ETV Bharat / state

ਕੀ ਇਸ ਵਾਰ ਲੁਧਿਆਣਾ ਦੇ ਹਲਕਾ ਆਤਮ ਨਗਰ ਵਿੱਚ ਪਲਟੇਗਾ ਤਖ਼ਤਾ ? ਜਾਣੋ ਕੌਣ ਮਾਰੇਗਾ ਬਾਜ਼ੀ... - Atam Nagar Assembly Constituency who will win

Punjab Assembly Election 2022: ਕੀ ਲੁਧਿਆਣਾ ਦੇ ਹਲਕਾ ਆਤਮ ਨਗਰ ਵਿੱਚ ਇਸ ਵਾਰ ਤਖ਼ਤਾ ਪਲਟੇਗਾ, ਸਿਮਰਜੀਤ ਬੈਂਸ ’ਤੇ ਲੱਗੇ ਬਲਾਤਕਾਰ ਦੇ ਇਲਜ਼ਾਮਾਂ ਦਾ ਉਨ੍ਹਾਂ ਦੇ ਸਿਆਸੀ ਭਵਿੱਖ ’ਤੇ ਕੀ ਅਸਰ ਪਵੇਗਾ, ਕਿਉਂ ਹਲਕਾ ਆਤਮ ਨਗਰ ਸਭ ਤੋਂ ਸੰਵੇਦਨਸ਼ੀਲ ਰਿਹਾ ਹੈ, ਪੜੋ ਖ਼ਾਸ ਰਿਪੋਰਟ...

ਵਿਧਾਨ ਸਭਾ ਹਲਕਾ ਆਤਮ ਨਗਰ
ਵਿਧਾਨ ਸਭਾ ਹਲਕਾ ਆਤਮ ਨਗਰ
author img

By

Published : Mar 8, 2022, 7:04 AM IST

ਲੁਧਿਆਣਾ: ਵਿਧਾਨ ਸਭਾ ਹਲਕਾ ਆਤਮ ਨਗਰ (Atam Nagar Assembly Constituency) ਲੁਧਿਆਣਾ ਦੇ ਸਭ ਤੋਂ ਸੰਵੇਦਨਸ਼ੀਲ ਹਲਕਿਆਂ ਦੇ ਵਿੱਚ ਸੀ। ਜੇਕਰ ਇੱਥੇ ਕੁੱਲ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਆਤਮ ਨਗਰ ਹਲਕੇ ਦੇ ਅੰਦਰ ਕੁੱਲ ਵੋਟਰਾਂ ਦੀ ਗਿਣਤੀ 1 ਲੱਖ 70 ਹਜ਼ਾਰ 654 ਹੈ, ਜਿਨ੍ਹਾਂ ਵਿੱਚੋਂ ਮਰਦ ਵੋਟਰਾਂ ਦੀ ਗਿਣਤੀ 89 ਹਜ਼ਾਰ 617 ਜਦੋਂ ਕਿ ਮਹਿਲਾ ਵੋਟਰਾਂ ਦੀ ਗਿਣਤੀ 81 ਹਜ਼ਾਰ 28 ਹੈ।

ਉਥੇ ਹੀ ਜੇਕਰ ਇਸ ਵਾਰ ਪਈਆਂ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਆਤਮ ਨਗਰ ਹਲਕੇ (Atam Nagar Assembly Constituency) ਵਿੱਚ ਕੁੱਲ 1 ਲੱਖ 4 ਹਜ਼ਾਰ 530 ਵੋਟਾਂ ਕਾਸਟ ਹੋਈਆਂ, ਜਿਨ੍ਹਾਂ ਦੀ ਕੁੱਲ ਫ਼ੀਸਦ 61.25 ਫ਼ੀਸਦੀ ਬਣਦੀ ਹੈ। ਇਸ ਹਲਕੇ ਦੇ ਵਿੱਚ ਵੀ ਲੁਧਿਆਣਾ ਸ਼ਹਿਰ ਦੇ ਵਿਧਾਨ ਸਭਾ ਹਲਕਿਆਂ ਦੇ ਵਾਂਗ ਕਾਫ਼ੀ ਘੱਟ ਵੋਟਿੰਗ ਰਹੀ। ਆਤਮ ਨਗਰ ਹਲਕਾ ਲੁਧਿਆਣਾ ਦਾ ਇਕੋ ਇੱਕ ਅਜਿਹਾ ਹਲਕਾ ਰਿਹਾ ਹੈ ਜਿਥੇ ਵੋਟਾਂ ਤੋਂ ਪਹਿਲਾਂ ਹਿੰਸਕ ਝੜਪਾਂ ਵੱਡੀ ਤਦਾਦ ਵਿੱਚ ਹੋਈਆਂ ਅਤੇ ਇਹੀ ਕਾਰਨ ਮੰਨਿਆ ਜਾ ਰਿਹਾ ਹੈ ਕਿ ਇੱਥੇ ਵੋਟਿੰਗ ਕਾਫੀ ਘੱਟ ਰਹੀ ਹੈ।

ਕੁੱਲ ਵੋਟਰ1,70,654
ਮਰਦ89617
ਮਹਿਲਾ81028
2022 ਵਿੱਚ ਕੁੱਲ ਵੋਟਾਂ ਪਈਆਂ1,04,530

ਲਿਪ ਦੇ ਸਿਮਰਜੀਤ ਬੈਂਸ

ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਬੈਂਸ ਹਲਕਾ ਆਤਮ ਨਗਰ (Atam Nagar Assembly Constituency) ਤੋਂ ਬੀਤੇ ਦੋ ਵਾਰ ਤੋਂ ਲਗਾਤਾਰ ਵਿਧਾਇਕ ਚੁਣੇ ਗਏ। 2017 ਚੋਣਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਿਮਰਜੀਤ ਬੈਂਸ ਨੂੰ ਕੁੱਲ 53421 ਵੋਟਾਂ ਪਈਆਂ ਸਨ, ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਲਗਪਗ 17 ਹਜ਼ਾਰ ਦੇ ਕਰੀਬ ਵੋਟਾਂ ਨਾਲ ਹਰਾਇਆ ਸੀ। ਉਨ੍ਹਾਂ ਦੇ ਵਿਰੁੱਧ ਕਾਂਗਰਸ ਤੋਂ ਕੰਵਲਜੀਤ ਕੜਵਲ ਉਮੀਦਵਾਰ ਸਨ, ਜਿਨ੍ਹਾਂ ਨੂੰ ਕੁੱਲ 36 ਹਜ਼ਾਰ 508 ਵੋਟਾਂ ਪਈਆਂ ਸਨ ਜਦੋਂ ਕਿ ਅਕਾਲੀ ਦਲ ਵੱਲੋਂ ਗੁਰਮੀਤ ਸਿੰਘ ਕੁਲਾਰ ਚੋਣ ਮੈਦਾਨ ਵਿੱਚ ਉੱਤਰੇ ਸਨ, ਜਿਨ੍ਹਾਂ ਨੂੰ ਕੁੱਲ 14 ਹਜ਼ਾਰ 138 ਵੋਟਾਂ ਪਈਆਂ ਸਨ।

ਇਹ ਵੀ ਪੜੋ: ਸੂਬੇ ਦੇ ਭਖਵੇਂ ਮੁੱਦੇ ਨਹੀਂ ਬਣ ਸਕੇ ਚੋਣ ਮੁੱਦੇ, ਠੋਸ ਪ੍ਰੋਗਰਾਮ ਦੀ ਥਾਂ ਪਾਰਟੀਆਂ ਦੇ ਐਲਾਨ ਮੁਫ਼ਤਖੋਰੀ ਵਾਲੇ

ਸਿਮਰਜੀਤ ਬੈਂਸ ਆਤਮ ਨਗਰ ਹਲਕੇ ਤੋਂ ਸਭ ਤੋਂ ਮਜ਼ਬੂਤ ਉਮੀਦਵਾਰ ਦੇ ਰੂਪ ਵਿਚ ਵੇਖੇ ਜਾਂਦੇ ਰਹੇ ਹਨ। ਸਿਮਰਜੀਤ ਬੈਂਸ ਲੋਕ ਇਨਸਾਫ ਪਾਰਟੀ ਦੇ ਮੁਖੀ ਵੀ ਨੇ ਅਤੇ ਬੀਤੀਆਂ ਲੋਕ ਸਭਾ ਚੋਣਾਂ 2019 ਵਿੱਚ ਉਨ੍ਹਾਂ ਨੇ ਲੁਧਿਆਣਾ ਤੋਂ ਚੋਣ ਲੜੀ ਸੀ ਅਤੇ ਉਹ ਦੂਜੇ ਨੰਬਰ ਤੇ ਰਹੇ ਸਨ, ਹਾਲਾਂਕਿ ਇਸ ਦੌਰਾਨ ਨਰਿੰਦਰ ਮੋਦੀ ਦੀ ਵੇਵ ਵੀ ਚੱਲ ਰਹੀ ਸੀ, ਪਰ ਇਸਦੇ ਬਾਵਜੂਦ ਉਨ੍ਹਾਂ ਨੇ ਅਕਾਲੀ ਭਾਜਪਾ ਦੀ ਉਮੀਦਵਾਰ ਨੂੰ ਆਪਣੇ ਤੋਂ ਪਿੱਛੇ ਰੱਖਣ ’ਚ ਕਾਮਯਾਬੀ ਹਾਸਲ ਕੀਤੀ ਸੀ।

ਸਿਮਰਜੀਤ ਬੈਂਸ ਦਾ ਭਵਿੱਖ ਸਿਆਸਤ ਦੇ ਨਾਲ ਲੰਬਾ ਜੁੜਿਆ ਰਿਹਾ ਹੈ ਉਹ ਅਕਸਰ ਵਿਵਾਦਾਂ ਵਿੱਚ ਵੀ ਰਹਿੰਦੇ ਨੇ ਲੁਧਿਆਣਾ ਵਿੱਚ ਸਭ ਤੋਂ ਵੱਧ ਪਰਚੀਆਂ ਵਾਲੀ ਸਿਮਰਜੀਤ ਬੈਂਸ ਹੀ ਉਮੀਦਵਾਰ ਨੇ ਜਿਨ੍ਹਾਂ ਤੇ ਕੁੱਲ 15 ਮਾਮਲੇ ਦਰਜ ਨਹੀਂ ਜਿਸ ਵਿਚ ਚੋਰੀ ਧੋਖਾਧੜੀ ਕਾਨੂੰਨਾਂ ਨਿਯਮਾਂ ਦੀ ਉਲੰਘਣਾ ਬਲਾਤਕਾਰ ਕਤਲ ਦੀ ਕੋਸ਼ਿਸ਼ ਸਾਧ ਵਰਗੇ ਕਈ ਗੰਭੀਰ ਧਰਾਵਾਂ ਦੇ ਪਰਚੇ ਸ਼ਾਮਲ ਹਨ।

ਵਿਧਾਨ ਸਭਾ ਹਲਕਾ ਆਤਮ ਨਗਰ
ਵਿਧਾਨ ਸਭਾ ਹਲਕਾ ਆਤਮ ਨਗਰ

ਕਾਂਗਰਸ ਦੇ ਕੰਵਲਜੀਤ ਕੜਵਲ

ਕਾਂਗਰਸ ਵੱਲੋਂ ਇਸ ਵਾਰ ਵੀ ਕਮਲਜੀਤ ਕੜਵਲ ਨੂੰ ਹੀ ਇਸ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਜਦੋਂ ਨਵਜੋਤ ਸਿੰਘ ਸਿੱਧੂ ਦੀ ਲੁਧਿਆਣੇ ਅੰਦਰ ਪਹਿਲੀ ਰੈਲੀ ਹੋਈ ਸੀ ਤਾਂ ਉਦੋਂ ਹੀ ਉਹ ਕਮਲਜੀਤ ਕੜਵਲ ਦੇ ਨਾਂ ਤੇ ਮੋਹਰ ਲਾ ਗਏ ਸਨ। ਕੰਵਲਜੀਤ ਕੜਵਲ ਵੀ ਆਤਮ ਨਗਰ ਹਲਕੇ ਤੋਂ ਪੁਰਾਣੀ ਸਿਆਸਤ ਦਮ ਰਹੇ ਹਨ, ਕੰਵਲਜੀਤ ਕੜਵਲ ਨੂੰ 2017 ’ਚ ਕੁੱਲ 36 ਹਜ਼ਾਰ 508 ਵੋਟਾਂ ਪਈਆਂ ਸਨ। ਕਮਲਜੀਤ ਕੜਵਲ ਵੀ ਕਿਸੇ ਵੇਲੇ ਸਿਮਰਜੀਤ ਬੈਂਸ ਦੇ ਬੇਹੱਦ ਕਰੀਬੀ ਸਨ, ਉਹ ਦੋਵੇਂ ਪੱਕੇ ਦੋਸਤ ਰਹੇ ਹਨ, ਪਰ ਕਈ ਸਾਲ ਪਹਿਲਾਂ ਦੋਵਾਂ ਦੇ ਵਿੱਚ ਵਖਰੇਵੇਂ ਪੈਦਾ ਹੋ ਗਈ ਜਿਸ ਤੋਂ ਬਾਅਦ ਕਮਲਜੀਤ ਕੜਵਲ ਸਿਮਰਜੀਤ ਬੈਂਸ ਦੇ ਖ਼ਿਲਾਫ਼ ਹੀ ਖੜ੍ਹੇ ਹੋ ਗਏ ਅਤੇ ਲੋਕ ਇਨਸਾਫ਼ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਾਮਿਲ ਹੋਏ।

ਕਮਲਜੀਤ ਕੜਵਲ ਅਤੇ ਸਿਮਰਜੀਤ ਬੈਂਸ ਦੀ ਯਾਰੀ ਦੇ ਕਿੱਸੇ ਪੁਰਾਣੇ ਰਹੇ ਹਨ, ਪਰ ਜਿਸ ਤਰ੍ਹਾਂ ਇਨ੍ਹਾਂ ਦੋਵਾਂ ਨੇ ਆਪਣੀ ਯਾਰੀ ਨਿਭਾਈ ਸੀ। ਉਸੇ ਤਰ੍ਹਾਂ ਹੁਣ ਦੁਸ਼ਮਣੀ ਵੀ ਨਿਭਾ ਰਹੇ ਨੇ ਆਤਮ ਨਗਰ ਹਲਕੇ ਦੇ ਵਿੱਚ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਚਮਕੇ ਕਲੇਸ਼ ਹੋਇਆ। ਇੱਥੋਂ ਤੱਕ ਕਿ ਗੋਲੀਆਂ ਚੱਲਣ ਦੀਆਂ ਘਟਨਾਵਾਂ ਵੀ ਸਾਹਮਣੇ ਆਈ ਹੈ। ਸਿਮਰਜੀਤ ਬੈਂਸ ਤੇ ਉਸ ਦੇ ਸਮਰਥਕਾਂ ਤੇ 307 ਦਾ ਪਰਚਾ ਤਕ ਪੈ ਗਿਆ ਸੀ, ਕਮਲਜੀਤ ਕੜਵਲ ਦਾ ਇੱਕੋ ਇੱਕ ਮੰਤਵ ਸਿਮਰਜੀਤ ਬੈਂਸ ਨੂੰ ਕਿਸੇ ਵੀ ਹਾਲਤ ’ਚ ਹਰਾਉਣਾ ਹੈ। ਸਿਮਰਜੀਤ ਬੈਂਸ ਤੇ ਲੱਗੇ ਬਲਾਤਕਾਰ ਦੇ ਇਲਜ਼ਾਮਾਂ ਦਾ ਕਮਲਜੀਤ ਕੜਵਲ ਨੂੰ ਕਿੰਨਾ ਕੁ ਫ਼ਾਇਦਾ ਹੁੰਦਾ ਹੈ ਇਹ ਵੇਖਣਾ ਕਾਫੀ ਅਹਿਮ ਰਹੇਗਾ।

ਅਕਾਲੀ ਬਸਪਾ ਦੇ ਹਰੀਸ਼ ਰਾਏ ਢਾਂਡਾ

ਅਕਾਲੀ ਦਲ ਅਤੇ ਬਸਪਾ ਵੱਲੋਂ ਹਰੀਸ਼ ਰਾਏ ਢਾਂਡਾ ਨੂੰ ਆਤਮ ਨਗਰ ਹਲਕੇ ਤੋਂ ਸੀਟ ਦਿੱਤੀ ਗਈ ਹੈ, ਹਾਲਾਂਕਿ ਹਰੀਸ਼ ਰਾਏ ਢਾਂਡਾ ਨੇ ਖੁਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਹਿ ਕੇ ਇਸ ਸੀਟ ਲਈ ਸੀ, ਕਿਉਂਕਿ ਹਰੀਸ਼ ਰਾਏ ਢਾਂਡਾ ਹੀ ਸਿਮਰਜੀਤ ਬੈਂਸ ਦੇ ਖ਼ਿਲਾਫ਼ ਬਲਾਤਕਾਰ ਦਾ ਕੇਸ ਲੜ ਰਹੇ ਹਨ।

ਹਰੀਸ਼ ਰਾਏ ਢਾਂਡਾ ਸੀਨੀਅਰ ਵਕੀਲ ਨੇ ਹਾਲਾਂਕਿ ਸਿਆਸਤ ਦੋਨਾਂ ਨੂੰ ਪੁਰਾਣਾ ਤਜਰਬਾ ਹੈ, ਉਹ ਵਿਧਾਇਕ ਵੀ ਰਹਿ ਚੁੱਕੇ ਹਨ, ਪਰ ਕਾਫੀ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਸੀ ਅਤੇ ਆਪਣੀ ਪ੍ਰੈਕਟਿਸ ਚ ਲੱਗੇ ਹੋਏ ਸਨ, ਪਰ ਜਦੋਂ ਸਿਮਰਜੀਤ ਬੈਂਸ ਤੇ ਕਥਿਤ ਬਲਾਤਕਾਰ ਦੇ ਇਲਜ਼ਾਮ ਲੱਗੇ ਤਾਂ ਹਰੀਸ਼ ਰਾਏ ਢਾਂਡਾ ਨੇ ਸਾਹਮਣੇ ਆ ਕੇ ਉਸ ਦੇ ਖ਼ਿਲਾਫ਼ ਨਾ ਸਿਰਫ ਕੇਸ ਲੜਿਆ ਸਗੋਂ ਚੋਣ ਲੜਨ ਦਾ ਵੀ ਫ਼ੈਸਲਾ ਲਿਆ।

2007 ਵਿਧਾਨ ਸਭਾ ਚੋਣਾਂ ਵਿਚ ਉਹ ਹਲਕਾ ਲੁਧਿਆਣਾ ਪੱਛਮੀ ਤੋਂ ਜੇਤੂ ਰਹੇ ਸਨ ਅਤੇ ਵਿਧਾਇਕ ਬਣੇ ਸਨ, ਪਰ ਉਸ ਤੋਂ ਬਾਅਦ ਉਨ੍ਹਾਂ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਸੀ। ਹਾਲਾਂਕਿ 2017 ਵਿਧਾਨ ਸਭਾ ਚੋਣਾਂ ਦੇ ਵਿੱਚ ਆਤਮ ਨਗਰ (Atam Nagar Assembly Constituency) ਤੋਂ ਅਕਾਲੀ ਦਲ ਨੇ ਗੁਰਮੀਤ ਸਿੰਘ ਕੁਲਾਰ ਨੂੰ ਟਿਕਟ ਦਿੱਤੀ ਸੀ ਜੋ ਕਿ ਸੀਨੀਅਰ ਸਨਅਤਕਾਰ ਨੇ ਪਰ ਉਹ ਬਹੁਤਾ ਕੁਝ ਨਹੀਂ ਕਰ ਸਕੇ ਇਸ ਵਾਰ ਹਰੀਸ਼ ਰਾਏ ਢਾਂਡਾ ਬਲਾਤਕਾਰ ਦੇ ਮਾਮਲੇ ਦੇ ਵਿੱਚ ਸਿਮਰਜੀਤ ਬੈਂਸ ਦੇ ਖਿਲਾਫ ਕੇਸ ਤਾਂ ਲੜ ਹੀ ਰਹੇ ਨੇ ਨਾਲ ਹੀ ਚੋਣ ਮੈਦਾਨ ਚ ਵੀ ਹਨ। ਹਾਲਾਂਕਿ ਉਨ੍ਹਾਂ ਨੂੰ ਕਾਨੂੰਨ ਅਤੇ ਸਿਆਸਤ ਦੋਵਾਂ ਦਾ ਤਜਰਬਾ ਹੈ, ਪਰ ਸਿਮਰਜੀਤ ਬੈਂਸ ਨੂੰ ਕਿਸ ਵਿੱਚ ਪਟਕਣੀ ਦਿੰਦੇ ਨੇ ਇਹ ਦੇਖਣਾ ਅਹਿਮ ਰਹੇਗਾ।

ਆਪ ਦੇ ਕੁਲਵੰਤ ਸਿੱਧੂ

ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਕੁਲਵੰਤ ਸਿੱਧੂ ਨੂੰ ਆਤਮ ਨਗਰ ਹਲਕੇ (Atam Nagar Assembly Constituency) ਤੋਂ ਟਿਕਟ ਦਿੱਤੀ ਗਈ ਹੈ। ਕੁਲਵੰਤ ਸਿੰਘ ਸਿੱਧੂ ਕਾਂਗਰਸ ਦੇ ਪੁਰਾਣੇ ਲੀਡਰ ਨੇ ਅਤੇ ਆਤਮ ਨਗਰ ਹਲਕੇ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਵੀ ਰਹੇ ਹਨ। 2017 ਦੇ ਵਿੱਚ ਉਨ੍ਹਾਂ ਦੀ ਥਾਂ ਕਮਲਜੀਤ ਕੜਵਲ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੀ ਗਈ ਸੀ ਅਤੇ ਲਗਾਤਾਰ ਕੁਲਵੰਤ ਸਿੱਧੂ ਆਤਮ ਨਗਰ ਹਲਕੇ ਤੋਂ ਕਾਂਗਰਸ ਦੀ ਟਿਕਟ ਦੀ ਦਾਅਵੇਦਾਰੀ ਠੋਕਦੇ ਰਹੇ, ਪਰ ਜਦੋਂ ਉਨ੍ਹਾਂ ਨੂੰ ਟਿਕਟ ਮਿਲਦੀ ਨਹੀਂ ਵਿਖਾਈ ਦਿੱਤੀ ਤਾਂ ਉਨ੍ਹਾਂ ਨੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨਾਲੋਂ ਹਲਕਾ ਆਤਮ ਨਗਰ ਤੋਂ ਟਿਕਟ ਦੇ ਕੇ ਨਿਵਾਜ਼ਿਆ ਹੈ।

ਕੁਲਵੰਤ ਸਿੱਧੂ ਵੀ ਵਕੀਲ ਰਹੇ ਹਨ, ਉਨ੍ਹਾਂ ਨੂੰ ਸਿਆਸਤ ਦਾ ਵੀ ਪੁਰਾਣਾ ਤਜਰਬਾ ਹੈ, ਕਿਉਂਕਿ ਉਹ ਕਾਂਗਰਸ ਤੇ ਕਾਫੀ ਐਕਟਿਵ ਲੀਡਰ ਹਲਕਾ ਆਤਮ ਨਗਰ ’ਚ ਰਹੇ, ਪਰ ਟਿਕਟ ਨਾ ਮਿਲਣ ਕਰਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਿਆ। ਇਸ ਵਾਰ ਆਮ ਆਦਮੀ ਪਾਰਟੀ ਦੀ ਵੇਵ ਚੱਲ ਰਹੀ ਹੈ, ਹਾਲਾਂਕਿ 2017 ਵਿਧਾਨ ਸਭਾ ਚੋਣਾਂ ਵਿਚ ਲੋਕ ਇਨਸਾਫ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ ਗੱਠਜੋੜ ਸੀ ਜਿਸ ਕਰਕੇ ਆਮ ਆਦਮੀ ਪਾਰਟੀ ਨੇ ਹਲਕਾ ਆਤਮ ਨਗਰ ਤੋਂ ਕੋਈ ਉਮੀਦਵਾਰ ਨਹੀਂ ਖੜ੍ਹਾ ਕੀਤਾ ਸੀ, ਪਰ ਇਸ ਵਾਰ ਕੁਲਵੰਤ ਸਿੱਧੂ ਦੀ ਕਿਸਮਤ ਆਤਮ ਨਗਰ ਤੋਂ ਚਮਕਦੀ ਹੈ ਜਾਂ ਨਹੀਂ ਉਸ ਦਾ ਫੈਸਲਾ ਦੱਸ ਮਾਰਚ ਨੂੰ ਹੋਵੇਗਾ।

ਆਤਮ ਨਗਰ ਦੇ ਮੁੱਦੇ

ਲੁਧਿਆਣਾ ਤੋਂ ਵਿਧਾਨ ਸਭਾ ਹਲਕਾ ਆਤਮ ਨਗਰ ਗਿੱਲ ਰੋਡ ਦੇ ਨਾਲ ਲੱਗਦਾ ਇੱਕ ਵੱਡਾ ਏਰੀਆ ਹੈ, ਜਿੱਥੇ ਜ਼ਿਆਦਾਤਰ ਮਿਕਸ ਲੈਂਡ ਯੂਜ਼ ਹੈ ਭਾਵ ਕਿ ਲੋਕ ਘਰਾਂ ਦੇ ਵਿੱਚ ਛੋਟੀਆਂ ਸਨਅਤਾਂ ਚਲਾਉਂਦੇ ਹਨ। ਇਲਾਕੇ ਦੇ ਜੇਕਰ ਉਹ ਰੋਲ ਦੀ ਗੱਲ ਕੀਤੀ ਜਾਵੇ ਤਾਂ ਕਈ ਸਾਲਾਂ ਤੋਂ ਵਿਕਾਸ ਦੇ ਨਾਂ ’ਤੇ ਕੁਝ ਖਾਸ ਨਹੀਂ ਹੋਇਆ। ਜੇਕਰ ਪੂਰੇ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਆਤਮ ਨਗਰ ਦੀਆਂ ਸੜਕਾਂ ਦਾ ਸਭ ਤੋਂ ਮਾੜਾ ਹਾਲ ਰਿਹਾ ਹੈ।

ਇਹ ਵੀ ਪੜੋ: ਆਜ਼ਾਦੀ ਤੋਂ ਪਹਿਲਾਂ ਦੀ ਹੈ ਪੰਜਾਬ ਵਿੱਚ ਗਠਜੋੜ ਸਰਕਾਰਾਂ ਦੀ ਰਾਜਨੀਤੀ, ਹੁਣ ਵੀ ਗਠਜੋੜ ਦੀਆਂ ਕਨਸੋਆਂ

ਪਾਣੀ ਦਾ ਮੁੱਦਾ ਇੱਕ ਗੰਭੀਰ ਸਮੱਸਿਆ ਇਸ ਹਲਕੇ ’ਚ ਵੀ ਰਹੀ ਹੈ, ਕਈ ਇਲਾਕਿਆਂ ਦੇ ਵਿੱਚ ਪਾਣੀ ਦੀ ਪਹੁੰਚ ਨਾ ਹੋਣ ਕਰਕੇ ਲਗਾਤਾਰ ਮਹਿਲਾਵਾਂ ਇਸ ਹਲਕੇ ਵਿੱਚ ਧਰਨੇ ਪ੍ਰਦਰਸ਼ਨ ਵੀ ਕਰਦੀਆਂ ਰਹੀਆਂ ਹਨ। ਸਿਮਰਜੀਤ ਬੈਂਸ ਆਪਣੇ ਆਪ ਨੂੰ ਸੂਬਾ ਪੱਧਰੀ ਲੀਡਰ ਮੰਨਦੇ ਹਨ, ਇਸ ਕਰਕੇ ਉਨ੍ਹਾਂ ਨੇ ਆਪਣੇ ਹਲਕੇ ਦੀਆਂ ਸਮੱਸਿਆਵਾਂ ਵੱਲ ਬਹੁਤੀ ਗੌਰ ਤਾਂ ਨਹੀਂ ਫਰਮਾਹੀ, ਪਰ ਲੋਕਾਂ ਦੇ ਕੰਮਾਂ ਨੂੰ ਲੈ ਕੇ ਜੁਰਮ ਅਨੇਕ ਸੁਵਿਧਾ ਸੈਂਟਰ ਆਪਣੇ ਹਲਕੇ ਵਿੱਚ ਖੋਲ੍ਹਿਆ ਹੋਇਆ ਸੀ ਜਿੱਥੇ ਲੋਕਾਂ ਦੇ ਕੰਮ ਕਰਵਾਉਣ ਦਾ ਦਾਅਵਾ ਕਰਦੇ ਰਹੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.