ETV Bharat / state

ਬਸਪਾ ਨੇ ਅਕਾਲੀ ਦਲ ਨਾਲ ਤੋੜਿਆ ਗਠਜੋੜ! ਮਾਇਆਵਤੀ ਨੇ ਕਿਹਾ- ਇੱਕਲੇ ਲੜਾਂਗੇ ਚੋਣ, ਅਕਾਲੀ ਦਲ ਦੀ ਪ੍ਰਤੀਕਿਰਿਆ ਵੀ ਆਈ ਸਾਹਮਣੇ - Akali BSP Alliance

Akali Dal Reaction On BSP Alliance : ਬਹੁਜਨ ਪਾਰਟੀ ਸਮਾਜ (ਬਸਪਾ) ਦੀ ਪ੍ਰਮੁੱਖ ਮਾਇਆਵਤੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਇੱਕਲੇ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਗਠਜੋੜ ਨਾਲ ਨੁਕਸਾਨ ਹੁੰਦਾ ਹੈ। ਅਜਿਹੇ ਵਿੱਚ ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਇਹ ਐਲਾਨ ਵੱਡਾ ਝਟਕਾ ਹੈ।

SAD BSP Alliance Update
SAD BSP Alliance Update
author img

By ETV Bharat Punjabi Team

Published : Jan 15, 2024, 2:44 PM IST

Updated : Jan 15, 2024, 3:47 PM IST

ਅਕਾਲੀ ਦੀ ਪ੍ਰਤੀਕਿਰਿਆ

ਲੁਧਿਆਣਾ/ਹੈਦਰਾਬਾਦ ਡੈਸਕ: ਬਹੁਜਨ ਪਾਰਟੀ ਸਮਾਜ (ਬਸਪਾ) ਦੀ ਪ੍ਰਮੁੱਖ ਮਾਇਆਵਤੀ ਵੱਲੋਂ ਸਮੁੱਚੇ ਦੇਸ਼ ਵਿੱਚ ਇੱਕਲਾ ਲੋਕ ਸਭਾ ਚੋਣ 2024 ਦਾ ਐਲਾਨ ਕਰਨ ਤੋਂ ਪੰਜਾਬ ਦੀ ਰਾਜਨੀਤੀ ਕੀਤੀ ਗਈ ਹੈ। ਉਥੇ ਹੀ, ਇਹ ਸਾਫ਼ ਹੋ ਗਿਆ ਕਿ ਪੰਜਾਬ ਵਿੱਚ ਹੁਣ ਬਸਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਗਠਜੋੜ ਟੁੱਟ ਗਿਆ। ਸੂਤਰਾਂ ਦੀ ਮੰਨੀਏ ਤਾਂ ਕਾਫੀ ਸਮੇਂ ਤੋਂ ਦੋਵੇਂ ਦਲਾਂ ਦੇ ਮਧੁਰ ਰਿਸ਼ਤੇ ਨਹੀਂ ਚੱਲ ਰਹੇ।

ਇਹ ਐਲਾਨ ਅਕਾਲੀ ਦਲ ਲਈ ਝਟਕੇ ਤੋਂ ਘੱਟ ਨਹੀਂ ਹੈ, ਕਿਉਂਕਿ ਅਜੇ ਤੱਕ ਅਕਾਲੀ ਦਲ ਦਾ ਕਿਸੇ ਵੀ ਹੋਰ ਪਾਰਟੀ ਨਾਲ ਗਠਜੋੜ ਨਹੀਂ ਹੋਇਆ ਹੈ। ਜਦਕਿ, ਬਸਪਾ ਨਾਲ ਇਹ ਗਠਜੋੜ ਵਿੱਚ ਸਨ। ਹਾਲਾਂਕਿ, ਅਜੇ ਤੱਕ ਦੋਨੋਂ ਪਾਰਟੀਆਂ ਦੇ ਪ੍ਰਦੇਸ਼ ਨੇਤਾਵਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਅਕਾਲੀ ਦਲ ਦੀ ਪ੍ਰਤੀਕਿਰਿਆ: ਬਸਪਾ ਸੁਪਰੀਮੋ ਮਾਇਆਵਤੀ ਨੇ ਕੀਤਾ ਐਲਾਨ ਤੋਂ ਬਾਅਦ, ਪੰਜਾਬ ਵਿੱਚ ਅਕਾਲੀ ਦਲ ਦੇ ਸੀਨੀਅਰ ਨੇਤਾ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀਟਾਂ ਨੂੰ ਲੈ ਕੇ ਜੇਕਰ ਕੋਈ ਵਿਵਾਦ ਹੋਵੇਗਾ, ਤਾਂ ਬੈਠ ਕੇ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਸਪਾ ਨਾਲ ਸਾਡੀ ਚੰਗੀ ਟਿਊਨਿੰਗ ਹੈ। ਗਠਜੋੜ ਨੂੰ ਲੈ ਕੇ ਅਕਾਲੀ ਦਲ ਨੂੰ ਹਲੇ ਵੀ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਸਪਾ-ਅਕਾਲੀ ਦਲ (Akali BSP Alliance) ਦੇ ਵੱਖਰੇ ਸਿਆਸੀ ਸਮੀਕਰਨ ਹਨ।

ਦੋਨੋਂ ਪਾਰਟੀਆਂ ਦਾ ਗਠਜੋੜ: ਤਿੰਨ ਖੇਤੀ ਕਾਨੂੰਨ ਦੇ ਚੱਲਦੇ ਕਿਸਾਨ ਅੰਦੋਲਨ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਤੋੜ ਦਿੱਤਾ ਸੀ ਅਤੇ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਦੇ ਹੋਏ ਕੇਂਦਰੀ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਹੋਇਆ। ਦੋਨਾਂ ਪਾਰਟੀਆਂ ਵਲੋਂ ਵਿਧਾਨਸਭਾ ਚੋਣਾਂ ਮਿਲ ਕੇ ਲੜੀਆਂ ਸੀ, ਜਿਸ ਚੋਂ ਅਕਾਲੀ ਦਲ ਨੂੰ ਤਿੰਨ ਅਤੇ ਬਸਪਾ ਨੂੰ ਇੱਕ ਹੀ ਸੀਟ ਹਾਸਿਲ ਹੋਈ। ਪਰ, ਕਾਫੀ ਸਮੇਂ ਤੋਂ ਦੋਨਾਂ ਦੇ ਸਬੰਧ ਠੀਕ ਨਹੀਂ ਚਲ ਰਹੇ ਸਨ।

ਦੋਨਾਂ ਦੀ ਮੀਟਿੰਗ ਤੱਕ ਵੀ ਨਹੀਂ ਹੋ ਰਹੀ ਹੈ। ਨਾਲ ਹੀ, ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਪ੍ਰੋਗਰਾਮ ਵਿੱਚ ਬਸਪਾ ਨੇਤਾਵਾਂ ਨੂੰ ਸ਼ਾਮਿਲ ਤੱਕ ਨਹੀਂ ਕੀਤਾ ਜਾਂਦਾ ਹੈ।

SAD BSP Alliance Update
ਅਕਾਲੀ ਦਲ ਦੀ ਪ੍ਰਤੀਕਿਰਿਆ

20 ਸੀਟਾਂ ਉੱਤੇ ਬਸਪਾ ਨੇ ਲੜੀ ਸੀ ਚੋਣ: 2022 ਦੀ ਚੋਣ ਦੀ ਗੱਲ ਕਰੀਏ, ਤਾਂ ਸਿਰਫ਼ 20 ਸੀਟਾਂ ਉੱਤੇ ਚੋਣਾਂ ਲੜਦੇ ਹੋਏ ਬਸਪਾ ਦੇ ਨੱਛਤਰ ਪਾਲ ਨੇ ਨਵਾਂਸ਼ਹਿਰ ਨਾਲ ਜਿੱਤ ਦਰਜ ਦੀ ਸੀ। ਉੱਥੇ, ਦੂਜੇ ਪਾਸੇ ਅਕਾਲੀ ਦਲ ਨੇ 97 ਸੀਟਾਂ ਉੱਤੇ ਆਪਣੇ ਉਮੀਦਵਾਰ ਉਤਾਰੇ ਸਨ, ਪਰ ਉਨ੍ਹਾਂ ਨੇ ਖਾਤੇ ਵਿੱਚ ਸਿਰਫ਼ ਤਿੰਨ ਸੀਟਾਂ ਹੀ ਆਈਆਂ ਸਨ। ਇੰਨਾ ਹੀ ਨਹੀਂ, 2017 ਵਿੱਚ ਜਿੱਥੇ 1.5 ਫੀਸਦੀ ਵੋਟ BSP ਨੂੰ ਪਈਆਂ, ਉੱਥੇ ਹੀ, 2022 ਵਿੱਚ ਬਸਪਾ ਦਾ ਵੋਟ ਸ਼ੇਅਰ ਵੱਧ ਕੇ 1.77 ਫੀਸਦੀ ਹੋ ਗਿਆ ਸੀ। ਅਕਾਲੀ ਦਲ ਦਾ ਵੋਟ ਫੀਸਦੀ ਲਗਾਤਾਰ ਘੱਟ ਹੋ ਰਿਹਾ ਹੈ।

Last Updated : Jan 15, 2024, 3:47 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.