ਲੁਧਿਆਣਾ: ਅੱਜ ਇੱਥੇ ਦੁਕਾਨਾਂ ਨੂੰ ਲੈ ਕੇ ਕਾਰਪੋਰੇਸ਼ਨ ਦੇ ਕਮਿਸ਼ਨਰ ਵੱਲੋਂ ਜਾਰੀ ਕੀਤੇ ਜ਼ਮੀਨ ਦਾ ਭੌਂ ਤਬਦੀਲੀ ਚਾਰਜ (ਸੀਐਲਯੂ) ਨੋਟਿਸ ਦੇ ਤਹਿਤ ਦੋ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਅੱਜ ਲੁਧਿਆਣਾ ਘੁਮਾਰ ਮੰਡੀ ਮਾਰਕਿਟ ਵੱਲੋਂ ਬਾਜ਼ਾਰ ਨੂੰ ਪੂਰੀ ਤਰ੍ਹਾਂ ਬੰਦ ਕਰ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਖੁੱਲੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ।
ਮਾਰਕੀਟ ਦੇ ਪ੍ਰਧਾਨ ਪਵਨ ਬੱਤਰਾ ਨੇ ਕਿਹਾ ਕਿ ਇਸ ਸਬੰਧੀ ਮੇਅਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਤੋਂ ਇਹ ਟੈਕਸ ਨਹੀਂ ਵਸੂਲਿਆ ਜਾਵੇਗਾ ਅਤੇ ਨਾ ਹੀ ਕੋਈ ਨੋਟਿਸ ਆਵੇਗਾ ਪਰ ਇਸ ਦੇ ਬਾਵਜੂਦ ਹੁਣ ਦੁਕਾਨਾਂ ਸੀਲ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸੀਐਲਯੂ ਦੇ ਤਹਿਤ ਮੋਟੇ ਟੈਕਸ ਵਸੂਲੇ ਜਾਂਦੇ ਹਨ ਜਦੋਂ ਕਿ 70 ਫ਼ੀਸਦੀ ਤੋਂ ਵੱਧ ਦੁਕਾਨਦਾਰ ਪਹਿਲਾਂ ਹੀ ਇਹ ਟੈਕਸ ਭਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਕੈਬਨਿਟ ਮੰਤਰੀ ਆਸ਼ੂ ਦੀ ਪਤਨੀ ਨੂੰ ਮਿਲੇ ਹਨ ਉਨ੍ਹਾਂ ਵੱਲੋਂ ਵੀ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦਾ ਮਸਲਾ ਹੱਲ ਹੋਵੇਗਾ ਪਰ ਹਾਲੇ ਤੱਕ ਉਨ੍ਹਾਂ ਨੂੰ ਸਿਰਫ ਭਰੋਸਾ ਹੀ ਮਿਲਿਆ ਹੈ ਜੋ ਕਿ ਪਹਿਲਾਂ ਚੇਅਰਮੈਨ ਗੋਗੀ ਅਤੇ ਮੇਅਰ ਵੀ ਦੇ ਚੁੱਕੇ ਹਨ।