋਰਟ
- ਮਜ਼ਦੂਰ ਤੋਂ ਰਿਸ਼ਵਤ ਲੈਂਦਾ ਏਐੱਸਆਈ ਵਿਜੀਲੈਂਸ ਨੇ ਕੀਤਾ ਕਾਬੂ, ਮਜ਼ਦੂਰ ਤੋਂ ਲੈ ਚੁੱਕਾ ਸੀ 25 ਹਜ਼ਾਰ ਰੁਪਏ
- ਬੀਐੱਸਐੱਫ ਵੱਲੋਂ ਮਨਾਇਆ ਗਿਆ ਯੋਗ ਦਿਵਸ, ਜਵਾਨਾਂ ਨੇ ਵੱਡੀ ਗਿਣਤੀ 'ਚ ਕੀਤੀ ਸ਼ਮੂਲੀਅਤ
ਲੁਧਿਆਣਾ ਦੇ ਕਾਰੋਬਾਰੀਆਂ ਵੱਲੋਂ ਜ਼ੈੱਡ ਸਰਟੀਫਿਕੇਸ਼ਨ ਲਈ ਵੱਧ-ਚੜ੍ਹ ਕੇ ਨਾ ਸਿਰਫ ਹਿੱਸਾ ਪਾਇਆ ਜਾ ਰਿਹਾ ਹੈ ਸਗੋਂ ਲੁਧਿਆਣਾ ਦੀਆਂ ਮੁੱਖ ਸੰਸਥਾਵਾਂ ਹਨ ਜਿੰਨਾ ਦੇ ਵਿਚ ਸੀਸੂ, ਫੀਕੋ ਅਤੇ ਯੂ ਸੀ ਪੀ ਐਮ ਏ ਸ਼ਾਮਿਲ ਹੈ ਉਹਨਾਂ ਵੱਲੋਂ ਟੀਚਾ ਮਿੱਥਿਆ ਗਿਆ ਹੈ ਕਿ ਆਉਂਦੇ ਤਿੰਨ ਮਹੀਨੇ ਤੱਕ ਇਕ ਹਜ਼ਾਰ ਦੇ ਕਰੀਬ ਹੋਰ ਲੁਧਿਆਣਾ ਦੇ ਵੱਖ ਵੱਖ ਯੂਨਿਟਸ ਦੀ ਜ਼ੈੱਡ ਸਰਟੀਫਿਕੇਸ਼ਨ ਕਰਵਾਈ ਜਾਵੇਗੀ ਤਾਂ ਜੋ ਵਾਤਾਵਰਣ ਨੂੰ ਵੀ ਬਚਾਇਆ ਜਾ ਸਕੇ ਅਤੇ ਨਾਲ ਹੀ ਜਿਸ ਵੀ ਸਮਾਨ ਨੂੰ ਫੈਕਟਰੀ ਦੇ ਵਿਚ ਬਣਾਇਆ ਜਾ ਰਿਹਾ ਹੈ ਉਸ ਦੀ ਗੁਣਵੱਤਾ ਦੇ ਵਿਚ ਹੋਰ ਸੁਧਾਰ ਕੀਤਾ ਜਾ ਸਕੇ।