ਲੁਧਿਆਣਾ: ਸੋਮਵਾਰ ਨੂੰ ਪੰਜਾਬ ਰੋਡਵੇਜ਼ ਲੁਧਿਆਣਾ ਡਿਪੋ ਦੇ ਮੁਲਾਜ਼ਮਾਂ ਨੇ ਠੇਤੇ 'ਤੇ ਹੋ ਰਹੀ ਭਰਤੀ ਨੂੰ ਲੈ ਕੇ ਵਿਰੋਧ ਕੀਤਾ। ਇਸ ਦੇ ਨਾਲ ਹੀ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੇ ਕੱਚੀ ਭਰਤੀ ਕੀਤੀ ਤਾਂ ਰੋਡਵੇਜ਼ ਮੁਲਾਜ਼ਮ ਪੱਕੇ ਤੌਰ 'ਤੇ ਸੜਕਾਂ ਜਾਮ ਕਰ ਦੇਣਗੇ। ਇਸ ਦੌਰਾਨ ਲੁਧਿਆਣਾ 'ਚ ਕੱਚੀ ਭਰਤੀ ਵਿੱਚ ਹਿੱਸਾ ਲੈਣ ਆਏ ਨੌਜਵਾਨਾਂ ਨੂੰ ਖਾਲੀ ਹੱਥੀ ਵਾਪਸ ਮੁੜਨਾ ਪਿਆ।
ਰੋਡਵੇਜ਼ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਬੀਤੇ ਲੰਮੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਦੀ ਭਰਤੀ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਕੱਚੇ ਮੁਲਾਜ਼ਮ ਭਰਤੀ ਕੀਤੇ ਗਏ ਹਨ, ਜਿਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੂਨੀਅਨ ਉਸ ਸਮੇਂ ਤੱਕ ਕੱਚੀ ਭਰਤੀ ਨਹੀਂ ਹੋਣ ਦੇਵੇਗੀ, ਜਦੋਂ ਤੱਕ ਸਰਕਾਰ ਪਹਿਲਾਂ ਪੁਰਾਣੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕਰਦੀ।
ਦੂਜੇ ਪਾਸੇ ਕੱਚੇ ਮੁਲਾਜ਼ਮਾਂ ਦੀ ਭਰਤੀ 'ਚ ਸ਼ਾਮਿਲ ਹੋਣ ਆਏ ਫ਼ਾਜ਼ਿਲਕਾ ਦੇ ਲਖਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਕਿਹਾ ਕਿ ਤਿੰਨ ਸਾਲ ਤੋਂ ਬਾਅਦ ਪੱਕਾ ਕਰ ਦਿੱਤਾ ਜਾਵੇਗਾ ਪਰ ਹਾਲੇ ਤੱਕ ਇੱਕ ਵੀ ਮੁਲਾਜ਼ਮ ਨੂੰ ਵੀ ਪੱਕਾ ਨਹੀਂ ਕੀਤਾ ਗਿਆ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਪੱਕੇ ਤੌਰ 'ਤੇ ਜਾਮ ਲਾਉਣਾ ਚਾਹੀਦਾ ਹੈ ਤਾਂ ਜੋ ਸਰਕਾਰ ਇਨ੍ਹਾਂ ਨੂੰ ਪੱਕਾ ਕਰ ਕਰੇ।