ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ ਬਾਰ੍ਹਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਲੜਕੀਆਂ ਨੇ ਬਾਜ਼ੀ ਮਾਰੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਇਸ ਚੇਅਰਮੈਨ ਡਾਕਟਰ ਵਰਿੰਦਰ ਭਾਟੀਆ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 92.47 ਫੀਸਦੀ ਵਿਦਿਆਰਥੀਆਂ ਵੱਲੋਂ ਪ੍ਰੀਖਿਆ ਦੇ ਵਿਚ ਹਿੱਸਾ ਲਿਆ ਗਿਆ ਸੀ ਅਤੇ ਕੁੱਲ 2, 96,709 ਵਿਦਿਆਰਥੀਆਂ ਦੇ ਵਿੱਚੋਂ 2, 74,378 ਵਿਦਿਆਰਥੀ ਪਾਸ ਹੋਏ ਹਨ।
ਜਾਣੋ ਕੌਣ ਹੈ ਨਵਪ੍ਰੀਤ ਕੌਰ? ਨਵਪ੍ਰੀਤ ਕੌਰ ਅਮਰੀਕ ਸਿੰਘ ਦੀ ਬੇਟੀ ਹੈ ਜੋ ਕਿ ਲੁਧਿਆਣਾ ਦੀ ਜਮਾਲਪੁਰ ਫੋਕਲ ਪੁਆਇੰਟ ਇਲਾਕੇ ਦੀ ਵਸਨੀਕ ਹੈ। ਨਵਪ੍ਰੀਤ ਇਕ ਸਾਧਾਰਨ ਪਰਿਵਾਰ ਨਾਲ ਸਬੰਧਤ ਹੈ। ਉਸ ਨੇ ਆਰਟਸ ਦੇ ਵਿਚ 500 ਅੰਕਾਂ ਚੋ 497 ਅੰਕ ਹਾਸਿਲ ਕਰਕੇ ਤੀਜਾ ਰੈਂਕ ਹਾਸਿਲ ਕੀਤਾ ਹੈ। ਨਵਪ੍ਰੀਤ ਦੇ ਕੁੱਲ 99.40 ਫੀਸਦੀ ਅੰਕ ਆਏ ਹਨ। ਉਸ ਦੇ ਪਰਿਵਾਰ ਦੇ ਵਿਚ ਖੁਸ਼ੀ ਦੀ ਲਹਿਰ ਹੈ।
ਨਵਦੀਪ ਕੌਰ ਨੇ ਕਿਹਾ: ਨਵਦੀਪ ਕੌਰ ਨੇ ਕਿਹਾ ਕਿ ਉਸ ਨੇ ਬਿਨ੍ਹਾਂ ਕਿਸੇ ਦਬਾਓ ਦੇ ਪੜ੍ਹਾਈ ਕੀਤੀ ਹੈ ਅਤੇ ਵਧਿਆ ਨਤੀਜਾ ਹਾਸਲ ਹੋਇਆ ਹੈ। ਉਸ ਨੇ ਆਪਣਾ ਟੀਚਾ ਤੈਅ ਕਰਕੇ ਅਧਿਆਪਕਾਂ ਵੱਲੋਂ ਦਿੱਤਾ ਸਾਰਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਤਾ ਪਿਤਾ ਨੇ ਵੀ ਉਸ ਨੂੰ ਬਹੁਤ ਸਪੋਰਟ ਕੀਤੀ ਹੈ ਹੁਣ ਉਹ ਅੱਜੇ ਦੀ ਪੜ੍ਹਾਈ ਕਰੇਗੀ ਅਤੇ ਨਾਲ ਹੀ ਸਰਕਾਰੀ ਨੌਕਰੀ ਦੀ ਤਿਆਰੀ ਕਰੇਗੀ। ਇਸ ਦੇ ਨਾਲ ਹੀ ਉਸ ਦੇ ਮਾਤਾ ਪਿਤਾ ਨੇ ਕਿਹਾ ਕਿ ਅਸੀਂ ਸਿਰਫ ਆਪਣੀ ਧੀ ਨੂੰ ਮਿਹਨਤ ਨਾਲ ਪੜ੍ਹਾਈ ਕਰਨ ਲੀ ਪ੍ਰੇਰਿਤਾ ਕਰਦੇ ਰਹੇ ਹਾਂ ਜਿਸ ਦਾ ਨਤੀਜਾ ਅੱਜ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਧੀ ਉਤੇ ਮਾਣ ਹੈ।
ਪਹਿਲੇ ਤਿੰਨ ਸਥਾਨਾਂ 'ਤੇ ਲੜਕੀਆਂ: ਇਸ ਵਾਰ ਬਾਰ੍ਹਵੀਂ ਜਮਾਤ 'ਚੋ ਵੀ ਲੜਕੀਆਂ ਨੇ ਹੀ ਬਾਜ਼ੀ ਮਾਰੀ ਹੈ। ਪੰਜਾਬ ਦੇ ਵਿੱਚ ਪਹਿਲੇ ਤਿੰਨ ਨੰਬਰ 'ਤੇ ਆਉਣ ਵਾਲੀਆਂ ਲੜਕੀਆਂ ਹੀ ਹਨ ਇਹਨਾ ਦੇ ਵਿੱਚ ਸੁਜਾਨ ਕੌਰ ਜਿਸ ਵੱਲੋਂ ਪੂਰੇ 500 ਵਿੱਚੋਂ 500 ਅੰਕ ਹਾਸਲ ਕੀਤੇ ਹਨ। ਸੁਜਾਨ ਕੌਰ ਮਾਨਸਾ ਜ਼ਿਲ੍ਹੇ ਤੋਂ ਸਬੰਧਤ ਹੈ। ਦੂਜੇ ਨੰਬਰ 'ਤੇ ਬਠਿੰਡਾ ਦੀ ਸ਼ਰੇਆ ਸਿੰਗਲਾ ਰਹੀ ਹੈ ਜਿਸ ਨੇ 498 ਅੰਕ ਹਾਸਲ ਕੀਤੇ। ਤੀਜੇ ਨੰਬਰ 'ਤੇ ਲੁਧਿਆਣਾ ਦੇ ਬੀਸੀਐਮ ਸੀਨੀਅਰ ਸਕੈਂਡਰੀ ਸਕੂਲ ਦੇ ਵਿਦਿਆਰਥਣ ਨਵਪ੍ਰੀਤ ਕੌਰ ਹੈ ਜਿਸ ਵੱਲੋਂ 497 ਅੰਕ ਹਾਸਲ ਕਰਕੇ ਪੰਜਾਬ ਭਾਰਤ ਵਿੱਚ ਤੀਜਾ ਸਥਾਨ ਹਾਸਲ ਕੀਤਾ ਗਿਆ ਹੈ।
ਇੱਥੇ ਜਾਣੋ ਆਪਣਾ ਨਤੀਜਾ: ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ pseb.ac.in ਰਾਹੀਂ ਨਤੀਜੇ ਦੇਖ ਸਕਦੇ ਹਨ। 12ਵੀਂ ਦੀ ਪ੍ਰੀਖਿਆ 20 ਅਪ੍ਰੈਲ 2023 ਤੱਕ ਲਈ ਗਈ ਸੀ। ਲਗਭਗ 3 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਦੂਜੇ ਪਾਸੇ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 91.86 ਫੀਸਦੀ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ 91.03 ਫੀਸਦੀ ਅਤੇ ਪ੍ਰਾਈਵੇਟ ਸਕੂਲਾਂ ਦੀ 94.77 ਫੀਸਦੀ ਰਹੀ ਹੈ।